ਮੌਸਮ ਦੇ ਬਦਲਦਿਆਂ ਹੀ ਇਸਦਾ ਸਿੱਦਾ ਅਸਰ ਸਾਡੇ ਵਾਲਾਂ ਉੱਤੇ ਸਾਫ ਨਜ਼ਰ ਆਉਂਦਾ ਹੈ। ਅੱਜ ਅੱਸੀ ਤੁਹਾਨੂੰ ਘਰ 'ਚ ਆਸਾਨੀ ਨਾਲ ਹੇਅਰ ਆਇਲ ਬਣਾਉਣ ਦੀ ਸੌਖੀ ਰੈਸਿਪੀ ਦੱਸਣ ਜਾ ਰਹੇ ਹਾਂ, ਜਿਸ ਦੀ ਮਦਦ ਨਾਲ ਤੁਸੀ ਆਪਣੇ ਵਾਲਾਂ ਦੀ ਸਹੀ ਦੇਖਭਾਲ ਕਰ ਸਕੋਗੇ।
ਸਰੀਰ ਅਤੇ ਵਾਲਾਂ ਲਈ ਤੇਲ ਮਾਲਿਸ਼ ਦੇ ਬਹੁਤ ਸਾਰੇ ਫਾਇਦੇ ਹਨ। ਸਾਡੇ ਵਿੱਚੋਂ ਹਰ ਕੋਈ ਤੇਲ ਦੀ ਮਾਲਿਸ਼ ਦੇ ਫਾਇਦਿਆਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਇਹ ਤਾਂ ਸਭ ਹੀ ਜਾਣਦੇ ਨੇ ਕਿ ਹਰਬਲ ਤੇਲ ਆਮ ਤੇਲ ਨਾਲੋਂ ਜ਼ਿਆਦਾ ਫਾਇਦੇਮੰਦ ਹੁੰਦੇ ਹਨ। ਅੱਜ-ਕੱਲ੍ਹ ਵਧਦੇ ਪ੍ਰਦੂਸ਼ਣ ਅਤੇ ਪਾਣੀ ਦੀ ਖ਼ਰਾਬ ਗੁਣਵੱਤਾ ਕਾਰਨ ਬਹੁਤ ਸਾਰੇ ਲੋਕ ਚਮੜੀ ਅਤੇ ਵਾਲਾਂ ਨਾਲ ਸਬੰਧਤ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਹਨ। ਖ਼ਾਸਕਰ ਕਈ ਲੋਕ ਵਾਲਾਂ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਵਾਲਾਂ ਦਾ ਝੜਨਾ, ਡੈਂਡਰਫ, ਖੁਸ਼ਕ ਹੋਣਾ ਅਤੇ ਵਾਲਾਂ ਦਾ ਸਫ਼ੈਦ ਹੋਣਾ ਅੱਜ ਕੱਲ੍ਹ ਆਮ ਹੋ ਗਿਆ ਹੈ। ਵੱਖ-ਵੱਖ ਬ੍ਰਾਂਡਾਂ ਦੇ ਉਤਪਾਦਾਂ ਦੀ ਵਰਤੋਂ ਕਰਨ ਤੋਂ ਬਾਅਦ ਵੀ ਲੋਕਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ਅਤੇ ਸ਼ੈਂਪੂ ਅਤੇ ਤੇਲ ਵਿੱਚ ਕੈਮੀਕਲ ਦੀ ਮੌਜੂਦਗੀ ਕਾਰਨ ਬਹੁਤ ਸਾਰੇ ਲੋਕਾਂ ਨੂੰ ਮਾੜੇ ਪ੍ਰਭਾਵ ਵੀ ਹੋਣੇ ਸ਼ੁਰੂ ਹੋ ਜਾਂਦੇ ਹਨ। ਇਸ ਲਈ ਜੇਕਰ ਤੁਹਾਨੂੰ ਵਾਲਾਂ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਤੁਸੀਂ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਅੱਜ ਅੱਸੀ ਤੁਹਾਨੂੰ ਬਹੁਤ ਹੀ ਸੌਖੇ ਢੰਗ ਨਾਲ ਘਰ 'ਚ ਹਰਬਲ ਆਇਲ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਤੁਸੀਂ ਇਸ ਤੇਲ ਨੂੰ ਆਪਣੀ ਰਸੋਈ ਅਤੇ ਬਗੀਚੇ ਦੀਆਂ ਕੁਝ ਚੀਜ਼ਾਂ ਤੋਂ ਆਸਾਨੀ ਨਾਲ ਬਣਾ ਸਕਦੇ ਹੋ। ਸੂਰਤ ਦੀ ਜਾਗ੍ਰਿਤੀ ਪਟੇਲ ਆਪਣੇ ਪਰਿਵਾਰ ਲਈ ਘਰ ਵਿੱਚ ਹਰਬਲ ਤੇਲ ਬਣਾਉਂਦੀ ਹੈ। ਅੱਜ ਅੱਸੀ ਉਨ੍ਹਾਂ ਤੋਂ 3 ਤਰ੍ਹਾਂ ਦੇ ਕੁਦਰਤੀ ਤੇਲ ਬਣਾਉਣ ਦਾ ਢੁਕਵਾਂ ਤਰੀਕਾ ਸਿੱਖਾਂਗੇ।
ਕਾਲੇ ਵਾਲਾਂ ਲਈ ਘਰੇ ਹੀ ਬਣਾਓ ਹੇਅਰ ਆਇਲ ਰੈਸਿਪੀ
ਦੱਸ ਦਈਏ ਕਿ ਜਾਗ੍ਰਿਤੀ ਦੇ ਘਰ ਭਰਿੰਗਰਾਜ ਦੇ ਬਹੁਤ ਸਾਰੇ ਪੌਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਕ ਵਾਰ ਇਸ ਬੂਟੇ ਨੂੰ ਲਗਾਉਣ ਤੋਂ ਬਾਅਦ ਇਹ ਆਪਣੇ-ਆਪ ਜੰਗਲੀ ਬੂਟੇ ਵਾਂਗ ਉੱਗਦਾ ਹੈ। ਪਰ ਇਸ ਦੇ ਕਈ ਔਸ਼ਧੀ ਗੁਣ ਹਨ। ਇਸ ਦਾ ਤੇਲ ਬਣਾਉਣ ਲਈ ਭਰਿੰਗਰਾਜ ਦੀਆਂ 50 ਤੋਂ 60 ਪੱਤੀਆਂ ਨੂੰ ਤੋੜ ਕੇ ਪੀਸ ਲਓ ਅਤੇ 200 ਗ੍ਰਾਮ ਨਾਰੀਅਲ ਜਾਂ ਬਦਾਮ ਦੇ ਤੇਲ 'ਚ ਮਿਲਾ ਕੇ ਉਬਾਲ ਲਓ। ਉਬਲਣ ਤੋਂ ਬਾਅਦ ਤੇਲ ਦਾ ਰੰਗ ਕਾਲਾ ਹੋ ਜਾਵੇਗਾ। ਜਾਗ੍ਰਿਤੀ ਦੀ ਮੰਨੀਏ ਤਾਂ ਇਹ ਤੇਲ ਵਾਲਾਂ ਨੂੰ ਕਾਲਾ ਕਰਨ ਵਿੱਚ ਮਦਦਗਾਰ ਹੈ।
ਵਾਲਾਂ ਨੂੰ ਘਣਾ ਕਰਨ ਲਈ ਪਿਆਜ਼ ਦਾ ਤੇਲ
ਘਣੇ ਵਾਲਾਂ ਲਈ ਪਿਆਜ਼ ਦਾ ਤੇਲ ਘਰ ਵਿੱਚ ਅਸਾਨੀ ਨਾਲ ਬਣਾਇਆ ਜਾ ਸਕਦਾ ਹੈ। ਇਸਦੇ ਲਈ ਦੋ ਪਿਆਜ਼ ਮਿਕਸੀ ਵਿੱਚ ਪਾਓ ਅਤੇ ਉਪਰੋਂ ਇੱਕ-ਦੋ ਚਮਚ ਸਰੋਂ ਦਾ ਤੇਲ ਪਾਓ। ਹੁਣ ਇਨਹੁ ਚੰਗੀ ਤਰ੍ਹਾਂ ਪੀਸ ਲਓ। ਇਸਤੋਂ ਬਾਅਦ ਲੋਹੇ ਦੀ ਮੋਟੀ ਕਢਾਈ ਲਓ, ਤਾਂ ਜੋ ਇਹ ਚੰਗੀ ਤਰ੍ਹਾਂ ਪੱਕ ਸਕੇ। ਇਸ ਵਿੱਚ 150 ਗ੍ਰਾਮ ਸਰੋਂ ਦਾ ਅਤੇ 100 ਗ੍ਰਾਮ ਨਾਰੀਅਲ ਦਾ ਤੇਲ ਮਿਲਾਓ। ਜੇਕਰ ਤੁਹਾਡੇ ਵਾਲ ਬਹੁਤ ਘੱਟ ਹਨ ਤਾਂ ਇਸ ਵਿੱਚ ਦੋ ਚਮਚ ਅਰੰਡੀ ਦਾ ਤੇਲ ਮਿਲਾਓ। ਦੋ ਤੋਂ ਤਿੰਨ ਮਿੰਟ ਗੈਸ ਦੀ ਤੇਜ ਆਂਚ ਉੱਤੇ ਪਕਾਓ। ਲਗਭਗ 30 ਮਿੰਟ ਤੱਕ ਪਕਾਉਣ ਤੋਂ ਬਾਅਦ ਇਸ ਮਿਸ਼ਰਣ ਨੂੰ ਠੰਡਾ ਕਰ ਕੇ ਕਿਸੇ ਸੂਤੀ ਕੱਪੜੇ ਦੀ ਮਦਦ ਨਾਲ ਛਾਣ ਲਓ। ਹੁਣ ਤੁਹਾਡਾ ਤੇਲ ਤਿਆਰ ਹੈ। ਤੁਸੀ ਹਫਤੇ ਵਿੱਚ ਇੱਕ ਦਿਨ ਇਹ ਲਗਾ ਸਕਦੇ ਹਨ।
ਇਹ ਵੀ ਪੜ੍ਹੋ : ਗੋਡਿਆਂ ਦੇ ਦਰਦ ਤੋਂ ਛੁਟਕਾਰਾ ਪਾਉਣ ਲਈ ਅਜ਼ਮਾਓ ਇਹ ਨੁਸਖੇ! ਜਾਣੋ ਸਹੀ ਤਰੀਕਾ!
ਐਲੋਵੇਰਾ ਦਾ ਤੇਲ
ਐਲੋਵੇਰਾ ਦਾ ਪੌਧਾ ਕਾਫ਼ੀ ਆਸਾਨੀ ਨਾਲ ਉੱਗਣ ਵਾਲਾ ਪੌਦਾ ਹੈ ਅਤੇ ਹਰ ਘਰ ਵਿੱਚ ਇਹ ਆਸਾਨੀ ਨਾਲ ਮਿਲ ਜਾਂਦਾ ਹੈ। ਐਲੋਵੇਰਾ ਦੀ ਤਿੰਨ-ਚਾਰ ਪੱਤਿਆਂ ਨੂੰ ਕੱਟੋ ਅਤੇ ਇਸਦਾ ਪਲਪ ਕੱਢ ਲਓ। ਇਸਤੋਂ ਬਾਅਦ ਪਲਪ ਨੂੰ ਪੀਸ ਲਓ ਅਤੇ ਅੱਧਾ ਕਟੋਰੀ ਐਲੋਵੇਰਾ ਪਲਪ ਵਿੱਚ ਨਾਰੀਅਲ ਦਾ ਤੇਲ ਮਿਲਾਓ। ਹੁਣ ਇੱਕ ਚਮਚ ਕਾਲੀ ਮਿਰਚ ਲਓ ਅਤੇ ਇਸਨੂੰ ਕਢਾਈ ਵਿੱਚ ਸਭ ਤੋਂ ਪਹਿਲਾਂ ਪਾਓ। ਹੁਣ ਨਾਰੀਅਲ ਦਾ ਤੇਲ ਅਤੇ ਐਲੋਵੇਰਾ ਦਾ ਪਲਪ ਮਿਲਾਓ। ਇਸਤੋਂ ਬਾਅਦ ਘੱਟ ਆਂਚ 'ਤੇ ਇਸ ਮਿਸ਼ਰਣ ਨੂੰ ਪਕਾਓ। ਚੰਗੀ ਤਰ੍ਹਾਂ ਪਕਾਉਣ ਦੇ ਬਾਅਦ ਗੈਸ ਬੰਦ ਕਰੋ ਅਤੇ ਮਿਸ਼ਰਣ ਨੂੰ ਠੰਡਾ ਕਰ ਕੇ ਕੱਪੜੇ ਨਾਲ ਚੰਗੀ ਤਰ੍ਹਾਂ ਛਾਣ ਲਓ।
Disclaimer: ਲੇਖ ਵਿੱਚ ਦੱਸੀ ਗਈ ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ ਲਈ ਹਨ ਅਤੇ ਇਹਨਾਂ ਨੂੰ ਪੇਸ਼ੇਵਰ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ ਹੈ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਕਰੋ।
Summary in English: Know What Is The Best Hair Oil?