1. Home
  2. ਸੇਹਤ ਅਤੇ ਜੀਵਨ ਸ਼ੈਲੀ

ਨਾਰੀਅਲ ਦਿੰਦਾ ਹੈ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ, ਅਪਣਾਓ ਇਹ ਨੁਕਤੇ

ਨਾਰੀਅਲ 'ਚ ਵਿਟਾਮਿਨ, ਖਣਿਜ, ਅਮੀਨੋ ਐਸਿਡ, ਫਾਈਬਰ, ਕਾਰਬੋਹਾਈਡ੍ਰੇਟ, ਪ੍ਰੋਟੀਨ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ।

Pavneet Singh
Pavneet Singh
Coconut

Coconut

ਨਾਰੀਅਲ 'ਚ ਵਿਟਾਮਿਨ, ਖਣਿਜ, ਅਮੀਨੋ ਐਸਿਡ, ਫਾਈਬਰ, ਕਾਰਬੋਹਾਈਡ੍ਰੇਟ, ਪ੍ਰੋਟੀਨ ਆਦਿ ਪੋਸ਼ਕ ਤੱਤ ਮੌਜੂਦ ਹੁੰਦੇ ਹਨ ਜੋ ਸਰੀਰ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਨਾਰੀਅਲ ਨਾਲ ਕਈ ਤਰ੍ਹਾਂ ਦੇ ਪਕਵਾਨ, ਦੁੱਧ ਅਤੇ ਤੇਲ ਆਦਿ ਤਿਆਰ ਕੀਤਾ ਜਾਂਦੇ ਹਨ।

ਰਾਤ ਨੂੰ ਸੌਣ ਤੋਂ ਪਹਿਲਾਂ ਨਾਰੀਅਲ ਦਾ ਥੋੜ੍ਹਾ ਜਿਹਾ ਟੁੱਕੜਾ ਖਾਣ ਨਾਲ ਬਹੁਤ ਸਾਰੇ ਫ਼ਾਇਦੇ ਮਿਲਦੇ ਹਨ। ਇਹ ਸਰੀਰ ਦੀ ਇਮਿਊਨਿਟੀ ਵਧਾਉਣ ਦੇ ਨਾਲ ਦਿਮਾਗ ਨੂੰ ਤੇਜ਼ ਕਰਨ 'ਚ ਵੀ ਮਦਦ ਕਰਦਾ ਹੈ। ਗਰਮੀਆਂ 'ਚ ਇਸ ਨੂੰ ਖਾਣ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ ਅਤੇ ਪਾਣੀ ਦੀ ਘਾਟ ਵੀ ਪੂਰੀ ਹੋ ਜਾਂਦੀ ਹੈ, ਜਿਸ ਨਾਲ ਬਾਡੀ ਹਾਈਡ੍ਰੇਟ ਰਹਿੰਦੀ ਹੈ। ਅੱਜ ਅਸੀਂ ਤੁਹਾਨੂੰ ਇਸ ਨਾਲ ਹੋਣ ਵਾਲੇ ਫ਼ਾਇਦੇ ਦੱਸਣ ਜਾ ਰਹੇ ਹਾਂ ਜਿਸ ਨੂੰ ਜਾਣਨ ਤੋਂ ਬਾਅਦ ਤੁਸੀਂ ਰੋਜ਼ਾਨਾ ਰਾਤ ਨੂੰ ਇਸ ਨੂੰ ਜ਼ਰੂਰ ਖਾਓਗੇ।

ਕਬਜ਼ ਦੀ ਸਮੱਸਿਆ ਤੋਂ ਰਾਹਤ

ਨਾਰੀਅਲ 'ਚ ਫਾਈਬਰ ਦੀ ਕਾਫ਼ੀ ਮਾਤਰਾ ਪਾਈ ਜਾਂਦੀ ਹੈ ਜੋ ਕਬਜ਼ ਦੀ ਸਮੱਸਿਆ ਨੂੰ ਖਤਮ ਕਰਨ 'ਚ ਮਦਦ ਕਰਦਾ ਹੈ। ਜੇਕਰ ਸਵੇਰੇ ਤੁਹਾਡਾ ਢਿੱਡ ਚੰਗੀ ਤਰ੍ਹਾਂ ਨਾਲ ਸਾਫ ਨਹੀਂ ਹੋ ਪਾਉਂਦਾ ਤਾਂ ਸੌਣ ਤੋਂ ਪਹਿਲਾਂ ਨਾਰੀਅਲ ਦਾ ਟੁੱਕੜਾ ਖਾ ਕੇ ਸੋਵੋ।
ਨਕਸੀਰ ਫੱਟਣ 'ਤੇ ਜਿਨ੍ਹਾਂ ਲੋਕਾਂ ਨੂੰ ਗਰਮੀਆਂ 'ਚ ਨਕਸੀਰ ਫੱਟਣ ਦਾ ਖਤਰਾ ਰਹਿੰਦਾ ਹੈ ਉਨ੍ਹਾਂ ਲਈ ਨਾਰੀਅਲ ਦੀ ਗਿਰੀ ਦਵਾਈ ਦੀ ਤਰ੍ਹਾਂ ਕੰਮ ਕਰਦੀ ਹੈ। ਉਹ ਇਸ ਲਈ ਨਾਰੀਅਲ ਦੀ ਗਿਰੀ ਨੂੰ ਮਿਸ਼ਰੀ ਦੇ ਨਾਲ ਖਾਓ।

ਉਲਟੀ ਦੀ ਸਮੱਸਿਆ

ਜੇਕਰ ਕਿਸੇ ਨੂੰ ਉਲਟੀ ਆ ਰਹੀ ਹੋਵੇ ਤਾਂ ਉਹ ਨਾਰੀਅਲ ਦੇ ਟੁੱਕੜੇ ਨੂੰ ਮੂੰਹ 'ਚ ਰੱਖ ਕੇ ਥੋੜ੍ਹੀ ਦੇਰ ਤਕ ਚਬਾਓ।

ਯਾਦਦਾਸ਼ਤ ਤੇਜ਼ ਕਰੇ

ਨਾਰੀਅਲ ਦੀ ਗਿਰੀ ਖਾਣ ਨਾਲ ਯਾਦਦਾਸ਼ਤ ਵਧਦੀ ਹੈ। ਇਸ ਲਈ ਨਾਰੀਅਲ ਦੀ ਗਿਰੀ 'ਚ ਬਾਦਾਮ, ਅਖਰੋਟ ਅਤੇ ਮਿਸ਼ਰੀ ਮਿਲਾ ਕੇ ਹਰ ਰੋਜ਼ ਖਾਓ।

ਭਾਰ ਘੱਟ ਕਰੇ

ਨਾਰੀਅਲ ਦੀ ਗਿਰੀ ਦੀ ਵਰਤੋਂ ਨਾਲ ਭਾਰ ਘਟਾਇਆ ਜਾ ਸਕਦਾ ਹੈ ਕਿਉਂਕਿ ਇਸ 'ਚ ਵਸਾ ਨਹੀਂ ਹੁੰਦਾ। ਇਸ ਨੂੰ ਖਾਣ ਨਾਲ ਢਿੱਡ ਭਰਿਆ-ਭਰਿਆ ਰਹਿੰਦਾ ਹੈ ਜਿਸ ਨਾਲ ਵਾਰ-ਵਾਰ ਭੁੱਖ ਵੀ ਨਹੀਂ ਲੱਗਦੀ।

ਨੀਂਦ ਨਾ ਆਉਣ ਦੀ ਸਮੱਸਿਆ

ਨੀਂਦ ਨਾ ਆਉਣ ਦੀ ਸਮੱਸਿਆ ਹੋਣ 'ਤੇ ਰਾਤ ਨੂੰ ਡਿਨਰ ਕਰਨ ਦੇ ਬਾਅਦ ਅੱਧਾ ਗਲਾਸ ਨਾਰੀਅਲ ਪਾਣੀ ਪੀਓ। ਇਸ ਨਾਲ ਤੁਹਾਨੂੰ ਨੀਂਦ ਚੰਗੀ ਆਵੇਗੀ।

ਦਿਲ ਨੂੰ ਸਿਹਤਮੰਦ ਰੱਖੇ

ਦਿਲ ਨੂੰ ਹੈਲਦੀ ਰੱਖਣ ਲਈ ਵੀ ਨਾਰੀਅਲ ਦੀ ਗਿਰੀ ਕਾਫ਼ੀ ਫ਼ਾਇਦੇਮੰਦ ਹੈ ਕਿਉਂਕਿ ਇਸ 'ਚ ਚੰਗਾ ਕੋਲੈਸਟਰੋਲ ਪਾਇਆ ਜਾਂਦਾ ਹੈ।

ਐਲਰਜੀ ਨੂੰ ਦੂਰ ਕਰੇ

ਇਹ ਇਕ ਤਰ੍ਹਾਂ ਦਾ ਚੰਗਾ ਐਂਟੀ-ਬਾਇਓਟਿਕ ਹੈ। ਇਸ ਨੂੰ ਖਾਣ ਨਾਲ ਹਰ ਤਰ੍ਹਾਂ ਦੀ ਐਲਰਜੀ ਦੂਰ ਰਹਿੰਦੀ ਹੈ।

ਇਹ ਵੀ ਪੜ੍ਹੋ : ਮੁਫਤ 'ਚ ਮਿਲੇਗਾ LPG ਗੈਸ ਸਿਲੰਡਰ, ਜਾਣੋ ਜਲਦੀ ਬੁਕਿੰਗ ਦੀ ਪ੍ਰਕਿਰਿਆ

Summary in English: Coconut gives relief from these diseases, follow these tips

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters