Business Idea: ਭਾਰਤ ਵਿੱਚ, ਕਾਲੀ ਗਾਜਰਾਂ ਦੀ ਕਾਸ਼ਤ ਜ਼ਿਆਦਾਤਰ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ। ਵਿਦੇਸ਼ਾਂ ਦੀ ਗੱਲ ਕਰੀਏ ਤਾਂ ਸੀਰੀਆ, ਈਰਾਨ, ਅਫਗਾਨਿਸਤਾਨ, ਸਵਿਟਜ਼ਰਲੈਂਡ, ਅਮਰੀਕਾ, ਪਾਕਿਸਤਾਨ, ਮਿਸਰ, ਤੁਰਕੀ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਇਸ ਦੀ ਕਾਸ਼ਤ ਸਭ ਤੋਂ ਵੱਧ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਕਾਲੀ ਗਾਜਰਾਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ।
ਅੱਜ ਅਸੀਂ ਤੁਹਾਨੂੰ ਕਾਲੀ ਗਾਜਰ ਦੀ ਸਫਲ ਕਾਸ਼ਤ ਦੇ ਨਾਲ-ਨਾਲ ਸਿਹਤ ਲਾਭਾਂ ਬਾਰੇ ਪੂਰੀ ਜਾਣਕਾਰੀ ਦੇਵਾਂਗੇ, ਤਾਂ ਜੋ ਤੁਸੀਂ ਚੰਗੀ ਕਮਾਈ ਕਰਨ ਦੇ ਨਾਲ-ਨਾਲ ਆਪਣੀ ਸਿਹਤ ਦਾ ਵੀ ਧਿਆਨ ਰੱਖ ਸਕੋ।
ਹੈਰਾਨ ਕਰ ਦੇਣਗੇ 'ਕਾਲੀ ਗਾਜਰ' ਦੇ ਸਿਹਤ ਲਾਭ:
1. ਪਾਚਨ ਤੰਤਰ ਮਜ਼ਬੂਤ
ਕਾਲੀ ਗਾਜਰ 'ਚ ਕਾਫੀ ਮਾਤਰਾ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਕਬਜ਼ ਅਤੇ ਐਸੀਡਿਟੀ ਦੀ ਸਮੱਸਿਆ ਨੂੰ ਆਸਾਨੀ ਨਾਲ ਦੂਰ ਕਰ ਦਿੰਦਾ ਹੈ।
2. ਕੈਂਸਰ ਨਾਲ ਲੜਨ 'ਚ ਮਦਦ
ਕਈ ਖੋਜਾਂ ਦਰਸਾਉਂਦੀਆਂ ਹਨ ਕਿ ਕਾਲੀ ਗਾਜਰ ਵਿੱਚ ਪਾਏ ਜਾਣ ਵਾਲੇ ਐਂਟੀਆਕਸੀਡੈਂਟਸ ਕੈਂਸਰ ਨਾਲ ਲੜਨ ਵਾਲੇ ਗੁਣ ਹੁੰਦੇ ਹਨ। ਇਹ ਗੱਲ ਚੂਹਿਆਂ 'ਤੇ ਕੀਤੀ ਗਈ ਖੋਜ 'ਚ ਸਾਹਮਣੇ ਆਈ ਹੈ।
3. ਭਾਰ ਘਟਾਉਣ 'ਚ ਮਦਦਗਾਰ
ਕਾਲੀ ਗਾਜਰ 'ਚ ਘੁਲਣਸ਼ੀਲ ਫਾਈਬਰ ਹੁੰਦੇ ਹਨ, ਜੋ ਤੁਹਾਡੀ ਭੁੱਖ ਅਤੇ ਭੋਜਨ ਦੀ ਮਾਤਰਾ ਨੂੰ ਘੱਟ ਕਰਨ 'ਚ ਮਦਦ ਕਰਦੇ ਹਨ, ਜਿਸ ਕਾਰਨ ਇਸ ਨੂੰ ਭਾਰ ਘਟਾਉਣ ਲਈ ਵਧੀਆ ਭੋਜਨ ਮੰਨਿਆ ਜਾਂਦਾ ਹੈ।
4. ਅੱਖਾਂ ਲਈ ਵਧੀਆ
ਕਾਲੀ ਗਾਜਰ ਅੱਖਾਂ ਨੂੰ ਸਿਹਤਮੰਦ ਰੱਖਦੀ ਹੈ। ਇਸ ਵਿੱਚ ਵਿਟਾਮਿਨ ਏ ਅਤੇ ਬੀਟਾ ਕੈਰੋਟੀਨ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕਰਕੇ ਅੱਖਾਂ ਨੂੰ ਸਿਹਤਮੰਦ ਰੱਖਣ ਵਿੱਚ ਮਦਦ ਕਰਦੇ ਹਨ।
5. ਇਮਿਊਨ ਸਿਸਟਮ ਨੂੰ ਕਰੇ ਮਜ਼ਬੂਤ
ਸਰਦੀਆਂ ਵਿੱਚ ਕਾਲੀ ਗਾਜਰ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਕਾਲੀ ਗਾਜਰ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ, ਜੋ ਸਰੀਰ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ।
6. ਗਠੀਆ ਦਾ ਇਲਾਜ
ਕਾਲੀ ਗਾਜਰ ਵਿੱਚ ਮੌਜੂਦ ਐਂਥੋਸਾਈਨਿਨ ਪੋਲੀਫੇਨੋਲ ਐਂਟੀਆਕਸੀਡੈਂਟ ਗਠੀਏ ਲਈ ਬਹੁਤ ਫਾਇਦੇਮੰਦ ਹੈ। ਇਹ ਸੋਜ ਨਾਲ ਜੁੜੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦ ਕਰਦਾ ਹੈ।
7. ਦਿਲ ਲਈ ਲਾਭਦਾਇਕ
ਸਰਦੀਆਂ ਵਿੱਚ ਕਾਲੀ ਗਾਜਰ ਖਾਣ ਨਾਲ ਦਿਲ ਸਿਹਤਮੰਦ ਰਹਿੰਦਾ ਹੈ। ਇਸ 'ਚ ਭਰਪੂਰ ਮਾਤਰਾ 'ਚ ਪੋਸ਼ਕ ਤੱਤ ਹੁੰਦੇ ਹਨ ਜੋ ਖਰਾਬ ਕੋਲੈਸਟ੍ਰੋਲ ਨੂੰ ਘੱਟ ਕਰਕੇ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।
ਇਹ ਵੀ ਪੜ੍ਹੋ : ਜਾਣੋ ਕਾਲੀ ਗਾਜਰ ਦੇ ਕੀ ਹਨ ਫਾਇਦੇ ?
ਕਾਰੋਬਾਰ ਲਈ ਵਧੀਆ ਵਿਕਲਪ 'ਕਾਲੀ ਗਾਜਰ'
ਕਾਲੀ ਗਾਜਰ ਦੀ ਕਾਸ਼ਤ ਬਾਰੇ ਗੱਲ ਕਰੀਏ ਤਾਂ ਭਾਰਤ ਵਿੱਚ ਇਸ ਦੀ ਖੇਤੀ ਜ਼ਿਆਦਾਤਰ ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਦਾ ਝਾੜ 90 ਤੋਂ 110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਜੋ ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨ ਦਾ ਵਧੀਆ ਸਰੋਤ ਬਣ ਸਕਦਾ ਹੈ। ਇੱਕ ਅੰਦਾਜ਼ੇ ਮੁਤਾਬਕ ਕਾਲੀ ਗਾਜਰਾਂ ਦੀ ਕਾਸ਼ਤ ਤੋਂ ਕਿਸਾਨ ਪ੍ਰਤੀ ਏਕੜ 80 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਕਮਾਈ ਆਸਾਨੀ ਨਾਲ ਕਰ ਸਕਦੇ ਹਨ।
ਇਹੀ ਕਾਰਨ ਹੈ ਕੀ ਖੇਤੀਬਾੜੀ ਮਾਹਿਰਾਂ ਵੱਲੋਂ ਵੀ ਕਿਸਾਨਾਂ ਨੂੰ ਕਾਲੀ ਗਾਜਰ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕੀਤਾ ਜਾਂਦਾ ਹੈ। ਮਾਹਿਰਾਂ ਨੇ ਕਾਲੀ ਗਾਜਰ ਦੀ ਕਿਸਮ ਪੰਜਾਬ ਬਲੈਕ ਬਿਊਟੀ (Punjab Black Beauty) ਦੀ ਸਿਫਾਰਸ਼ ਕੀਤੀ ਹੈ, ਜੋ 196 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ਅਤੇ ਪ੍ਰੋਸੈਸਿੰਗ ਲਈ ਬਹੁਤ ਢੁਕਵੀਂ ਹੈ।
ਤੁਹਾਨੂੰ ਦੱਸ ਦੇਈਏ ਕਿ ਕਾਲੀ ਗਾਜਰ ਦੀ ਲੰਬਾਈ 24 ਤੋਂ 25 ਸੈਂਟੀਮੀਟਰ ਤੱਕ ਹੁੰਦੀ ਹੈ ਅਤੇ ਇੱਕ ਏਕੜ 'ਚੋਂ ਇਸ ਦਾ ਝਾੜ 196 ਕੁਇੰਟਲ ਤੱਕ ਨਿਕਲ ਆਉਂਦਾ ਹੈ। ਕਾਲੀ ਗਾਜਰ ਵਿੱਚ ਸਾਇਰਨ ਪਿੱਗਮੈਂਟ ਸਭ ਤੋਂ ਵੱਧ ਹੁੰਦਾ ਹੈ। ਇਸ ਦੇ ਨਾਲ ਹੀ ਕਾਲੀ ਗਾਜਰ ਵਿੱਚ ਫਿਨੋਲਸ, ਜਿੰਕ, ਆਇਰਨ ਦੀ ਵੀ ਚੰਗੀ ਮਾਤਰਾ ਪਾਈ ਜਾਂਦੀ ਹੈ।
Summary in English: Black carrot is a good option for business as well as health, guaranteed profit worth lakhs of rupees, know how?