1. Home
  2. ਸੇਹਤ ਅਤੇ ਜੀਵਨ ਸ਼ੈਲੀ

ਘਰ 'ਚ ਲਗਾਓ ਇਹ 4 ਪੌਦੇ, ਨਹੀਂ ਹੋਵੇਗੀ ਬੀਮਾਰੀ ਅਤੇ ਨਹੀਂ ਹੋਵੇਗਾ ਤਣਾਅ

ਲੋਕਾਂ ਦੇ ਲਈ ਆਪਣੇ ਬਗੀਚਿਆਂ ਅਤੇ ਬਾਲਕੋਨੀਆਂ ਨੂੰ ਸਜਾਉਣ ਦੇ ਲਈ ਪੌਦਿਆਂ ਨੂੰ ਲਗਾਉਣਾ ਬਹੁਤ ਰੋਮਾਂਚਿਤ ਹੁੰਦਾ ਹੈ । ਅੱਸੀ ਸਾਰੇ ਘਰ ਨੂੰ ਪੌਦਿਆਂ ਤੋਂ ਸਜਾਉਂਦੇ ਹਾਂ ਕਿਓਂਕਿ ਇਹ ਪੌਦੇ ਘਰ ਅੰਦਰ ਸਕਾਰਾਤਮਕ ਊਰਜਾ ਪੈਦਾ ਕਰਦੇ ਹਨ ਜਿਸ ਤੋਂ ਘਰ ਦਾ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਅਤੇ ਘਰ ਵਿਚ ਬਿਮਾਰੀਆਂ ਦਾ ਵੀ ਘੱਟ ਪ੍ਰਕੋਪ ਰਹਿੰਦਾ ਹੈ ।

Pavneet Singh
Pavneet Singh
Plants

Plants

ਲੋਕਾਂ ਦੇ ਲਈ ਆਪਣੇ ਬਗੀਚਿਆਂ ਅਤੇ ਬਾਲਕੋਨੀਆਂ ਨੂੰ ਸਜਾਉਣ ਦੇ ਲਈ ਪੌਦਿਆਂ ਨੂੰ ਲਗਾਉਣਾ ਬਹੁਤ ਰੋਮਾਂਚਿਤ ਹੁੰਦਾ ਹੈ । ਅੱਸੀ ਸਾਰੇ ਘਰ ਨੂੰ ਪੌਦਿਆਂ ਤੋਂ ਸਜਾਉਂਦੇ ਹਾਂ ਕਿਓਂਕਿ ਇਹ ਪੌਦੇ ਘਰ ਅੰਦਰ ਸਕਾਰਾਤਮਕ ਊਰਜਾ ਪੈਦਾ ਕਰਦੇ ਹਨ ਜਿਸ ਤੋਂ ਘਰ ਦਾ ਵਾਤਾਵਰਨ ਵੀ ਸ਼ੁੱਧ ਰਹਿੰਦਾ ਹੈ ਅਤੇ ਘਰ ਵਿਚ ਬਿਮਾਰੀਆਂ ਦਾ ਵੀ ਘੱਟ ਪ੍ਰਕੋਪ ਰਹਿੰਦਾ ਹੈ । ਅਜਿਹੀ ਸਥਿਤੀ ਵਿਚ ਤੁਹਾਨੂੰ ਘਰ ਵਿਚ ਲਗਾਉਣ ਵਾਲੇ ਪੌਦਿਆਂ ਬਾਰੇ ਜਾਣਕਾਰੀ ਦੇ ਰਹੇ ਹਾਂ ਜੋ ਤੁਹਾਨੂੰ ਸ਼ੁੱਧ ਵਾਤਾਵਰਨ ਦੇ ਨਾਲ -ਨਾਲ ਸਕਾਰਾਤਮਕ ਊਰਜਾ ਵੀ ਦੇਣਗੇ ।

ਲਿਲੀ ਫੁੱਲ ਦਾ ਪੌਧਾ (Lily Flower Plant)

ਲਿਲੀ ਦਾ ਪੌਧਾ ਇਕ ਬਹੁਤ ਹੀ ਖੂਬਸੂਰਤ ਪੌਧਾ ਹੁੰਦਾ ਹੈ । ਇਹ ਪੌਧਾ ਘਰ ਵਿਚ ਸਕਾਰਾਤਮਕ ਊਰਜਾ (Positive Energy) ਪੈਦਾ ਕਰਦਾ ਹੈ । ਇਸ ਨੂੰ ਤੁਸੀ ਆਪਣੇ ਕਮਰੇ ਅਤੇ ਦਫਤਰ ਦੇ ਕੈਬਿਨ ਵਿਚ ਲਗਾ ਸਕਦੇ ਹੋ । ਇਹ ਪੌਧੇ ਹਨੇਰ ਵਿਚ ਲਗਾਏ ਜਾਂਦੇ ਹਨ , ਯਾਨੀ ਜਿਥੇ ਘੱਟ ਰੋਸ਼ਨੀ ਹੁੰਦੀ ਹੈ । ਇਹ ਪੌਧੇ ਘੱਟ ਰੋਸ਼ਨੀ ਵਾਲੀ ਜਗ੍ਹਾ ਤੇ ਸਭਤੋਂ ਵਧੀਆ ਤਰ੍ਹਾਂ ਤੋਂ ਫਲਦੇ-ਫੁਲਦੇ ਹਨ । ਇਹ ਪੌਧੇ ਘਰ ਵਿਚ ਬਾਹਰ ਤੋਂ ਆਉਂਦੀ ਹਵਾ ਨੂੰ ਸ਼ੁੱਧ ਕਰਕੇ ਅਤੇ ਹਾਨੀਕਾਰਕ ਅੰਦਰੁਨੀ ਗੈਸਾਂ ਨੂੰ ਬੇਅਸਰ ਕਰਕੇ ਘਰ ਵਿਚ ਸਕਾਰਾਤਮਕ ਊਰਜਾ ਦੇ ਪ੍ਰਵਾਹ ਵਿੱਚ ਸੁਧਾਰ ਕਰਦੇ ਹਨ ।

ਚਮੇਲੀ ਦਾ ਪੌਧਾ (Jasmine Plant)

ਚਮੇਲੀ ਦਾ ਪੌਧਾ ਰਿਸ਼ਤਿਆਂ ਨੂੰ ਮਜਬੂਤ ਕਰਨ ਅਤੇ ਘਰ ਵਿਚ ਖੁਸ਼ਹਾਲੀ ਬਣਾਉਣ ਵਿਚ ਮਦਦ ਕਰਦਾ ਹੈ । ਇਹ ਇਕ ਵਧੀਆ ਸੁਗੰਧ ਛਡਦੇ ਹਨ ਜੋ ਦਿਮਾਗ ਨੂੰ ਸ਼ਾਂਤ ਕਰਨ ਵਿਚ ਮਦਦ ਕਰਦੇ ਹਨ ।

ਬਾਂਸ ਦਾ ਪੌਦਾ (Bamboo Plant)ਬਾਂਸ ਦਾ ਪੌਦਾ (Bamboo Plant)

ਬਾਂਸ ਦਾ ਪੌਧਾ ਸਕਾਰਾਤਮਕ ਊਰਜਾ ਲਿਆਉਂਦਾ ਹੈ । ਇਸਨੂੰ ਤੁਸੀ ਘਰ ਜਾਂ ਕੰਮ ਵਾਲੀ ਥਾਂ ਤੇ ਵੀ ਰੱਖ ਸਕਦੇ ਹੋ । ਮੰਨਿਆ ਜਾਂਦਾ ਹੈ ਕਿ ਬਾਂਸ ਦਾ ਪੌਧਾ ਪਰਿਵਾਰ ਦੇ ਬੈਠਣ ਦੇ ਥਾਂ ਤੇ ਜਿਵੇ ਡਰਾਇੰਗ ਰੂਮ ਵਿਚ ਲਗਾਇਆ ਜਾਣਾ ਚਾਹੀਦਾ ਹੈ । ਇਸ ਤੋਂ ਪਰਿਵਾਰ ਦੇ ਮੈਂਬਰਾਂ ਵਿਚ ਆਪਸ ਵਿਚ ਸਬੰਧ ਵਧੀਆ ਹੁੰਦੇ ਹਨ ।

ਚਾਈਨੀਜ ਮਨੀ ਪਲਾਂਟ ਦਾ ਪੌਧਾ (Chinese Money Plants Plant)

ਚਾਈਨੀਜ ਮਨੀ ਪਲਾਂਟਸ ਊਰਜਾ ਦੇ ਇਕ ਬੰਡਲ ਦੀ ਤਰ੍ਹਾਂ ਹੈ ਜੋ ਜਲਦ ਤੋਂ ਸਕਾਰਾਤਮਕ ਊਰਜਾ ਦੇ ਨਾਲ ਵੱਡਾ ਹੁੰਦਾ ਹੈ । ਜੇਕਰ ਤੁਸੀ ਇਸ ਨੂੰ ਸਿਧੇ ਧੁੱਪ ਵਿਚ ਨਹੀਂ ਰੱਖਦੇ ਹੋ ਤਾਂ ਇਹ ਸਭਤੋਂ ਵਧੀਆ ਕੰਮ ਕਰਦਾ ਹੈ । ਇਸ ਪੌਧੇ ਦੀ ਸਭਤੋਂ ਵਧੀਆ ਗੱਲ ਇਕ ਸਮਾਨ ਗੋਲ ਪੱਤੇ ਹਨ, ਜੋ ਇਸ ਨੂੰ ਲੋਕਾਂ ਦੇ ਆਕਰਸ਼ਕ ਦਾ ਕੇਂਦਰ ਬਣਾਉਂਦੇ ਹਨ।

ਇਹ ਵੀ ਪੜ੍ਹੋ : ਈ-ਸ਼ਰਮ ਕਾਰਡ: ਮੁਫਤ ਵਿਚ ਈ-ਸ਼ਰਮ ਕਾਰਡ ਬਣਾ ਕੇ ਪ੍ਰਾਪਤ ਕਰੋ 2 ਲੱਖ ਰੁਪਏ ਦੀ ਸਹੂਲਤ

Summary in English: Plant these 4 plants in the house, there will be no disease and there will be no stress

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters