Delhi Street Foods: ਖਾਣ-ਪੀਣ ਦੇ ਸ਼ੌਕੀਨਾਂ ਲਈ ਦਿੱਲੀ ਸਭ ਤੋਂ ਵਧੀਆ ਥਾਂ ਹੈ ਕਿਉਂਕਿ ਇੱਥੇ ਭਾਰਤ ਦੇ ਹਰ ਸੂਬੇ ਦੇ ਖਾਣੇ ਦਾ ਸੁਆਦ ਆਸਾਨੀ ਨਾਲ ਮਿਲ ਜਾਂਦਾ ਹੈ। ਪਰ ਜੇਕਰ ਦਿੱਲੀ ਦੇ ਸਟ੍ਰੀਟ ਫੂਡ ਦੀ ਗੱਲ ਕਰੀਏ ਤਾਂ ਇਸ ਦੀ ਆਪਣੀ ਵੱਖਰੀ ਹੀ ਪਛਾਣ ਹੈ। ਜੀ ਹਾਂ, ਜੋ ਵੀ ਦਿੱਲੀ ਦੇ ਇਹ ਸਨੈਕਸ ਖਾਣ ਆਉਂਦਾ ਹੈ, ਉਹ ਇਨ੍ਹਾਂ ਦਾ ਦੀਵਾਨਾ ਹੋ ਜਾਂਦਾ ਹੈ।
ਦਿੱਲੀ ਵਿੱਚ ਬਹੁਤ ਸਾਰੇ ਸਟ੍ਰੀਟ ਫੂਡ ਹਨ ਜੋ ਆਪਣੀ ਵਿਸ਼ੇਸ਼ਤਾ ਦੇ ਕਾਰਨ ਮਸ਼ਹੂਰ ਹਨ। ਜੇਕਰ ਤੁਸੀਂ ਵੀ ਸਟ੍ਰੀਟ ਫੂਡ ਨੂੰ ਬਹੁਤ ਜ਼ਿਆਦਾ ਮਿਸ ਕਰ ਰਹੇ ਹੋ, ਤਾਂ ਆਪਣੇ ਖਾਲੀ ਸਮੇਂ 'ਚ ਇਸ ਨੂੰ ਖਾਣਾ ਨਾ ਭੁੱਲੋ। ਖ਼ਾਸ ਗੱਲ ਇਹ ਹੈ ਕਿ ਮੌਸਮ ਭਾਵੇਂ ਕੋਈ ਵੀ ਹੋਵੇ, ਦਿੱਲੀ ਤੁਹਾਨੂੰ ਖਾਣ-ਪੀਣ ਦੇ ਮਾਮਲੇ 'ਚ ਕਦੇ ਵੀ ਨਿਰਾਸ਼ ਨਹੀਂ ਕਰਦੀ, ਤਾਂ ਹੀ ਇਸ ਨੂੰ ਦਿੱਲੀ ਦਿਲਵਾਲਿਆਂ ਦੀ ਕਿਹਾ ਜਾਂਦਾ ਹੈ।
ਦਿੱਲੀ ਦੇ ਇਹ ਮਸ਼ਹੂਰ ਸਟ੍ਰੀਟ ਫੂਡਜ਼ ਜ਼ਰੂਰ ਟ੍ਰਾਈ ਕਰੋ:
1. ਚਾਵੜੀ ਬਾਜ਼ਾਰ (Chavadi Bazaar)
ਤੁਸੀਂ ਚਾਵੜੀ ਬਾਜ਼ਾਰ 'ਚ ਨਾਗੋਰੀ ਹਲਵਾ-ਪੁਰੀ, ਬੇੜਮੀ ਕਚੌੜੀ, ਦੌਲਤ ਕੀ ਚਾਟ, ਛੋਲੇ ਭਟੂਰੇ, 100 ਸਾਲ ਪੁਰਾਣੀ ਦੁਕਾਨ ਦੀ ਮਸ਼ਹੂਰ ਕੁਲਫੀ ਦੇ ਸੁਆਦ ਨੂੰ ਅਜ਼ਮਾ ਸਕਦੇ ਹੋ।
2. ਚਾਂਦਨੀ ਚੌਂਕ (Chandni Chowk)
ਦਿੱਲੀ ਦਾ ਸਟ੍ਰੀਟ ਫੂਡ ਚਾਂਦਨੀ ਚੌਕ ਦੇ ਖਾਣੇ ਬਿਨਾਂ ਅਧੂਰਾ ਹੈ। ਇੱਥੇ ਪਰਾਂਠੇ ਵਾਲੀ ਗਲੀ, ਨਟਰਾਜ ਦਹੀ ਭੱਲੇ, ਚੈਨਾ ਰਾਮ ਸਵੀਟਸ ਆਦਿ ਖਾਣੇ ਕਾਫੀ ਮਸ਼ਹੂਰ ਹਨ।
3. ਮੂਲਚੰਦ (Moolchand)
ਮੂਲਚੰਦ ਆਪਣੇ ਵੱਖ-ਵੱਖ ਤਰ੍ਹਾਂ ਦੇ ਪਰਾਂਠਿਆਂ ਲਈ ਕਾਫੀ ਮਸ਼ਹੂਰ ਹੈ। ਤੁਸੀਂ ਇੱਥੇ ਦੇਰ ਰਾਤ ਤੱਕ ਗਰਮਾ-ਗਰਮ ਪਰਾਂਠਿਆਂ ਦਾ ਆਨੰਦ ਮਾਣ ਸਕਦੇ ਹੋ।
ਇਹ ਵੀ ਪੜ੍ਹੋ: Dandruff ਦੇ ਜੜ੍ਹੋਂ ਖ਼ਾਤਮੇ ਲਈ 10 Home Remedies
4. ਕਨਾਟ ਪਲੇਸ (Connaught Place)
ਕਨਾਟ ਪਲੇਸ 'ਚ ਜੈਨ ਚਾਵਲ, ਕਾਕੇ ਦੇ ਹੋਟਲ ਵਿੱਚ ਮਟਨ ਕਰੀ, ਸ਼ੰਕਰ ਮਾਰਕੀਟ ਦੇ ਰਾਜਮਾ ਚਾਵਲ ਵਰਗੇ ਖਾਣੇ ਤੁਹਾਨੂੰ ਕਾਫੀ ਪਸੰਦ ਆਉਣਗੇ।
5. ਯਸ਼ਵੰਤ ਪਲੇਸ (Yashwant Place)
ਨੂਡਲਜ਼, ਕਰੀ, ਸੂਪ, ਨਾਨ ਵੈਜ, ਚਿਕਨ ਥੁਕਪਾ ਅਤੇ ਮੋਮੋਜ਼ ਵਰਗੇ ਇੰਡੋ-ਤਿੱਬਤੀ ਪਕਵਾਨਾਂ ਲਈ ਯਸ਼ਵੰਤ ਪਲੇਸ ਦਾ ਨਾਮ ਦਿੱਲੀ ਦੇ ਮਸ਼ਹੂਰ ਸਟ੍ਰੀਟ ਫੂਡਜ਼ ਵਿੱਚ ਸ਼ੁਮਾਰ ਹੈ।
6. ਆਈਐਨਏ ਮਾਰਕੀਟ (INA Market)
ਆਈਐਨਏ ਮਾਰਕੀਟ ਹਰ ਤਰ੍ਹਾਂ ਦੇ ਖਾਣੇ ਦਾ ਕੇਂਦਰ ਹੈ। ਨਾ ਸਿਰਫ ਆਈਐਨਏ ਮਾਰਕੀਟ ਸਗੋਂ ਸੜਕ ਪਾਰ ਸਥਿਤ ਦਿਲੀ ਹਾਟ ਦੇ ਫੂਡਜ਼ ਭਾਰਤੀ ਪਕਵਾਨਾਂ ਦਾ ਮਿਸ਼ਰਣ ਪੇਸ਼ ਕਰਦੇ ਹਨ।
ਇਹ ਵੀ ਪੜ੍ਹੋ: ਭਾਰਤ ਦੇ ਇਨ੍ਹਾਂ ਪ੍ਰਾਚੀਨ ਮੰਦਰਾਂ ਦਾ ਇਤਿਹਾਸ ਹਜ਼ਾਰਾਂ ਸਾਲ ਪੁਰਾਣਾ
7. ਨੌਰੋਜੀ ਨਗਰ (Naoroji Nagar)
ਦਿੱਲੀ ਦਾ ਨੌਰੋਜੀ ਨਗਰ ਆਪਣੇ ਖਾਨਦਾਨੀ ਪਕੌੜਿਆਂ ਲਈ ਕਾਫੀ ਮਸ਼ਹੂਰ ਹੈ। ਤੁਸੀਂ ਇਥੋਂ ਦੇ ਦਹੀ ਭੱਲੇ ਅਤੇ ਅੰਮ੍ਰਿਤਸਰੀ ਨਾਨ ਦਾ ਵੀ ਆਨੰਦ ਮਾਣ ਸਕਦੇ ਹੋ।
8. ਪਹਾੜਗੰਜ (Paharganj)
ਪਹਾੜਗੰਜ ਦੀਆਂ ਗਲੀਆਂ ਵੱਖ-ਵੱਖ ਤਰ੍ਹਾਂ ਦੇ ਖਾਣੇ ਲਈ ਮਸ਼ਹੂਰ ਹਨ। ਪਰ ਇਥੋਂ ਦੇ ਸੀਤਾਰਾਮ ਦੀਵਾਨ ਚੰਦ ਦੇ ਛੋਲੇ ਭਟੂਰੇ ਪੂਰੀ ਦਿੱਲੀ ਦੀ ਜਾਨ ਮੰਨੇ ਜਾਂਦੇ ਹਨ।
9. ਦਰਿਆਗੰਜ (Daryaganj)
ਦਰਿਆਗੰਜ ਆਪਣੇ ਸੈਂਕੜੇ ਸਾਲਾਂ ਦੇ ਇਤਿਹਾਸ ਦਾ ਗਵਾਹ ਹੈ। ਇੱਥੇ ਦਾ ਕਰੀਮਜ਼ ਰੈਸਟੋਰੈਂਟ, ਮੋਤੀ ਮਹਿਲ ਰੈਸਟੋਰੈਂਟ, ਕੱਲੂ ਨਿਹਾਰੀ, ਦਿੱਲੀ 6, ਦਿੱਲੀ ਗੇਟ ਆਦਿ ਖਾਣੇ ਲਈ ਪ੍ਰਸਿੱਧ ਹਨ।
Summary in English: Famous Street Foods of Delhi