1. Home
  2. ਸੇਹਤ ਅਤੇ ਜੀਵਨ ਸ਼ੈਲੀ

ਸੁੱਕੇ ਮੇਵੇ ਅਤੇ ਤੇਲ ਬੀਜ਼ਾਂ ਦਾ ਸੇਵਨ ਸਰੀਰ ਨੂੰ ਬਣਾਉਂਦਾ ਹੈ ਤੰਦਰੁਸਤ, ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਸਰਦੀਆਂ 'ਚ ਸੰਤੁਲਿਤ ਖੁਰਾਕ ਦੇ ਨਾਲ-ਨਾਲ ਸੁੱਕੇ ਮੇਵੇ ਅਤੇ ਤੇਲ ਬੀਜ਼ਾਂ ਦਾ ਸੇਵਨ ਸਰੀਰ ਨੂੰ ਤੰਦਰੁਸਤ ਬਣਾਉਂਦਾ ਹੈ। ਅਜਿਹੇ 'ਚ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਜ਼ਰੂਰੁ ਸ਼ਾਮਿਲ ਕਰੋ।

Gurpreet Kaur Virk
Gurpreet Kaur Virk

ਸਰਦੀਆਂ 'ਚ ਸੰਤੁਲਿਤ ਖੁਰਾਕ ਦੇ ਨਾਲ-ਨਾਲ ਸੁੱਕੇ ਮੇਵੇ ਅਤੇ ਤੇਲ ਬੀਜ਼ਾਂ ਦਾ ਸੇਵਨ ਸਰੀਰ ਨੂੰ ਤੰਦਰੁਸਤ ਬਣਾਉਂਦਾ ਹੈ। ਅਜਿਹੇ 'ਚ ਤੁਸੀਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਖੁਰਾਕ 'ਚ ਜ਼ਰੂਰੁ ਸ਼ਾਮਿਲ ਕਰੋ।

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਸਰਦੀਆਂ ਸ਼ੁਰੂ ਹੋ ਗਈਆਂ ਹਨ। ਠੰਡ ਤੋਂ ਬਚਣ ਲਈ ਅਸੀਂ ਗਰਮ ਕੱਪੜੇ ਵੀ ਪਾਉਣੇ ਸ਼ੁਰੂ ਕਰ ਦਿੱਤੇ ਹਨ। ਪਰ ਠੰਡ ਦੇ ਮੌਸਮ ਵਿੱਚ ਸਰੀਰ ਨੂੰ ਸਿਰਫ਼ ਬਾਹਰ ਤੋਂ ਗਰਮ ਰੱਖਣਾ ਹੀ ਕਾਫ਼ੀ ਨਹੀਂ ਹੁੰਦਾ, ਸਗੋਂ ਸਰੀਰ ਨੂੰ ਅੰਦਰੋਂ ਵੀ ਗਰਮਾਹਟ ਦੀ ਲੋੜ ਹੁੰਦੀ ਹੈ। ਸਰਦੀਆਂ ਦੇ ਮੌਸਮ ਵਿੱਚ ਸਹੀ ਮਾਤਰਾ ਵਿੱਚ ਅਜਿਹੇ ਪੌਸ਼ਟਿਕ ਤੱਤਾਂ ਦਾ ਸੇਵਨ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਜੋ ਕਿ ਸਰੀਰ ਨੂੰ ਗਰਮ ਅਤੇ ਤੰਦਰੁਸਤ ਬਣਾਈ ਰੱਖਣ ਵਿੱਚ ਸਹਾਇਤਾ ਕਰਨ।

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਸਰਦੀ ਦੇ ਮੌਸਮ ਵਿੱਚ ਸੰਤੁਲਿਤ ਖੁਰਾਕ ਦੇ ਨਾਲ-ਨਾਲ ਸੁੱਕੇ ਮੇਵੇ ਅਤੇ ਤੇਲ ਬੀਜ਼ਾਂ ਦਾ ਸੇਵਨ ਸਰੀਰ ਨੂੰ ਤੰਦਰੁਸਤ ਵੀ ਬਣਾਉਂਦਾ ਹੈ ਅਤੇ ਅਸੀਂ ਠੰਢ ਤੋਂ ਵੀ ਬਚੇ ਰਹਿੰਦੇ ਹਾਂ। ਠੰਡ ਤੋਂ ਬਚਣ ਲਈ ਹੇਠਾਂ ਲਿਖੇ ਮੇਵੇ ਅਤੇ ਤੇਲ ਬੀਜ਼ਾਂ ਨੂੰ ਸਰਦੀ ਰੁੱਤ ਵਿੱਚ ਆਪਣੀ ਖੁਰਾਕ ਵਿੱਚ ਸ਼ਾਮਿਲ ਕੀਤਾ ਜਾ ਸਕਦਾ ਹੈ। ਇਨ੍ਹਾਂ ਦੇ ਫ਼ਾਇਦੇ ਅਤੇ ਲਾਹੇਵੰਦ ਵਰਤੋਂ ਦੀ ਜਾਣਕਾਰੀ ਹੇਠਾਂ ਲਿਖੇ ਅਨੁਸਾਰ ਹੈ:

ਸੁੱਕੇ ਮੇਵੇ ਅਤੇ ਤੇਲ ਬੀਜ਼ਾਂ ਦਾ ਸੇਵਨ ਸਰੀਰ ਲਈ ਫਾਇਦੇਮੰਦ

● ਬਦਾਮ (Almond): ਬੱਚਿਆਂ ਨੂੰ ਅਕਸਰ ਰਾਤ ਨੂੰ ਭਿਉਂ ਕੇ ਰੱਖੇ ਹੋਏ ਬਦਾਮ (Almond) ਸਵੇਰੇ ਛਿੱਲਕਾ ਉਤਾਰ ਕੇ ਖਵਾਏ ਜਾਂਦੇ ਹਨ। ਕਿਉਂਕਿ ਮੰਨਿਆ ਜਾਂਦਾ ਹੈ ਕਿ ਬਦਾਮ (Almond) ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਪਰ ਸ਼ਾਇਦ ਤੁਹਾਨੂੰ ਇਹ ਨਹੀਂ ਪਤਾ ਹੋਣਾ ਕਿ ਬਦਾਮ (Almond) ਵਿੱਚ ਕਾਫ਼ੀ ਮਾਤਰਾ ਵਿੱਚ ਵਿਟਾਮਿਨ ਬੀ ਅਤੇ ਈ, ਪ੍ਰੋਟੀਨ (Protein), ਮੈਗਨੀਸ਼ੀਅਮ (Magnesium) ਅਤੇ ਫਾਸਫੋਰਸ (Phosphorus) ਆਦਿ ਤੱਤ ਪਾਏ ਜਾਂਦੇ ਹਨ ਜੋ ਕਿ ਸਾਡੀ ਸਿਹਤ (Health) ਲਈ ਬਹੁਤ ਲਾਹੇਵੰਦ ਹੁੰਦੇ ਹਨ। ਸਰਦੀ ਰੁੱਤ ਵਿੱਚ ਬਦਾਮਾਂ ਦੀ ਵਰਤੋਂ ਆਮ ਕਰਕੇ ਹੀ ਖੋਏ ਦੀਆਂ ਪਿੰਨੀਆਂ ਅਤੇ ਵੇਸਣ ਦੇ ਆਟੇ ਦੀ ਪੰਜ਼ੀਰੀ ਵਿੱਚ ਕੀਤੀ ਜਾਂਦੀ ਹੈ। ਸਰਦੀਆਂ ਵਿੱਚ ਬਦਾਮ ਖਾਣ ਨਾਲ ਤੁਹਾਡਾ ਕੋਲੇਸਟ੍ਰੋਲ (Cholesterol) ਪੱਧਰ ਨਿਯੰਤਰ ਵਿੱਚ ਰਹਿੰਦਾ ਹੈ ਅਤੇ ਤੁਹਾਨੂੰ ਗੁਰਦੇ ਦੀ ਪੱਥਰੀ ਦੀ ਸਿਕਾਇਤ (Stone pain) ਵੀ ਨਹੀਂ ਹੁੰਦੀ।

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

● ਮੂੰਗਫਲੀ (Peanut): ਸਰਦੀ ਦੀ ਰੁੱਤ ਵਿੱਚ ਮੂੰਗਫਲੀ (Peanut) ਅਤੇ ਇਸਦੀ ਗੱਚਕ ਆਮ ਹੀ ਬਜ਼ਾਰਾਂ ਵਿੱਚ ਦੇਖਣ ਨੂੰ ਮਿਲ ਜਾਂਦੀ ਹੈ। ਲੋਹੜੀ ਦੇ ਤਿਉਹਾਰ ਤੇ ਲੋਕ ਮੂੰਗਫਲੀ (Peanut) ਅਤੇ ਇਸਦੀ ਗੱਚਕ ਵੰਡ ਕੇ ਆਪਣੀ ਖੁਸ਼ੀ ਹੋਰਾਂ ਨਾਲ ਸਾਂਝੀ ਕਰਦੇ ਹਨ। ਮੂੰਗਫਲੀ (Peanut) ਓਮੇਗਾ-3 (Omega-3), ਰੇਸ਼ੇ (fibers), ਵਿਟਾਮਿਨ ਈ (Vitamin E), ਐਂਟੀਆਕਸੀਡੈਂਟ (Antioxidant) ਅਤੇ ਚੰਗੀ ਚਰਬੀ ਦਾ ਬਹੁਤ ਵਧੀਆ ਸਰੋਤ ਹੈ ਜੋ ਕਿ ਦਿਲ ਲਈ ਬਹੁਤ ਫਾਇਦੇਮੰਦ ਮੰਨੇ ਜਾਂਦੇ ਹਨ। ਇੱਕ ਅਧਿਐਨ ਦੌਰਾਨ ਇਹ ਪਾਇਆ ਗਿਆ ਕਿ ਹਰ ਰੋਜ਼ 15 ਗ੍ਰਾਮ ਮੂੰਗਫਲੀ ਖਾਣ ਨਾਲ ਕੈਂਸਰ (cancer), ਦਮਾ (Asthma) ਅਤੇ ਸ਼ੂਗਰ (diabetes) ਵਰਗੀਆਂ ਕਈ ਬਿਮਾਰੀਆਂ ਤੋਂ ਮੌਤ ਦਾ ਖਤਰਾ ਘੱਟ ਹੋ ਸਕਦਾ ਹੈ।

● ਤਿਲ (Sesame): ਤਿਲ ਦੇ ਬੀਜਾਂ ਵਿੱਚ ਸਿਹਤਮੰਦ ਕੋਲੇਸਟ੍ਰੋਲ (Cholesterol), ਵਿਟਾਮਿਨ ਬੀ-1 (Vitamin B-1), ਫਾਈਬਰ (fibers), ਸਿਹਤਮੰਦ ਚਰਬੀ (Healthy fats), ਲੋਹਾ (Iron) ਅਤੇ ਕੈਲਸ਼ੀਅਮ (Calcium) ਤੋਂ ਇਲਾਵਾ ਹੋਰ ਵੀ ਬਹੁਤ ਤੱਤ ਹੁੰਦੇ ਹਨ। ਇਸ ਬੀਜ ਵਿੱਚ ਕੈਂਸਰ (cancer) ਰੋਕੂ ਗੁਣ ਵੀ ਹੁੰਦੇ ਹਨ। ਤਿਲਾਂ ਦੀ ਵਰਤੋਂ ਕਰਨ ਨਾਲ ਬਲੱਡ ਪ੍ਰੈਸ਼ਰ (blood pressure) ਵੀ ਕੰਟਰੋਲ (Cholesterol) ਵਿੱਚ ਰਹਿੰਦਾ ਹੈ। ਤਿਲਾਂ ਦੇ ਸੇਵਨ ਨਾਲ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵੀ ਵੱਧਦੀ ਹੈ ਅਤੇ ਇਹ ਖਾਣ ਨੂੰ ਵੀ ਬਹੁਤ ਸਵਾਦਿਸ਼ਟ ਹੰਦੇ ਹਨ। ਅੱਸੀ ਤਿਲਾਂ ਨੂੰ ਲੱਡੂ ਅਤੇ ਗੱਚਕ ਦੇ ਰੂਪ ਵਿੱਚ ਵੀ ਖਾ ਸਕਦੇ ਹਾਂ, ਮੂੰਹ ਨੂੰ ਸਵਾਦ ਦੇ ਨਾਲ-ਨਾਲ ਇਹ ਸਰੀਰ ਨੂੰ ਗਰਮੀ ਵੀ ਦਿੰਦੇ ਹਨ।

ਇਹ ਵੀ ਪੜ੍ਹੋ: Edible Flowers: ਹੁਣ ਘਰ ਦੇ ਨਾਲ-ਨਾਲ ਸਿਹਤ ਦਾ ਵੀ ਖਿਆਲ ਰੱਖਣਗੇ ਫੁੱਲ! ਜਾਣੋ ਫੁੱਲਾਂ ਦੀਆਂ ਖੂਬੀਆਂ!

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

● ਅਲਸੀ (Linseed): ਅਲਸੀ ਦੇ ਬੀਜਾਂ (Flax seeds) ਦੀ ਵਰਤੋਂ ਪੁਰਾਤਨ ਕਾਲ ਤੋਂ ਹੀ ਕਈ ਤਰ੍ਹਾਂ ਦੀਆਂ ਆਯੂਰਵੈਦਿਕ (Ayurvedic) ਦਵਾਈਆਂ ਵਿੱਚ ਹੁੰਦੀ ਆ ਰਹੀ ਹੈ। ਕਿਉਂਕਿ ਅਲਸੀ ਵਿੱਚ ਓਮੇਗਾ-3 (Omega-3) ਫੈਟ (Fat) ਵਰਗੇ ਕਈ ਜ਼ਰੂਰੀ ਤੱਤ ਪਾਏ ਜਾਂਦੇ ਹਨ। ਜੋ ਕਿ ਦਿਲ ਦੀ ਬਿਮਾਰੀਆਂ ਦੇ ਪ੍ਰਬੰਧਨ ਅਤੇ ਕੈਂਸਰ ਦੇ ਜੋਖਿਮ ਨੂੰ ਘੱਟ ਕਰਨ ਵਿੱਚ ਕਾਫ਼ੀ ਹੱਦ ਤੱਕ ਮਦਦਗਾਰ ਸਾਬਿਤ ਹੁੰਦਾ ਹੈ। ਅਲਸੀ ਦੇ ਬੀਜ (Flax seeds) ਦਾ ਸੇਵਨ ਕਰਨ ਨਾਲ ਕਾਫ਼ੀ ਦੇਰ ਤੱਕ ਭੁੱਖ ਨਹੀਂ ਮਹਿਸੂਸ ਹੁੰਦੀ ਅਤੇ ਇਹ ਭਾਰ ਨੂੰ ਨਿਯੰਤਰਿਤ ਰੱਖਣ ਵਿੱਚ ਸਹਾਇਤਾ ਵੀ ਕਰਦੇ ਹਨ। ਅਲਸੀ ਤੁਹਾਡੀ ਪਾਚਣ ਪ੍ਰਣਾਲੀ ਦੇ ਨਾਲ-ਨਾਲ ਤੁਹਾਡੀਆਂ ਹੱਡੀਆਂ ਮਜ਼ਬੂਤ ਕਰਨ ਵਿੱਚ ਵੀ ਸਹਾਈ ਹੁੰਦੇ ਹਨ।

● ਅਖਰੋਟ (Walnut): ਅਖਰੋਟ (Walnut) ਖਾਣ ਵਿੱਚ ਜਿੰਨੇ ਸਵਾਦਿਸ਼ਟ ਲੱਗਦੇ ਹਨ, ਇਹ ਉਹਨੇ ਹੀ ਪੌਸ਼ਟਿਕ ਵੀ ਹੁੰਦੇ ਹਨ। ਚੰਗੀ ਮਾਤਰਾ ਵਿੱਚ ਵਿਟਾਮਿਨ, ਖਣਿਜ ਅਤੇ ਪ੍ਰੋਟੀਨ ਹੋਣ ਦੇ ਨਾਲ-ਨਾਲ ਅਖਰੋਟ ਵਿੱਚ ਕੈਂਸਰ ਵਿਰੋਧੀ ਗੁਣ ਵੀ ਹੁੰਦੇ ਹਨ। ਅਖਰੋਟ ਦੀ ਗਿਰੀ ਚਮੜੀ ਨੂੰ ਨਮੀ ਪ੍ਰਦਾਨ ਕਰਦੀ ਹੈ। ਜਿਸ ਨਾਲ ਕਿ ਸਰਦੀਆਂ ਵਿੱਚ ਵੀ ਚਮੜੀ ਦੀ ਚਮਕ ਬਣੀ ਰਹਿੰਦੀ ਹੈ। ਇਨਾਂ ਹੀ ਨਹੀਂ, ਅਖਰੋਟ ਖਾਣ ਨਾਲ ਇਮਿਊਨਿਟੀ ਵੀ ਵੱਧਦੀ ਹੈ ਅਤੇ ਯਾਦਸ਼ਕਤੀ ਵੀ ਠੀਕ ਰਹਿੰਦੀ ਹੈ।

ਇਹ ਵੀ ਪੜ੍ਹੋ: ਹੁਣ ਸਿਹਤ ਨਾਲ ਜੁੜੀਆਂ ਕਈ ਬਿਮਾਰੀਆਂ ਹੋ ਜਾਣਗੀਆਂ ਦੂਰ, ਜਾਣੋ ਪੀਲੀ ਸਰ੍ਹੋਂ ਦੇ ਰਾਮਬਾਣ ਨੁਸਖੇ

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਖੁਰਾਕ 'ਚ ਜ਼ਰੂਰ ਕਰੋ ਸ਼ਾਮਿਲ

ਇੱਕ ਗੱਲ ਨੂੰ ਜ਼ਰੂਰ ਧਿਆਨ ਵਿੱਚ ਰੱਖੋ ਕਿ ਇਨ੍ਹਾਂ ਬੀਜਾਂ ਅਤੇ ਸੁੱਕੇ ਮੇਵਿਆਂ ਦਾ ਸੇਵਨ ਥੋੜੀ ਮਾਤਰਾ ਵਿੱਚ ਕਰਨਾ ਹੈ, ਕਿਉਂਕਿ ਕਿਸੇ ਵੀ ਚੀਜ਼ ਦੀ ਬਹੁਤੀ ਜ਼ਿਆਦਾ ਵਰਤੋਂ ਮਾੜੀ ਹੁੰਦੀ ਹੈ। ਸੋ ਸਰਦੀਆਂ ਦੇ ਮੌਸਮ ਵਿੱਚ ਤੁਸੀਂ ਉੱਪਰ ਦੱਸੇ ਬੀਜਾਂ ਅਤੇ ਸੁੱਕੇ ਮੇਵਿਆਂ (Dry Fruits) ਨੂੰ ਆਪਣੇ ਭੋਜਨ ਵਿੱਚ ਜ਼ਰੂਰ ਸ਼ਾਮਿਲ ਕਰੋ। ਇਨ੍ਹਾਂ ਦੇ ਸੇਵਨ ਨਾਲ ਤੁਹਾਡਾ ਸਰੀਰ ਗਰਮ ਵੀ ਰਹੇਗਾ ਅਤੇ ਚੁਸਤ-ਦਰੁਸਤ ਵੀ। ਤੁਸੀਂ ਆਪਣੀ ਖੁਰਾਕ ਵਿੱਚ ਇਨ੍ਹਾਂ ਪੌਸ਼ਿਕਟਤਾ ਭਰਪੂਰ ਸੁੱਕੇ ਮੇਵੇ (Dry Fruit) ਅਤੇ ਬੀਜਾਂ (Seeds) ਨੂੰ ਸ਼ਾਮਿਲ ਕਰਕੇ ਸਰਦੀਆਂ ਦੇ ਮੌਸਮ ਦਾ ਆਨੰਦ ਲੈ ਸਕਦੇ ਹੋ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Consuming dry fruits and oil seeds makes the body healthy, add it to the food

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters