1. Home
  2. ਸੇਹਤ ਅਤੇ ਜੀਵਨ ਸ਼ੈਲੀ

ਘਰ ਦੇ ਕੰਟੇਨਰ ਵਿੱਚ ਉਗਾਓ ਇਹ ਸਬਜ਼ੀਆਂ! 30 ਦਿਨਾਂ ਵਿੱਚ ਮਿਲੇਗਾ ਫਾਇਦਾ!

ਜੇਕਰ ਤੁੱਸੀ ਵੀ ਆਪਣੇ ਘਰ ਵਿੱਚ ਸਬਜ਼ੀਆਂ ਉਗਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ।

Gurpreet Kaur Virk
Gurpreet Kaur Virk
Grow these Vegetables in Home Containers

Grow these Vegetables in Home Containers

ਜੇਕਰ ਤੁੱਸੀ ਵੀ ਆਪਣੇ ਘਰ ਵਿੱਚ ਸਬਜ਼ੀਆਂ ਉਗਾਉਣ ਬਾਰੇ ਸੋਚ ਰਹੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਅੱਜ ਅੱਸੀ ਤੁਹਾਨੂੰ ਸਿਰਫ 30 ਦਿਨਾਂ ਵਿੱਚ ਘਰ ਦੇ ਕਿਸੀ ਵੀ ਕੰਟੇਨਰ ਵਿੱਚ ਸੁਆਦੀ ਸਬਜ਼ੀਆਂ ਉਗਾਉਣ ਬਾਰੇ ਦੱਸਣ ਜਾ ਰਹੇ ਹਾਂ।

ਜਿੰਨਾ ਕੁ ਆਸਾਨ ਅਸੀਂ ਬਾਗਬਾਨੀ ਬਾਰੇ ਸੋਚਦੇ ਹਾਂ, ਅਸਲ ਵਿੱਚ ਇਹ ਓਨਾ ਆਸਾਨ ਕੰਮ ਨਹੀਂ ਹੈ। ਇਸ ਕੰਮ ਵਿੱਚ ਬਹੁਤ ਮਿਹਨਤ ਅਤੇ ਸਮਾਂ ਲੱਗਦਾ ਹੈ। ਪਰ ਅੱਜ ਦੇ ਸਮੇਂ ਵਿੱਚ ਲੋਕਾਂ ਕੋਲ ਸਮਾਂ ਅਤੇ ਸਬਰ ਦੋਵੇਂ ਹੀ ਨਹੀਂ ਹਨ। ਇਸ ਕਾਰਨ ਜ਼ਿਆਦਾਤਰ ਲੋਕ ਬਾਗਬਾਨੀ ਦਾ ਖਿਆਲ ਹੀ ਆਪਣੇ ਮੰਨ 'ਚੋ ਖਤਮ ਕਰ ਦਿੰਦੇ ਹਨ। ਜੇਕਰ ਤੁਹਾਡੇ ਨਾਲ ਵੀ ਅਜਿਹੀ ਸਥਿਤੀ ਬਣੀ ਰਹਿੰਦੀ ਹੈ, ਤਾਂ ਇਸ ਤੋਂ ਬਚਣ ਲਈ ਤੁਹਾਨੂੰ ਅਜਿਹੀਆਂ ਸਬਜ਼ੀਆਂ ਨਾਲ ਬਾਗਬਾਨੀ ਸ਼ੁਰੂ ਕਰ ਲੈਣੀ ਚਾਹੀਦੀ ਹੈ, ਜੋ ਜਲਦੀ ਉੱਗਦੀਆਂ ਹਨ ਅਤੇ ਘੱਟ ਸਮੇਂ ਵਿੱਚ ਫਲ ਦੇਣ ਲੱਗਦੀਆਂ ਹਨ। ਅਜਿਹਾ ਕਰਨ ਨਾਲ ਤੁਸੀਂ ਬਾਗਬਾਨੀ ਕਰਨ ਲਈ ਉਤਸ਼ਾਹਿਤ ਹੋਵੋਗੇ ਅਤੇ ਘਰ ਵਿੱਚ ਤਾਜ਼ੀ ਸੁਆਦੀ ਸਬਜ਼ੀਆਂ ਵੀ ਤਿਆਰ ਕਰ ਸਕੋਗੇ।

ਅੱਜ ਅੱਸੀ ਤੁਹਾਨੂੰ ਉਨ੍ਹਾਂ ਸਬਜ਼ੀਆਂ ਬਾਰੇ ਵਿਸਥਾਰ ਨਾਲ ਦੱਸਣ ਜਾ ਰਹੇ ਹਾਂ, ਜੋ ਇਕ ਮਹੀਨੇ ਵਿੱਚ ਉੱਗਣ ਤੋਂ ਬਾਅਦ ਤਿਆਰ ਹੋ ਜਾਂਦੀਆਂ ਹਨ। ਤੁੱਸੀ ਇਨ੍ਹਾਂ ਸਬਜ਼ੀਆਂ ਨੂੰ ਸਿਰਫ 30 ਦਿਨਾਂ ਵਿੱਚ ਉਗਾ ਸਕਦੇ ਹੋ।

ਬੇਬੀ ਗਾਜਰ

ਸਭ ਤੋਂ ਪਹਿਲਾਂ ਤੁਹਾਨੂੰ ਅਜਿਹੀਆਂ ਸਬਜ਼ੀਆਂ ਦੀ ਚੋਣ ਕਰਨੀ ਪਵੇਗੀ, ਜੋ ਤੁਹਾਡੀ ਪਸੰਦੀਦਾ ਹਨ, ਜਿਵੇਂ ਕਿ ਗਾਜਰ ਜ਼ਿਆਦਾਤਰ ਲੋਕ ਪਸੰਦ ਕਰਦੇ ਹਨ। ਤੁਸੀਂ ਇਸਨੂੰ ਇੱਕ ਮਹੀਨੇ ਵਿੱਚ ਆਸਾਨੀ ਨਾਲ ਆਪਣੇ ਘਰ ਵਿੱਚ ਉਗਾ ਸਕਦੇ ਹੋ। ਇਸ ਦੇ ਲਈ ਤੁਹਾਨੂੰ ਮਿੱਟੀ ਨਾਲ ਭਰੇ ਡੱਬੇ ਵਿੱਚ ਬੇਬੀ ਗਾਜਰ ਦੇ ਬੀਜ ਬੀਜਣੇ ਪੈਣਗੇ ਅਤੇ ਚੰਗੇ ਝਾੜ ਲਈ ਖਾਦ ਵੀ ਪਾਉਣੀ ਪਵੇਗੀ। ਗਾਜਰ ਦੇ ਬੀਜਾਂ ਦੀ ਸਭ ਤੋਂ ਵਧੀਆ ਵਿਸ਼ੇਸ਼ਤਾ ਇਹ ਹੈ ਕਿ ਉਹਨਾਂ ਨੂੰ ਜ਼ਿਆਦਾ ਦੇਖਭਾਲ ਦੀ ਲੋੜ ਨਹੀਂ ਹੁੰਦੀ। ਜੇਕਰ ਤੁਸੀਂ ਇਸ ਦੇ ਪੌਦਿਆਂ ਨੂੰ 2-3 ਦਿਨ ਪਾਣੀ ਵੀ ਦਿੰਦੇ ਹੋ। ਫਿਰ ਵੀ ਇਹ ਚੰਗੀ ਤਰ੍ਹਾਂ ਵਧੇਗਾ। ਦੱਸ ਦਈਏ ਕਿ ਬੇਬੀ ਗਾਜਰ ਇੱਕ ਡੱਬੇ ਵਿੱਚ 30 ਦਿਨਾਂ ਵਿੱਚ ਪੂਰੀ ਤਰ੍ਹਾਂ ਤਿਆਰ ਹੋ ਜਾਂਦੀ ਹੈ।

ਖੀਰਾ

ਤੁਸੀਂ ਸੀਜ਼ਨਲ ਸਬਜ਼ੀਆਂ ਨੂੰ ਵੀ ਡੱਬਿਆਂ ਵਿੱਚ ਆਸਾਨੀ ਨਾਲ ਉਗਾ ਸਕਦੇ ਹੋ, ਕਿਉਂਕਿ ਇਹ ਸਬਜ਼ੀਆਂ ਵਧਣ ਵਿੱਚ ਦੇਰ ਨਹੀਂ ਲਾਉਂਦੀਆਂ। ਪਰ ਧਿਆਨ ਰਹੇ ਕਿ ਖੀਰੇ ਦੀ ਸਬਜ਼ੀ ਲਈ ਜ਼ਿਆਦਾ ਥਾਂ ਦੀ ਲੋੜ ਹੁੰਦੀ ਹੈ। ਇਸ ਲਈ ਇਸ ਨੂੰ ਘਰ ਦੀ ਛੱਤ 'ਤੇ ਅਜਿਹੀ ਜਗ੍ਹਾ 'ਤੇ ਰੱਖੋ, ਜਿੱਥੇ ਇਹ ਚੰਗੀ ਤਰ੍ਹਾਂ ਵਧ ਸਕੇ। ਤੁਸੀਂ ਖੀਰੇ ਦੇ ਡੱਬਿਆਂ ਵਿੱਚ ਟ੍ਰੇਲਿਸ ਦੀ ਵਰਤੋਂ ਵੀ ਕਰ ਸਕਦੇ ਹੋ। ਅਜਿਹਾ ਕਰਨ ਨਾਲ 3 ਤੋਂ 4 ਹਫ਼ਤਿਆਂ ਵਿੱਚ ਫਲ ਆਉਣੇ ਸ਼ੁਰੂ ਹੋ ਜਾਂਦੇ ਹਨ।

ਇਹ ਵੀ ਪੜ੍ਹੋ ਹੁਣ ਘਰ ਵਿੱਚ ਲੱਗੇ ਔਸ਼ਧੀ ਪੌਦਿਆਂ ਨਾਲ ਮਿਲੇਗਾ ਸਰੀਰਕ ਸਮੱਸਿਆਵਾਂ ਤੋਂ ਛੁਟਕਾਰਾ!

ਪਾਲਕ

ਪਾਲਕ ਸਭ ਤੋਂ ਸਵਾਦਿਸ਼ਟ ਅਤੇ ਸਿਹਤਮੰਦ ਸਬਜ਼ੀਆਂ ਵਿੱਚੋਂ ਇੱਕ ਹੈ। ਪਾਲਕ ਚੰਗੀ ਤਰ੍ਹਾਂ ਵਧਦੀ ਹੈ ਅਤੇ 4 ਤੋਂ 5 ਹਫ਼ਤਿਆਂ ਵਿੱਚ ਤਿਆਰ ਹੋ ਜਾਂਦੀ ਹੈ। ਪਾਲਕ ਦੀ ਚੰਗੀ ਪੈਦਾਵਾਰ ਲਈ ਤੁਹਾਨੂੰ ਸੁਧਰੇ ਹੋਏ ਬੀਜਾਂ ਅਤੇ ਖਾਦਾਂ ਦੀ ਵਰਤੋਂ ਕਰਨੀ ਪਵੇਗੀ ਅਤੇ ਨਾਲ ਹੀ ਇਨ੍ਹਾਂ ਸਬਜ਼ੀਆਂ ਨੂੰ ਵੀ ਕੁੱਝ ਦੇਖਭਾਲ ਦੀ ਲੋੜ ਹੈ। ਤੁਹਾਨੂੰ ਰੋਜ਼ਾਨਾ ਇਸ ਵਿੱਚ ਪਾਣੀ ਪਾਉਣਾ ਹੋਵੇਗਾ। ਅਜਿਹਾ ਕਰਨ ਨਾਲ ਤੁਹਾਨੂੰ ਕੁੱਝ ਹੀ ਹਫ਼ਤਿਆਂ ਵਿੱਚ ਨਤੀਜੇ ਮਿਲਣੇ ਸ਼ੁਰੂ ਹੋ ਜਾਣਗੇ।

Summary in English: Grow these vegetables in home containers! Benefit in 30 days!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters