1. Home
  2. ਸੇਹਤ ਅਤੇ ਜੀਵਨ ਸ਼ੈਲੀ

Health Benefits of Guava Fruit: ਅਮਰੂਦ ਖਾਓ, ਸਿਹਤ ਬਣਾਓ ਅਤੇ ਬਿਮਾਰੀਆਂ ਭਜਾਓ, ਡਾ. ਸਵਰਨ ਸਿੰਘ ਮਾਨ ਤੋਂ ਜਾਣੋ ਅਮਰੂਦ ਖਾਣ ਦੇ ਸਿਹਤ ਲਾਭ

ਅਮਰੂਦਾਂ ਦੇ ਫਲ ਨੂੰ ਗਰੀਬਾਂ ਦਾ ਸੇਬ ਕਿਹਾ ਜਾਂਦਾ ਹੈ। ਯੂਰੋਪੀਅਨ ਕਹਾਵਤ ਅਨੁਸਾਰ ,”An apple in a day keeps the doctor away", ਪਰ ਭਾਰਤ ਵਿੱਚ ਕਿਹਾ ਜਾਂਦਾ ਹੈ ਕਿ ,”A few guavas in the season, keep the doctor away the whole year." ਅਮਰੂਦ ਦਾ ਫਲ ਖਾਣ ਤੋਂ ਇਲਾਵਾ ਇਸ ਤੋਂ ਜੈਮ, ਜੂਸ, ਲੈਦਰ, ਨੇਕਟਰ ਆਦਿ ਆਸਾਨੀ ਨਾਲ ਬਣਾਏ ਜਾ ਸਕਦੇ ਹਨ।

Gurpreet Kaur Virk
Gurpreet Kaur Virk
ਅਮਰੂਦ ਖਾਓ, ਸਿਹਤ ਬਣਾਓ ਅਤੇ ਬਿਮਾਰੀਆਂ ਭਜਾਓ

ਅਮਰੂਦ ਖਾਓ, ਸਿਹਤ ਬਣਾਓ ਅਤੇ ਬਿਮਾਰੀਆਂ ਭਜਾਓ

Benefits of Guava: ਪੰਜਾਬ ਵਿਚ ਅਮਰੂਦਾਂ ਦੇ ਫਲ ਦਾ ਰਕਬਾ ਨਿੰਬੂ ਜਾਤੀ (ਸਿਟਰਸ) ਤੋਂ ਬਾਅਦ ਦੂਜੇ ਨੰਬਰ ਤੇ ਹੈ। ਪੰਜਾਬ ਵਿੱਚ ਅਮਰੂਦਾਂ ਅਧੀਨ ਰਕਬਾ ਸਬ ਤੋਂ ਵੱਧ ਪਟਿਆਲਾ ਜ਼ਿਲ੍ਹੇ ਵਿੱਚ ਹੈ, ਇਸ ਤੋਂ ਬਿਨਾ ਲੁਧਿਆਣਾ, ਸੰਗਰੂਰ, ਸ਼੍ਰੀ ਮੁਕਤਸਰ ਸਾਹਿਬ, ਜਲੰਧਰ, ਬਠਿੰਡਾ ਅਤੇ ਰੋਪੜ ਜ਼ਿਲ੍ਹਿਆਂ ਵਿੱਚ ਕਾਸ਼ਤ ਕੀਤੀ ਜਾਂਦੀ ਹੈ।

ਇਸ ਨੂੰ ਮੈਦਾਨੀ ਇਲਾਕਿਆਂ ਤੋਂ ਇਲਾਵਾ ਉੱਚੀਆਂ ਪਹਾੜੀਆਂ ਤਕ ਵੀ ਉਗਾਇਆਂ ਜਾ ਸਕਦਾ ਹੈ। ਅਮਰੂਦ ਹਰ ਤਰ੍ਹਾਂ ਦੀ ਮਿੱਟੀ ਵਿਚ ਪੈਦਾ ਕੀਤਾ ਜਾ ਸਕਦਾ ਹੈ । ਇਹ 6.5 pH ਤੋਂ 8.7 pH ਸਹਾਰ ਸਕਦਾ ਹੈ।

ਵਿਗਿਆਨੀਆਂ ਅਨੁਸਾਰ ਅਮਰੂਦ ਦਾ ਫਲ ਸੇਬ ਦੇ ਫਲ ਤੋਂ ਵੀ ਵੱਧ ਗੁਣਕਾਰੀ ਪਾਇਆ ਗਿਆ ਹੈ। ਪਰ ਆਮ ਲੋਕਾਂ ਨੂੰ ਇਸ ਦੀ ਮਹੱਤਤਾ ਬਾਰੇ ਪੂਰਾ ਗਿਆਨ ਨਹੀਂ ਹੈ ਅਤੇ ਇਸ ਨੂੰ ਦੇਸੀ ਫਲ ਵਜੋਂ ਦੇਖਿਆ ਜਾਂਦਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਅਤੇ ਬਾਗਬਾਨੀ ਵਿਭਾਗ, ਪੰਜਾਬ ਵਲੋਂ ਅਮਰੂਦ ਦੇ ਫਲ ਦੀ ਮਹਤੱਤਾ ਬਾਰੇ ਜਾਣਕਾਰੀ ਵੱਖ ਵੱਖ ਮਾਧਿਅਮਾਂ ਰਾਹੀਂ ਮੁਹੱਈਆ ਕੀਤੀ ਜਾ ਰਹੀ ਹੈ। ਪੀ.ਏ.ਯੂ. ਲੁਧਿਆਣਾ ਵਲੋਂ ਯੂਨਾਇਟੇਡ ਸਟੇਟਸ (U.S.A.) ਦੇ ਖੇਤੀਬਾੜੀ ਵਿਭਾਗ ਦੇ ਡਾਟੇ ਇਕੱਠੇ ਕੀਤੇ ਅਤੇ ਦੇਖਿਆ ਗਿਆ ਕਿ ਹੇਠ ਲਿਖੇ ਅਨੁਸਾਰ (ਸਾਰਣੀ -1) ਅਮਰੂਦ ਫਲ ਦੇ ਤੱਤ ਸੇਬ ਦੇ ਫਲ ਤੋਂ ਵੀ ਜ਼ਿਆਦਾ ਹਨ:

ਸਾਰਣੀ -1

ਮਾਤਰਾ ਪ੍ਰਤੀ 100 ਗ੍ਰਾਮ

ਲ. ਨੰ.

ਤੱਤ

ਸੇਬ

ਅਮਰੂਦ

1

ਪੋਟਾਸ਼ਿਅਮ

107 ਮਿਲੀਗ੍ਰਾਮ

417 ਮਿਲੀਗ੍ਰਾਮ

2

ਮੈਗਨੀਸ਼ੀਅਮ

11 ਮਿਲੀਗ੍ਰਾਮ

40 ਮਿਲੀਗ੍ਰਾਮ

3

ਵਿਟਾਮਿਨ ਸੀ

5 ਮਿਲੀਗ੍ਰਾਮ

22 ਮਿਲੀਗ੍ਰਾਮ

4

ਫਾਈਬਰ

2.4 ਗ੍ਰਾਮ

5.4 ਗ੍ਰਾਮ

5

ਵਿਟਾਮਿਨ ਈ

0.18 ਮਿਲੀਗ੍ਰਾਮ

0.73 ਮਿਲੀਗ੍ਰਾਮ

6

ਵਿਟਾਮਿਨ ਏ

54 ਆਈ ਯੂ

624 ਆਈ ਯੂ

7

ਵਿਟਾਮਿਨ ਬੀ3

0.09 ਮਿਲੀਗ੍ਰਾਮ

1.084 ਮਿਲੀਗ੍ਰਾਮ

ਇੰਡੀਅਨ ਇੰਸਟੀਟਿਊਟ ਆਫ ਸਬਟਰੋਪੀਕਲ ਹਾਰਟੀਕਲਚਰ, ਰਹਿਮਾਨ ਖੇੜਾ, ਲਖਨਊ (ਉੱਤਰ ਪ੍ਰਦੇਸ਼) ਅਨੁਸਾਰ ਅਮਰੂਦਾਂ ਦਾ ਫਲ ਗੁਣਾਂ ਦੀ ਗੁਥਲੀ ਹੈ ਅਤੇ ਇਸ ਦੇ ਖਾਣ ਨਾਲ ਕਈ ਤਰ੍ਹਾਂ ਦੀਆਂ ਬਿਮਾਰੀਆਂ ਠੀਕ ਹੁੰਦੀਆਂ ਹਨ:

