1. Home
  2. ਸੇਹਤ ਅਤੇ ਜੀਵਨ ਸ਼ੈਲੀ

Bajra Gulgula Recipe: ਆਓ ਬਣਾਈਏ ਬਾਜਰੇ ਦੇ ਟੇਸਟੀ ਅਤੇ ਹੈਲਥੀ ਗੁਲਗੁਲੇ

ਅੱਜ ਅਸੀਂ ਬਣਾਵਾਂਗੇ healthy ਅਤੇ tasty ਬਾਜਰੇ ਦੇ ਗੁਲਗੁਲੇ, ਇਹ ਸ਼ਾਨਦਾਰ ਰੈਸਿਪੀ ਟ੍ਰਾਈ ਕਰੋ।

Gurpreet Kaur Virk
Gurpreet Kaur Virk
ਬਾਜਰੇ ਦੇ ਟੇਸਟੀ ਅਤੇ ਹੈਲਥੀ ਗੁਲਗੁਲੇ

ਬਾਜਰੇ ਦੇ ਟੇਸਟੀ ਅਤੇ ਹੈਲਥੀ ਗੁਲਗੁਲੇ

Bajra Gulgula: ਬਾਜਰਾ ਮੋਟੇ ਅਨਾਜ ਦੀ ਸ਼੍ਰੇਣੀ ਵਿੱਚ ਆਉਂਦਾ ਹੈ ਅਤੇ ਇਸ ਤੋਂ ਵੱਖ-ਵੱਖ ਤਰ੍ਹਾਂ ਦੇ ਪਕਵਾਨ ਬਣਾਏ ਜਾਂਦੇ ਹਨ। ਭਾਰਤ ਦੇ ਰਾਜਸਥਾਨ ਸੂਬੇ ਵਿੱਚ ਸਭ ਤੋਂ ਵੱਧ ਬਾਜਰੇ ਦੀ ਖਪਤ ਹੁੰਦੀ ਹੈ। ਦੱਸ ਦੇਈਏ ਕਿ ਬਾਜਰੇ ਦੀ ਕਾਸ਼ਤ ਭਾਰਤ ਦੇ ਮਹਾਰਾਸ਼ਟਰ, ਰਾਜਸਥਾਨ, ਹਰਿਆਣਾ, ਪੰਜਾਬ, ਗੁਜਰਾਤ ਅਤੇ ਉੱਤਰ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ।

ਬਾਜਰੇ ਸੁੱਕੇ ਅਤੇ ਅਰਧ-ਸੁੱਕੇ ਖੇਤਰਾਂ ਵਿੱਚ ਇੱਕ ਮਹੱਤਵਪੂਰਨ ਭੋਜਨ ਫਸਲ ਹੈ। ਇਸ ਤੋਂ ਇਲਾਵਾ ਬਾਜਰੇ ਦੀ ਵਰਤੋਂ ਪਸ਼ੂਆਂ ਲਈ ਪੌਸ਼ਟਿਕ ਚਾਰੇ ਵਜੋਂ ਕੀਤੀ ਜਾਂਦੀ ਹੈ। ਬਾਜਰੇ ਦੇ ਦਾਣਿਆਂ ਵਿੱਚ ਪ੍ਰੋਟੀਨ, ਚਰਬੀ, ਕਾਰਬੋਹਾਈਡ੍ਰੇਟ, ਕੈਰੋਟੀਨ, ਕੈਲਸ਼ੀਅਮ, ਖਣਿਜ ਤੱਤ, ਰਿਬੋਫਲੇਵਿਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ।

ਇਸ ਲਈ ਅੱਜ ਅਸੀਂ ਤੁਹਾਨੂੰ ਬਾਜਰੇ ਦੇ ਗੁਲਗੁਲੇ ਬਣਾਉਣਾ ਸਿਖਾਵਾਂਗੇ। ਇਸ ਸੁਆਦੀ ਅਤੇ ਸਿਹਤਮੰਦ ਬਾਜਰੇ ਦੀ ਰੈਸਿਪੀ ਨੂੰ ਬਣਾਉਣ ਲਈ ਇਨ੍ਹਾਂ ਕਦਮਾਂ ਦੀ ਪਾਲਣਾ ਕਰੋ।

ਇਹ ਵੀ ਪੜ੍ਹੋ: Bajra Halwa Recipe: ਸਰਦੀਆਂ 'ਚ ਖਾਓ ਬਾਜਰੇ ਦਾ ਹਲਵਾ, ਰੈਸਿਪੀ ਲਈ ਇੱਥੇ ਕਲਿਕ ਕਰੋ

ਆਓ ਬਣਾਈਏ ਬਾਜਰੇ ਦੇ ਗੁਲਗੁਲੇ

ਸਮੱਗਰੀ

● 250 ਗ੍ਰਾਮ ਬਾਜਰੇ ਦਾ ਆਟਾ
● 250 ਗ੍ਰਾਮ ਕਣਕ ਦਾ ਆਟਾ
● 50 ਗ੍ਰਾਮ ਛੋਲਿਆਂ ਦਾ ਆਟਾ
● 100 ਗ੍ਰਾਮ ਚੀਨੀ
● 1 ਚੱਮਚ ਖ਼ਸਖ਼ਸ
● ਤਲਣ ਲਈ ਤੇਲ
● 1 ਚਮਚ ਇਲਾਇਚੀ ਪਾਊਡਰ
● ਕੇਸਰ ਅਤੇ ਨਮਕ

ਇਹ ਵੀ ਪੜ੍ਹੋ: Bajra Rabdi Recipe: ਆਓ ਬਣਾਈਏ ਸੁਆਦੀ ਬਾਜਰਾ ਰਬੜੀ, ਇੱਥੇ ਸਿੱਖੋ ਬਣਾਉਣ ਦਾ ਸੌਖਾ ਤਰੀਕਾ

ਵਿਧੀ

● ਸਭ ਤੋਂ ਪਹਿਲਾਂ ਆਟਾ ਅਤੇ ਛੋਲੇ ਨੂੰ ਛਾਣ ਲਓ।
● ਹੁਣ ਬਾਜਰੇ ਦੇ ਆਟੇ ਵਿੱਚ ਛੋਲਿਆਂ ਦੇ ਆਟੇ ਨੂੰ ਚੰਗੀ ਤਰ੍ਹਾਂ ਮਿਲਾਓ
● ਹੁਣ ਇਸ ਵਿੱਚ ਚੁਟਕੀ ਭਰ ਨਮਕ ਪਾਓ।
● ਇਸ ਤੋਂ ਬਾਅਦ ਇਸ 'ਚ ਚੀਨੀ ਪਾ ਕੇ ਮੋਟਾ ਘੋਲ ਤਿਆਰ ਕਰੋ।
● ਇਸ ਪੂਰੇ ਮਿਸ਼ਰਣ ਨੂੰ ਇਕ ਘੰਟੇ ਲਈ ਠੰਡਾ ਹੋਣ ਲਈ ਰੱਖੋ।
● ਹੁਣ ਘੋਲ 'ਚ ਇਲਾਇਚੀ ਪਾਊਡਰ, ਖ਼ਸਖ਼ਸ ਅਤੇ ਕੇਸਰ ਮਿਲਾ ਕੇ ਮਿਸ਼ਰਣ ਨੂੰ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ।
● ਇੱਕ ਪੈਨ ਵਿੱਚ ਤੇਲ ਗਰਮ ਕਰੋ।
● ਇਸ ਤੋਂ ਬਾਅਦ ਆਟੇ ਦੇ ਮਿਸ਼ਰਣ ਨੂੰ ਛੋਟੇ-ਛੋਟੇ ਗੋਲ ਹਿੱਸਿਆਂ 'ਚ ਵੰਡ ਕੇ ਤੇਲ 'ਚ ਪਾ ਕੇ ਪਕਾਉਣਾ ਸ਼ੁਰੂ ਕਰ ਦਿਓ।
● ਜਦੋਂ ਇਹ ਲਾਲ ਹੋਣ ਲੱਗੇ ਤਾਂ ਕੁਝ ਦੇਰ ਬਾਅਦ ਇਸ ਨੂੰ ਕੱਢ ਲਓ।
● ਬਾਜਰੇ ਦੇ ਗੁਲਗੁਲੇ ਤਿਆਰ ਹਨ। ਤੁਸੀਂ ਆਪਣੇ ਵੱਖ-ਵੱਖ ਤਿਉਹਾਰਾਂ 'ਤੇ ਇਸ ਸ਼ਾਹੀ ਕਰਿਸਪੀ ਮਿੱਠੇ ਗੁਲਗੁਲੇ ਨੂੰ ਬਣਾ ਸਕਦੇ ਹੋ।

ਬਾਜਰਾ ਖਾਣ ਦੇ ਫਾਇਦੇ

● ਬਾਜਰਾ ਊਰਜਾ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।
● ਬਾਜਰੇ ਦੇ ਸੇਵਨ ਨਾਲ ਭੁੱਖ ਨਹੀਂ ਲੱਗਦੀ, ਇਸ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
● ਬਾਜਰਾ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
● ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
● ਬਾਜਰਾ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
● ਬਾਜਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਏ ਜਾਂਦੇ ਹਨ, ਜੋ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।
● ਬਾਜਰੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।

Summary in English: Bajra Gulgula Recipe: Let's make tasty and healthy Bajra Gulgula

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters