1. Home
  2. ਸੇਹਤ ਅਤੇ ਜੀਵਨ ਸ਼ੈਲੀ

ਇਸ ਤੇਲ ਨਾਲ ਸਰੀਰ ਨੂੰ ਹੁੰਦੇ ਹਨ ਕਈ ਫਾਇਦੇ! ਇਸ ਤਰ੍ਹਾਂ ਕਰੋ ਵਰਤੋਂ

ਅੱਜ ਅਸੀਂ ਤੁਹਾਨੂੰ ਅਜਿਹੇ ਤੇਲ ਬਾਰੇ ਦੱਸਣ ਜਾ ਰਹੇ ਹਾਂ, ਜਿਸ ਦੇ ਅੰਦਰ ਗੁਣਾਂ ਦਾ ਭੰਡਾਰ ਲੁਕਿਆ ਹੋਇਆ ਹੈ। ਜੀ ਹਾਂ, ਅੱਸੀ ਗੱਲ ਕਰ ਰਹੇ ਹਾਂ ਗੁਲਾਬ ਦੇ ਤੇਲ ਦੀ। ਆਓ ਜਾਣਦੇ ਹਾਂ ਤੇਲ ਦੇ ਫਾਇਦੇ..

KJ Staff
KJ Staff
Rose Oil

Rose Oil

ਗੁਲਾਬ ਜਲ ਦੀ ਵਰਤੋਂ ਤਾਂ ਹਰ ਕੋਈ ਕਿਸੇ ਨਾ ਕਿਸੇ ਤਰ੍ਹਾਂ ਕਰਦਾ ਹੀ ਹੈ ਅਤੇ ਇਸਦੀ ਵਰਤੋਂ ਹਰ ਘਰ ਵਿੱਚ ਕੀਤੀ ਜਾਂਦੀ ਹੈ। ਜਿਸ ਤਰ੍ਹਾਂ ਗੁਲਾਬ ਜਲ ਦੀ ਵਰਤੋਂ ਚਮੜੀ ਲਈ ਬਹੁਤ ਫਾਇਦੇਮੰਦ ਹੁੰਦੀ ਹੈ, ਉਸੇ ਤਰ੍ਹਾਂ ਗੁਲਾਬ ਦੇ ਤੇਲ ਦੀ ਵਰਤੋਂ ਵੀ ਸਰੀਰ ਲਈ ਫਾਇਦੇਮੰਦ ਹੁੰਦੀ ਹੈ। ਜੀ ਹਾਂ, ਅੱਜ ਅੱਸੀ ਗੱਲ ਕਰਾਂਗੇ ਗੁਲਾਬ ਦੇ ਤੇਲ ਬਾਰੇ, ਜਿਸ ਦੇ ਅੰਦਰ ਗੁਣਾਂ ਦਾ ਭੰਡਾਰ ਲੁਕਿਆ ਹੋਇਆ ਹੈ। ਤਾਂ ਆਓ ਜਾਣਦੇ ਹਾਂ ਇਸ ਖ਼ਾਸ ਤੇਲ ਦੀ ਖ਼ਾਸੀਅਤ...

ਗੁਲਾਬ ਦਾ ਤੇਲ ਇੱਕ ਅਸੈਂਸ਼ੀਅਲ ਤੇਲ ਹੈ, ਜਿਸ ਵਿੱਚ ਬਹੁਤ ਸਾਰੇ ਲਾਭਕਾਰੀ ਗੁਣ ਮੌਜੂਦ ਹਨ, ਜਿਵੇਂ ਕਿ ਐਂਟੀਡਪ੍ਰੈਸੈਂਟ, ਐਂਟੀਫਲੋਜਿਸਟਿਕ, ਐਂਟੀਸੈਪਟਿਕ, ਐਂਟੀਸਪਾਸਮੋਡਿਕ ਅਤੇ ਐਂਟੀਵਾਇਰਲ। ਸ਼ਾਇਦ ਇਹੀ ਕਾਰਨ ਹੈ ਕਿ ਇਹ ਸਿਹਤ ਲਈ ਬਹੁਤ ਵਧੀਆ ਮੰਨਿਆ ਗਿਆ ਹੈ। ਜੇਕਰ ਤੁਸੀਂ ਵੀ ਆਪਣੇ ਸਰੀਰ ਅਤੇ ਚਮੜੀ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਗੁਲਾਬ ਦੇ ਤੇਲ ਦੀ ਵਰਤੋਂ ਕਰੋ। ਆਓ ਜਾਣਦੇ ਹਾਂ ਇਸ ਦੇ ਫਾਇਦੇ।

ਗੁਲਾਬ ਦੇ ਤੇਲ ਦੇ ਫਾਇਦੇ

1. ਜ਼ਖਮਾਂ ਨੂੰ ਠੀਕ ਕਰਦਾ ਹੈ

ਰੋਜ਼ ਆਇਲ ਵਿੱਚ ਐਂਟੀ-ਇਨਫੈਕਸ਼ਨ ਗੁਣ ਹੁੰਦੇ ਹਨ। ਜਿਸ ਕਾਰਨ ਜ਼ਖਮਾਂ ਦੇ ਇਲਾਜ ਲਈ ਗੁਲਾਬ ਦੇ ਤੇਲ ਦੀ ਵਰਤੋਂ ਕੀਤੀ ਜਾ ਸਕਦੀ ਹੈ। ਪ੍ਰਾਚੀਨ ਫ਼ਾਰਸੀ ਦਵਾਈ ਵਿੱਚ ਵੀ, ਗੁਲਾਬ ਦਾ ਤੇਲ ਜ਼ਖ਼ਮਾਂ ਦੇ ਇਲਾਜ ਲਈ ਵਰਤਿਆ ਜਾਂਦਾ ਸੀ। ਤੁਸੀਂ ਇਸ ਅਸੈਂਸ਼ੀਅਲ ਤੇਲ ਨੂੰ ਕਿਸੇ ਵੀ ਕੈਰੀਅਰ ਆਇਲ ਨਾਲ ਮਿਲਾ ਕੇ ਅਤੇ ਡਾਇਲੂਟ ਕਰਕੇ ਅਪਲਾਈ ਕਰ ਸਕਦੇ ਹੋ।

2. ਖੂਨ ਨੂੰ ਕਰਦਾ ਹੈ ਸਾਫ

ਗੁਲਾਬ ਦਾ ਅਸੈਂਸ਼ੀਅਲ ਤੇਲ ਜ਼ਹਿਰੀਲੇ ਤੱਤਾਂ ਨੂੰ ਦੂਰ ਕਰਨ ਅਤੇ ਖੂਨ ਨੂੰ ਸਾਫ ਕਰਨ ਵਿੱਚ ਮਦਦ ਕਰਦਾ ਹੈ। ਇੱਕ ਵਾਰ ਜਦੋਂ ਤੁਹਾਡਾ ਖੂਨ ਸਾਫ ਹੋ ਜਾਂਦਾ ਹੈ ਅਤੇ ਸਰੀਰ ਨੂੰ ਜ਼ਹਿਰੀਲੇ ਪਦਾਰਥਾਂ ਤੋਂ ਛੁਟਕਾਰਾ ਮਿਲ ਜਾਂਦਾ ਹੈ, ਤਾਂ ਤੁਹਾਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਫੋੜੇ, ਧੱਫੜ, ਅਲਸਰ ਆਦਿ ਵਰਗਿਆਂ ਰੋਗਾਂ ਤੋਂ ਸੁਰੱਖਿਆ ਮਿਲਦੀ ਹੈ। ਜਾਂ ਫਿਰ ਇੰਜ ਕਹੀਏ ਕਿ ਗੁਲਾਬ ਦਾ ਅਸੈਂਸ਼ੀਅਲ ਤੇਲ ਤੁਹਾਨੂੰ ਜ਼ਿਆਦਾ ਸਿਹਤਮੰਦ ਜੀਵਨ ਜਿਉਣ ਵਿੱਚ ਮਦਦ ਕਰਦਾ ਹੈ।

3. ਕੀਟਾਣੂਆਂ ਤੋਂ ਬਚਾਉਂਦਾ ਹੈ

ਅੱਜ ਦੇ ਸਮੇਂ ਵਿੱਚ ਲੋਕਾਂ ਲਈ ਵਾਇਰਸਾਂ ਤੋਂ ਸੁਰੱਖਿਅਤ ਰਹਿਣਾ ਸਭ ਤੋਂ ਵੱਡੀ ਚੁਣੌਤੀ ਹੈ। ਅਜਿਹੇ 'ਚ ਜੇਕਰ ਰੋਜ਼ਾਨਾ ਤੇਲ ਦੀ ਵਰਤੋਂ ਕੀਤੀ ਜਾਵੇ ਤਾਂ ਵਿਅਕਤੀ ਨੂੰ ਇਸ ਦਾ ਕਾਫੀ ਫਾਇਦਾ ਮਿਲਦਾ ਹੈ। ਅਸਲ ਵਿੱਚ, ਗੁਲਾਬ ਦਾ ਤੇਲ ਇੱਕ ਐਂਟੀਵਾਇਰਲ ਏਜੰਟ ਵਜੋਂ ਕੰਮ ਕਰਦਾ ਹੈ ਅਤੇ ਕਈ ਕਿਸਮਾਂ ਦੇ ਵਾਇਰਸਾਂ ਦੇ ਵਿਰੁੱਧ ਇੱਕ ਢਾਲ ਵਜੋਂ ਕੰਮ ਕਰਦਾ ਹੈ।

4. ਤਣਾਅ ਘੱਟ ਕਰਦਾ ਹੈ

ਅੱਜ ਦੇ ਸਮੇਂ ਵਿੱਚ ਹਰ ਵਿਅਕਤੀ ਤਣਾਅ ਅਤੇ ਡਿਪਰੈਸ਼ਨ ਵਰਗੀਆਂ ਸਮੱਸਿਆਵਾਂ ਵਿੱਚੋਂ ਗੁਜ਼ਰ ਰਿਹਾ ਹੈ। ਅਜਿਹੇ 'ਚ ਰੋਜ਼ਾਨਾ ਇਸ ਤੇਲ ਦੀ ਵਰਤੋਂ ਕਰਨ ਨਾਲ ਤੁਹਾਨੂੰ ਫਾਇਦਾ ਹੋ ਸਕਦਾ ਹੈ। ਦਰਅਸਲ, ਗੁਲਾਬ ਦਾ ਤੇਲ ਇੱਕ ਐਂਟੀ ਡਿਪ੍ਰੈਸ਼ਨ ਹੈ, ਜਿਸਦਾ ਮਤਲਬ ਹੈ ਕਿ ਇਹ ਡਿਪਰੈਸ਼ਨ ਅਤੇ ਤਣਾਅ ਆਦਿ ਨੂੰ ਸੰਭਾਲਣ ਵਿੱਚ ਮਦਦ ਕਰਦਾ ਹੈ ਅਤੇ ਤੁਹਾਡੇ ਮੂਡ ਨੂੰ ਬਹੁਤ ਹਲਕਾ ਕਰਦਾ ਹੈ। ਤੁਸੀਂ ਇਸ ਦੀ ਵਰਤੋਂ ਐਰੋਮਾਥੈਰੇਪੀ ਦੇ ਤੌਰ 'ਤੇ ਕਰ ਸਕਦੇ ਹੋ ਜਾਂ ਇਸ ਦੀਆਂ ਇਕ ਜਾਂ ਦੋ ਬੂੰਦਾਂ ਆਪਣੀ ਚਾਹ 'ਚ ਮਿਲਾ ਕੇ ਪੀ ਸਕਦੇ ਹੋ, ਇਸ ਨਾਲ ਤੁਹਾਨੂੰ ਫਾਇਦਾ ਹੋਵੇਗਾ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

ਇਹ ਵੀ ਪੜ੍ਹੋ ਇਨ੍ਹਾਂ ਆਸਾਨ ਤਰੀਕਿਆਂ ਨਾਲ ਘਰ 'ਚ ਸਾਫ ਕਰੋ ਪਾਣੀ, ਜਾਣੋ ਪੂਰਾ ਤਰੀਕਾ

Summary in English: This oil has many benefits for the body! Here's how to use it

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters