ਸਾਡੇ ਦੇਸ਼ `ਚ ਸਦੀਆਂ ਤੋਂ ਹੀ ਕੁਦਰਤੀ ਜੜੀ ਬੂਟੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਕਿਉਂਕਿ ਅਜੇ ਤੱਕ ਲੋਕਾਂ ਦਾ ਰਵਾਇਤੀ ਜੜੀ ਬੂਟੀਆਂ `ਤੇ ਭਰੋਸਾ ਕਾਇਮ ਹੈ। ਜੇਕਰ ਬੁਜ਼ਰਗਾਂ ਦੀ ਗੱਲ ਕਰੀਏ ਤਾਂ ਉਹ ਆਪਣੀ ਕਿਸੇ ਵੀ ਸ਼ਰਾਰਿਕ ਬਿਮਾਰੀ ਲਈ ਦਵਾਈਆਂ ਦੀ ਜਗ੍ਹਾ `ਤੇ ਜੜੀ ਬੂਟੀਆਂ ਦਾ ਸੇਵਨ ਕਰਨਾ ਵਧੇਰਾ ਪਸੰਦ ਕਰਦੇ ਹਨ। ਇਸ ਦਾ ਮੁੱਖ ਕਾਰਨ ਇਹ ਹੈ ਕਿ ਇਨ੍ਹਾਂ ਜੜੀ ਬੂਟੀਆਂ ਦਾ ਸਾਡੇ ਸ਼ਰੀਰ `ਤੇ ਕੋਈ ਨਕਾਰਾਤਮਕ ਪ੍ਰਭਾਵ ਨਹੀਂ ਪੈਂਦਾ।
ਜੋੜਾਂ ਦੇ ਦਰਦ ਤੋਂ ਪਹਿਲਾਂ ਸਿਰਫ ਬਜ਼ੁਰਗ ਪਰੇਸ਼ਾਨ ਰਹਿੰਦੇ ਸਨ, ਜਦੋਂਕਿ ਹੁਣ ਦੇ ਸਮੇਂ ਇਹ ਦਰਦ ਕਿਸੇ ਵੀ ਉਮਰ `ਚ ਆਮ ਦੇਖੀ ਜਾ ਸਕਦੀ ਹੈ। ਇਸਦਾ ਮੁੱਖ ਕਾਰਨ ਆਪਣੇ ਸ਼ਰੀਰ `ਚ ਕੁਝ ਹਾਨੀਕਾਰਕ ਤੱਤਾਂ ਦਾ ਇੱਕਠ ਹੋਣਾ ਜਾਂ ਕੁਝ ਗ਼ਲਤ ਭੋਜਨ ਦਾ ਸੇਵਨ ਕਰਨਾ ਮੰਨਿਆ ਜਾ ਸਕਦਾ ਹੈ। ਪਰ ਹੁਣ ਘਬਰਾਉਣ ਦੀ ਲੋੜ ਨਹੀਂ ਹੈ। ਕਿਉਂਕਿ ਅੱਜ ਅਸੀਂ ਤੁਹਾਡੇ ਨਾਲ ਕੁਝ ਪੁਰਾਤਨ ਜੜੀ ਬੂਟੀਆਂ ਦੇ ਫਾਇਦੇ ਸਾਂਝੇ ਕਰਾਂਗੇ ਜਿਨ੍ਹਾਂ ਨਾਲ ਤੁਹਾਡਾ ਪੁਰਾਣਾ ਜੋੜਾਂ ਦਾ ਦਰਦ ਮਿੰਟਾ `ਚ ਠੀਕ ਹੋ ਜਾਏਗਾ।
ਜੜੀ ਬੂਟੀਆਂ: ਇਨ੍ਹਾਂ ਜੜੀ ਬੂਟੀਆਂ `ਚ ਕਵਾਂਰ ਗੰਦਲ, ਹਲਦੀ, ਅਦਰਕ, ਗ੍ਰੀਨ ਟੀ, ਸਫੈਦਾ ਆਦਿ ਸ਼ਾਮਲ ਹਨ। ਇਨ੍ਹਾਂ ਬੂਟੀਆਂ ਨੂੰ ਕੁਦਰਤੀ ਤਰੱਕੀਆਂ ਨਾਲ ਉਗਾਈਆਂ ਜਾਂਦਾ ਹੈ, ਜਿਨ੍ਹਾਂ ਦਾ ਸਾਡੇ ਸ਼ਰੀਰ `ਤੇ ਸਕਾਰਾਤਮਕ ਪ੍ਰਭਾਵ ਪੈਂਦਾ ਹੈ। ਇਹ ਜੋੜਾਂ ਦੇ
ਦਰਦ ਤੋਂ ਰਾਹਤ ਦਵਾਉਂਦੀਆਂ ਹਨ।
ਜੜੀ ਬੂਟੀਆਂ ਦੇ ਫਾਇਦੇ:
● ਕਵਾਂਰ ਗੰਦਲ: ਜੇਕਰ ਜੜੀ ਬੂਟੀਆਂ ਦੇ ਫਾਇਦੇ ਦੇਖੋ ਤਾਂ ਕਵਾਂਰ ਗੰਦਲ ਦਾ ਵਿਕਲਪਕ ਸਭ ਤੋਂ ਪਹਿਲਾਂ ਦਿਮਾਗ `ਚ ਆਉਂਦਾ ਹੈ। ਇਹ ਦਵਾਈਆਂ ਦੇ ਤੌਰ `ਤੇ ਵਰਤੀ ਜਾਣ ਵਾਲੀ ਜੜੀ ਬੂਟੀਆਂ ਵਿੱਚੋਂ ਇੱਕ ਹੈ। ਇਸ ਨੂੰ ਗੋਲੀਆਂ, ਪਾਊਡਰ, ਜੈੱਲ ਤੇ ਇੱਕ ਪੱਤੇ ਦੇ ਰੂਪ ਵਿੱਚ ਵੀ ਵਰਤਿਆ ਜਾਂਦਾ ਹੈ। ਐਲੋਵੇਰਾ ਜੈੱਲ ਵਿੱਚ ਐਂਟੀ-ਇੰਫਲੇਮੇਟਰੀ (Anti-inflammatory) ਗੁਣ ਹੁੰਦੇ ਹਨ। ਇਸ ਨੂੰ ਤੁਸੀਂ ਆਪਣੇ ਗੋਡਿਆਂ ਦੇ ਦਰਦ ਤੋਂ ਅਰਾਮ ਪਾਉਣ ਲਈ ਵਰਤ ਸਕਦੇ ਹੋ।
ਇਹ ਵੀ ਪੜ੍ਹੋ : ਪੁਰਾਤਨ ਜੜੀ ਬੂਟੀਆਂ ਦੇ ਅਨੌਖੇ ਫਾਇਦੇ
● ਹਲਦੀ: ਹਲਦੀ ਨੇ ਲੰਬੇ ਸਮੇਂ ਤੋਂ ਰਵਾਇਤੀ ਆਯੁਰਵੈਦਿਕ ਦਵਾਈਆਂ `ਚ ਭੂਮਿਕਾ ਨਿਭਾਈ ਹੈ। ਇਹ OA, RA, ਅਤੇ ਹੋਰ ਗਠੀਏ ਦੀਆਂ ਸਥਿਤੀਆਂ `ਚ ਵਧੇਰੀ ਮਦਦ ਕਰਦੀ ਹੈ। ਇਸ `ਚ ਮੁੱਖ ਕਰਕਿਊਮਿਨ (Curcumin) ਤੱਤ ਪਾਇਆ ਜਾਂਦਾ ਹੈ। ਜੋ ਤੁਹਾਡੇ ਜੋੜਾਂ ਦੇ ਦਰਦ ਤੇ ਸੋਜ ਨੂੰ ਦੂਰ ਕਰਦਾ ਹੈ।
● ਸਫੈਦਾ: ਸਫੈਦਾ (Eucalyptus) ਸਾਡੇ ਦੇਸ਼ `ਚ ਆਸਾਨੀ ਨਾਲ ਪਾਈ ਜਾਣ ਵਾਲੀ ਇੱਕ ਜੜੀ ਬੂਟੀਆਂ ਹੈ, ਜਿਸਨੂੰ ਲੋਕ ਬਹੁਤ ਸਾਰੀਆਂ ਬਿਮਾਰੀਆਂ ਲਈ ਵਰਤਦੇ ਹਨ। ਯੂਕੇਲਿਪਟਸ ਦੇ ਪੱਤਿਆਂ ਦਾ ਅਰਕ ਗਠੀਏ ਵਰਗੀ ਬਿਮਾਰੀ ਦੇ ਦਰਦ ਤੋਂ ਇਲਾਜ ਪਾਉਣ ਲਈ ਕਰਦੇ ਹਨ।
● ਗ੍ਰੀਨ ਟੀ: ਗ੍ਰੀਨ ਟੀ (green tea) ਇੱਕ ਪ੍ਰਸਿੱਧ ਪੀਣ ਵਾਲਾ ਪਦਾਰਥ ਹੈ। ਇਸ `ਚ ਮੌਜੂਦ ਐਂਟੀਆਕਸੀਡੈਂਟ RA ਅਤੇ OA ਨਾਲ ਹੋਣ ਵਾਲੀ ਸੋਜ ਤੋਂ ਲੜਨ ਦੇ ਯੋਗ ਬਣਾਉਂਦੀ ਹੈ।
● ਅਦਰਕ: ਬਹੁਤ ਸਾਰੇ ਲੋਕ ਭੋਜਨ ਬਣਾਉਣ ਲਈ ਅਦਰਕ ਦੀ ਵਰਤੋਂ ਕਰਦੇ ਹਨ। ਜਿਸ ਨਾਲ ਸਬਜ਼ੀ `ਚ ਸੁਆਦ ਆਉਂਦਾ ਹੈ। ਅਦਰਕ ਨੂੰ ਔਸ਼ਧੀ ਵਜੋਂ ਵੀ ਵਰਤਿਆ ਜਾਂਦਾ ਹੈ, ਕਿਉਂਕਿ ਇਸ `ਚ ਜੋੜਾਂ ਦੇ ਦਰਦ ਤੇ ਸਾੜ ਵਿਰੋਧੀ ਗੁਣ ਹੁੰਦੇ ਹਨ।
Summary in English: Easy relief from joint pain, beneficial for health