1. Home
  2. ਸੇਹਤ ਅਤੇ ਜੀਵਨ ਸ਼ੈਲੀ

Green coriander: ਹਰਾ ਧਨੀਆ ਸਿਹਤ ਲਈ ਹੈ ਬਹੁਤ ਫਾਇਦੇਮੰਦ , ਆਓ ਜਾਣਦੇ ਹਾਂ ਇਸ ਦੇ ਸੇਵਨ ਦੇ ਫਾਇਦੇ

ਹਰ ਭਾਰਤੀ ਰਸੋਈ ਵਿੱਚ ਹਰੇ ਧਨੀਏ ਦੀ ਵਰਤੋਂ ਜਰੂਰ ਕਿੱਤੀ ਜਾਂਦੀ ਹੈ । ਇਸ ਦੇ ਪੱਤੇ ਅਤੇ ਪਾਊਡਰ ਦੀ ਵਰਤੋਂ ਲਗਭਗ ਹਰ ਰੋਜ ਰਸੋਈ ਵਿੱਚ ਕੀਤੀ ਜਾਂਦੀ ਹੈ। ਹਰਾ ਧਨੀਆ ਨਾ ਸਿਰਫ ਖਾਨ ਦਾ ਸਵਾਦ ਵਧਾਉਂਦਾ ਹੈ , ਬਲਕਿ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੈ । ਤਾਂ ਆਓ ਧਨੀਏ ਦੇ ਫਾਇਦੇ ਬਾਰੇ ਜਾਣਦੇ ਹਾਂ ।

Pavneet Singh
Pavneet Singh
Green coriander

Green coriander

ਹਰ ਭਾਰਤੀ ਰਸੋਈ ਵਿੱਚ ਹਰੇ ਧਨੀਏ ਦੀ ਵਰਤੋਂ ਜਰੂਰ ਕਿੱਤੀ ਜਾਂਦੀ ਹੈ । ਇਸ ਦੇ ਪੱਤੇ ਅਤੇ ਪਾਊਡਰ ਦੀ ਵਰਤੋਂ ਲਗਭਗ ਹਰ ਰੋਜ ਰਸੋਈ ਵਿੱਚ ਕੀਤੀ ਜਾਂਦੀ ਹੈ। ਹਰਾ ਧਨੀਆ ਨਾ ਸਿਰਫ ਖਾਨ ਦਾ ਸਵਾਦ ਵਧਾਉਂਦਾ ਹੈ , ਬਲਕਿ ਸਿਹਤ ਦੇ ਲਈ ਵੀ ਬਹੁਤ ਫਾਇਦੇਮੰਦ ਹੈ । ਤਾਂ ਆਓ ਧਨੀਏ ਦੇ ਫਾਇਦੇ ਬਾਰੇ ਜਾਣਦੇ ਹਾਂ । 

ਅੱਖਾਂ ਦੀ ਰੋਸ਼ਨੀ ਵੱਧ ਜਾਂਦੀ ਹੈ (Eyesight Increases)

ਹਰਾ ਧਨੀਆ ਅੱਖਾਂ ਦੀ ਰੋਸ਼ਨੀ ਵਧਾਉਣ ਵਿੱਚ ਮਦਦ ਕਰਦਾ ਹੈ । ਇਸਲਈ ਕਿਓਂਕਿ ਹਰਾ ਧਨੀਆ ਵਿਟਾਮਿਨ ਏ ਤੋਂ ਭਰਪੂਰ ਹੁੰਦਾ ਹੈ । ਇਸ ਨੂੰ ਨਿਯਮਿਤ ਰੂਪ ਨਾਲ ਡਾਈਟ ਵਿੱਚ ਸ਼ਾਮਿਲ ਕਰਨ ਨਾਲ ਅੱਖਾਂ ਦੀ ਰੋਸ਼ਨੀ ਚੰਗੀ ਰਹਿੰਦੀ ਹੈ ਅਤੇ ਅੱਖਾਂ ਦੇ ਦਰਦ ਦੀ ਸਮੱਸਿਆ ਵੀ ਦੂਰ ਹੋ ਜਾਂਦੀ ਹੈ।

 ਸ਼ਰੀਰ ਨੂੰ ਪੋਸ਼ਟਿਕ ਪ੍ਰਦਾਨ ਕਰਦਾ ਹੈ (Provides Nourishment To The Body)

ਹਰਾ ਧਨੀਆ ਸਰੀਰ ਨੂੰ ਪੋਸ਼ਣ ਦੇਣ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦਾ ਹੈ। ਦਰਅਸਲ, ਹਰੇ ਧਨੀਏ ਦੀਆਂ ਪੱਤੀਆਂ ਵਿੱਚ ਮੈਗਨੀਸ਼ੀਅਮ, ਕੈਲਸ਼ੀਅਮ, ਵਿਟਾਮਿਨ ਏ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਵਰਗੇ ਬਹੁਤ ਸਾਰੇ ਪੌਸ਼ਟਿਕ ਤੱਤ ਹੁੰਦੇ ਹਨ, ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।

ਇਮਿਊਨਿਟੀ ਵਧਾਉਂਦਾ ਹੈ (Increases Immunity)

ਹਰਾ ਧਨੀਆ ਖਾਣ ਨਾਲ ਇਮਿਊਨਿਟੀ ਵੀ ਮਜ਼ਬੂਤ ​​ਹੁੰਦੀ ਹੈ , ਹਰੇ ਧਨੀਏ ਵਿੱਚ ਮੌਜੂਦ ਵਿਟਾਮਿਨ ਸੀ ਇਮਿਊਨਿਟੀ ਨੂੰ ਮਜਬੂਤ ਕਰਨ ਵਿੱਚ ਭੂਮਿਕਾ ਨਿਭਾਉਂਦਾ ਹੈ, ਜੋ ਤੁਹਾਨੂੰ ਕਿਸੀ ਵੀ ਤਰ੍ਹਾਂ ਦੇ ਵਾਇਰਸ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ।

ਪਾਚਨ ਸ਼ਕਤੀ ਨੂੰ ਸੁਧਾਰਦਾ ਹੈ (Improves Digestion)

ਇਸ ਨੂੰ ਰੋਜ਼ਾਨਾ ਦੀ ਖੁਰਾਕ 'ਚ ਸ਼ਾਮਲ ਕਰਨ ਨਾਲ ਪਾਚਨ ਤੰਤਰ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਗੈਸ, ਕਬਜ਼ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।

ਇਹ ਵੀ ਪੜ੍ਹੋ : ਪਾਲਕ ਦੇ 5 ਹੈਰਾਨੀਜਨਕ ਸਿਹਤ ਲਾਭ

Summary in English: Green coriander is very beneficial for health, let's know the benefits of its consumption

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters