s
  1. ਸੇਹਤ ਅਤੇ ਜੀਵਨ ਸ਼ੈਲੀ

ਇੰਝ ਰੱਖੋ ਆਪਣੇ ਬੱਚਿਆਂ ਨੂੰ ‘ਸੁਰੱਖਿਅਤ’ ਅਤੇ ‘ਸਿਹਤਮੰਦ’ ਕੋਰੋਨਾ’ ਦੀ ਤੀਜੀ ਲਹਿਰ ’ਚ

KJ Staff
KJ Staff
Covid-19

Covid-19

ਕੋਰੋਨਾ ਵਾਇਰਸ ਦਾ ਕਹਿਰ ਅੱਜ ਵੀ ਜਾਰੀ ਹੈ। ਕੋਰੋਨਾ ਦੀ ਦੂਜੀ ਲਹਿਰ ਤੋਂ ਪੂਰੀ ਦੁਨੀਆਂ ਪਰੇਸ਼ਾਨ ਹੈ। ਕੋਰੋਨਾ ਮਰੀਜ਼ਾਂ ਦਾ ਅੰਕੜਾ ਦਿਨੋ-ਦਿਨ ਵੱਧ ਰਿਹਾ ਹੈ, ਜਿਸ ਕਾਰਨ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਹੋ ਰਹੀਆਂ ਹਨ। ਮਾਹਿਰਾਂ ਨੇ ਕੋਰੋਨਾ ਵਾਇਰਸ ਦੀ ਤੀਸਰੀ ਲਹਿਰ ਦੇ ਹੋਰ ਭਿਆਨਕ ਹੋਣ ਦਾ ਖਦਸ਼ਾ ਜਤਾਇਆ ਹੈ, ਕਿਉਂਕਿ ਇਸ ਲਹਿਰ ’ਚ ਬੱਚਿਆਂ ਨੂੰ ਜ਼ਿਆਦਾ ਖ਼ਤਰਾ ਹੈ।

ਹੁਣ ਬੱਚੇ ਵੀ ਕੋਰੋਨਾ ਦੀ ਲਪੇਟ ’ਚ ਆ ਰਹੇ ਹਨ, ਜਿਸ ਕਰਕੇ ਲੋਕਾਂ ਨੂੰ ਬਹੁਤ ਸਾਰੀਆਂ ਗੱਲਾਂ ਦਾ ਖ਼ਾਸ ਧਿਆਨ ਰੱਖਣਾ ਚਾਹੀਦਾ ਹੈ। ਅਜਿਹੇ ’ਚ ਬੱਚਿਆਂ ਦੀ ਸਿਹਤ ਨੂੰ ਲੈ ਕੇ ਮਾਤਾ-ਪਿਤਾ ਦੀ ਟੈਨਸ਼ਨ ਹੋਰ ਵਧ ਗਈ ਹੈ। ਇਸ ਤੋਂ ਘਬਰਾਉਣ ਦੀ ਨਹੀਂ ਸਗੋਂ ਸਾਵਧਾਨੀ ਵਰਤਣ ਦੀ ਲੋੜ ਹੈ। ਮਾਪੇ ਥੋੜ੍ਹੀ ਜਿਹੀ ਸਾਵਧਾਨੀ ਨਾਲ ਆਪਣੇ ਬੱਚਿਆਂ ਨੂੰ ਕੋਰੋਨਾ ਦੇ ਇਸ ਖ਼ਤਰੇ ਤੋਂ ਬਚਾ ਸਕਦੇ ਹਨ...

ਘਬਰਾਓ ਨਾ ਵਰਤੋਂ ਇਹ ਸਾਵਧਾਨੀ

ਕੇਂਦਰ ਸਰਕਾਰ ਦੇ ਮੁੱਖ ਵਿਗਿਆਨੀ ਸਲਾਹਕਾਰ ਵਿਜੇ ਰਾਘਵਨ ਨੇ ਵੀ ਕੋਰੋਨਾ ਦੀ ਤੀਸਰੀ ਲਹਿਰ ਤੋਂ ਘਬਰਾਉਣ ਦੀ ਜਗ੍ਹਾ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਅਸੀਂ ਜ਼ਰੂਰੀ ਗਾਈਡਲਾਈਨਸ ਨੂੰ ਅਪਣਾਉਂਦੇ ਹਾਂ ਤਾਂ ਕੋਰੋਨਾ ਦੀ ਤੀਸਰੀ ਲਹਿਰ ਦੇ ਅਸਰ ਨੂੰ ਕਾਫ਼ੀ ਹੱਦ ਤੱਕ ਘੱਟ ਕੀਤਾ ਜਾ ਸਕਦਾ ਹੈ। ਇਸ ਦੇ ਲਈ ਸਮੇਂ-ਸਮੇਂ ’ਤੇ ਜ਼ਰੂਰੀ ਗਾਈਡਲਾਈਨ ਜਾਰੀ ਕੀਤੀ ਜਾ ਰਹੀ ਹੈ।

ਜਾਣੋ ਬੱਚਿਆਂ ਲਈ ਕਿਉਂ ਖ਼ਤਰਨਾਕ ਹੈ ਕੋਰੋਨਾ ਦੀ ਤੀਸਰੀ ਲਹਿਰ

ਮਾਹਿਰਾਂ ਦਾ ਕਹਿਣਾ ਹੈ ਕਿ ਫਿਲਹਾਲ ਕੋਰੋਨਾ ਵੈਕਸੀਨ ਦੇ ਲਈ ਅਡਲਟਸ ’ਤੇ ਹੀ ਫੋਕਸ ਕੀਤਾ ਗਿਆ ਸੀ। ਕਿਸੇ ਵੀ ਕੋਰੋਨਾ ਵੈਕਸਿਨ ਦਾ ਟਰਾਇਲ ਬੱਚਿਆਂ ’ਤੇ ਨਹੀਂ ਕੀਤਾ ਗਿਆ। ਤੀਜੀ ਲਹਿਰ ’ਚ ਜੇਕਰ ਇਹ ਵਾਇਰਸ ਬੱਚਿਆਂ ’ਚ ਫੈਲਦਾ ਹੈ ਤਾਂ ਜ਼ਿਆਦਾ ਖ਼ਤਰਨਾਕ ਹੋ ਸਕਦਾ ਹੈ। 2020 ’ਚ ਕੋਰੋਨਾ ਦੀ ਪਹਿਲੀ ਲਹਿਰ ’ਚ 50 ਸਾਲ ਤੋਂ ਉਪਰ ਦੇ ਲੋਕ ਅਤੇ ਬਜ਼ੁਰਗ ਸ਼ਿਕਾਰ ਹੋਏ ਸਨ।

Corona

Corona

ਬੱਚਿਆਂ ਲਈ ਕਿਉਂ ਨਹੀਂ ਬਣੀ ਵੈਕਸੀਨ

ਕੋਰੋਨਾ ਵੈਕਸੀਨ ਦਾ ਬੱਚਿਆਂ ’ਤੇ ਕਿਸੇ ਤਰ੍ਹਾਂ ਦਾ ਕੋਈ ਟ੍ਰਾਇਲ ਨਹੀਂ ਹੋਇਆ ਹੈ। ਇਸ ਦਾ ਟ੍ਰਾਇਲ 16 ਤੋਂ ਵੱਧ ਉਮਰ ਦੇ ਲੋਕਾਂ ’ਤੇ ਹੀ ਕੀਤਾ ਗਿਆ ਸੀ। ਇਸ ਲਈ ਬੱਚਿਆਂ ਦੇ ਲਈ ਅਜੇ ਤੱਕ ਕੋਰੋਨਾ ਵੈਕਸਿਨ ਨਹੀਂ ਹੈ। ਡਬਲਯੂ.ਐੱਚ.ਓ. ਨੇ ਵੀ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੈਕਸੀਨ ਨਾ ਲਗਾਉਣ ਦੀ ਸਲਾਹ ਦਿੱਤੀ ਗਈ ਹੈ।

ਇਸ ਸਥਿਤੀ ’ਚ ਕੀ ਕਰਨ ਮਾਤਾ-ਪਿਤਾ

* ਬੱਚਿਆਂ ਦੀ ਇਮਿਊਨਿਟੀ ਕਰੋ ਸਟ੍ਰਾਂਗ
* ਰੋਜ਼ਾਨਾ ਖਾਓ ਫਲ, ਸਬਜ਼ੀਆਂ, ਅੰਡਾ ਅਤੇ ਜੂਸ
* ਕਮਜ਼ੋਰ ਅਤੇ ਹੋਰ ਬੀਮਾਰੀ ਦੇ ਸ਼ਿਕਾਰ ਬੱਚਿਆਂ ਦੇ ਵੱਲ ਦਿਓ ਜ਼ਿਆਦਾ ਧਿਆਨ
* ਬੱਚਿਆਂ ਨੂੰ ਘਰ ਤੋਂ ਬਾਹਰ ਲਿਜਾਉਣ ਤੋਂ ਬਚੋ।
* ਬੱਚਿਆਂ ਨੂੰ ਬਾਹਰੀ ਲੋਕਾਂ ਦੇ ਸੰਪਰਕ ’ਚ ਨਾ ਆਉਣ ਦਿਓ।
* ਹਮੇਸ਼ਾ ਮਾਸਕ ਪਾਓ।

* ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਵੋ ਅਤੇ ਸੈਨੇਟਾਇਜ਼ਰ ਦੀ ਵਰਤੋਂ ਕਰੋ।
* ਬੱਚਿਆਂ ਨੂੰ ਕਦੇ ਵੀ ਬਾਹਰ ਦੀਆਂ ਚੀਜ਼ਾਂ ਖਾਣ ਨੂੰ ਨਾ ਦਿਓ।

ਇਹ ਵੀ ਪੜ੍ਹੋ :-  ਗਰਮੀਆਂ ਵਿੱਚ ਪੁਦੀਨਾ ਰੱਖੇਗਾ ਚਮੜੀ ਦਾ ਖਾਸ ਧਿਆਨ, ਇਸ ਤਰੀਕੇ ਨਾਲ ਕਰੋ ਵਰਤੋਂ

Summary in English: Keep your kids in the third wave of 'safe' and 'healthy' corona

Like this article?

Hey! I am KJ Staff. Did you liked this article and have suggestions to improve this article? Mail me your suggestions and feedback.

Top Stories

More Stories

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters
Krishi Jagran Punjabi Magazine subscription