1. Home
  2. ਸੇਹਤ ਅਤੇ ਜੀਵਨ ਸ਼ੈਲੀ

ਲੋੜ ਤੋਂ ਵੱਧ ਸੇਬ ਦਾ ਸੇਵਨ ਕਰਨਾ ਕਰ ਸਕਦਾ ਹੈ ਤੁਹਾਨੂੰ ਬਿਮਾਰ, ਜਾਣੋ ਇਸ ਦੇ ਨੁਕਸਾਨ

ਸੇਬ ਦਾ ਸੇਵਨ ਸਿਹਤਮੰਦ ਰਹਿਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਲਈ ਹਰ ਕਿਸੇ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਭੋਜਨ ਵਿਚ ਸੇਬ ਨੂੰ ਸ਼ਾਮਲ ਜਰੂਰ ਕਰਨ।

KJ Staff
KJ Staff
Apple Side Effects

Apple Side Effects

ਸੇਬ ਦਾ ਸੇਵਨ ਸਿਹਤਮੰਦ ਰਹਿਣ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਇਸ ਲਈ ਹਰ ਕਿਸੇ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਭੋਜਨ ਵਿਚ ਸੇਬ ਨੂੰ ਸ਼ਾਮਲ ਜਰੂਰ ਕਰਨ।

ਇਹ ਕਿਹਾ ਜਾਂਦਾ ਹੈ ਕਿ ਰੋਜ਼ ਇਕ ਸੇਬ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਜੇ ਤੁਸੀਂ ਲੋੜ ਨਾਲੋਂ ਜ਼ਿਆਦਾ ਸੇਬ ਦਾ ਸੇਵਨ ਕਰਦੇ ਹੋ, ਤਾਂ ਇਹ ਸਿਹਤ ਲਈ ਸਹੀ ਨਹੀਂ ਹੁੰਦਾ ਹੈ। ਆਓ ਅੱਜ ਤੁਹਾਨੂੰ ਜ਼ਿਆਦਾ ਸੇਬ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨ ਬਾਰੇ ਦੱਸਦੇ ਹਾਂ-

ਪਾਚਨ ਸਮੱਸਿਆਵਾਂ

ਸਾਡੀ ਪਾਚਕ ਸਿਹਤ ਨੂੰ ਫਾਈਬਰ ਸੁਧਾਰਦਾ ਹੈ, ਪਰ ਜੇ ਇਸ ਦਾ ਸੇਵਨ ਵਧੇਰੇ ਹੁੰਦਾ ਹੈ, ਤਾਂ ਇਹ ਸਿਹਤ ਲਈ ਚੰਗਾ ਨਹੀਂ ਹੁੰਦਾ ਹੈ, ਕਿਉਂਕਿ ਇਹ ਸੋਜ ਅਤੇ ਕਬਜ਼ ਦਾ ਕਾਰਨ ਬਣ ਸਕਦਾ ਹੈ। ਦੱਸ ਦਈਏ ਕਿ ਲੋਕਾਂ ਨੂੰ ਉਮਰ ਅਤੇ ਲਿੰਗ ਦੇ ਅਧਾਰ ਤੇ ਰੋਜ਼ਾਨਾ 20 ਤੋਂ 40 ਗ੍ਰਾਮ ਫਾਈਬਰ ਦੀ ਜਰੂਰਤ ਹੁੰਦੀ ਹੈ। ਜੇ ਫਾਈਬਰ ਦੀ ਮਾਤਰਾ 70 ਗ੍ਰਾਮ ਤੋਂ ਵੱਧ ਹੋ ਜਾਂਦੀ ਹੈ, ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਸਾਬਤ ਹੋ ਸਕਦੀ ਹੈ। ਅਜਿਹੀ ਸਥਿਤੀ ਵਿਚ, ਜੇ ਤੁਸੀਂ ਇਕ ਦਿਨ ਵਿਚ 2 ਤੋਂ ਵੱਧ ਸੇਬ ਖਾਓਗੇ ਤਾਂ ਇਹ ਪਾਚਨ ਸਮੱਸਿਆਵਾਂ ਪੈਦਾ ਕਰ ਸਕਦਾ ਹੈ।

Apple

Apple

ਬਲੱਡ ਸ਼ੂਗਰ ਦੇ ਪੱਧਰ ਵਿਚ ਉਤਰਾਅ- ਚੜਾਵ

ਸਿਹਤ ਮਾਹਰ ਦੇ ਅਨੁਸਾਰ, ਸੇਬ ਕਾਰਬੋਹਾਈਡਰੇਟ ਵਿੱਚ ਬਹੁਤ ਜ਼ਿਆਦਾ ਹੁੰਦੇ ਹਨ, ਜੋ ਤੁਹਾਨੂੰ ਉਰਜਾਵਾਨ ਬਣਾਉਂਦੇ ਹਨ। ਇਸ ਤੋਂ ਇਲਾਵਾ, ਸੇਬ ਸੇਰੋਟੋਨਿਨ ਵਰਗੇ 'ਫੀਲ -ਗੁੜ' ਨਿਉਰੋੋਟ੍ਰਾਂਸਮੀਟਰ ਨੂੰ ਜਾਰੀ ਕਰਨ ਵਿਚ ਸਹਾਇਤਾ ਕਰਦਾ ਹੈ। ਪਰ ਵਧੇਰੇ ਸੇਬਾਂ ਦਾ ਸੇਵਨ ਕਰਨਾ ਬਲੱਡ ਸ਼ੂਗਰ ਨੂੰ ਵਧਾ ਸਕਦਾ ਹੈ, ਕਿਉਂਕਿ ਇਹ ਕਾਰਬੋਹਾਈਡਰੇਟ ਨਾਲ ਭਰਪੂਰ ਹੁੰਦਾ ਹੈ। ਇਹ ਸ਼ੂਗਰ ਦੇ ਮਰੀਜ਼ਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਭਾਰ ਵਧਣਾ

ਸੇਬ ਵਿਚ ਕਾਰਬਸ ਵਧੇਰੇ ਹੁੰਦੇ ਹਨ। ਇਸ ਕਾਰਨ ਕਰਕੇ, ਸੇਬਾਂ ਦਾ ਸੇਵਨ ਤੁਰੰਤ ਉਰਜਾ ਪ੍ਰਦਾਨ ਕਰਦਾ ਹੈ, ਪਰ ਜੇ ਤੁਸੀਂ ਇਸਦਾ ਸੇਵਨ ਜ਼ਿਆਦਾ ਕਰਦੇ ਹੋ, ਤਾਂ ਇਹ ਭਾਰ ਵਧਣ ਜਾਂ ਕਮੀ ਦੀਆਂ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।

ਇਹਦਾ ਇਸ ਲਈ ਹੁੰਦਾ ਹੈ ਕਿਉਂਕਿ ਸਰੀਰ ਪਹਿਲਾਂ ਕਾਰਬਸ ਨੂੰ ਸਾੜਦਾ ਹੈ, ਪਰ ਇਸਤੋਂ ਬਾਅਦ ਇਹ ਤੁਹਾਡੇ ਸਰੀਰ ਨੂੰ ਚਰਬੀ ਨੂੰ ਬਰਨ ਤੋਂ ਪਾਬੰਦੀ ਲਗਾਉਂਦਾ ਹੈ। ਇਹ ਭਾਰ ਘਟਾਉਣ ਵਿੱਚ ਮੁਸ਼ਕਲਾਂ ਪੈਦਾ ਕਰ ਸਕਦਾ ਹੈ।

ਇਹ ਵੀ ਪੜ੍ਹੋ :- ਜਾਣੋ ਛੋਟੇ ਬੇਰ ਖਾਣ ਦੇ ਵੱਡੇ-ਵੱਡੇ ਫਾਇਦੇ

Summary in English: Excess use of apple is not good, can be sick.

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters