ਅੱਜ ਤੋਂ ਨਰਾਤੇ ਸ਼ੁਰੂ ਹੋ ਗਏ ਹਨਅਤੇ ਘਰਾਂ ’ਚ ਤਿਆਰੀਆਂ ਵੀ ਸ਼ੁਰੂ ਹੋ ਚੁੱਕੀਆਂ ਹਨ। ਨਰਾਤਿਆਂ ਦੇ ਸ਼ੁੱਭ ਦਿਨਾਂ ਦੌਰਾਨ ਦੁਰਗਾ ਪੂਜਾ ਕੀਤੀ ਜਾਂਦੀ ਹੈ। ਭਗਤ ਮਾਂ ਦੁਰਗਾ ਦੇ ਆਸ਼ੀਰਵਾਦ ਲਈ ਵੱਧ ਮਾਤਰਾ ’ਚ ਪ੍ਰਸ਼ਾਦ ਚੜਾਉਂਦੇ ਹਨ ਅਤੇ ਪ੍ਰਾਰਥਨਾ ਕਰਦੇ ਹਨ। ਇਸ ਦੌਰਾਨ ਜੋ ਭਗਤ ਫਾਸਟ ਰੱਖਦੇ ਹਨ ਉਹ ਮਾਸਾਹਾਰੀ ਭੋਜਨ, ਸ਼ਰਾਬ, ਪਿਆਜ਼, ਲਸਣ ਅਤੇ ਕਈ ਪ੍ਰਕਾਰ ਦੇ ਅਨਾਜ, ਦਾਲ ਅਤੇ ਮਸਾਲਿਆਂ ਤੋਂ ਪ੍ਰਹੇਜ਼ ਕਰਦੇ ਹਨ।
ਵਰਤ ’ਚ ਇਸਤੇਮਾਲ ਹੋਣ ਵਾਲੀ ਸਭ ਤੋਂ ਪਸੰਦੀਦਾ ਸਮੱਗਰੀ ਸਿੰਘਾੜੇ ਦਾ ਆਟਾ ਹੈ। ਸਿੰਘਾੜਾ ਜਿਸਨੂੰ ਚੈਸਟਨਟ ਦੇ ਰੂਪ ’ਚ ਵੀ ਜਾਣਿਆ ਜਾਂਦਾ ਹੈ। ਸਿੰਘਾੜਾ ਇਕ ਅਜਿਹਾ ਫਲ਼ ਹੈ ਜੋ ਬਾਡੀ ’ਚ ਪਾਣੀ ਦੀ ਕਮੀ ਪੂਰੀ ਕਰਦਾ ਹੈ। ਇਹ ਆਮ ਤੌਰ ’ਤੇ ਸਰਦੀਆਂ ਦਾ ਫਲ਼ ਹੈ, ਜਿਸਨੂੰ ਪੀਸ ਕੇ ਆਟਾ ਤਿਆਰ ਕੀਤਾ ਜਾਂਦਾ ਹੈ ਅਤੇ ਜੋ ਪੂਰੇ ਸਾਲ ਮਿਲਦਾ ਹੈ।
ਸਿੰਘਾੜੇ ’ਚ ਮੌਜੂਦ ਪੋਸ਼ਕ ਤੱਤ
ਸਿੰਘਾੜੇ (ਵਾਟਰ ਚੈਸਟਨਟ) ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਜਿਸ ਵਿੱਚ ਵਿਟਾਮਿਨ-ਏ, ਸੀ, ਮੈਂਗਨੀਜ਼, ਥਿਆਮੀਨ, ਕਾਰਬੋਹਾਈਡਰੇਟ, ਟੈਨਿਨ, ਸਿਟਰਿਕ ਐਸਿਡ, ਰਿਬੋਫਲੇਵਿਨ, ਐਮੀਲੋਜ਼, ਫਾਸਫੋਰੀਲੇਜ਼, ਐਮੀਲੋਪੈਕਟਿਨ, ਬੀਟਾ-ਐਮੀਲੇਜ਼, ਪ੍ਰੋਟੀਨ, ਚਰਬੀ ਅਤੇ ਨਿਕੋਟਿਨਿਕ ਐਸਿਡ ਭਰਪੂਰ ਮਾਤਰਾ ਵਿੱਚ ਹੁੰਦੇ ਹਨ। ਇਹ ਅਜਿਹੇ ਹੁੰਦੇ ਹਨ ਜੋ ਸਿਹਤ ਲਈ ਲਾਭਦਾਇਕ ਹੁੰਦੇ ਹਨ। ਸਿੰਘਾੜੇ ਦੇ ਫਲ਼ ਨੂੰ ਸੁਕਾ ਕੇ ਆਟਾ ਤਿਆਰ ਕੀਤਾ ਜਾਂਦਾ ਹੈ। ਇਹ ਆਟਾ ਨਾ ਸਿਰਫ ਸਵਾਦ ਹੈ ਬਲਕਿ ਸਿਹਤ ਲਈ ਵੀ ਲਾਭਦਾਇਕ ਹੈ। ਆਓ ਜਾਣਦੇ ਹਾਂ ਇਸ ਆਟੇ ਨੂੰ ਖਾਣ ਨਾਲ ਸਿਹਤ ਨੂੰ ਕੀ-ਕੀ ਲਾਭ ਹੁੰਦੇ ਹਨ...
ਸਿੰਘਾੜੇ ਦੇ ਆਟੇ ਦੇ ਫਾਇਦੇ
ਸਰੀਰ ਨੂੰ ਹਾਈਡਰੇਟ ਰੱਖਦਾ ਹੈ
ਸਿੰਘਾੜੇ ਦੇ ਆਟੇ 'ਚ ਪੋਟਾਸ਼ੀਅਮ ਉੱਚ ਮਾਤਰਾ ਵਿੱਚ ਪਾਇਆ ਜਾਂਦਾ ਹੈ ਅਤੇ ਸੋਡੀਅਮ ਦੀ ਮਾਤਰਾ ਘੱਟ ਪਾਈ ਜਾਂਦੀ ਹੈ। ਜੋ ਸਰੀਰ ਵਿੱਚ ਪਾਣੀ ਨੂੰ ਅਬਜ਼ਰਬ ਕਰਨ ਵਿੱਚ ਮਦਦ ਕਰਦਾ ਹੈ।
ਸਾਬੂਦਾਣਾ
ਦੁਪਹਿਰ ਦੇ ਖਾਣੇ ’ਚ ਸਾਬੂਦਾਣੇ ਤੋਂ ਬਣੀ ਕੋਈ ਵੀ ਖਾਣ ਦੀ ਵਸਤੂ ਦਹੀਂ ਦੇ ਨਾਲ ਲਈ ਜਾ ਸਕਦੀ ਹੈ। ਜੇਕਰ ਤੁਹਾਨੂੰ ਤਲੀਆਂ ਚੀਜ਼ਾਂ ਪਸੰਦ ਨਹੀਂ ਹਨ ਤਾਂ ਸਾਬੂਦਾਣੇ ਦੀ ਖਿਚੜੀ ਵੀ ਬਣਾ ਸਕਦੇ ਹੋ।
ਡ੍ਰਾਈ ਫਰੂਟ
ਨਰਾਤਿਆਂ ’ਚ ਡ੍ਰਾਈ ਫਰੂਟਸ ਨਾਲ ਬਣੀਆਂ ਚੀਜ਼ਾਂ ਬਹੁਤ ਪਸੰਦ ਕੀਤੀਆਂ ਜਾਂਦੀਆਂ ਹਨ। ਵਰਤ ’ਚ ਮੂੰਗਫਲੀ ਅਤੇ ਮਖਾਣੇ ਨੂੰ ਤਲ ਕੇ ਖਾਇਆ ਜਾਂਦਾ ਹੈ। ਨਰਾਤਿਆਂ ਦੇ ਵਰਤ ’ਚ ਤੁਸੀਂ ਵਿਚ-ਵਿਚ ਮਖਾਣੇ ਵੀ ਖਾ ਸਕਦੇ ਹੋ।
ਆਲੂ
ਉਂਝ ਤਾਂ ਆਲੂ ਹਰ ਵਰਤ ’ਚ ਖਾਇਆ ਜਾਂਦਾ ਹੈ ਪਰ ਨਰਾਤਿਆਂ ’ਚ ਆਲੂ ਨਾਲ ਬਣੀਆਂ ਚੀਜ਼ਾਂ ਵਧੇਰੇ ਪਸੰਦ ਕੀਤੀਆਂ ਜਾਂਦੀਆਂ ਹਨ। ਜੇਕਰ ਤੁਸੀਂ ਆਲੂ ਦੀ ਸਬਜ਼ੀ ਬਣਾ ਕੇ ਨਹੀਂ ਖਾਣਾ ਚਾਹੁੰਦੇ ਤਾਂ ਆਲੂ ਦੀ ਚਾਟ ਵੀ ਬਣਾ ਸਕਦੇ ਹੋ।
ਦੁੱਧ ਅਤੇ ਗ੍ਰੀਨ ਟੀ
ਨਰਾਤਿਆਂ ਦੇ ਦਿਨਾਂ ’ਚ ਤੁਸੀਂ ਪਾਣੀ ਜ਼ਿਆਦਾ ਪੀਓ ਅਤੇ ਪੀਣ ਵਾਲੇ ਪਦਾਰਥ ਜ਼ਿਆਦਾ ਲਓ। ਬ੍ਰੇਕਫਾਸਟ ’ਚ ਸਕਿੰਮਡ ਮਿਲਕ ਦੇ ਨਾਲ ਫਲ ਵੀ ਲੈ ਸਕੇਦ ਹੋ। ਫਿਰ ਤੁਸੀਂ ਚਾਹੋਂ ਤਾਂ ਦੁੱਧ ਨਾਲ ਭਿੱਜੇ ਬਦਾਮ ਵੀ ਖਾ ਸਕਦੇ ਹੋ। ਕੋਸ਼ਿਸ਼ ਕਰੋ ਕਿ ਤੁਸੀਂ ਵਰਤ ਨਾਲ ਦੁੱਧ ਜ਼ਰੂਰ ਪੀਓ। ਖਾਲੀ ਪੇਟ ਜ਼ਿਆਦਾ ਚਾਹ ਅਤੇ ਕੌਫੀ ਪੀਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਤੁਸੀਂ ਚਾਹੋ ਤਾਂ ਗ੍ਰੀਨ ਟੀ ਪੀ ਸਕਦੇ ਹੋ।
ਨਰਾਤਿਆਂ ’ਚ ਕੀ ਨਾ ਖਾਇਆ ਜਾਵੇ
ਨਰਾਤਿਆਂ ਦੇ ਦਿਨਾਂ ’ਚ ਪਿਆਜ਼ ਅਤੇ ਲਸਣ ਤੋਂ ਬਣੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ ਅਤੇ ਨਾ ਹੀ ਇਨ੍ਹਾਂ ਦਿਨਾਂ ’ਚ ਮਾਸ ਤੇ ਸ਼ਰਾਬ ਦੀ ਵਰਤੋਂ ਕੀਤੀ ਜਾਣੀ ਚਾਹੀਦੀ ਹੈ।
ਵਰਤ ਦੇ ਦਿਨਾਂ ’ਚ ਆਮ ਲੂਣ ਦੀ ਥਾਂ ਕਾਲੇ ਲੂਣ ਦੀ ਵਰਤੋਂ ਕਰੋ। ਇਹ ਵਰਤ ਦਾ ਨਮਕ ਵੀ ਕਿਹਾ ਜਾਂਦਾ ਹੈ।
ਇਹ ਵੀ ਪੜ੍ਹੋ : World Heart Day 2021: ਅੱਜ ਕਿਉਂ ਮਨਾਇਆ ਜਾਂਦਾ ਹੈ 'ਵਿਸ਼ਵ ਦਿਲ ਦਿਵਸ', ਜਾਣੋ ਇਤਿਹਾਸ ਅਤੇ ਮਹੱਤਤਾ
Summary in English: Navratri Fasting: Know what to eat and what not to eat in Naratri