1. ਇਸ ਦੇ ਫਲ ਵਿਚ ਫਾਈਬਰ ਬਹੁਤ ਹੁੰਦਾ ਹੈ, ਇਸ ਲਈ ਕਬਜ ਦੀ ਰੋਕਥਾਮ ਕਰਦਾ ਹੈ।

2. ਜੇਕਰ ਕਿਸੇ ਵਿਅਕਤੀ ਨੂੰ ਠੰਡ ਲੱਗੀ ਹੋਵੇ ਜਾਂ ਖੰਗ ਹੋਵੇ ਤਾਂ ਕੱਚਾ ਖਾਣ ਨਾਲ ਠੀਕ ਹੋ ਜਾਂਦੀ ਹੈ, ਕਿਉਂ ਕਿ ਇਸ ਵਿਚ ਮੌਜੂਦ ਆਇਰਨ ਅਤੇ ਵਿਟਾਮਿਨ ਸੀ ਠੰਡ ਤੋਂ ਬਚਾਅ ਕਰਦੇ ਹਨ ਅਤੇ ਵਾਇਰਲ ਇਨਫੈਕਸ਼ਨ ਦੂਰ ਕਰਦਾ ਹੈ।

3. ਇਹ ਬਲੱਡ ਕੋਲੈਸਟਰੋਲ ਨੂੰ ਘੱਟ ਕਰਦਾ ਹੈ, ਇਸ ਲਈ ਹਾਈ ਬਲੱਡ ਪ੍ਰੈਸ਼ਰ ਦੀ ਰੋਕਥਾਮ ਕਰਦਾ ਹੈ।

4. ਅਮਰੂਦ ਖਾਣ ਨਾਲ ਆਪਣਾ ਭਾਰ ਘਟਾਇਆ ਜਾ ਸਕਦਾ ਹੈ।

5. ਲਗਾਤਾਰ ਅਮਰੂਦ ਖਾਣ ਨਾਲ ਚਿਹਰੇ ਉੱਤੇ ਚਮਕ ਆਉਂਦੀ ਹੈ।

6. ਅਮਰੂਦ ਦੇ ਫਲ ਵਿਚ ਲਾਈਕੋਪੀਨ ਹੁੰਦੀ ਹੈ, ਜਿਸ ਨਾਲ ਕੈਂਸਰ ਤੋਂ ਬਚਾਅ ਕੀਤਾ ਜਾ ਸਕਦਾ ਹੈ।

7. ਅਮਰੂਦ ਵਿਚ ਐਂਟੀਏਜਿੰਗ ਗੁਣ ਹੁੰਦੇ ਹਨ, ਜਿਸ ਨਾਲ ਬੁਢਾਪਾ ਨੇੜੇ ਨਹੀਂ ਆਉਂਦਾ।

8. ਇਸ ਦਾ ਫਲ ਸ਼ੂਗਰ ਦੇ ਮਰੀਜ਼ਾਂ ਲਈ ਬਹੁਤ ਲਾਹੇਵੰਦ ਹੈ ਕਿਉਂ ਕਿ ਇਹ ਬਲੱਡ ਗੁਲੂਕੋਜ਼ ਲੈਵਲ ਘੱਟ ਕਰਦਾ ਹੈ।

9. ਇਸ ਦੇ ਫਲ ਵਿਚ ਬਹੁਤ ਮਾਤਰਾ ਵਿਚ ਆਇਓਡੀਨ ਨਹੀਂ ਹੁੰਦੀ ਪਰ ਕਾਪਰ ਕਾਫੀ ਮਾਤਰਾ ਵਿਚ ਹੁੰਦਾ ਹੈ। ਕਾਪਰ ਥਾਇਰੋਈਡ ਮੈਟਾਬਾਲਿਜ਼ਮ ਵਿਚ ਬਹੁਤ ਜ਼ਰੂਰੀ ਭੂਮਿਕਾ ਨਿਭਾਉਂਦਾ ਹੈ।

10. ਇਸ ਦੇ ਫਲ ਵਿਚ ਬਹੁਤ ਮਾਤਰਾ ਵਿਚ ਫੋਲੇਟ ਹੁੰਦਾ ਹੈ ਜਿਸ ਕਰਕੇ ਫਰਟੇਲਿਟੀ ਵਧਾਉਂਦਾ ਹੈ।

11. ਅਮਰੂਦ ਵਿਚ ਵਿਟਾਮਿਨ ਬੀ-3 ਅਤੇ ਬੀ-6 ਦਿਮਾਗ ਦੇ ਕੰਮ ਕਰਨ ਦੀ ਸਮਰੱਥਾ ਵਧਾਉਂਦਾ ਹੈ।

12. ਅਮਰੂਦ ਦੇ ਪੱਤੇ ਦੰਦਾਂ ਦੇ ਦਰਦ, ਸੁੱਜੇ ਹੋਏ ਮਸੂੜੇ ਅਤੇ ਮੂੰਹ ਦੇ ਛਾਲਿਆਂ ਨੂੰ ਵੀ ਠੀਕ ਕਰਦੇ ਹਨ।

13. ਇਸ ਦੇ ਫਲ ਔਰਤਾਂ ਵਿਚ ਮੋਨਸੁਰੇਸ਼ਨ ਸਮੇਂ ਨੂੰ ਘੱਟ ਕਰਨ ਦੀ ਸਮਰੱਥਾ ਰੱਖਦਾ ਹੈ।

ਇਹ ਵੀ ਪੜੋ: Walk Benefits: ਸਿਹਤਮੰਦ ਅਤੇ ਫਿੱਟ ਰਹਿਣ ਲਈ ਰੋਜ਼ਾਨਾ ਕਰੋ 15 ਮਿੰਟ ਸੈਰ, ਇਨ੍ਹਾਂ ਬਿਮਾਰੀਆਂ ਤੋਂ ਪਾਓ ਛੁਟਕਾਰਾ

ਅਮਰੂਦ ਦਾ ਫਲ ਲਗਭਗ ਸਾਰਾ ਸਾਲ ਹੀ ਉਪਲਬਧ ਰਹਿੰਦਾ ਹੈ। ਇਸ ਲਈ ਇਸ ਦੀ ਵਰਤੋਂ ਲਗਾਤਾਰ ਕਰਦੇ ਰਹਿਣਾ ਚਾਹੀਦਾ ਹੈ । ਮੈਂ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਕਿ ਹਰ ਵਿਅਕਤੀ ਨੂੰ ਆਪਣੀ ਘਰੇਲੂ ਬਗੀਚੀ, ਟਿਊਬਵੈੱਲ ਜਾਂ ਖੇਤ ਵਿਚ ਅਮਰੂਦਾਂ ਦੇ ਪੌਦੇ ਲਗਾ ਲੈਣੇ ਚਾਹੀਦੇ ਹਨ। ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਲੋਂ ਪੰਜਾਬ ਵਿਚ ਇਲਾਹਾਬਾਦੀ ਸਫੈਦਾ, ਲਖਨਊ-49 (ਐਲ-49), ਪੰਜਾਬ ਸਫੈਦਾ, ਪੰਜਾਬ ਕਿਰਨ, ਸ਼ਵੇਤਾ, ਪੰਜਾਬ ਪਿੰਕ, ਐਪਲ ਗੁਆਵਾ ਅਤੇ ਹਿਸਾਰ ਸਫੈਦਾ ਵਰਾਇਟੀਆਂ ਲਗਾਉਣ ਦੀ ਸਿਫਾਰਸ਼ ਕੀਤੀ ਗਈ ਹੈ। ਇਹ ਬੂਟੇ ਅਗਸਤ ਤੋਂ ਅਕਤੂਬਰ ਅਤੇ ਫਰਵਰੀ ਤੇ ਮਾਰਚ ਮਹੀਨੇ ਤਕ ਲਗਾਏ ਜਾ ਸਕਦੇ ਹਨ। ਵਧੀਆ ਕੁਆਲਿਟੀ ਦੇ ਬੂਟੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ; ਪੰਜਾਬ ਬਾਗਬਾਨੀ ਵਿਭਾਗ ਜਾਂ ਨੈਸ਼ਨਲ ਬਾਗਬਾਨੀ ਬੋਰਡ ਤੋਂ ਪ੍ਰਵਾਨਤ ਨਰਸਰੀਆਂ ਤੋਂ ਹੀ ਖਰੀਦਣੇ ਚਾਹੀਦੇ ਹਨ।

ਸਰੋਤ: ਡਾ. ਸਵਰਨ ਸਿੰਘ ਮਾਨ, ਸਾਬਕਾ ਉਪ ਡਾਇਰੈਕਟਰ, ਬਾਗਬਾਨੀ ਪਟਿਆਲਾ ਕਮ ਸਾਬਕਾ ਨੋਡਲ ਅਫਸਰ ਅਮਰੂਦ, ਪੰਜਾਬ

Summary in English: Benefits of Guava Fruit: Know the health benefits of eating guava from Dr. Swaran Singh Mann

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters