1. Home
  2. ਸੇਹਤ ਅਤੇ ਜੀਵਨ ਸ਼ੈਲੀ

ALERT! ਸਰਦੀਆਂ 'ਚ ਰੋਜ਼ਾਨਾ ਨਹਾਉਣ ਵਾਲੇ ਹੋ ਜਾਣ ਸਾਵਧਾਨ!

ਜੇਕਰ ਤੁਸੀਂ ਵੀ ਸਰਦੀਆਂ 'ਚ ਰੋਜ਼ਾਨਾ ਇਸ਼ਨਾਨ ਨਹੀਂ ਕਰਦੇ ਹੋ ਤਾਂ ਤੁਸੀਂ ਬਹੁਤ ਲੱਕੀ ਹੋ, ਕਿਉਂਕਿ ਸਰਦੀਆਂ 'ਚ ਰੋਜ਼ਾਨਾ ਨਾ ਨਹਾਉਣ ਨਾਲ ਸਾਡੇ ਸਰੀਰ ਨੂੰ ਕਈ ਹੈਰਾਨੀਜਨਕ ਫਾਇਦੇ ਹੁੰਦੇ ਹਨ।

Gurpreet Kaur Virk
Gurpreet Kaur Virk
ਸਰਦੀਆਂ 'ਚ ਰੋਜ਼ਾਨਾ ਨਹਾਉਣ ਵਾਲੇ ਹੋ ਜਾਣ ਸਾਵਧਾਨ!

ਸਰਦੀਆਂ 'ਚ ਰੋਜ਼ਾਨਾ ਨਹਾਉਣ ਵਾਲੇ ਹੋ ਜਾਣ ਸਾਵਧਾਨ!

Bath in Winter: ਅਕਸਰ ਸਰਦੀ ਸ਼ੁਰੂ ਹੋਣ ਦੇ ਨਾਲ ਹੀ ਲੋਕ ਰੋਜ਼ਾਨਾ ਨਹਾਉਣ ਤੋਂ ਪਰਹੇਜ਼ ਕਰਨ ਲੱਗਦੇ ਹਨ। ਠੰਡ ਦੇ ਕਾਰਨ ਮੰਜੇ ਤੋਂ ਉੱਠਣ ਦਾ ਮਨ ਨਹੀਂ ਕਰਦਾ। ਅਜਿਹੇ 'ਚ ਲੋਕ ਨਹਾਉਣ ਦਾ ਸੋਚ ਕੇ ਹੀ ਕੰਬ ਜਾਂਦੇ ਹਨ। ਜੇਕਰ ਤੁਸੀਂ ਵੀ ਇਨ੍ਹਾਂ ਲੋਕਾਂ 'ਚੋਂ ਇੱਕ ਹੋ ਤਾਂ ਇਹ ਖਬਰ ਤੁਹਾਡੇ ਲਈ ਕਿਸੇ ਖੁਸ਼ਖਬਰੀ ਤੋਂ ਘੱਟ ਨਹੀਂ ਹੈ।

ਦਰਅਸਲ, ਬਹੁਤੇ ਲੋਕਾਂ ਦਾ ਮੰਨਣਾ ਹੈ ਕਿ ਰੋਜ਼ਾਨਾ ਇਸ਼ਨਾਨ ਕਰਨ ਨਾਲ ਇਨਸਾਨ ਸਾਫ਼ ਅਤੇ ਸਿਹਤਮੰਦ ਰਹਿੰਦਾ ਹੈ। ਪਰ ਵਿਗਿਆਨ ਅਨੁਸਾਰ, ਜੇਕਰ ਤੁਸੀਂ ਰੋਜ਼ ਇਸ਼ਨਾਨ ਕਰ ਰਹੇ ਹੋ, ਤਾਂ ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ। ਕਈ ਅਧਿਐਨਾਂ ਮੁਤਾਬਕ, ਜੇਕਰ ਤੁਸੀਂ ਜਿਮ ਵਿੱਚ ਪਸੀਨਾ ਨਹੀਂ ਵਹਾ ਰਹੇ ਹੋ ਜਾਂ ਧੂੜ-ਮਿੱਟੀ ਤੋਂ ਦੂਰ ਰਹਿ ਰਹੇ ਹੋ ਤਾਂ ਤੁਹਾਡੇ ਲਈ ਰੋਜ਼ਾਨਾ ਨਹਾਉਣਾ ਜ਼ਰੂਰੀ ਨਹੀਂ ਹੈ।

ਸਰਦੀਆਂ 'ਚ ਰੋਜ਼ਾਨਾ ਨਹਾਉਣ ਨਾਲ ਕਈ ਵੱਡੇ ਨੁਕਸਾਨ:

1. ਚੰਗੇ ਬੈਕਟੀਰੀਆ ਦਾ ਨਾਸ਼

ਕਈ ਖੋਜਾਂ ਤੋਂ ਪਤਾ ਲੱਗਾ ਹੈ ਕਿ ਸਾਡੀ ਚਮੜੀ ਕੁਝ ਚੰਗੇ ਬੈਕਟੀਰੀਆ ਵੀ ਪੈਦਾ ਕਰਦੀ ਹੈ। ਅਜਿਹੇ 'ਚ ਜੇਕਰ ਤੁਸੀਂ ਰੋਜ਼ਾਨਾ ਨਹਾ ਰਹੇ ਹੋ ਤਾਂ ਸਰੀਰ 'ਚੋਂ ਚੰਗੇ ਬੈਕਟੀਰੀਆ ਨਿਕਲ ਜਾਂਦੇ ਹਨ।

2. ਚਮੜੀ ਹੋ ਜਾਂਦੀ ਹੈ ਖੁਸ਼ਕ

ਮਾਹਿਰਾਂ ਮੁਤਾਬਕ ਸਰਦੀਆਂ ਵਿੱਚ ਗਰਮ ਪਾਣੀ ਨਾਲ ਨਹਾਉਣ ਨਾਲ ਚਮੜੀ ਵਿਚ ਮੌਜੂਦ ਕੁਦਰਤੀ ਤੇਲ ਨਸ਼ਟ ਹੋ ਜਾਂਦੇ ਹਨ, ਜਿਸ ਨਾਲ ਚਮੜੀ ਖੁਸ਼ਕ ਹੋ ਜਾਂਦੀ ਹੈ।

ਇਹ ਵੀ ਪੜ੍ਹੋ: Fennel Water: ਚਰਬੀ ਨੂੰ ਮੋਮ ਵਾਂਗ ਪਿਘਲਾ ਦੇਵੇਗਾ ਇਹ ਪਾਣੀ

3. ਇਮਿਊਨਿਟੀ 'ਤੇ ਅਸਰ

ਇੱਕ ਅਧਿਐਨ ਅਨੁਸਾਰ, ਸਰਦੀਆਂ ਵਿੱਚ ਰੋਜ਼ਾਨਾ ਨਹਾਉਣ ਨਾਲ ਇਮਿਊਨਿਟੀ ਕਮਜ਼ੋਰ ਹੋ ਸਕਦੀ ਹੈ ਅਤੇ ਸਿਹਤ ਵਿਗੜਨੀ ਸ਼ੁਰੂ ਹੋ ਜਾਂਦੀ ਹੈ।

4. ਨਹੁੰ ਖਰਾਬ ਹੋਣ ਦਾ ਖ਼ਤਰਾ

ਸਰਦੀਆਂ ਵਿੱਚ ਰੋਜ਼ਾਨਾ ਨਹਾਉਣਾ ਤੁਹਾਡੇ ਨਹੁੰਆਂ ਲਈ ਨੁਕਸਾਨਦੇਹ ਹੋ ਸਕਦਾ ਹੈ। ਦਰਅਸਲ, ਸਰਦੀਆਂ ਵਿੱਚ ਗਰਮ ਪਾਣੀ ਦੀ ਵਰਤੋਂ ਕਰਨ ਨਾਲ ਨਹੁੰਆਂ ਨੂੰ ਨੁਕਸਾਨ ਹੁੰਦਾ ਹੈ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: ALERT! Be careful to take a daily bath in winter

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters