ਗਰਮੀਆਂ ਦੇ ਮੌਸਮ ਵਿੱਚ ਭਿੱਜੇ ਹੋਏ ਬਦਾਮ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਜਿਹੇ 'ਚ ਕਈ ਵਾਰ ਅਸੀਂ ਬਦਾਮ ਨੂੰ ਰਾਤ ਨੂੰ ਭਿਓਣਾ ਭੁੱਲ ਜਾਂਦੇ ਹਾਂ। ਇਸ ਪਰੇਸ਼ਾਨੀ ਤੋਂ ਬਚਣ ਦਾ ਸਭ ਤੋਂ ਵਧੀਆ ਤਰੀਕਾ ਹੈ ਹਰੇ ਬਦਾਮ ਦੀ ਵਰਤੋਂ ਕਰਨਾ। ਗਰਮੀਆਂ ਵਿੱਚ ਹਰੇ ਬਦਾਮ ਖਾਣ ਦੇ ਬਹੁਤ ਸਾਰੇ ਫਾਇਦੇ ਹਨ। ਖਾਸ ਗੱਲ ਇਹ ਹੈ ਕਿ ਇਨ੍ਹਾਂ ਨੂੰ ਭਿੱਜਣ ਦੀ ਵੀ ਲੋੜ ਨਹੀਂ ਹੈ। ਤੁਸੀਂ ਰੋਜ਼ਾਨਾ ਇੱਕ ਮੁੱਠੀ ਬਦਾਮ ਖਾ ਸਕਦੇ ਹੋ। ਹਰੇ ਬਦਾਮ ਕੱਚੇ ਹੁੰਦੇ ਹਨ। ਇਨ੍ਹਾਂ 'ਚ ਕਈ ਪੋਸ਼ਕ ਤੱਤ ਮੌਜੂਦ ਹੁੰਦੇ ਹਨ। ਕਸ਼ਮੀਰ ਵਿੱਚ ਜਿੱਥੇ ਬਦਾਮ ਉਗਾਏ ਜਾਂਦੇ ਹਨ, ਉੱਥੇ ਲੋਕ ਹਰੇ ਬਦਾਮ ਦੀ ਵਰਤੋਂ ਸਲਾਦ ਦੇ ਰੂਪ ਵਿੱਚ ਵੀ ਕਰਦੇ ਹਨ। ਕੁਝ ਲੋਕ ਹਰੇ ਬਦਾਮ ਦਾ ਅਚਾਰ ਵੀ ਬਣਾਉਂਦੇ ਹਨ। ਤਾਂ ਆਓ ਜਾਂਦੇ ਹਾਂ ਇਸ ਦੇ ਫਾਇਦੇ :-
ਹਰੇ ਬਦਾਮ ਦੇ ਫਾਇਦੇ
1- ਇਮਿਊਨਿਟੀ ਨੂੰ ਮਜ਼ਬੂਤ ਕਰੇ- ਹਰੇ ਬਦਾਮ ਖਾਣ ਨਾਲ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਇਹ ਐਂਟੀਆਕਸੀਡੈਂਟਸ ਨਾਲ ਭਰਪੂਰ ਹੁੰਦਾ ਹੈ, ਜੋ ਸਰੀਰ ਨੂੰ ਡੀਟੌਕਸ ਵੱਲ ਲੈ ਜਾਂਦਾ ਹੈ। ਇਸ ਦੇ ਸੇਵਨ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ ਅਤੇ ਸਰੀਰ ਵਿੱਚ pH ਪੱਧਰ ਨੂੰ ਸੰਤੁਲਿਤ ਕਰਦਾ ਹੈ।
2- ਦਿਲ ਨੂੰ ਸਿਹਤਮੰਦ ਰੱਖੇ- ਹਰੇ ਬਦਾਮ ਦਿਲ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਹਰੇ ਬਦਾਮ ਵਿੱਚ ਫਲੇਵੋਨੋਇਡ ਜਾਂ ਬਾਇਓਫਲੇਵੋਨੋਇਡ ਹੁੰਦੇ ਹਨ, ਜੋ ਸੈਕੰਡਰੀ ਮੈਟਾਬੋਲਾਈਟਸ ਹੁੰਦੇ ਹਨ। ਇਸ ਨਾਲ ਸਰੀਰ 'ਚ ਐਂਟੀਆਕਸੀਡੈਂਟ ਅਤੇ ਬਲੱਡ ਸੈੱਲ ਵਧਦੇ ਹਨ। ਇਸ ਨਾਲ ਬਲੌਕੇਜ ਜਾਂ ਹਾਰਟ ਅਟੈਕ ਦਾ ਖਤਰਾ ਘੱਟ ਹੋ ਜਾਂਦਾ ਹੈ। ਹਰੇ ਬਦਾਮ ਖਾਣ ਨਾਲ ਖਰਾਬ ਕੋਲੈਸਟ੍ਰਾਲ ਵੀ ਘੱਟ ਹੁੰਦਾ ਹੈ।
3- ਮੈਟਾਬੋਲਿਜ਼ਮ ਵਧਾਏ- ਹਰੇ ਬਦਾਮ ਖਾਣ ਨਾਲ ਮੈਟਾਬੋਲਿਜ਼ਮ ਠੀਕ ਰਹਿੰਦਾ ਹੈ। ਇਸ ਨੂੰ ਖਾਣ ਨਾਲ ਗੈਸ ਅਤੇ ਐਸੀਡਿਟੀ ਦੀ ਸਮੱਸਿਆ ਦੂਰ ਰਹਿੰਦੀ ਹੈ। ਕੱਚੇ ਬਦਾਮ ਪੇਟ ਲਈ ਵੀ ਫਾਇਦੇਮੰਦ ਹੁੰਦੇ ਹਨ। ਇਸ ਨੂੰ ਖਾਣ ਨਾਲ ਗਰਮੀ ਨਹੀਂ ਹੁੰਦੀ ਅਤੇ ਪੇਟ ਵੀ ਸਿਹਤਮੰਦ ਰਹਿੰਦਾ ਹੈ।
4- ਹੱਡੀਆਂ ਅਤੇ ਦੰਦਾਂ ਨੂੰ ਮਜ਼ਬੂਤ ਕਰਦਾ ਹੈ- ਕੱਚੇ ਬਦਾਮ 'ਚ ਫਾਸਫੋਰਸ ਕਾਫੀ ਹੁੰਦਾ ਹੈ, ਜੋ ਤੁਹਾਡੇ ਦੰਦਾਂ ਅਤੇ ਹੱਡੀਆਂ ਨੂੰ ਮਜ਼ਬੂਤ ਬਣਾਉਂਦਾ ਹੈ। ਹਰੇ ਬਦਾਮ ਵਿੱਚ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜਿਸ ਕਾਰਨ ਮਸੂੜੇ ਸਿਹਤਮੰਦ ਰਹਿੰਦੇ ਹਨ ਅਤੇ ਮੂੰਹ ਵੀ ਸਾਫ਼ ਰਹਿੰਦਾ ਹੈ।
5- ਸ਼ੂਗਰ 'ਚ ਫਾਇਦਾ- ਖਾਲੀ ਪੇਟ ਹਰੇ ਬਦਾਮ ਖਾਣ ਨਾਲ ਵੀ ਸ਼ੂਗਰ ਕੰਟਰੋਲ ਹੁੰਦੀ ਹੈ। ਇਨਸੁਲਿਨ ਲੈਣ ਵਾਲਿਆਂ ਲਈ ਵੀ ਇਹ ਬਹੁਤ ਫਾਇਦੇਮੰਦ ਹੈ। ਕੱਚੇ ਬਦਾਮ ਬਲੱਡ ਸ਼ੂਗਰ ਦੇ ਅਚਾਨਕ ਵਧਣ ਨੂੰ ਕੰਟਰੋਲ ਕਰਦੇ ਹਨ।
ਇਹ ਵੀ ਪੜ੍ਹੋ : ਇਸ ਤੇਲ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ! ਇਸ ਤਰ੍ਹਾਂ ਕਰੋ ਵਰਤੋਂ
Summary in English: Eat green almonds in summer! Strengthen the heart and immune system