1. Home

PM Kisan Samman Nidhi Yojana ਤਹਿਤ ਕਿ ਪਰਿਵਾਰ ਦੇ ਦੋ ਮੈਂਬਰ ਲੈ ਸਕਦੇ ਹਨ ਲਾਭ ?

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧਿ ਯੋਜਨਾ (PM Kisan Samman Nidhi Yojana) ਕੇਂਦਰ ਦੀ ਮੋਦੀ ਸਰਕਾਰ ਨੇ ਦਸੰਬਰ 2018 ਵਿਚ ਸ਼ੁਰੂ ਕਿੱਤੀ ਸੀ| ਇਸ ਯੋਜਨਾ ਤਹਿਤ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਆਰਥਕ ਮਦਦ ਦਿੰਦੀ ਹੈ।

Pavneet Singh
Pavneet Singh
PM Kisan Samman Nidhi Yojana

PM Kisan Samman Nidhi Yojana

ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧਿ ਯੋਜਨਾ (PM Kisan Samman Nidhi Yojana) ਕੇਂਦਰ ਦੀ ਮੋਦੀ ਸਰਕਾਰ ਨੇ ਦਸੰਬਰ 2018 ਵਿਚ ਸ਼ੁਰੂ ਕਿੱਤੀ ਸੀ। ਇਸ ਯੋਜਨਾ ਤਹਿਤ ਸਰਕਾਰ ਦੇਸ਼ ਦੇ ਕਿਸਾਨਾਂ ਨੂੰ ਆਰਥਕ ਮਦਦ ਦਿੰਦੀ ਹੈ। ਇਹ ਮੋਦੀ ਸਰਕਾਰ ਦੀ ਸਭਤੋਂ ਮਹਤਵਪੂਰਣ ਯੋਜਨਾਵਾਂ ਵਿੱਚੋ ਇਕ ਹੈ। ਇਸ ਯੋਜਨਾ ਦੇ ਤਹਿਤ ਸਰਕਾਰ ਗਰੀਬ ਕਿਸਾਨਾਂ ਨੂੰ 6 ਹਜਾਰ ਰੁਪਏ ਦੀ ਮਦਦ ਦਿੰਦੀ ਹੈ। ਇਸ ਯੋਜਨਾ ਦੀ ਮਦਦ ਸਾਲ ਵਿਚ 3 ਕਿਸ਼ਤਾਂ ਰਾਹੀਂ ਦਿਤੀ ਜਾਂਦੀ ਹੈ। ਇਸ ਯੋਜਨਾ ਤਹਿਤ ਹਰ 3 ਮਹੀਨੇ ਵਿਚ ਸਰਕਾਰ 2 ਹਜਾਰ ਰੁਪਏ ਦੀ ਕਿਸ਼ਤ ਕਿਸਾਨਾਂ ਦੇ ਖਾਤੇ ਵਿਚ ਪਾਉਂਦੀ ਹੈ।

ਤੁਹਾਨੂੰ ਦੱਸ ਦਈਏ ਕਿ ਹੁਣ ਤਕ ਸਰਕਾਰ ਇਸ ਯੋਜਨਾ ਤਹਿਤ ਕਿਸਾਨਾਂ ਦੇ ਖਾਤੇ ਵਿਚ 10 ਵੀ ਕਿਸ਼ਤ ਟਰਾਂਸਫਰ ਕਰ ਚੁਕੀ ਹੈ।ਅਤੇ 11ਵੀ ਕਿਸ਼ਤ ਨੂੰ ਵੀ ਕੁਝ ਦਿਨਾਂ ਵਿਚ ਖਾਤਿਆਂ ਵਿਚ ਟਰਾਂਸਫਰ ਕਿੱਤਾ ਜਾਵੇਗਾ। ਇਸ ਯੋਜਨਾ ਦਾ ਲਾਭ ਦੇਸ਼ਭਰ ਦੇ ਲੱਖਾਂ ਕਿਸਾਨਾਂ ਨੂੰ ਮਿੱਲ ਰਿਹਾ ਹੈ ਪਰ ਇਸ ਯੋਜਨਾ ਦਾ ਲਾਭ ਕਿੰਨ੍ਹਾਂ ਕਿਸਾਨਾਂ ਨੂੰ ਮਿਲਦਾ ਹੈ ? ਇਸ ਨੂੰ ਲੈਕੇ ਲੋਕਾਂ ਦੇ ਮੰਨ ਵਿਚ ਕਈ ਤਰ੍ਹਾਂ ਦੇ ਸਵਾਲ ਰਹਿੰਦੇ ਹਨ। ਅੱਜ ਅੱਸੀ ਉਨ੍ਹਾਂ ਸਵਾਲਾਂ ਦਾ ਜਵਾਬ ਇਸ ਖ਼ਬਰ ਰਾਹੀਂ ਦੱਸਾਂਗੇ :-

ਇਕ ਪਰਿਵਾਰ ਦੇ ਇਕ ਮੈਂਬਰ ਨੂੰ ਮਿਲਦਾ ਹੈ ਯੋਜਨਾ ਦਾ ਲਾਭ

ਪ੍ਰਧਾਨ ਮੰਤਰੀ ਸਨਮਾਨ ਨਿਧਿ ਯੋਜਨਾ (PM Kisan Samman Nidhi Yojana) ਦਾ ਲਾਭ ਇਕ ਪਰਿਵਾਰ ਦਾ ਇਕ ਮੈਂਬਰ ਹੀ ਲੈ ਸਕਦਾ ਹੈ। ਅਜਿਹੇ ਵਿਚ ਜੇਕਰ ਪਰਿਵਾਰ ਦੇ ਦੋ ਵਿਅਕਤੀ ਜਿਵੇਂ ਪਤੀ ਅਤੇ ਪਤਨੀ , ਭਰਾ ਜਾਂ ਪਿਤਾ ਅਤੇ ਪੁੱਤਰ ਆਦਿ ਹੋਣ ਦੀ ਸਤਿਥੀ ਵਿਚ ਸਿਰਫ ਇਕ ਨੂੰ ਹੀ ਇਸ ਯੋਜਨਾ ਦਾ ਲਾਭ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਸਰਕਾਰ ਦੇ ਕੋਲ ਯੋਜਨਾ ਦਾ ਡੇਟਾਬੇਸ ਮੌਜੂਦ ਹੈ। ਅਜਿਹੇ ਵਿਚ ਸਰਕਾਰ ਆਪਣੇ ਲੈਂਡ ਰਿਕਾਰਡ (Land Records) ਤੋਂ ਇਸ ਗੱਲ ਦਾ ਪਤਾ ਲਗਾਉਂਦੀ ਹੈ ਕਿ ਕਿਥੇ ਇਕ ਜਮੀਨ ਤੇ ਇਕ ਤੋਂ ਵੱਧ ਲੋਕੀ ਯੋਜਨਾ ਦਾ ਲਾਭ ਤਾਂ ਨਹੀਂ ਚੁੱਕ ਰਹੇ ਹਨ। ਅਜਿਹੇ ਵਿਚ ਪਰਿਵਾਰ ਦੇ ਸਿਰਫ ਇਕ ਹੀ ਮੈਂਬਰ ਨੂੰ ਯੋਜਨਾ ਦਾ ਲਾਭ ਮਿੱਲ ਸਕਦਾ ਹੈ।

ਪੀਐਮ ਕਿਸਾਨ ਸਨਮਾਨ ਨਿਧਿ ਯੋਜਨਾ ਵਿਚ ਲਾਗੂ ਕਰਨ ਦੀ ਪਾਤਰਤਾ -

  • ਕੋਈ ਵੀ ਵੱਡਾ ਕਿਸਾਨ ਜਿਸਦੀ ਵੱਧ ਇਨਕਮ ਹੋਵੇ ਉਹ ਇਸ ਯੋਜਨਦਾ ਲਾਭ ਨਹੀਂ ਲੈ ਸਕਦੇ ਹਨ।

  • ਜਿਨ੍ਹਾਂ ਕੋਲ ਆਪਣੀ ਵਪਾਰਿਕ ਜਮੀਨ (Commercial Land) ਹੈ , ਉਹ ਇਸ ਯੋਜਨਾ ਦਾ ਲਾਭ ਨਹੀਂ ਚੁੱਕ ਸਕਦੇ ਹਨ।

  • ਮੰਤਰੀ , ਰਾਜ ਮੰਤਰੀ ,ਲੋਕਸਭਾ , ਜਿੱਲ੍ਹਾ ਪੰਚਾਇਤ ਦਾ ਮੈਂਬਰ , ਵਿਧਾਨਸਭਾ ਦੇ ਮੈਂਬਰ ਇਸ ਯੋਜਨਾ ਏਡਾ ਲਾਭ ਨਹੀਂ ਚੁੱਕ ਸਕਦੇ ਹਨ।

  • ਜਿਨ੍ਹਾਂ ਨੂੰ ਕਿਸੀ ਵੀ ਤਰ੍ਹਾਂ ਦੀ ਪੈਨਸ਼ਨ ਦੇ ਰੂਪ ਵਿਚ 10,000 ਰੁਪਏ ਤੋਂ ਵੱਧ ਮਿਲਦੀ ਹੈ ਤਾਂ ਉਹ ਇਸ ਯੋਜਨਾ ਦਾ ਲਾਭ ਨਹੀਂ ਚੁੱਕ ਸਕਦੇ ਹਨ।

ਪ੍ਰਧਾਨ ਮੰਤਰੀ ਸਨਮਾਨ ਨਿਧਿ ਯੋਜਨਾ ਵਿਚ ਅਰਜੀ ਕਰਨ ਦੀ ਪ੍ਰੀਕ੍ਰਿਆ

ਪ੍ਰਧਾਨ ਮੰਤਰੀ ਸਨਮਾਨ ਨਿਧਿ ਯੋਜਨਾ ਵਿਚ ਅਰਜੀ ਕਰਨ ਲਈ ਤੁਹਾਨੂੰ ਇਸ ਦੀ ਅਧਿਕਾਰਕ ਵੈਬਸਾਈਟ https://pmkisan.gov.in/ ਤੇ ਕਿਲਕ ਕਰੋ। ਫਿਰ ਆਪਣਾ ਅਧਾਰ ਕਾਰਡ(Aadhar card) , ਬੈਂਕ ਪਾਸਬੁੱਕ(Bank Passbook),ਖਤੌਨੀ ਅਤੇ ਮੈਨੀਫੈਸਟੋ ਦੀ ਪੀਡੀਐਫ ਕਾਪੀ (PDFCopy)ਅਪਲੋਡ ਕਰੋ। ਇਸ ਤੋਂ ਬਾਅਦ ਤੁਹਾਡੀ ਅਰਜੀ ਦੀ ਪ੍ਰੀਕ੍ਰਿਆ ਪੂਰੀ ਹੋ ਜਾਵੇਗੀ।

ਇਹ ਵੀ ਪੜ੍ਹੋ : Mahindra company ਨੂੰ ਘਰੇਲੂ ਟਰੈਕਟਰਾਂ ਦੀ ਵਿਕਰੀ ਵਿਚ ਹੋਇਆ ਨੁਕਸਾਨ !

Summary in English: Under PM Kisan Samman Nidhi Yojana can two family members avail benefits?

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters