ਪਪੀਤਾ ਦੀ ਖੇਤੀ ਕਿਸਾਨਾਂ ਲਈ ਬਹੁਤ ਹੀ ਫਾਇਦੇਮੰਦ ਵਿਕਲਪ ਹੈ। ਇਸ ਰਾਹੀਂ ਕਿਸਾਨ ਘੱਟ ਲਾਗਤ `ਚ ਵੱਧ ਮੁਨਾਫ਼ਾ ਪਾ ਕੇ ਚੰਗੀ ਆਮਦਨ ਕਮਾ ਸਕਦੇ ਹਨ। ਪਪੀਤੇ ਦੀ ਕਾਸ਼ਤ ਤਾਮਿਲਨਾਡੂ, ਬਿਹਾਰ, ਅਸਾਮ, ਮਹਾਰਾਸ਼ਟਰ, ਗੁਜਰਾਤ, ਉੱਤਰ ਪ੍ਰਦੇਸ਼, ਪੰਜਾਬ, ਹਰਿਆਣਾ, ਦਿੱਲੀ, ਜੰਮੂ ਤੇ ਕਸ਼ਮੀਰ, ਉੱਤਰਾਂਚਲ ਤੇ ਮਿਜ਼ੋਰਮ ਵਰਗੇ ਸੂਬਿਆਂ `ਚ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ।
ਪਪੀਤੇ ਦੀ ਖੇਤੀ ਦੇ ਫਾਇਦੇ ਦੇਖਦਿਆਂ, ਸਰਕਾਰ ਕਿਸਾਨਾਂ ਨੂੰ ਇਸਦੀ ਖੇਤੀ ਕਰਨ ਲਈ ਉਤਸ਼ਾਹਿਤ ਵੀ ਕਰਦੀ ਹੈ। ਇਸ ਦੇ ਚਲਦਿਆਂ ਹੀ ਸਰਕਾਰ ਨੇ ਪਪੀਤੇ ਦੀ ਖੇਤੀ ਕਰਨ ਵਾਲੇ ਕਿਸਾਨਾਂ ਨੂੰ ਸਬਸਿਡੀ ਦੇਣ ਦਾ ਵੀ ਫੈਸਲਾ ਕੀਤਾ ਹੈ। ਆਓ ਜਾਣਦੇ ਹਾਂ ਇਸ ਸਬਸਿਡੀ ਦੀ ਵਧੇਰੇ ਜਾਣਕਾਰੀ।
ਪਪੀਤੇ ਦੀ ਖੇਤੀ ਦੀਆਂ ਮੁੱਖ ਗੱਲਾਂ:
● ਪਪੀਤੇ ਦੀ ਕਾਸ਼ਤ ਸਾਲ ਦੇ ਪੂਰੇ 12 ਮਹੀਨੇ ਕੀਤੀ ਜਾ ਸਕਦੀ ਹੈ।
● ਪਪੀਤੇ ਦੀ ਕਾਸ਼ਤ ਦੇ ਲਈ ਅਨੁਕੂਲ ਤਾਪਮਾਨ 38 ਤੋਂ 44 ਡਿਗਰੀ ਸੈਲਸੀਅਸ ਮੰਨਿਆ ਗਿਆ ਹੈ।
● ਪਪੀਤੇ ਨੂੰ 6.5 - 7.5 ਪੀ.ਐਚ (pH) ਵਾਲੀ ਹਲਕੀ ਦੋਮਟ ਜਾਂ ਦੋਮਟ ਮਿੱਟੀ 'ਤੇ ਉਗਾਇਆ ਜਾ ਸਕਦਾ ਹੈ।
● ਪਪੀਤੇ ਦੇ ਨਾਲ ਹੋਰ ਕਈ ਫ਼ਸਲਾਂ ਦੀ ਕਾਸ਼ਤ ਵੀ ਕੀਤੀ ਜਾ ਸਕਦੀ ਹੈ, ਜਿਵੇਂ ਮਟਰ, ਮੇਥੀ, ਛੋਲੇ, ਫਰੈਂਚ ਬੀਨ, ਸੋਇਆਬੀਨ ਆਦਿ।
ਪਪੀਤੇ ਦੀ ਖੇਤੀ ਦੇ ਫਾਇਦੇ:
● ਪਪੀਤੇ ਦੇ ਰੁੱਖ ਤੋਂ ਇੱਕ ਸੀਜ਼ਨ `ਚ ਲਗਭਗ 40 ਕਿਲੋ ਤੱਕ ਫਲ ਪ੍ਰਾਪਤ ਹੁੰਦੇ ਹਨ।
● ਇੱਕ ਹੈਕਟੇਅਰ `ਚ ਲਗਭਗ 2250 ਰੁੱਖ ਉਗਾਏ ਜਾ ਸਕਦੇ ਹਨ। ਇਸ ਅਨੁਸਾਰ ਇੱਕ ਹੈਕਟੇਅਰ ਪਪੀਤੇ ਦੀ ਫ਼ਸਲ ਤੋਂ ਇੱਕ ਸੀਜ਼ਨ `ਚ 900 ਕੁਇੰਟਲ ਪਪੀਤੇ ਦੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ।
● ਬਾਜ਼ਾਰ `ਚ ਪਪੀਤੇ ਦੀ ਕੀਮਤ 40 ਤੋਂ 50 ਰੁਪਏ ਪ੍ਰਤੀ ਕਿੱਲੋ ਹੈ, ਇਸ ਤਰ੍ਹਾਂ ਕਿਸਾਨ ਪਪੀਤੇ ਦੀ ਕਾਸ਼ਤ ਰਾਹੀਂ ਘੱਟ ਲਾਗਤ `ਚ ਲੱਖਾਂ ਦੀ ਕਮਾਈ ਕਰ ਸਕਦੇ ਹਨ।
ਇਹ ਵੀ ਪੜ੍ਹੋ : Animal Insurance: ਸਰਕਾਰ ਦੀ ਪਸ਼ੂ ਧਨ ਬੀਮਾ ਸਕੀਮ, ਹੁਣ ਆਪਣੇ ਪਸ਼ੂ ਲਈ ਵੀ ਬਣਵਾਓ ਸੁਰੱਖਿਆ ਕਵਚ
ਸਰਕਾਰ ਵੱਲੋਂ ਸਬਸਿਡੀ:
ਸਰਕਾਰ ਕਿਸਾਨਾਂ ਨੂੰ ਪਪੀਤੇ ਦੀ ਖੇਤੀ ਕਰਨ `ਤੇ ਕੁੱਲ ਲਾਗਤ ਦਾ 75 ਫ਼ੀਸਦੀ ਸਬਸਿਡੀ ਵਜੋਂ ਦਵੇਗੀ। ਪਪੀਤੇ ਦੀ ਖੇਤੀ ਕਰਨ `ਚ ਲਗਭਗ 60000 ਰੁਪਏ ਦੀ ਲਾਗਤ ਲਗਦੀ ਹੈ। ਇਸ ਹਿਸਾਬ ਨਾਲ 45000 ਰੁਪਏ ਸਰਕਾਰ ਵੱਲੋਂ ਸਬਸਿਡੀ ਦੇ ਰੂਪ `ਚ ਦਿੱਤੇ ਜਾਣਗੇ।
ਇੱਥੇ ਕਰੋ ਅਪਲਾਈ:
ਜੇਕਰ ਤੁਸੀਂ ਬਿਹਾਰ ਦੇ ਰਹਿਣ ਵਾਲੇ ਹੋ ਤੇ ਇਸ ਸਬਸਿਡੀ ਦਾ ਲਾਭ ਚੁੱਕਣਾ ਚਾਹੁੰਦੇ ਹੋ, ਤਾਂ ਤੁਸੀਂ ਬਿਹਾਰ ਸਰਕਾਰ ਦੇ ਬਾਗਬਾਨੀ ਵਿਭਾਗ ਦੀ ਵੈਬਸਾਈਟ horticulture.bihar.gov.in 'ਤੇ ਜਾ ਕੇ ਅਪਲਾਈ ਕਰ ਸਕਦੇ ਹੋ।
Summary in English: Up to 45000 subsidy will be available on papaya cultivation, apply here