ਬਾਜਰਾ ਮੋਟੇ ਅਨਾਜ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਗਰਮ ਅਤੇ ਖੁਸ਼ਕ ਮੌਸਮ ਵਿੱਚ ਜੂਨ ਅਤੇ ਅਕਤੂਬਰ ਦੇ ਵਿਚਕਾਰ ਇਸਦੀ ਕਾਸ਼ਤ ਕੀਤੀ ਜਾਂਦੀ ਹੈ।
Bajra Recipes: ਬਾਜਰਾ ਭਾਰਤ ਵਿੱਚ ਉਗਾਈਆਂ ਜਾਣ ਵਾਲੀਆਂ ਮੁੱਖ ਫ਼ਸਲਾਂ ਵਿੱਚੋਂ ਇੱਕ ਹੈ। ਇਹ ਮੋਟੇ ਅਨਾਜ ਦੀ ਸ਼੍ਰੇਣੀ ਵਿੱਚ ਆਉਂਦਾ ਹੈ। ਇਸ ਦੀਆਂ ਬਾਲੀਆਂ ਵਿੱਚ ਵਿੱਚ ਹਰੇ ਰੰਗ ਦੇ ਛੋਟੇ-ਛੋਟੇ ਦਾਣੇ ਦਿਖਾਈ ਦਿੰਦੇ ਹਨ। ਇਸ ਦੀ ਕਾਸ਼ਤ ਮੁੱਖ ਤੌਰ 'ਤੇ ਉੱਤਰੀ ਅਤੇ ਪੱਛਮੀ ਭਾਰਤ ਵਿੱਚ ਕੀਤੀ ਜਾਂਦੀ ਹੈ। ਮੋਟੇ ਅਨਾਜਾਂ ਵਿੱਚੋਂ ਬਾਜਰਾ ਸਭ ਤੋਂ ਵੱਧ ਉਗਾਈ ਜਾਣ ਵਾਲੀ ਫ਼ਸਲ ਹੈ। ਇਸ ਨੂੰ ਪ੍ਰਾਚੀਨ ਕਾਲ ਤੋਂ ਅਫਰੀਕਾ ਅਤੇ ਭਾਰਤੀ ਉਪ ਮਹਾਂਦੀਪ ਵਿੱਚ ਉਗਾਇਆ ਜਾ ਰਿਹਾ ਹੈ।
ਬਾਜਰੇ ਦੇ ਅੱਪੇ
ਤੁਸੀਂ ਇਡਲੀ, ਡੋਸਾ ਤਾਂ ਕਈ ਵਾਰ ਬਣਾਇਆ ਅਤੇ ਖਾਇਆ ਹੋਵੇਗਾ। ਪਰ ਕੀ ਤੁਸੀਂ ਕਦੇ ਬਾਜਰੇ ਦੇ ਅੱਪੇ ਬਾਰੇ ਸੁਣਿਆ ਹੈ। ਜੇਕਰ ਨਹੀਂ, ਤਾਂ ਅੱਜ ਅਸੀਂ ਤੁਹਾਨੂੰ ਬਾਜਰੇ ਦੇ ਅੱਪੇ ਬਣਾਉਣ ਦਾ ਤਰੀਕਾ ਦੱਸਣ ਜਾ ਰਹੇ ਹਾਂ, ਜੋ ਬਾਜਰੇ ਅਤੇ ਉੜਦ ਦੀ ਦਾਲ ਦੇ ਪੇਸਟ ਨਾਲ ਬਣੀ ਦੱਖਣੀ ਭਾਰਤੀ ਡਿਸ਼ ਹੈ। ਤੁਸੀਂ ਇਸਨੂੰ ਨਾਸ਼ਤੇ ਦੇ ਰੂਪ ਵਿੱਚ ਜਲਦੀ ਤਿਆਰ ਕਰ ਸਕਦੇ ਹੋ।
ਸਮੱਗਰੀ:
● ਬਾਜਰੇ ਦਾ ਆਟਾ
● ½ ਕੱਪ ਉੜਦ ਦੀ ਦਾਲ (ਭਿੱਜੀ ਹੋਈ)
● ਬਾਰੀਕ ਕੱਟਿਆ ਪਿਆਜ਼
● ਬਾਰੀਕ ਕੱਟੇ ਹੋਏ ਟਮਾਟਰ
● ਹਰੀ ਮਿਰਚ ਬਾਰੀਕ ਕੱਟੀ ਹੋਈ
● ਤੇਲ
● ਲੂਣ
ਬਾਜਰਾ ਖਾਣ ਦੇ ਫਾਇਦੇ
● ਬਾਜਰਾ ਊਰਜਾ ਦਾ ਬਹੁਤ ਵਧੀਆ ਸਰੋਤ ਹੈ। ਇਸ ਤੋਂ ਇਲਾਵਾ ਇਹ ਭਾਰ ਘਟਾਉਣ 'ਚ ਵੀ ਮਦਦ ਕਰਦਾ ਹੈ।
● ਬਾਜਰੇ ਦੇ ਸੇਵਨ ਨਾਲ ਭੁੱਖ ਨਹੀਂ ਲੱਗਦੀ, ਇਸ ਨਾਲ ਭਾਰ ਕੰਟਰੋਲ ਕਰਨ 'ਚ ਵੀ ਮਦਦ ਮਿਲਦੀ ਹੈ।
● ਬਾਜਰਾ ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਦਾ ਚੰਗਾ ਸਰੋਤ ਹੈ, ਜੋ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਹੈ।
● ਇਹ ਸ਼ੂਗਰ ਦੇ ਮਰੀਜ਼ਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।
● ਬਾਜਰਾ ਸਰੀਰ ਵਿੱਚ ਮੌਜੂਦ ਕੋਲੈਸਟ੍ਰੋਲ ਦੇ ਪੱਧਰ ਨੂੰ ਵੀ ਘਟਾਉਂਦਾ ਹੈ, ਜਿਸ ਨਾਲ ਦਿਲ ਨਾਲ ਸਬੰਧਤ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ।
● ਬਾਜਰੇ 'ਚ ਭਰਪੂਰ ਮਾਤਰਾ 'ਚ ਫਾਈਬਰ ਪਾਏ ਜਾਂਦੇ ਹਨ, ਜੋ ਸਰੀਰ ਦੀ ਪਾਚਨ ਕਿਰਿਆ ਨੂੰ ਠੀਕ ਰੱਖਣ 'ਚ ਮਦਦ ਕਰਦੇ ਹਨ।
● ਬਾਜਰੇ ਦੇ ਸੇਵਨ ਨਾਲ ਕਬਜ਼ ਦੀ ਸਮੱਸਿਆ ਨਹੀਂ ਹੁੰਦੀ।
ਇਹ ਵੀ ਪੜ੍ਹੋ : ਮਡੁਆ ਦੀ ਰੋਟੀ ਸਿਹਤ ਲਈ ਬਹੁਤ ਫਾਇਦੇਮੰਦ, ਇਨ੍ਹਾਂ ਬੀਮਾਰੀਆਂ ਨਾਲ ਲੜਨ ਦੀ ਮਿਲਦੀ ਹੈ ਤਾਕਤ
ਅੱਪੇ ਬਣਾਉਣ ਦਾ ਸੌਖਾ ਤਰੀਕਾ
● ਅੱਪੇ ਬਣਾਉਣ ਲਈ ਸਭ ਤੋਂ ਪਹਿਲਾਂ ਭਿੱਜੇ ਹੋਏ ਬਾਜਰੇ ਅਤੇ ਉੜਦ ਦੀ ਦਾਲ ਨੂੰ ਮਿਕਸਰ ਜਾਰ 'ਚ ਪਾ ਕੇ ਬਾਰੀਕ ਪੀਸ ਲਓ।
● ਫਿਰ ਇੱਕ ਬਰਤਨ ਵਿੱਚ ਪੇਸਟ ਕੱਢੋ ਅਤੇ ਇਸ ਵਿੱਚ ਕੱਟਿਆ ਹੋਇਆ ਪਿਆਜ਼, ਟਮਾਟਰ, ਹਰੀ ਮਿਰਚ ਪਾਓ
● ਇਸ ਮਿਸ਼ਰਣ ਵਿੱਚ ਨਮਕ ਨੂੰ ਚੰਗੀ ਤਰ੍ਹਾਂ ਮਿਲਾਓ ਅਤੇ ਫਿਰ ਆਟੇ ਦੇ ਛੋਟੇ-ਛੋਟੇ ਗੋਲੇ ਬਣਾ ਲਓ।
● ਹੁਣ ਗੈਸ 'ਤੇ ਇੱਕ ਪੈਨ ਰੱਖੋ ਅਤੇ ਇਸ 'ਚ ਥੋੜ੍ਹਾ ਜਿਹਾ ਤੇਲ ਪਾਓ।
● ਤਿਆਰ ਮਿਸ਼ਰਣ ਦੇ ਗੋਲਿਆਂ ਨੂੰ ਪੈਨ ਵਿੱਚ ਪਾਓ ਅਤੇ ਅੱਪੇ ਨੂੰ 2 ਤੋਂ 3 ਮਿੰਟ ਲਈ ਪਕਾਉ ਅਤੇ ਉਨ੍ਹਾਂ ਨੂੰ ਘੁਮਾਓ।
● ਗੋਲਿਆਂ ਨੂੰ ਦੋਵੇਂ ਪਾਸੋਂ ਚੰਗੀ ਤਰ੍ਹਾਂ ਪਕਾਓ ਅਤੇ ਅੱਗ ਬੰਦ ਕਰ ਦਿਓ।
● ਗਰਮਾ-ਗਰਮ ਅੱਪੇ ਤਿਆਰ ਹਨ, ਤੁਸੀਂ ਇਸ ਦਾ ਆਨੰਦ ਨਾਰੀਅਲ ਦੀ ਚਟਨੀ ਨਾਲ ਮਾਣ ਸਕਦੇ ਹੋ।
Summary in English: Let's make nutritious and tasty bajra appa, Breakfast will be ready quickly