1. Home
  2. ਸੇਹਤ ਅਤੇ ਜੀਵਨ ਸ਼ੈਲੀ

ਜਾਣੋ ਸੀਤਾਫ਼ਲ ਖਾਣ ਦੇ ਫ਼ਾਇਦੇ, ਹੋਣਗੀਆਂ ਕਈ ਸਮੱਸਿਆਵਾਂ ਦੂਰ

ਸੀਤਾਫ਼ਲ ਇਕ ਮੌਸਮੀ ਫ਼ਲ ਹੈ ਜੋ ਖ਼ਾਸ ਤੌਰ ’ਤੇ ਸਰਦੀਆਂ ’ਚ ਮਿਲਦਾ ਹੈ। ਕਈ ਜਗ੍ਹਾ ’ਤੇ ਇਸ ਨੂੰ ਸ਼ਰੀਫਾ ਕਹਿੰਦੇ ਹਨ। ਇਸ ’ਚ ਵਿਟਾਮਿਨ ਏ, ਸੀ, ਫਾਈਬਰ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ।

KJ Staff
KJ Staff
Sitaphal

Sitaphal

ਸੀਤਾਫ਼ਲ ਇਕ ਮੌਸਮੀ ਫ਼ਲ ਹੈ ਜੋ ਖ਼ਾਸ ਤੌਰ ’ਤੇ ਸਰਦੀਆਂ ’ਚ ਮਿਲਦਾ ਹੈ। ਕਈ ਜਗ੍ਹਾ ’ਤੇ ਇਸ ਨੂੰ ਸ਼ਰੀਫਾ ਕਹਿੰਦੇ ਹਨ। ਇਸ ’ਚ ਵਿਟਾਮਿਨ ਏ, ਸੀ, ਫਾਈਬਰ, ਆਇਰਨ, ਪੋਟਾਸ਼ੀਅਮ, ਮੈਗਨੀਸ਼ੀਅਮ, ਕੈਲਸ਼ੀਅਮ, ਐਂਟੀ-ਆਕਸੀਡੈਂਟਸ, ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ।

ਅਜਿਹੇ ’ਚ ਇਸ ਦੀ ਵਰਤੋਂ ਖ਼ੂਨ ਦੀ ਘਾਟ ਪੂਰੀ ਹੋਣ ਦੇ ਨਾਲ ਕੋਲੈਸਟ੍ਰਾਲ ਵੀ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਦਿਲ ਨੂੰ ਸਿਹਤਮੰਦ ਰੱਖਣ ’ਚ ਮਦਦ ਮਿਲਦੀ ਹੈ। ਇਸ ਤੋਂ ਇਲਾਵਾ ਗਰਭਅਵਸਥਾ ’ਚ ਇਸ ਦੀ ਵਰਤੋਂ ਕਰਨ ਨਾਲ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਬਿਹਤਰ ਤਰੀਕੇ ਨਾਲ ਹੁੰਦਾ ਹੈ। ਚੱਲੋ ਅੱਜ ਅਸੀਂ ਇਸ ਆਰਟੀਕਲ ’ਚ ਤੁਹਾਨੂੰ ਸੀਤਾਫਲ ਖਾਣ ਨਾਲ ਮਿਲਣ ਵਾਲੇ ਅਣਗਣਿਤ ਫ਼ਾਇਦਿਆਂ ਬਾਰੇ ਦੱਸਦੇ ਹਨ।

ਖ਼ੂਨ ਦੀ ਘਾਟ ਹੋਵੇਗੀ ਪੂਰੀ

ਆਇਰਨ ਨਾਲ ਭਰਪੂਰ ਇਸ ਫ਼ਲ ਦੀ ਵਰਤੋਂ ਕਰਨੀ ਫ਼ਾਇਦੇਮੰਦ ਹੁੰਦੀ ਹੈ। ਅਜਿਹੇ ’ਚ ਅਮੀਨੀਆ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕਾਂ ਨੂੰ ਇਸ ਨੂੰ ਆਪਣੀ ਡੇਲੀ ਦੀ ਖੁਰਾਕ ’ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ। ਇਸ ਨਾਲ ਖ਼ੂਨ ਦੀ ਘਾਟ ਪੂਰੀ ਹੋਣ ਦੇ ਨਾਲ ਥਕਾਵਟ, ਕਮਜ਼ੋਰੀ ਅਤੇ ਸੁਸਤੀ ਤੋਂ ਵੀ ਰਾਹਤ ਮਿਲਦੀ ਹੈ।

ਗਰਭਅਵਸਥਾ ’ਚ ਲਾਹੇਵੰਦ

ਗਰਭਅਵਸਥਾ ’ਚ ਹੈਲਦੀ ਚੀਜ਼ਾਂ ਦੀ ਵਰਤੋਂ ਕਰਨ ਨਾਲ ਬੱਚੇ ਨੂੰ ਸਹੀ ਪੋਸ਼ਣ ਮਿਲਦਾ ਹੈ। ਅਜਿਹੇ ’ਚ ਖੁਰਾਕ ’ਚ ਸੀਤਾਫਲ ਸ਼ਾਮਲ ਕਰਨ ਨਾਲ ਗਰਭ ’ਚ ਪਲ ਰਹੇ ਬੱਚੇ ਦਾ ਸਰੀਰਿਕ ਅਤੇ ਮਾਨਸਿਕ ਵਿਕਾਸ ਹੋਣ ’ਚ ਮਦਦ ਮਿਲਦੀ ਹੈ। ਨਾਲ ਹੀ ਗਰਭਪਾਤ ਦਾ ਖ਼ਤਰਾ ਵੀ ਘੱਟ ਰਹਿੰਦਾ ਹੈ।

Custard apple

Custard apple

ਇਮਿਊਨਿਟੀ ਵਧਾਏ

ਇਹ ਫ਼ਲ ਵਿਟਾਮਿਨ ਏ, ਬੀ6, ਸੀ, ਫਾਈਬਰ, ਐਂਟੀ-ਆਕਸੀਡੈਂਟ, ਐਂਟੀ-ਬੈਕਟੀਰੀਅਲ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਜਿਹੇ ’ਚ ਇਸ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਵਧਣ ਦੇ ਨਾਲ ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ। ਅੱਜ ਕੱਲ ਦੁਨੀਆ ਭਰ ’ਚ ਫੈਲੇ ਕੋਰੋਨਾ ਵਾਇਰਸ ਤੋਂ ਬਚਣ ਲਈ ਆਪਣੀ ਖੁਰਾਕ ’ਚ ਸੀਤਾਫ਼ਲ ਨੂੰ ਸ਼ਾਮਲ ਕਰਨਾ ਬਿਹਤਰ ਆਪਸ਼ਨ ਹੈ।

ਦਿਲ ਰੱਖੇ ਸਿਹਤਮੰਦ

ਇਸ ’ਚ ਪੋਟਾਸ਼ੀਅਮ, ਮੈਗਨੀਸ਼ੀਅਮ ਹੋਣ ਕਰਕੇ ਕੋਲੈਸਟ੍ਰਾਲ ਕੰਟਰੋਲ ’ਚ ਰਹਿੰਦਾ ਹੈ। ਅਜਿਹੇ ’ਚ ਦਿਲ ਸਿਹਤਮੰਦ ਰਹਿਣ ਨਾਲ ਹਾਰਟ ਅਟੈਕ ਆਉਣ ਅਤੇ ਇਸ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਖ਼ਤਰਾ ਘੱਟ ਰਹਿੰਦਾ ਹੈ।

ਸ਼ੂਗਰ ਅਤੇ ਬੀ.ਪੀ. ਲੋਅ ’ਚ ਫ਼ਾਇਦੇਮੰਦ

ਇਸ ਦੀ ਵਰਤੋਂ ਨਾਲ ਟਾਈਪ-2 ਸ਼ੂਗਰ ਦਾ ਖ਼ਤਰਾ ਘੱਟ ਹੁੰਦਾ ਹੈ। ਇਸ ਦੇ ਨਾਲ ਹੀ ਲੋਅ ਬੀ.ਪੀ. ਦੀ ਪ੍ਰੇਸ਼ਾਨੀ ਨੂੰ ਦੂਰ ਕਰਨ ’ਚ ਵੀ ਮਦਦ ਮਿਲਦੀ ਹੈ।

ਸਿਹਤਮੰਦ ਮਸੂੜੇ

ਦੰਦ ਅਤੇ ਮਸੂੜਿਆਂ ’ਚ ਦਰਦ ਤੋਂ ਪ੍ਰੇਸ਼ਾਨ ਲੋਕਾਂ ਨੂੰ ਰੋਜ਼ਾਨਾ ਸੀਤਾਫ਼ਲ ਦੀ ਵਰਤੋਂ ਕਰਨਾ ਚਾਹੀਦੀ ਹੈ। ਇਹ ਦਰਦ ਤੋਂ ਨਿਜ਼ਾਤ ਦਿਵਾਉਣ ਦੇ ਨਾਲ ਮਸੂੜਿਆਂ ਨੂੰ ਹੈਲਦੀ ਰੱਖਣ ’ਚ ਮਦਦ ਕਰਦਾ ਹੈ।

ਇਹ ਵੀ ਪੜ੍ਹੋ :- ਜਾਣੋ, ਨਿੰਬੂ ਦੇ ਅਚਾਰ ਖਾਣ ਦੇ 4 ਵੱਡੇ ਫਾਇਦੇ

Summary in English: Many problems will be overcome by eating Sitaphal

Like this article?

Hey! I am KJ Staff. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters