1. Home
  2. ਖੇਤੀ ਬਾੜੀ

ਕਾਲੀ ਗਾਜਰ ਦੀ ਸਫ਼ਲ ਖੇਤੀ ਲਈ ਨੁਕਤੇ, ਕਾਸ਼ਤ ਲਈ "Punjab Black Beauty" ਕਿਸਮ ਦੀ ਸਿਫਾਰਸ਼

PAU ਨੇ "ਕਾਲੀ ਗਾਜਰ" ਦੀ ਕਾਸ਼ਤ ਲਈ ਪੰਜਾਬ ਬਲੈਕ ਬਿਊਟੀ (Punjab Black Beauty) ਕਿਸਮ ਦੀ ਸਿਫਾਰਸ਼ ਕੀਤੀ ਹੈ, ਜੋ 196 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ਅਤੇ ਪ੍ਰੋਸੈਸਿੰਗ ਲਈ ਬਹੁਤ ਢੁਕਵੀਂ ਹੈ।

Gurpreet Kaur Virk
Gurpreet Kaur Virk
ਕਾਲੀ ਗਾਜਰ ਦੀ ਕਿਸਮ "ਪੰਜਾਬ ਬਲੈਕ ਬਿਊਟੀ" ਦੇਵੇਗੀ 196 ਕੁਇੰਟਲ ਪ੍ਰਤੀ ਏਕੜ ਝਾੜ

ਕਾਲੀ ਗਾਜਰ ਦੀ ਕਿਸਮ "ਪੰਜਾਬ ਬਲੈਕ ਬਿਊਟੀ" ਦੇਵੇਗੀ 196 ਕੁਇੰਟਲ ਪ੍ਰਤੀ ਏਕੜ ਝਾੜ

Black Carrot Cultivation: ਤੁਸੀਂ ਲਾਲ, ਸੰਤਰੀ ਅਤੇ ਪੀਲੀ ਗਾਜਰ ਤੋਂ ਜਾਣੂ ਹੋਵੋਗੇ, ਪਰ ਕੀ ਤੁਸੀਂ ਕਦੇ ਕਾਲੀ ਗਾਜਰ ਬਾਰੇ ਸੁਣਿਆ ਹੈ? ਜੇਕਰ ਨਹੀਂ ਤਾਂ ਅੱਜ ਅਸੀਂ ਤੁਹਾਨੂੰ ਕਾਲੀ ਗਾਜਰ ਦੀ ਸਫਲ ਕਾਸ਼ਤ ਦੇ ਨਾਲ-ਨਾਲ ਪੀਏਯੂ ਵੱਲੋਂ ਸਿਫ਼ਾਰਸ਼ ਕੀਤੀ ਕਿਸਮ ਅਤੇ ਵਧੀਆ ਝਾੜ ਬਾਰੇ ਪੂਰੀ ਜਾਣਕਾਰੀ ਦੱਸਣ ਜਾ ਰਹੇ ਹਾਂ।

ਭਾਰਤ ਵਿੱਚ, ਕਾਲੀ ਗਾਜਰਾਂ ਦੀ ਕਾਸ਼ਤ ਜ਼ਿਆਦਾਤਰ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਪੰਜਾਬ ਅਤੇ ਹਰਿਆਣਾ ਵਿੱਚ ਕੀਤੀ ਜਾਂਦੀ ਹੈ। ਵਿਦੇਸ਼ਾਂ ਦੀ ਗੱਲ ਕਰੀਏ ਤਾਂ ਸੀਰੀਆ, ਈਰਾਨ, ਅਫਗਾਨਿਸਤਾਨ, ਸਵਿਟਜ਼ਰਲੈਂਡ, ਅਮਰੀਕਾ, ਪਾਕਿਸਤਾਨ, ਮਿਸਰ, ਤੁਰਕੀ ਅਤੇ ਚੀਨ ਵਰਗੇ ਦੇਸ਼ਾਂ ਵਿੱਚ ਇਸ ਦੀ ਕਾਸ਼ਤ ਸਭ ਤੋਂ ਵੱਧ ਕੀਤੀ ਜਾਂਦੀ ਹੈ। ਤੁਹਾਨੂੰ ਦੱਸ ਦੇਈਏ ਕਿ ਚੀਨ ਕਾਲੀ ਗਾਜਰਾਂ ਦਾ ਸਭ ਤੋਂ ਵੱਡਾ ਨਿਰਯਾਤਕ ਹੈ।

ਕਾਲੀ ਗਾਜਰ ਦੀ ਵਰਤੋਂ ਸਬਜ਼ੀ, ਅਚਾਰ, ਜੈਮ, ਸਲਾਦ, ਜੂਸ, ਕਾਂਜੀ ਜਾਂ ਹੋਰ ਮਿੱਠੇ ਪਕਵਾਨ ਬਣਾਉਣ ਵਿੱਚ ਕੀਤੀ ਜਾਂਦੀ ਹੈ। ਪੰਜਾਬ ਦੀ ਬੋਲਚਾਲ ਦੀ ਭਾਸ਼ਾ ਵਿੱਚ ਇਸਨੂੰ ਦੇਸੀ ਗਾਜਰ ਵੀ ਕਿਹਾ ਜਾਂਦਾ ਹੈ। ਪੋਸ਼ਕ ਤੱਤਾਂ ਦੀ ਗੱਲ ਕਰੀਏ ਤਾਂ ਕਾਲੀ ਗਾਜਰ ਆਇਰਨ, ਕਾਪਰ, ਪੋਟਾਸ਼ੀਅਮ, ਫਾਸਫੋਰਸ, ਜ਼ਿੰਕ ਨਾਲ ਭਰਪੂਰ ਹੁੰਦੀ ਹੈ। ਇਹ ਵਿਟਾਮਿਨ ਏ, ਬੀ, ਸੀ ਅਤੇ ਈ ਦਾ ਵੀ ਚੰਗਾ ਸਰੋਤ ਹੈ।

ਇਹ ਵੀ ਪੜ੍ਹੋ : ਜਾਣੋ ਕਾਲੀ ਗਾਜਰ ਦੇ ਕੀ ਹਨ ਫਾਇਦੇ ?

ਕਾਲੀ ਗਾਜਰ ਦੀ ਕਾਸ਼ਤ ਬਾਰੇ ਗੱਲ ਕਰੀਏ ਤਾਂ ਭਾਰਤ ਵਿੱਚ ਇਸ ਦੀ ਖੇਤੀ ਜ਼ਿਆਦਾਤਰ ਸਤੰਬਰ ਤੋਂ ਅਕਤੂਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ। ਇਸ ਦਾ ਝਾੜ 90 ਤੋਂ 110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ, ਜੋ ਕਿਸਾਨਾਂ ਦੀ ਕਮਾਈ ਨੂੰ ਦੁੱਗਣਾ ਕਰਨ ਦਾ ਵਧੀਆ ਸਰੋਤ ਬਣ ਸਕਦਾ ਹੈ। ਇੱਕ ਅੰਦਾਜ਼ੇ ਮੁਤਾਬਕ ਕਾਲੀ ਗਾਜਰਾਂ ਦੀ ਕਾਸ਼ਤ ਤੋਂ ਕਿਸਾਨ ਪ੍ਰਤੀ ਏਕੜ 80 ਹਜ਼ਾਰ ਤੋਂ 1 ਲੱਖ ਰੁਪਏ ਤੱਕ ਦੀ ਕਮਾਈ ਆਸਾਨੀ ਨਾਲ ਕਰ ਸਕਦੇ ਹਨ।

ਇਹੀ ਕਰਨ ਹੈ ਕੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ (PAU) ਵੀ ਕਿਸਾਨਾਂ ਨੂੰ ਕਾਲੀ ਗਾਜਰ ਦੀ ਕਾਸ਼ਤ ਕਰਨ ਲਈ ਪ੍ਰੇਰਿਤ ਕਰ ਰਹੀ ਹੈ। ਮਾਹਿਰਾਂ ਨੇ ਕਾਲੀ ਗਾਜਰ ਦੀ ਕਿਸਮ ਪੰਜਾਬ ਬਲੈਕ ਬਿਊਟੀ (Punjab Black Beauty) ਦੀ ਸਿਫਾਰਸ਼ ਕੀਤੀ ਹੈ, ਜੋ 196 ਕੁਇੰਟਲ ਪ੍ਰਤੀ ਏਕੜ ਝਾੜ ਦਿੰਦੀ ਹੈ ਅਤੇ ਪ੍ਰੋਸੈਸਿੰਗ ਲਈ ਬਹੁਤ ਢੁਕਵੀਂ ਹੈ।

ਇਹ ਵੀ ਪੜ੍ਹੋ : "Black Carrot" 'ਤੇ ਫੀਲਡ ਡੇ ਦਾ ਪ੍ਰਬੰਧ, PAU ਵੱਲੋਂ ਕਿਸਾਨਾਂ ਨੂੰ ਖੇਤੀ ਵਿਭਿੰਨਤਾ ਅਪਣਾਉਣ 'ਤੇ ਜ਼ੋਰ

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮਾਹਿਰਾਂ ਦਾ ਕਹਿਣਾ ਹੈ ਕੀ ਪੰਜਾਬ ਦੇ ਕਿਸਾਨਾਂ ਨੂੰ ਕਣਕ-ਝੋਨੇ ਦੇ ਫ਼ਸਲੀ ਚੱਕਰ ਨੂੰ ਛੱਡ ਕੇ ਨਵੀਆਂ ਫਸਲਾਂ ਦੀ ਕਾਸ਼ਤ ਵੱਲ ਧਿਆਨ ਦੇਣਾ ਚਾਹੀਦਾ ਹੈ, ਜਿਸ ਨਾਲ ਕਿਸਾਨ ਘੱਟ ਸਮੇਂ 'ਚ ਵਧੀਆ ਤੇ ਸ਼ੁੱਧ ਮੁਨਾਫ਼ਾ ਕਮਾ ਸਕਣ।

ਤੁਹਾਨੂੰ ਦੱਸ ਦੇਈਏ ਕੀ ਕਾਲੀ ਗਾਜਰ ਦੀ ਲੰਬਾਈ 24 ਤੋਂ 25 ਸੈਂਟੀਮੀਟਰ ਤੱਕ ਹੁੰਦੀ ਹੈ ਅਤੇ ਇੱਕ ਏਕੜ 'ਚੋਂ ਇਸ ਦਾ ਝਾੜ 196 ਕੁਇੰਟਲ ਤੱਕ ਨਿਕਲ ਆਉਂਦਾ ਹੈ। ਕਾਲੀ ਗਾਜਰ ਵਿੱਚ ਸਾਇਰਨ ਪਿੱਗਮੈਂਟ ਸਭ ਤੋਂ ਵੱਧ ਹੁੰਦਾ ਹੈ। ਇਸ ਦੇ ਨਾਲ ਹੀ ਕਾਲੀ ਗਾਜਰ ਵਿੱਚ ਫਿਨੋਲਸ, ਜਿੰਕ, ਆਇਰਨ ਦੀ ਵੀ ਚੰਗੀ ਮਾਤਰਾ ਪਾਈ ਜਾਂਦੀ ਹੈ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਅਕਸਰ ਹੀ ਆਪਣੀਆਂ ਨਵੀਆਂ ਕਾਢਾਂ ਕਰਕੇ ਜਾਣੀ ਜਾਂਦੀ ਰਹੀ ਹੈ। ਯੂਨੀਵਰਸਿਟੀ ਦੇ ਫਸਲ ਵਿਭਾਗ ਵੱਲੋਂ ਹੁਣ ਗਾਜਰਾਂ ਦੀਆਂ ਕਈ ਨਵੀਆਂ ਕਿਸਮਾਂ ਇਜ਼ਾਦ ਕੀਤੀਆਂ ਗਈਆਂ ਹਨ, ਜਿਨ੍ਹਾਂ ਵਿੱਚ ਇਸ ਸਾਲ ਯਾਨੀ ਸਾਲ 2023 'ਚ ਜਾਮਨੀ ਤੇ ਪੀਲੇ ਰੰਗ ਦੀ ਗਾਜਰ ਦੀ ਕਿਸਮ ਯੂਨੀਵਰਸਿਟੀ ਵੱਲੋਂ ਪੇਸ਼ ਕੀਤੀ ਗਈ ਹੈ। ਇਸ ਦੇ ਨਾਲ ਹੀ ਇਹ ਦਾਅਵਾ ਵੀ ਕੀਤਾ ਗਿਆ ਕਿ ਇਹ ਕਈ ਬੀਮਾਰੀਆਂ 'ਤੇ ਕਾਬੂ ਪਾਉਣ ਲਈ ਕਾਰਗਰ ਸਾਬਿਤ ਹੋਵੇਗੀ।

Summary in English: Tips for successful cultivation of black carrot, "Punjab Black Beauty" variety recommended for cultivation

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters