ਕੇਲੇ ਖਾਣ ਨਾਲ ਸਰੀਰ ਨੂੰ ਕਿ - ਕਿ ਫਾਇਦੇ ਮਿਲਦੇ ਹਨ ਇਹ ਤਾ ਤੁਸੀਂ ਨਿਸ਼ਚਤ ਹੀ ਜਾਣਦੇ ਹੋਵੋਗੇ, ਪਰ ਕੀ ਤੁਸੀਂ ਕਦੇ ਅਜਿਹਾ ਕੇਲਾ ਵੇਖਿਆ ਹੈ ਜੋ ਨੀਲਾ ਰੰਗ ਦਾ ਹੁੰਦਾ ਹੈ? ਤੁਸੀਂ ਬਚਪਨ ਤੋਂ ਹੀ ਕੇਲੇ ਦਾ ਰੰਗ ਪੀਲਾ ਜਾਂ ਫਿਰ ਕਚੇ ਕੇਲੇ ਹਰੇ ਰੰਗ ਦਾ ਦੇਖਿਆ ਹੋਵੇਗਾ।
ਹਾਲਾਂਕਿ, ਹੁਣ ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਨੀਲੇ ਰੰਗ ਦਾ ਕੇਲਾ ਵੀ ਦੁਨੀਆ ਵਿੱਚ ਮੌਜੂਦ ਹੈ।ਜੀ ਹਾਂ, ਜਿਸ ਤਰ੍ਹਾਂ ਇਸ ਕੇਲੇ ਦੀ ਕਾਸ਼ਤ ਭਾਰਤ ਵਿਚ ਕੀਤੀ ਜਾਂਦੀ ਹੈ ਉਹ ਹੋਰ ਥਾਵਾਂ ਤੇ ਵੀ ਹੁੰਦੀ ਹੈ।
ਵੱਖ-ਵੱਖ ਦੇਸ਼ਾਂ ਵਿਚ ਵੱਖੋ ਵੱਖਰੇ ਨਾਮ
ਦੱਸ ਦੇਈਏ ਕਿ ਇੰਟਰਨੈੱਟ ਉੱਤੇ ਵਾਇਰਲ ਹੋ ਰਹੇ ਇਸ ਨੀਲੇ ਰੰਗ ਦੀ ਕਾਸ਼ਤ ਨੂੰ ਲੈ ਕੇ ਰਿਪੋਰਟ ਵਿਚ ਦਸਿਆ ਗਿਆ ਹੈ, ਕਿ ਕੇਲੇ ਦੇ ਇਸ ਰੁੱਖ ਦੀ ਉਚਾਈ 6 ਮੀਟਰ ਤੱਕ ਹੈ। ਉਹਵੇ ਹੀ, ਡੇਢ ਤੋਂ 2 ਸਾਲ ਦੇ ਬਾਅਦ, ਇਸ ਵਿਚ ਕੇਲੇ ਆਉਣੇ ਸ਼ੁਰੂ ਹੋ ਜਾਂਦੇ ਹਨ। ਮਹੱਤਵਪੂਰਣ ਗੱਲ ਇਹ ਹੈ ਕਿ ਇਸ ਨੂੰ ਵੱਖ-ਵੱਖ ਦੇਸ਼ਾਂ ਵਿਚ ਵੱਖ-ਵੱਖ ਨਾਵਾਂ ਨਾਲ ਜਾਣਿਆ ਜਾਂਦਾ ਹੈ। ਜਿਵੇਂ ਕਿ ਫਿਜੀ ਵਿਚ ਹਵਾਇਨ ਬਨਾਨਾ, ਹਵਾਈ ਵਿਚ ਆਈਸਕਰੀਮ ਬਨਾਨਾ ਅਤੇ ਫਿਲਿਪੀਨਜ਼ ਵਿਚ ਕ੍ਰੀ ਦੇ ਤੌਰ ਤੇ ਜਾਣੇ ਜਾਂਦੇ ਹਨ।
ਨੀਲੇ ਰੰਗ ਦੇ ਕੇਲੇ ਦੀ ਕਾਸ਼ਤ ਕਿਥੇ ਕੀਤੀ ਜਾਂਦੀ ਹੈ?
ਤੁਹਾਡੀ ਜਾਣਕਾਰੀ ਲਈ, ਦਸ ਦਈਏ ਕਿ ਨੀਲੇ ਰੰਗ ਦੇ ਕੇਲੇ ਦੀ ਕਾਸ਼ਤ ਸਬ ਤੋਂ ਵੱਧ ਟੈਕਸਾਸ, ਫਲੋਰੀਡਾ, ਕੈਲੀਫੋਰਨੀਆ, ਲੂਈਸੀਆਨਾ ਵਿੱਚ ਕੀਤੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਇਸ ਨੀਲੇ ਰੰਗ ਦੇ ਕੇਲੇ' ਤੇ ਆਪਣੀ ਸਮੀਖਿਆ ਵੀ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਕੇਲੇ ਨੂੰ ਜਦੋ ਖਾਓਗੇ ਤਾ ਇਹ ਬਿਲਕੁਲ ਵਨੀਲਾ ਆਈਸਕਰੀਮ ਦੀ ਤਰ੍ਹਾਂ ਲਗਦਾ ਹੈ।
ਨੀਲੇ ਰੰਗ ਦੇ ਕੇਲੇ ਦੀ ਕਾਸ਼ਤ ਕਿਸ ਜਲਵਾਯੁ ਵਿੱਚ ਕੀਤੀ ਜਾਂਦੀ ਹੈ?
ਮੀਡੀਆ ਰਿਪੋਰਟਾਂ ਦੇ ਅਨੁਸਾਰ ਨੀਲੇ ਰੰਗ ਦੇ ਕੇਲੇ ਦੀ ਕਾਸ਼ਤ ਦੱਖਣ-ਪੂਰਬੀ ਏਸ਼ੀਆ ਵਿੱਚ ਕੀਤੀ ਜਾਂਦੀ ਹੈ। ਨੀਲੇ ਰੰਗ ਦੇ ਕੇਲੇ ਦੀ ਕਾਸ਼ਤ ਦੱਖਣੀ ਅਮਰੀਕਾ ਵਿਚ ਵੀ ਕੀਤੀ ਜਾਂਦੀ ਹੈ।
ਇਸਦਾ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਇਹ ਘੱਟ ਤਾਪਮਾਨ ਅਤੇ ਠੰਡੇ ਖੇਤਰਾਂ ਵਿੱਚ ਇਸਦੀ ਪੈਦਾਵਾਰ ਹੁੰਦੀ ਹੈ।
ਇਹ ਵੀ ਪੜ੍ਹੋ :- ਜਾਣੋ ਕੀ ਹੈ ਸੇਮੀ ਵੇਜਿਟੇਰੀਅਨ ਡਾਈਟ
Summary in English: Know, where and why is the blue banana cultivated?