1. Home

Government Subsidy: ਕਣਕ ਦੇ ਬੀਜ ਦੀ ਸਬਸਿਡੀ ਦੀ ਵੰਡ ਪਾਲਿਸੀ, ਇਸ ਤਰ੍ਹਾਂ ਭਰੋ ਬਿਨੈ ਪੱਤਰ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2022-2023 ਦੌਰਾਨ ਕਣਕ ਦੇ ਬੀਜਾਂ `ਤੇ ਸਬਸਿਡੀ ਦੇਣ ਦੀ ਯੋਜਨਾ ਬਣਾਈ ਗਈ...

Priya Shukla
Priya Shukla
ਕਣਕ ਦੇ ਬੀਜਾਂ `ਤੇ ਸਬਸਿਡੀ ਦੇਣ ਦੀ ਯੋਜਨਾ

ਕਣਕ ਦੇ ਬੀਜਾਂ `ਤੇ ਸਬਸਿਡੀ ਦੇਣ ਦੀ ਯੋਜਨਾ

ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਸਾਲ 2022-2023 ਲਈ ਕਣਕ ਦੇ ਬੀਜਾਂ `ਤੇ ਸਬਸਿਡੀ ਦੇਣ ਦੀ ਯੋਜਨਾ ਬਣਾਈ ਗਈ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਸਰਟੀਫਾਈਡ (Certified) ਬੀਜ ਖਰੀਦਣ ਸਮੇਂ ਹੀ ਸਬਸਿਡੀ ਦੀ ਰਕਮ ਘਟਾ ਕੇ ਬੀਜ ਦਿੱਤੇ ਜਾਣਗੇ। ਸਰਟੀਫਾਈਡ ਬੀਜ ਸਬਸਿਡੀ ਬਾਰੇ ਵਧੇਰੇ ਜਾਣਕਾਰੀ ਲਈ ਅੱਗੇ ਪੜ੍ਹੋ।

ਦੱਸ ਦੇਈਏ ਕਿ ਸਬਸਿਡੀ ਦੀ ਰਕਮ ਪਨਸੀਡ ਰਾਹੀਂ ਸਬੰਧਤ ਏਜੰਸੀਆਂ ਜਾਂ ਅਦਾਰਿਆਂ ਦੇ ਖਾਤਿਆਂ `ਚ ਭੇਜੀ ਜਾਵੇਗੀ। ਜਿਸਦੇ ਚਲਦਿਆਂ ਸਬਸਿਡੀ ਲਈ ਪਨਸੀਡ ਨੂੰ ਸੂਬੇ ਦੀ ਬੀਜ ਨੋਡਲ ਏਜੰਸੀ ਘੋਸ਼ਿਤ ਕੀਤਾ ਗਿਆ ਹੈ। ਇਸਦੇ ਨਾਲ ਹੀ ਜ਼ਿਕਰਯੋਗ ਹੈ ਕਿ ਪੀ.ਏ.ਯੂ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਤੇ ਭਾਰਤ ਸਰਕਾਰ ਵੱਲੋਂ ਪੰਜਾਬ ਲਈ ਨੋਟੀਫਾਈਡ ਕੀਤੀਆਂ ਨਵੀਆਂ ਕਿਸਮਾਂ `ਤੇ ਹੀ ਸਰਟੀਫਾਈਡ ਬੀਜ ਸਬਸਿਡੀ ਦਿੱਤੀ ਜਾਵੇਗੀ।

ਕਿਥੋਂ ਮਿਲਣਗੇ ਬੀਜ:

ਕਿਸਾਨਾਂ ਭਰਾ ਕੇਵਲ ਪੰਜਾਬ ਰਾਜ ਬੀਜ ਪ੍ਰਮਾਣੀਕਰਣ ਅਥਾਰਟੀ (PSSCA) ਵੱਲੋਂ ਰਜਿਸਟਰ ਕੀਤੇ ਸਰਕਾਰੀ / ਅਰਧ ਸਰਕਾਰੀ ਸੰਸਥਾਵਾਂ / ਸਹਿਕਾਰੀ ਅਦਾਰੇ ਆਦਿ ਜਿਵੇਂ ਕਿ ਪਨਸੀਡ, ਐਨ.ਐਨ.ਸੀ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਕਰਿਭਕੋ, ਪੰਜਾਬ ਐਗਰੋ, ਆਈ.ਐਫ.ਐਫ.ਡੀ.ਸੀ/ ਇਫਕੋ, ਐੱਚ.ਆਈ.ਐੱਲ, ਨੇਫ਼ੈਡ, ਐੱਨ.ਐੱਫ.ਐੱਲ ਆਦਿ ਦੇ ਸੇਲ ਸੈਂਟਰਾਂ ਜਾਂ ਉਨ੍ਹਾਂ ਦੇ ਅਧਿਕਾਰਿਤ ਡੀਲਰਾਂ ਤੋਂ ਹੀ ਸਰਟੀਫਾਈਡ ਬੀਜ ਸਬਸਿਡੀ ਰਾਹੀਂ ਘੱਟ ਰਕਮਾਂ `ਤੇ ਬੀਜ ਪ੍ਰਾਪਤ ਕਰ ਸਕਦੇ ਹਨ।

ਇਸ ਤਰ੍ਹਾਂ ਕਰੋ ਅਪਲਾਈ:

● ਕਿਸਾਨ ਭਰਾ ਕਣਕ ਦੇ ਬੀਜ ਪ੍ਰਾਪਤ ਕਰਨ ਲਈ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੀ ਵੈਬਸਾਈਟ www.agri.punjab.gov.in `ਤੇ ਜਾਓ।
● ਵੈਬਸਾਈਟ `ਤੇ ਜਾ ਕੇ ਪ੍ਰੋਫਾਰਮੇ `ਚ ਦਿੱਤੇ ਗਏ ਬਿਨੈ ਪੱਤਰ (Application Form) ਨੂੰ ਡਾਊਨਲੋਡ ਕਰੋ।
● ਬਿਨੇ ਪੱਤਰ ਨੂੰ ਪ੍ਰਿੰਟ ਕਰਵਾ ਕੇ ਉਸਨੂੰ ਭਰ ਲਵੋ।
● ਉਸਤੋਂ ਬਾਅਦ ਬਿਨੈ ਪੱਤਰ `ਤੇ ਆਪਣੇ ਦਸਤਖ਼ਤ ਕਰਕੇ ਆਪਣੇ ਪਿੰਡ ਦੇ ਸਰਪੰਚ/ਨੰਬਰਦਾਰ/ਐਸ.ਸੀ ਤੋਂ ਤਸਦੀਕ ਕਰਵਾ ਲਓ।
● ਫਿਰ ਉਸਨੂੰ ਖੇਤੀਬਾੜੀ ਵਿਭਾਗ ਦੇ ਬਲਾਕ ਦਫਤਰ `ਚ ਤੈਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਜਮ੍ਹਾਂ ਕਰਵਾ ਦਵੋ।

ਇਹ ਵੀ ਪੜ੍ਹੋ : ਪੀ.ਏ.ਯੂ ਵੱਲੋਂ ਕਿਸਾਨਾਂ ਨੂੰ ਸਲਾਹ, ਕਣਕ ਦੇ ਵੱਧ ਝਾੜ ਲਈ ਇਸ ਮਿਤੀ ਤੱਕ ਕਰੋ ਬਿਜਾਈ

ਆਖਰੀ ਮਿਤੀ:

ਕਿਸਾਨ ਆਪਣੀਆਂ ਅਰਜ਼ੀਆਂ ਵਿਭਾਗ ਦੇ ਬਲਾਕ ਖੇਤੀਬਾੜੀ ਅਫਸਰ ਦੇ ਦਫਤਰ ਵਿਖੇ ਮਿਤੀ 14 ਅਕਤੂਬਰ ਤੋਂ 26 ਅਕਤੂਬਰ ਤੱਕ ਜਮ੍ਹਾਂ ਕਰਵਾ ਸਕਦੇ ਹਨ।

ਸਬਸਿਡੀ ਦੀਆਂ ਮੁੱਖ ਗੱਲਾਂ:

● ਯੋਗ ਪਾਏ ਗਏ ਲਾਭਪਾਤਰੀਆਂ ਨੂੰ ਖੇਤੀਬਾੜੀ ਵਿਭਾਗ ਦੇ ਦਫਤਰ ਵੱਲੋਂ ਤੁਰੰਤ ਹੀ ਪਰਮਿਟ ਜਾਰੀ ਕੀਤੇ ਜਾਣਗੇ।
● ਨਿਰਧਾਰਿਤ ਮਿਤੀ ਲੰਘ ਜਾਣ `ਤੇ ਪ੍ਰਾਪਤ ਅਰਜ਼ੀਆਂ `ਤੇ ਵਿਚਾਰ ਨਹੀ ਕੀਤਾ ਜਾਵੇਗਾ।
● ਕਣਕ ਦੇ ਬੀਜ ਦੀ ਸਬਸਿਡੀ ਦੀ ਵੰਡ ਪਹਿਲਾਂ ਢਾਈ ਏਕੜ ਰਕਬੇ ਵਾਲੇ ਕਿਸਾਨਾਂ ਨੂੰ ਤੇ ਫਿਰ ਪੰਜ ਏਕੜ ਰਕਬੇ ਵਾਲੇ ਕਿਸਾਨਾਂ ਨੂੰ ਕੀਤੀ ਜਾਵੇਗੀ।
● ਇੱਕ ਕਿਸਾਨ ਨੂੰ ਵੱਧ ਤੋਂ ਵੱਧ ਦੋ ਹੈਕਟੇਅਰ ਯਾਨੀ ਕੇ ਪੰਜ ਏਕੜ ਲਈ ਹੀ ਸਬਸਿਡੀ ਦਿੱਤੀ ਜਾਵੇਗੀ।
● ਪੀ.ਏ.ਯੂ ਦੀਆਂ ਸਿਫਾਰਿਸ਼ ਕੀਤੀਆਂ ਕਿਸਮਾਂ ਤੇ ਭਾਰਤ ਸਰਕਾਰ ਵੱਲੋਂ ਪੰਜਾਬ ਲਈ ਨੋਟੀਫਾਈਡ ਕੀਤੀਆਂ ਨਵੀਆਂ ਕਿਸਮਾਂ `ਤੇ ਹੀ ਸਰਟੀਫਾਈਡ ਬੀਜ ਸਬਸਿਡੀ ਦਿੱਤੀ ਜਾਵੇਗੀ।

Summary in English: Wheat Seed Subsidy Distribution Policy, fill the form as follows

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters