ਕੋਰੋਨਾ ਨੇ ਦੁਨੀਆ ਭਰ ’ਚ ਕਹਿਰ ਮਚਾਇਆ ਹੋਇਆ ਹੈ। ਉੱਧਰ ਹਰ ਉਮਰ ਦੇ ਲੋਕ ਇਸ ਦੀ ਚਪੇਟ ’ਚ ਆ ਰਹੇ ਹਨ। ਇਸ ਵਾਇਰਸ ਦੀ ਦੂਜੀ ਲਹਿਰ ਨੌਜਵਾਨਾਂ ਨੂੰ ਤੇਜ਼ੀ ਨਾਲ ਸੰਕਰਮਿਤ ਕਰ ਰਹੀ ਹੈ।
ਅਜਿਹੇ ’ਚ ਗਰਭਵਤੀ ਔਰਤਾਂ ਨੂੰ ਵੀ ਆਪਣਾ ਖ਼ਾਸ ਧਿਆਨ ਰੱਖਣ ਦੀ ਲੋੜ ਹੈ। ਇਸ ਲਈ ਜ਼ਰੂਰੀ ਹੈ ਕਿ ਉਹ ਆਪਣੀ ਇਮਿਊਨਿਟੀ ਨੂੰ ਵਧਾਉਣ ’ਤੇ ਧਿਆਨ ਦੇਣ। ਆਓ ਅੱਜ ਇਸ ਆਰਟੀਕਲ ’ਚ ਤੁਹਾਨੂੰ ਗਰਭਅਵਸਥਾ ’ਚ ਇਮਿਊਨਿਟੀ ਤੇਜ਼ ਕਰਨ ਦੇ ਕੁਝ ਖ਼ਾਸ ਅਤੇ ਆਸਾਨ ਉਪਾਅ ਦੱਸਦੇ ਹਾਂ।
ਹੈਲਦੀ ਹੋਵੇ ਖੁਰਾਕ (Healthy diet)
ਗਰਭਅਵਸਥਾ ’ਚ ਔਰਤਾਂ ਨੂੰ ਆਪਣੀ ਸਿਹਤ ਦਾ ਖ਼ਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ। ਅਸਲ ’ਚ ਮਾਂ ਦੇ ਸਿਹਤਮੰਦ ਹੋਣ ਨਾਲ ਹੀ ਗਰਭ ’ਚ ਪਲ ਰਹੇ ਬੱਚੇ ਦਾ ਬਿਹਤਰ ਵਿਕਾਸ ਹੋਣ ’ਚ ਮਦਦ ਮਿਲਦੀ ਹੈ। ਇਸ ਲਈ ਉਨ੍ਹਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ ’ਚ ਵਿਟਾਮਿਨ ਬੀ, ਸੀ, ਓਮੇੇਗਾ 3 ਫੈਟੀ ਐਸਿਡ, ਐਂਟੀ-ਆਕਸੀਡੈਂਟਸ ਅਤੇ ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਵਸਤੂਆਂ ਸ਼ਾਮਲ ਕਰਨੀ ਚਾਹੀਦੀਆਂ ਹਨ। ਇਸ ਲਈ ਉਨ੍ਹਾਂ ਨੂੰ ਦਲੀਆ, ਸੁੱਕੇ ਮੇਵੇ, ਵਿਟਾਮਿਨ ਨਾਲ ਭਰਪੂਰ ਫ਼ਲ, ਹਰੀਆਂ ਸਬਜ਼ੀਆਂ, ਡਾਇਰੀ ਪ੍ਰੋਡੈਕਟਸ ਅਤੇ ਡਾਕਟਰ ਵੱਲੋਂ ਦੱਸੀਆਂ ਵਸਤੂਆਂ ਖਾਣੀਆਂ ਚਾਹੀਦੀਆਂ ਹਨ। ਇਸ ਨਾਲ ਇਮਿਊਨਿਟੀ ਮਜ਼ਬੂਤ ਹੋਵੇਗੀ। ਅਜਿਹੇ ’ਚ ਕੋਰੋਨਾ ਅਤੇ ਹੋਰ ਬਿਮਾਰੀਆਂ ਤੋਂ ਬਚਾਅ ਰਹੇਗਾ।
ਸਹੀ ਮਾਤਰਾ ’ਚ ਪੀਓ ਪਾਣੀ (Drink the right amount of water)
ਗਰਮੀ ਦੇ ਮੌਸਮ ’ਚ ਡਿਹਾਈਡ੍ਰੇਸ਼ਨ ਦੀ ਸਮੱਸਿਆ ਹੋਣੀ ਆਮ ਗੱਲ ਹੈ। ਨਾਲ ਹੀ ਇਸ ਦੌਰਾਨ ਸਰੀਰ ’ਚੋਂ ਜ਼ਿਆਦਾ ਪਸੀਨਾ ਆਉਣ ਨਾਲ ਪੋਸ਼ਕ ਤੱਤ ਵੀ ਬਾਹਰ ਨਿਕਲ ਜਾਂਦੇ ਹਨ। ਅਜਿਹੇ ’ਚ ਇਸ ਸਮੱਸਿਆ ਤੋਂ ਬਚਣ ਲਈ ਜ਼ਰੂਰੀ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਪਾਣੀ ਪੀਓ। ਉੱਧਰ ਤੁਸੀਂ ਚਾਹੋ ਤਾਂ ਭਰਪੂਰ ਫ਼ਲਾਂ ਦੀ ਵਰਤੋਂ ਵੀ ਕਰ ਸਕਦੇ ਹੋ।
ਹਲਦੀ ਵਾਲਾ ਦੁੱਧ ਪੀਣਾ ਰਹੇਗਾ ਫ਼ਾਇਦੇਮੰਦ (Drinking turmeric milk will be beneficial)
ਇਮਿਊਨਿਟੀ ਵਧਾਉਣ ਲਈ ਹਲਦੀ ਵਾਲਾ ਦੁੱਧ ਪੀਣਾ ਬਿਹਤਰ ਆਪਸ਼ਨ ਹੈ। ਇਸ ਨਾਲ ਸਰੀਰ ਦਾ ਇੰਫੈਕਸ਼ਨ ਅਤੇ ਹੋਰ ਬਿਮਾਰੀਆਂ ਦੀ ਚਪੇਟ ’ਚ ਆਉਣ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ। ਹਲਦੀ ਅਤੇ ਦੁੱਧ ’ਚ ਮੌਜੂਦ ਐਂਟੀ-ਬੈਕਟੀਰੀਅਲ, ਐਂਟੀ-ਵਾਇਰਲ ਗੁਣ ਸਰੀਰ ਨੂੰ ਫ੍ਰੀ ਰੈਡੀਕਲਸ ਨਾਲ ਲੜਣ ਦੀ ਸ਼ਕਤੀ ਦਿੰਦੇ ਹਨ। ਨਾਲ ਹੀ ਸਰਦੀ, ਖਾਂਸੀ, ਜ਼ੁਕਾਮ, ਗਲੇ ’ਚ ਖਰਾਸ਼ ਤੋਂ ਬਚਾਅ ਰਹਿੰਦ ਹੈ। ਅਜਿਹੇ ’ਚ ਗਰਭਅਵਸਥਾ ’ਚ ਇਸ ਦੀ ਵਰਤੋਂ ਕਰਨੀ ਫ਼ਾਇਦੇਮੰਦ ਮੰਨੀ ਜਾਂਦੀ ਹੈ।
ਤਣਾਅ ਲੈਣ ਤੋਂ ਬਚੋ (Avoid stress)
ਇਸ ਦੌਰਾਨ ਔਰਤਾਂ ਨੂੰ ਚੰਗੀ ਖੁਰਾਕ ਲੈਣੀ ਕਾਫ਼ੀ ਨਹੀਂ ਹੁੰਦੀ ਹੈ। ਉਨ੍ਹਾਂ ਨੂੰ ਤਣਾਅ ਤੋਂ ਵੀ ਬਚਣਾ ਚਾਹੀਦਾ। ਇਕ ਰਿਸਰਚ ਅਨੁਸਾਰ ਪ੍ਰੈਗਨੈਂਸੀ ’ਚ ਸਟਰੈੱਸ ਲੈਣ ਨਾਲ ਇਮਿਊਨਿਟੀ ਕਮਜ਼ੋਰ ਹੁੰਦੀ ਹੈ। ਉਹ ਬੱਚੇ ਦੇ ਬਿਹਤਰ ਵਿਕਾਸ ’ਚ ਰੁਕਾਵਟ ਪੈਦਾ ਕਰਦੀ ਹੈ।
ਯੋਗਾ ਕਰੋ (Do yoga)
ਗਰਭਅਵਸਥਾ ’ਚ ਇਮਿਊਨਿਟੀ ਨੂੰ ਮਜ਼ਬੂਤ ਕਰਨ ਅਤੇ ਤਣਾਅ ਤੋਂ ਬਚਣ ਲਈ ਯੋਗਾ ਕਰਨਾ ਬਿਹਤਰ ਆਪਸ਼ਨ ਹੈ। ਇਸ ਨਾਲ ਮਾਂ ਅਤੇ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋਣ ’ਚ ਮਦਦ ਮਿਲੇਗੀ। ਅਜਿਹੇ ’ਚ ਇਸ ਦੌਰਾਨ ਹਲਕੇ-ਫੁਲਕੇ ਯੋਗਾਸਨ ਕਰੋ
ਇਹ ਵੀ ਪੜ੍ਹੋ :- ਗਰਮੀਆਂ ਵਿੱਚ ਪੁਦੀਨਾ ਰੱਖੇਗਾ ਚਮੜੀ ਦਾ ਖਾਸ ਧਿਆਨ, ਇਸ ਤਰੀਕੇ ਨਾਲ ਕਰੋ ਵਰਤੋਂ
Summary in English: Doing so strengthens the immune system of pregnant women