1. Home
  2. ਸੇਹਤ ਅਤੇ ਜੀਵਨ ਸ਼ੈਲੀ

ਪਾਲਕ ਦੇ 5 ਹੈਰਾਨੀਜਨਕ ਸਿਹਤ ਲਾਭ

ਪਾਲਕ ਇਕ ਹਰੀ ਪੱਤੇਦਾਰ ਸਬਜ਼ੀ ਹੈ , ਜੋ ਸਸਤੀ ਅਤੇ ਸਿਹਤਮੰਦ ਮੰਨੀ ਜਾਂਦੀ ਹੈ । ਇਹ ਖਣਿਜ, ਵਿਟਾਮਿਨ ਅਤੇ ਫਾਈਟੋਨਿਊਟ੍ਰੀਐਂਟਸ ਦਾ ਭਰਪੂਰ ਸਰੋਤ ਹੈ, ਇਸ ਲਈ ਪਾਲਕ ਨੂੰ ਇਕ ਸੁਪਰ ਫੂਡ ਮੰਨਿਆ ਜਾਂਦਾ ਹੈ, ਕਿਓਂਕਿ ਇਹ ਵਿਟਾਮਿਨ ਸੀ , ਵਿਟਾਮਿਨ ਈ , ਵਿਟਾਮਿਨ ਏ ਅਤੇ ਮੈਂਗਨੀਜ਼ ਵਰਗੇ ਪੋਸ਼ਟਿਕ ਤੱਤਾਂ ਤੋਂ ਭਰਪੂਰ ਹੁੰਦੀ ਹੈ ।

Pavneet Singh
Pavneet Singh
Benefits of Spinach

Benefits of Spinach

ਪਾਲਕ ਇਕ ਹਰੀ ਪੱਤੇਦਾਰ ਸਬਜ਼ੀ ਹੈ , ਜੋ ਸਸਤੀ ਅਤੇ ਸਿਹਤਮੰਦ ਮੰਨੀ ਜਾਂਦੀ ਹੈ । ਇਹ ਖਣਿਜ, ਵਿਟਾਮਿਨ ਅਤੇ ਫਾਈਟੋਨਿਊਟ੍ਰੀਐਂਟਸ ਦਾ ਭਰਪੂਰ ਸਰੋਤ ਹੈ, ਇਸ ਲਈ ਪਾਲਕ ਨੂੰ ਇਕ ਸੁਪਰ ਫੂਡ ਮੰਨਿਆ ਜਾਂਦਾ ਹੈ, ਕਿਓਂਕਿ ਇਹ ਵਿਟਾਮਿਨ ਸੀ , ਵਿਟਾਮਿਨ ਈ , ਵਿਟਾਮਿਨ ਏ ਅਤੇ ਮੈਂਗਨੀਜ਼ ਵਰਗੇ ਪੋਸ਼ਟਿਕ ਤੱਤਾਂ ਤੋਂ ਭਰਪੂਰ ਹੁੰਦੀ ਹੈ । ਇਸ ਦੇ ਸੇਵਨ ਤਣਾਅ ਸਮੇਤ ਕਈ ਸਿਹਤ ਸਮੱਸਿਆਵਾਂ ਦੇ ਖਤਰੇ ਨੂੰ ਘੱਟ ਕਰਨ 'ਚ ਵੀ ਮਦਦ ਕਰਦਾ ਹੈ।

ਅੱਖਾਂ ਦੀ ਰੋਸ਼ਨੀ ਵਿਚ ਸੁਧਾਰ (Improve Eyesight)

ਪਾਲਕ ਬੀਟਾ-ਕੈਰੋਟੀਨ, ਲੂਟੀਨ ਅਤੇ ਜ਼ੈਨਥਾਈਨ ਦਾ ਭਰਪੂਰ ਸਰੋਤ ਹੈ। ਇਹ ਅੱਖਾਂ ਦੀ ਰੋਸ਼ਨੀ ਵਾਸਤੇ ਫਾਇਦੇਮੰਦ ਹੁੰਦੇ ਹਨ । ਪਾਲਕ ਦੇ ਸੇਵਨ ਤੋਂ ਵਿਟਾਮਿਨ ਏ ਦੀ ਘਾਟ ,ਅੱਖਾਂ ਵਿੱਚ ਖਾਰਸ਼, ਅੱਖਾਂ ਦੇ ਫੋੜੇ ਅਤੇ ਖੁਸ਼ਕ ਅੱਖਾਂ ਨੂੰ ਰੋਕਣ ਵਿੱਚ ਮਦਦ ਕਰਦੀ ਹੈ।

ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ (Controls Blood Pressure)

ਪਾਲਕ ਵਿਚ ਪੋਟਾਸ਼ੀਅਮ ਅਤੇ ਸੋਡੀਅਮ ਭਰਪੂਰ ਮਾਤਰਾ ਵਿਚ ਪਾਇਆ ਜਾਂਦਾ ਹੈ, ਜੋ ਕਿ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ, ਕਿਉਂਕਿ ਪੋਟਾਸ਼ੀਅਮ ਬਲੱਡ ਪ੍ਰੈਸ਼ਰ ਨੂੰ ਘੱਟ ਕਰਦਾ ਹੈ। ਇਸ ਦੇ ਨਾਲ ਹੀ ਸੋਡੀਅਮ ਬਲੱਡ ਪ੍ਰੈਸ਼ਰ ਨੂੰ ਵਧਾਉਂਦਾ ਹੈ।

ਪਾਚਨ ਵਿੱਚ ਸੁਧਾਰ (Improve Digestion)

ਪਾਲਕ ਵਿਚ ਹੋਰ ਸਬਜ਼ੀਆਂ ਦੇ ਮੁਕਾਬਲੇ ਵੱਧ ਪੋਸ਼ਟਿਕ ਤੱਤ ਪਾਏ ਜਾਂਦੇ ਹਨ , ਜੋ ਪੇਟ ਨਾਲ ਜੁੜੀਆਂ ਸਾਰੀਆਂ ਬੀਮਾਰੀਆਂ ਨੂੰ ਦੂਰ ਕਰਨ 'ਚ ਮਦਦਗਾਰ ਹੁੰਦਾ ਹੈ। ਪਾਲਕ ਦੇ ਸੇਵਨ ਤੋਂ ਪੇਟ ਵਿਚ ਹੋਣ ਵਾਲੀ ਹਾਈਡ੍ਰੋਕਲੋਰਿਕ ਅਲਸਰ ਦੀ ਘਟਨਾ ਘੱਟ ਜਾਂਦੀ ਹੈ। ਪਾਲਕ ਵਿਚ ਪਾਏ ਜਾਣ ਵਾਲੇ ਗਲਾਈਕੋਸਾਈਕਲੋਪਿਡਸ ਪਾਚਨ ਤੰਤਰ ਦੀ ਤਾਕਤ ਨੂੰ ਮਜਬੂਤ ਬਣਾਉਣ ਵਿਚ ਏਹਮ ਭੂਮਿਕਾ ਨਿਭਾਉਂਦਾ ਹੈ ।

ਅਨੀਮੀਆ ਦਾ ਇਲਾਜ

ਲੋੜੀਂਦੇ ਆਇਰਨ ਦੇ ਬਿੰਨਾ ਤੁਹਾਡਾ ਖੂਨ ਹੀਮੋਗਲੋਬਿਨ ਦਾ ਉਤਪਾਦਨ ਨਹੀਂ ਕਰ ਸਕਦੇ ਹਨ , ਇਸਲਈ ਆਇਰਨ ਵਾਲੇ ਭੋਜਨ ਦਾ ਸੇਵਨ ਕਰਨ ਨਾਲ ਸ਼ਰੀਰ ਵਿਚ ਅਨੀਮੀਆ ਦੀ ਕਮੀ ਦੂਰ ਹੋ ਜਾਂਦੀ ਹੈ।

ਕੈਂਸਰ ਨੂੰ ਰੋਕਦਾ ਹੈ (Prevents Cancer)

ਐਂਟੀਆਕਸੀਡੈਂਟਸ ਅਤੇ ਫਾਈਟੋਨਿਊਟ੍ਰੀਐਂਟਸ ਤੋਂ ਭਰਪੂਰ ਪਾਲਕ ਵਿਚ ਕੈਂਸਰ ਵਿਰੋਧੀ ਗੁਣ ਪਾਏ ਗਏ ਹਨ । ਇਹ ਕੈਂਸਰ ਸੈੱਲਾਂ ਵਿੱਚ ਸੈੱਲ ਡਿਵੀਜ਼ਨ ਨੂੰ ਹੌਲੀ ਕਰਨ ਵਿੱਚ ਮਦਦ ਕਰਦਾ ਹੈ । ਪਾਲਕ ਵਿਚ ਪਾਏ ਜਾਣ ਵਾਲੇ ਐਂਟੀ-ਇੰਫਲੇਮੈਟਰੀ ਮਿਸ਼ਰਿਤ ਸੋਜਸ਼ ਨੂੰ ਘੱਟ ਕਰਨ ਵਿਚ ਮਦਦ ਕਰਦੇ ਹਨ ਅਤੇ ਕੈਂਸਰ ਦੀ ਸ਼ੁਰੂਆਤ ਨੂੰ ਰੋਕਦੇ ਹਨ ।

ਇਹ ਵੀ ਪੜ੍ਹੋ : LPG ਗੈਸ ਸਿਲੰਡਰ 'ਤੇ ਕੈਸ਼ਬੈਕ ਲੈਣ ਦਾ ਮਿਲ ਰਿਹਾ ਹੈ ਸੁਨਹਿਰੀ ਮੌਕਾ

Summary in English: 5 Amazing Health Benefits of Spinach

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters