1. Home
  2. ਸੇਹਤ ਅਤੇ ਜੀਵਨ ਸ਼ੈਲੀ

Edible Flowers: ਹੁਣ ਘਰ ਦੇ ਨਾਲ-ਨਾਲ ਸਿਹਤ ਦਾ ਵੀ ਖਿਆਲ ਰੱਖਣਗੇ ਫੁੱਲ! ਜਾਣੋ ਫੁੱਲਾਂ ਦੀਆਂ ਖੂਬੀਆਂ!

ਜੇਕਰ ਅੱਸੀ ਕਹੀਏ ਕਿ ਫੁੱਲਾਂ ਨਾਲ ਇਲਾਜ ਸੰਭਵ ਹੈ, ਤਾਂ ਤੁਸੀ ਵਿਸ਼ਵਾਸ ਨਹੀਂ ਕਰੋਗੇ। ਪਰ ਇਹ ਸੱਚ ਹੈ, ਹੁਣ ਘਰ ਦੇ ਨਾਲ-ਨਾਲ ਫੁੱਲ ਤੁਹਾਡੀ ਸਿਹਤ ਦਾ ਖਿਆਲ ਰੱਖਣਗੇ। ਜਾਣੋ ਕਿਵੇਂ ?

Gurpreet Kaur Virk
Gurpreet Kaur Virk
ਹੁਣ ਫੁੱਲ ਰੱਖਣਗੇ ਤੁਹਾਡੀ ਸਿਹਤ ਦਾ ਖਿਆਲ

ਹੁਣ ਫੁੱਲ ਰੱਖਣਗੇ ਤੁਹਾਡੀ ਸਿਹਤ ਦਾ ਖਿਆਲ

Flowers: ਅਜਿਹਾ ਕੋਈ ਵੀ ਨਹੀਂ, ਜਿਨੂੰ ਫੁੱਲ ਨਾ ਪਸੰਦ ਹੋਣ। ਕੁਦਰਤ ਦੀ ਇਸ ਕਾਰੀਗਰੀ ਦਾ ਹਰ ਕੋਈ ਕਾਇਲ ਹੈ। ਇਹੀ ਵਜ੍ਹਾ ਹੈ ਕਿ ਅੱਸੀ ਆਪਣੇ ਘਰ ਨੂੰ ਫੁੱਲਾਂ ਨਾਲ ਸਜਾਉਣਾ ਪਸੰਦ ਕਰਦੇ ਹਾਂ, ਤਾਂ ਜੋ ਉਨ੍ਹਾਂ ਦੀ ਖੂਬਸੂਰਤੀ ਵਾਂਗ ਸਾਡੇ ਘਰ ਦਾ ਵੀ ਵਾਤਾਵਰਨ ਸੁੰਦਰ ਅਤੇ ਖੁਸ਼ਨੁਮਾ ਹੋ ਸਕੇ। ਪਰ ਕਿ ਤੁਸੀ ਜਾਣਦੇ ਹੋ ਕਿ ਫੁੱਲਾਂ ਦੀ ਵਰਤੋਂ ਸਿਰਫ ਸਜਾਵਟ ਲਈ ਹੀ ਨਹੀਂ, ਸਗੋਂ ਸਾਡੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ। ਜੀ ਹਾਂ, ਅੱਜ ਅੱਸੀ ਦੱਸਣ ਜਾ ਰਹੇ ਹਾਂ ਕਿ ਫੁੱਲਾਂ ਨਾਲ ਕਿਵੇਂ ਅੱਸੀ ਆਪਣੀ ਸਿਹਤ ਦਾ ਖਿਆਲ ਰੱਖ ਸਕਦੇ ਹਾਂ।

Flowers You Can Eat: ਮਨੁੱਖੀ ਜੀਵਨ ਵਿੱਚ ਫੁੱਲਾਂ ਦਾ ਇੱਕ ਵੱਖਰਾ ਮਹੱਤਵ ਹੈ। ਫੁੱਲ ਬਗੀਚਿਆਂ ਦੀ ਸੁੰਦਰਤਾ ਵਧਾਉਣ ਦੇ ਨਾਲ-ਨਾਲ ਸਾਡੇ ਘਰ, ਵਿਹੜੇ ਅਤੇ ਤੀਰਥ ਸਥਾਨਾਂ ਨੂੰ ਵੀ ਮਹਿਕਾਉਂਦੇ ਹਨ। ਦੱਸ ਦੇਈਏ ਕਿ ਖੁਸ਼ਬੂਦਾਰ ਫੁੱਲਾਂ ਤੋਂ ਪਰਫਿਊਮ, ਸ਼ਹਿਦ, ਗੁਲਕੰਦ ਸਮੇਤ ਕਈ ਚੀਜ਼ਾਂ ਬਣਾਈਆਂ ਜਾਂਦੀਆਂ ਹਨ, ਹੋਰ ਤੇ ਹੋਰ ਹੋਲੀ ਦੇ ਰੰਗ ਬਣਾਉਣ 'ਚ ਵੀ ਇਨ੍ਹਾਂ ਫੁੱਲਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਵਿਆਹ ਸਮਾਗਮਾਂ 'ਚ ਵੀ ਇਨ੍ਹਾਂ ਫੁੱਲਾਂ ਦੀ ਵਰਤੋਂ ਵੱਡੇ ਪੱਧਰ 'ਤੇ ਕੀਤੀ ਜਾਂਦੀ ਹੈ। ਪਰ ਸਜਾਵਟ ਦੇ ਨਾਲ-ਨਾਲ ਇਹ ਫੁੱਲ ਸਾਡੀ ਸਿਹਤ ਨੂੰ ਵੀ ਠੀਕ ਰੱਖਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਫੁੱਲ ਸਾਡੀ ਸਿਹਤ ਲਈ ਕਿਵੇਂ ਫਾਇਦੇਮੰਦ ਹੁੰਦੇ ਹਨ।

ਘਰ ਦੇ ਨਾਲ-ਨਾਲ ਸਿਹਤ ਦਾ ਵੀ ਖਿਆਲ ਰੱਖਣਗੇ ਇਹ ਫੁੱਲ:

● ਗੁਲਾਬ (Rose): ਗੁਲਾਬ ਦੀ ਮਹਿਕ ਅਤੇ ਆਕਰਸ਼ਕ ਰੰਗ ਨਾ ਸਿਰਫ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ, ਸਗੋਂ ਇਹ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਗੁਲਾਬ ਦੀਆਂ ਪੱਤੀਆਂ ਸੁਗੰਧਿਤ, ਫੁੱਲਦਾਰ ਅਤੇ ਸੁਆਦ 'ਚ ਮਿਠੀਆਂ ਹੁੰਦੀਆਂ ਹਨ। ਉਹਨਾਂ ਨੂੰ ਕੱਚਾ ਖਾਧਾ ਜਾ ਸਕਦਾ ਹੈ, ਵੱਖ ਵੱਖ ਫਲਾਂ ਜਾਂ ਹਰੇ ਸਲਾਦ ਵਿੱਚ ਮਿਲਾਇਆ ਜਾ ਸਕਦਾ ਹੈ, ਜਾਂ ਪੱਤੀਆਂ ਨੂੰ ਸੁਕਾਇਆ ਜਾ ਸਕਦਾ ਹੈ। ਕੁਝ ਖੋਜਾਂ ਤੋਂ ਪਤਾ ਚੱਲਦਾ ਹੈ ਕਿ ਗੁਲਾਬ ਦੇ ਕੁਝ ਮਿਸ਼ਰਣ ਤਨਾਵ ਨੂੰ ਘਟਾਉਣ ਅਤੇ ਆਰਾਮ ਨੂੰ ਉਤਸ਼ਾਹਿਤ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।

● ਕੈਮੋਮਾਈਲ (Chamomile): ਕੈਮੋਮਾਈਲ ਇੱਕ ਫੁੱਲਦਾਰ ਜੜੀ ਬੂਟੀ ਹੈ, ਜੋ ਸਦੀਆਂ ਤੋਂ ਖਾਣਾ ਪਕਾਉਣ ਅਤੇ ਰਵਾਇਤੀ ਇਲਾਜਾਂ ਲਈ ਵਰਤੀ ਜਾਂਦੀ ਰਹੀ ਹੈ। ਚਿਕਿਤਸਕ ਤੌਰ 'ਤੇ, ਕੈਮੋਮਾਈਲ ਨੂੰ ਅਕਸਰ ਚਿੰਤਾ ਨੂੰ ਘਟਾਉਣ ਅਤੇ ਨੀਂਦ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਲਈ ਵਰਤਿਆ ਜਾਂਦਾ ਹੈ। ਇਸ ਦੀ ਵਰਤੋਂ ਚਾਹ ਲਈ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਸ਼ਰਬਤ ਜਾਂ ਹੋਰ ਚੀਜ਼ਾਂ ਨੂੰ ਸਮੂਦੀ ਜਾਂ ਮਿਠਾਈਆਂ ਬਣਾਉਣ ਲਈ ਵੀ ਕੀਤੀ ਜਾ ਸਕਦੀ ਹੈ।

● ਹਿਬਿਸਕਸ (Hibiscus): ਹਿਬਿਸਕਸ ਦੇ ਪੌਦੇ ਬਹੁਤ ਵਧੀਆ ਫੁੱਲ ਪੈਦਾ ਕਰਦੇ ਹਨ। ਹਿਬਿਸਕਸ ਦੇ ਫੁੱਲ 6 ਇੰਚ ਤੱਕ ਉੱਚੇ ਹੋ ਸਕਦੇ ਹਨ ਅਤੇ ਰੰਗਾਂ ਦੀ ਇੱਕ ਵਿਸ਼ਾਲ ਸ਼੍ਰੇਣੀ ਵਿੱਚ ਪਾਏ ਜਾਂਦੇ ਹਨ, ਇਸ ਵਿੱਚ ਲਾਲ, ਚਿੱਟੇ, ਪੀਲੇ ਅਤੇ ਗੁਲਾਬੀ ਫੁੱਲ ਸ਼ਾਮਿਲ ਹਨ। ਹਿਬਿਸਕਸ ਇਸਦੇ ਚਿਕਿਤਸਕ ਗੁਣਾਂ ਲਈ ਵੀ ਜਾਣਿਆ ਜਾਂਦਾ ਹੈ। ਤੁਸੀਂ ਫੁੱਲ ਨੂੰ ਸਿੱਧੇ ਪੌਦੇ ਤੋਂ ਖਾ ਸਕਦੇ ਹੋ, ਪਰ ਇਹ ਆਮ ਤੌਰ 'ਤੇ ਚਾਹ, ਸਨੈਕਸ, ਜੈਮ ਜਾਂ ਸਲਾਦ ਲਈ ਵਰਤਿਆ ਜਾਂਦਾ ਹੈ।

ਇਹ ਵੀ ਪੜ੍ਹੋ: Side Effects: ਸਾਵਧਾਨ! ਜ਼ਿਆਦਾ ਪਿਆਜ਼ ਖਾਣ ਨਾਲ ਤੁਸੀ ਦੇ ਰਹੇ ਹੋ ਇਨ੍ਹਾਂ ਬੀਮਾਰੀਆਂ ਨੂੰ ਸੱਦਾ!

● ਮੈਰੀਗੋਲਡ (Marigold): ਮੈਰੀਗੋਲਡ ਦੇ ਫੁੱਲ ਭਾਰਲ ਵਿੱਚ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਇਸ ਦੇ ਸੇਵਨ ਨਾਲ ਕਈ ਤਰ੍ਹਾਂ ਦੇ ਜ਼ਖਮ ਠੀਕ ਹੋ ਸਕਦੇ ਹਨ ਅਤੇ ਚਮੜੀ ਦੇ ਰੋਗਾਂ ਤੋਂ ਪੀੜਤ ਲੋਕ ਇਸ ਦੇ ਸੇਵਨ ਨਾਲ ਛੁਟਕਾਰਾ ਪਾ ਸਕਦੇ ਹਨ, ਇਸ ਤੋਂ ਇਲਾਵਾ, ਇਹ ਗਲੇ ਦੀ ਖਰਾਸ਼, ਗਿੰਗੀਵਾਈਟਿਸ, ਟੌਨਸਿਲਟਿਸ ਅਤੇ ਮੂੰਹ ਦੇ ਫੋੜੇ ਲਈ ਵੀ ਇੱਕ ਪ੍ਰਭਾਵਸ਼ਾਲੀ ਉਪਾਅ ਹੈ। ਮੈਰੀਗੋਲਡ ਚਾਹ ਨਾਲ ਗਾਰਗਲ ਕਰਨ ਨਾਲ ਗਲੇ ਦੀ ਲੇਸਦਾਰ ਝਿੱਲੀ ਨੂੰ ਆਰਾਮ ਮਿਲਦਾ ਹੈ ਅਤੇ ਦਰਦ ਘੱਟ ਹੁੰਦਾ ਹੈ।

● ਕੱਦੂ ਦੇ ਫੁੱਲ (Pumpkin flower): ਕੱਦੂ ਦੀ ਵੇਲ 'ਤੇ ਫੁੱਲਾਂ ਨੂੰ ਗਾਰਨਿਸ਼ ਦੇ ਤੌਰ 'ਤੇ ਕੱਚਾ ਖਾਧਾ ਜਾ ਸਕਦਾ ਹੈ। ਇਸਨੂੰ ਕੱਟ ਕੇ ਜਾਂ ਸਲਾਦ ਦੇ ਰੂਪ ਵਿੱਚ ਵੀ ਖਾਧਾ ਜਾ ਸਕਦਾ ਹੈ। ਇਹ ਵਿਟਾਮਿਨ ਬੀ ਨਾਲ ਭਰਪੂਰ ਹੁੰਦੇ ਹਨ। ਕੁਝ ਖੋਜਾਂ ਦੱਸਦੀਆਂ ਹਨ ਕਿ ਇਸ ਵਿੱਚ ਮੌਜੂਦ ਪੋਸ਼ਕ ਤੱਤ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ, ਉਥੇ ਹੀ ਇਹ ਅੱਖਾਂ ਦੀ ਰੌਸ਼ਨੀ ਲਈ ਵੀ ਫਾਇਦੇਮੰਦ ਹੁੰਦਾ ਹੈ।

Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।

Summary in English: Edible Flowers: Now flowers will take care of health as well as home! Know the virtues of flowers!

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters