ਸਾਡੇ ਸਰੀਰ ਨੂੰ ਹਾਈਡਰੇਟ ਰੱਖਣ ਲਈ ਪਾਣੀ ਬਹੁਤ ਜ਼ਰੂਰੀ ਹੈ। ਪਾਣੀ ਤੋਂ ਬਿਨਾਂ ਅਸੀਂ ਮਨੁੱਖ ਦੇ ਜੀਵਨ ਦੀ ਕਲਪਨਾ ਵੀ ਨਹੀਂ ਕਰ ਸਕਦੇ। ਪਰ ਅੱਜ ਦੀ ਭੱਜ ਦੌੜ ਦੀ ਜ਼ਿੰਦਗੀ `ਚ ਅਸੀਂ ਪਾਣੀ ਪੀਣਾ ਵੀ ਭੁੱਲ ਜਾਂਦੇ ਹਾਂ। ਜਿਸ ਕਾਰਨ ਸਾਡੇ ਸਰੀਰ `ਚ ਪਾਣੀ ਦੀ ਕਮੀ ਹੋ ਜਾਂਦੀ ਹੈ ਤੇ ਅਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਾਂ।
ਮਾਹਿਰਾਂ ਦਾ ਕਹਿਣਾ ਹੈ ਕਿ ਸਾਡੇ ਸਰੀਰ ਨੂੰ ਮੌਸਮ ਦੇ ਹਿਸਾਬ ਨਾਲ ਪਾਣੀ ਦੀ ਲੋੜ ਹੁੰਦੀ ਹੈ। ਉਦਾਹਰਣ ਵਜੋਂ ਸਰਦੀਆਂ ਵਿੱਚ ਘੱਟ ਪਾਣੀ ਪੀ ਕੇ ਵੀ ਅਸੀ ਹਾਈਡ੍ਰੇਟਿਡ ਰਹਿ ਸਕਦੇ ਹਾਂ। ਪਰ ਸਰਦੀਆਂ ਦੇ ਮੁਕਾਬਲੇ ਗਰਮੀਆਂ ਵਿੱਚ ਜ਼ਿਆਦਾ ਪਾਣੀ ਪੀਣ ਦੀ ਲੋੜ ਹੁੰਦੀ ਹੈ। ਗਰਮੀਆਂ `ਚ ਸਾਡੇ ਸਰੀਰ `ਚ ਪਾਣੀ ਦੀ ਘਾਟ ਕਈ ਬਿਮਾਰੀਆਂ ਦਾ ਕਾਰਨ ਬਣ ਸਕਦਾ ਹੈ। ਇਸ ਕਰਕੇ ਤੰਦਰੁਸਤ ਰਹਿਣ ਲਈ ਪਾਣੀ ਦੀ ਸਹੀ ਮਾਤਰਾ ਪੀਣਾ ਬਹੁਤ ਜ਼ਰੂਰੀ ਹੈ।
ਗਰਮੀਆਂ ਵਿੱਚ ਕਿੰਨਾ ਪਾਣੀ ਪੀਣਾ ਜ਼ਰੂਰੀ ਹੈ?
ਇਸ ਦਾ ਜਵਾਬ ਹੈ ਦੋ ਤੋਂ ਢਾਈ ਲੀਟਰ ਪਾਣੀ। ਇਹ ਸਮਰੱਥਾ 3 ਲੀਟਰ ਤੱਕ ਵੀ ਹੋ ਸਕਦੀ ਹੈ। ਜੇਕਰ ਤੁਸੀਂ ਅਜਿਹਾ ਕਰਦੇ ਹੋ, ਤਾਂ ਤੁਸੀਂ ਦਿਨ ਭਰ ਹਾਈਡ੍ਰੇਟਿਡ ਅਤੇ ਊਰਜਾਵਾਨ ਰਹੋਗੇ। ਇਸਦੇ ਨਾਲ ਹੀ ਤੁਹਾਨੂੰ ਕਿਡਨੀ ਸਟੋਨ ਦੀ ਸਮੱਸਿਆ ਵੀ ਨਹੀਂ ਹੋਵੇਗੀ ਤੇ ਕਈ ਬੀਮਾਰੀਆਂ ਦਾ ਖਤਰਾ ਵੀ ਟਲ ਜਾਵੇਗਾ। ਇਸਤੋਂ ਇਲਾਵਾ ਲੋਕਾਂ ਦੀ ਖੁਰਾਕ, ਸਿਹਤ, ਕੱਦ ਅਤੇ ਰਹਿਣ ਦੇ ਸਥਾਨ 'ਤੇ ਵੀ ਨਿਰਭਰ ਕਰਦਾ ਹੈ ਕਿ ਉਨ੍ਹਾਂ ਨੂੰ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦਾ ਹੈ। ਇਸ ਕਰਕੇ ਪਾਣੀ ਪੀਣ ਦੀ ਸਹੀ ਮਾਤਰਾ ਕੁਝ ਕ ਲੋਕਾਂ ਲਈ ਵੱਖਰੀ ਹੋ ਸਕਦੀ ਹੈ।
ਸਰੀਰ ਲਈ ਕਿਵੇਂ ਕੰਮ ਕਰਦਾ ਹੈ ਪਾਣੀ?
ਕਈ ਲੋਕਾਂ ਦੇ ਮਨ `ਚ ਇਹ ਸਵਾਲ ਵੀ ਹੁੰਦਾ ਹੈ ਕੀ ਸਾਧਾਰਨ ਹੋਣ ਦੇ ਬਾਵਜੂਦ ਪਾਣੀ ਇੰਨਾ ਮਹੱਤਵਪੂਰਨ ਕਿਵੇਂ ਹੋ ਸਕਦਾ ਹੈ। ਤਾਂ ਤੁਹਾਨੂੰ ਦੱਸ ਦੇਈਏ ਕੀ ਪਾਣੀ ਸਾਡੇ ਸਰੀਰ ਲਈ ਦਵਾਈ ਵਾਂਗ ਕੰਮ ਕਰਦਾ ਹੈ। ਸਾਡੇ ਸਰੀਰ 'ਚ ਪਾਣੀ ਪਿਸ਼ਾਬ ਦੇ ਰੂਪ 'ਚ ਨਿਕਲਦਾ ਹੈ ਤੇ ਆਪਣੇ ਨਾਲ ਹੀ ਕਈ ਫਾਲਤੂ ਪਦਾਰਥ ਵੀ ਸਰੀਰ 'ਚੋਂ ਆਸਾਨੀ ਨਾਲ ਬਾਹਰ ਲੈ ਜਾਂਦਾ ਹੈ। ਪਾਣੀ ਪੀਣ ਨਾਲ ਸਰੀਰ 'ਚ Electrolytes ਦੀ ਮਾਤਰਾ ਵੀ ਠੀਕ ਰਹਿੰਦੀ ਹੈ। ਜਿਸ ਕਾਰਨ ਸਰੀਰ 'ਚ ਕਮਜ਼ੋਰੀ ਨਹੀਂ ਆਉਂਦੀ। ਸਹੀ ਮਾਤਰਾ ਵਿੱਚ ਪਾਣੀ ਪੀਣ ਨਾਲ ਗੁਰਦੇ, ਮਾਸਪੇਸ਼ੀਆਂ ਤੇ ਟਿਸ਼ੂ ਵੀ ਤੰਦਰੁਸਤ ਰਹਿੰਦੇ ਹਨ। ਪਾਣੀ ਦੇ ਕਾਰਨ ਮਾਸਪੇਸ਼ੀਆਂ ਦੀ ਲਚਕਤਾ ਬਰਕਰਾਰ ਰਹਿੰਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਪਾਣੀ ਪੀਣ ਨਾਲ ਤਣਾਅ ਵੀ ਘੱਟ ਹੁੰਦਾ ਹੈ ਤੇ ਇਹ ਵੀ ਪਾਇਆ ਗਿਆ ਹੈ ਕਿ ਜ਼ਿਆਦਾ ਪਾਣੀ ਪੀਣ ਵਾਲੇ ਲੋਕਾਂ `ਚ ਖੂਨ ਦਾ ਸੰਚਾਰ ਵੀ ਠੀਕ ਰਹਿੰਦਾ ਹੈ ਤੇ ਉਨ੍ਹਾਂ ਦੀ ਚਮੜੀ ਅਤੇ ਵਾਲ ਵੀ ਸਿਹਤਮੰਦ ਰਹਿੰਦੇ ਹਨ।
ਇਹ ਵੀ ਪੜ੍ਹੋ: ਨਿੰਬੂ ਪਾਣੀ ਪੀਣ ਦੇ ਫਾਇਦੇ ਅਤੇ ਨੁਕਸਾਨ
ਇਸਤੋਂ ਉਲਟ ਘੱਟ ਪਾਣੀ ਪੀਣ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਸੱਦਾ ਦੇ ਸਕਦੇ ਹੋ। ਘੱਟ ਪਾਣੀ ਪੀਣ ਨਾਲ ਸਿਹਤ, ਚਮੜੀ ਤੇ ਵਾਲਾ ਨਾਲ ਸੰਬੰਧਿਤ ਕਈ ਪ੍ਰੇਸ਼ਾਨੀਆਂ ਹੋ ਸਕਦੀਆਂ ਹਨ। ਸਰੀਰ `ਚ ਪਾਣੀ ਦੀ ਕਮੀ ਕਾਰਨ Dehydration ਦੀ ਸਮੱਸਿਆ ਸ਼ੁਰੂ ਹੋ ਸਕਦੀ ਹੈ, ਜਿਸ ਨਾਲ ਸਿਰ ਦਰਦ ਤੇ ਚੱਕਰ ਆ ਸਕਦੇ ਹਨ। ਇਸਦੇ ਨਾਲ ਹੀ ਪਾਣੀ ਦੀ ਕਮੀ Acidity ਨੂੰ ਵੀ ਸੱਦਾ ਦੇ ਸਕਦੀ ਹੈ।
ਇਸ ਕਰਕੇ ਇਨ੍ਹਾਂ ਬਿਮਾਰੀਆਂ ਤੋਂ ਨਿਜਾਤ ਪਾਉਣ ਲਈ ਤੁਹਾਨੂੰ ਅੱਜ ਤੋਂ ਹੀ ਸਹੀ ਮਾਤਰਾ `ਚ ਪਾਣੀ ਪੀਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ। ਪਰ ਜੇਕਰ ਕਿਸੇ ਕਾਰਨ ਤੋਂ ਤੁਸੀਂ ਪਾਣੀ ਦੀ ਸਹੀ ਮਾਤਰਾ ਦਾ ਸੇਵਨ ਨਹੀਂ ਕਰ ਪਾਉਂਦੇ ਤਾਂ ਤੁਸੀਂ ਉਨ੍ਹਾਂ ਪਦਾਰਥਾਂ ਦਾ ਸੇਵਨ ਵੀ ਕਰ ਸਕਦੇ ਹੋ ਜਿਨ੍ਹਾਂ `ਚ ਪਾਣੀ ਦੀ ਚੰਗੀ ਮਾਤਰਾ ਹੁੰਦੀ ਹੈ।
Summary in English: Are you drinking the right amount of water? If not then definitely read this article