Say Good Bye to Curly Hair: ਜੇਕਰ ਤੁਸੀਂ ਘੁੰਗਰਾਲੇ ਵਾਲਾਂ 'ਤੇ ਹਜ਼ਾਰਾਂ ਰੁਪਏ ਖਰਚ ਕਰਨ ਦੇ ਮੂਡ 'ਚ ਨਹੀਂ ਹੋ, ਤਾਂ ਤੁਸੀਂ ਘਰ 'ਚ ਹੀ ਆਪਣੇ ਕਰਲੀ ਵਾਲਾਂ ਨੂੰ ਸਟ੍ਰੇਟ ਕਰ ਸਕਦੇ ਹੋ। ਜੀ ਹਾਂ, ਘਰ 'ਚ ਮੌਜੂਦ ਚੀਜ਼ਾਂ ਦੀ ਵਰਤੋਂ ਨਾਲ ਤੁਸੀਂ ਆਸਾਨੀ ਨਾਲ ਆਪਣੇ ਵਾਲਾਂ ਨੂੰ ਸਿੱਧਾ ਕਰ ਸਕਦੇ ਹੋ ਅਤੇ ਇਨ੍ਹਾਂ ਦਾ ਕੋਈ ਸਾਈਡ ਇਫੈਕਟ ਵੀ ਨਹੀਂ ਹੋਵੇਗਾ।
ਸਿੱਧੇ, ਚਮਕਦਾਰ ਅਤੇ ਮੁਲਾਇਮ ਵਾਲ ਹਰ ਕਿਸੇ ਦੀ ਪਸੰਦ ਹੈ। ਸਟ੍ਰੇਟ ਵਾਲਾਂ ਦੀ ਸਭ ਤੋਂ ਖਾਸ ਗੱਲ ਇਹ ਹੈ ਕਿ ਇਹ ਹਰ ਤਰ੍ਹਾਂ ਦੇ ਪਹਿਰਾਵੇ 'ਤੇ ਸੂਟ ਕਰਦੇ ਹਨ। ਜੇਕਰ ਤੁਸੀਂ ਵੀ ਆਪਣੇ ਘੁੰਗਰਾਲੇ ਵਾਲਾਂ ਤੋਂ ਪਰੇਸ਼ਾਨ ਹੋ ਅਤੇ ਇਨ੍ਹਾਂ ਨੂੰ ਸਟ੍ਰੇਟ ਕਰਨ ਲਈ ਸੈਲੂਨ ਜਾਣ ਬਾਰੇ ਸੋਚ ਰਹੇ ਹੋ, ਤਾਂ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਟਿਪਸ ਦੱਸ ਰਹੇ ਹਾਂ, ਜਿਨ੍ਹਾਂ ਨੂੰ ਅਪਣਾ ਕੇ ਤੁਸੀਂ ਘਰ ਬੈਠੇ ਹੀ ਆਪਣੇ ਵਾਲਾਂ ਨੂੰ ਸਟ੍ਰੇਟ ਕਰ ਸਕਦੇ ਹੋ।
ਬਿਨਾਂ ਕਿਸੇ ਕੈਮੀਕਲ ਦੇ ਸਿੱਧੇ ਕਰੋ ਆਪਣੇ ਘੁੰਗਰਾਲੇ ਵਾਲ:
1. ਦੁੱਧ ਅਤੇ ਸ਼ਹਿਦ
ਅੱਧਾ ਕੱਪ ਦੁੱਧ, 2 ਚੱਮਚ ਸ਼ਹਿਦ ਅਤੇ ਕੇਲੇ ਨੂੰ ਮੈਸ਼ ਕਰੋ। ਇਸ ਪੇਸਟ ਨੂੰ ਵਾਲਾਂ 'ਤੇ ਲਗਾਓ ਅਤੇ ਅੱਧੇ ਘੰਟੇ ਲਈ ਛੱਡ ਦਿਓ, ਫਿਰ ਸ਼ੈਂਪੂ ਕਰ ਲਓ।
2. ਨਾਰੀਅਲ ਅਤੇ ਨਿੰਬੂ
ਨਾਰੀਅਲ ਨੂੰ ਪੀਸ ਕੇ ਇਸ 'ਚ ਕੋਕੋਨਟ ਮਿਲਕ ਅਤੇ ਨਿੰਬੂ ਮਿਲਾ ਕੇ ਬੁਰਸ਼ ਦੀ ਮਦਦ ਨਾਲ ਵਾਲਾਂ 'ਤੇ ਲਗਾਓ। ਇਕ ਘੰਟੇ ਬਾਅਦ ਸ਼ੈਂਪੂ ਨਾਲ ਸਾਫ਼ ਕਰ ਲਓ।
3. ਹੌਟ ਆਇਲ ਥੈਰੇਪੀ
ਨਾਰੀਅਲ ਦੇ ਤੇਲ 'ਚ ਜੈਤੂਨ ਦਾ ਤੇਲ ਮਿਲਾ ਕੇ ਵਾਲਾਂ 'ਤੇ ਮਾਲਿਸ਼ ਕਰੋ। ਫਿਰ ਗਰਮ ਪਾਣੀ 'ਚ ਤੌਲੀਏ ਨੂੰ ਨਿਚੋੜ ਕੇ ਵਾਲਾਂ 'ਤੇ ਲਪੇਟ ਕੇ 45 ਮਿੰਟ ਬਾਅਦ ਸ਼ੈਂਪੂ ਕਰੋ।
ਇਹ ਵੀ ਪੜ੍ਹੋ: Kitchen Waste ਤੋਂ ਬਣਾਓ ਸੋਨੇ ਵਰਗੀ ਖਾਦ
4. ਦੁੱਧ ਦਾ ਸਪਰੇਅ
ਦੁੱਧ ਨੂੰ ਸਪਰੇਅ ਬੋਤਲ 'ਚ ਪਾ ਕੇ ਵਾਲਾਂ 'ਤੇ ਸਪਰੇਅ ਕਰੋ। ਇਸ ਨੂੰ ਅੱਧਾ ਘੰਟਾ ਲੱਗਾ ਰਹਿਣ ਦਿਓ ਅਤੇ ਫਿਰ ਵਾਲਾਂ ਨੂੰ ਸਾਫ਼ ਕਰ ਲਓ।
5. ਜੈਤੂਨ ਤੇਲ ਅਤੇ ਅੰਡਾ
ਦੋ ਅੰਡਿਆਂ ਨੂੰ ਜੈਤੂਨ ਦੇ ਤੇਲ 'ਚ ਮਿਲਾਓ। ਇਨ੍ਹਾਂ ਨੂੰ ਵਾਲਾਂ 'ਤੇ ਲਗਾਓ, ਇਕ ਘੰਟੇ ਲਈ ਛੱਡ ਦਿਓ ਅਤੇ ਫਿਰ ਵਾਲਾਂ 'ਤੇ ਸ਼ੈਂਪੂ ਕਰੋ।
ਇਹ ਵੀ ਪੜ੍ਹੋ: ਜਾਣੋ ਰਾਸ਼ੀ ਦੇ ਹਿਸਾਬ ਨਾਲ ਆਪਣਾ ਸ਼ੁਭ ਰੰਗ
6. ਨਾਰੀਅਲ ਤੇਲ ਅਤੇ ਐਲੋਵੇਰਾ ਜੈੱਲ
ਜੇਕਰ ਐਲੋਵੇਰਾ ਜੈੱਲ ਨੂੰ ਨਾਰੀਅਲ ਦੇ ਤੇਲ ਵਿੱਚ ਮਿਲਾਇਆ ਜਾਵੇ ਤਾਂ ਵਾਲ ਚੰਗੀ ਤਰ੍ਹਾਂ ਹਾਈਡਰੇਟ ਹੋ ਜਾਂਦੇ ਹਨ ਅਤੇ ਵਾਲਾਂ ਦੇ ਕਰਲ ਨੂੰ ਸਿੱਧੇ ਕਰਨ ਵਿੱਚ ਮਦਦ ਕਰਦੇ ਹਨ।
7. ਕੈਸਟਰ ਆਇਲ ਅਤੇ ਨਾਰੀਅਲ ਤੇਲ
ਕੈਸਟਰ ਆਇਲ ਅਤੇ ਨਾਰੀਅਲ ਤੇਲ ਦੋਵੇਂ ਹੀ ਵਾਲਾਂ ਨੂੰ ਜੜ੍ਹਾਂ ਤੋਂ ਮਜ਼ਬੂਤ ਕਰਦੇ ਹਨ। ਇਹ ਕਰਲ ਨੂੰ ਸਿੱਧਾ ਕਰਦੇ ਹਨ ਅਤੇ ਵਾਲਾਂ ਨੂੰ ਚਮਕਦਾਰ ਅਤੇ ਰੇਸ਼ਮੀ ਬਣਾਉਂਦੇ ਹਨ।
Summary in English: Say goodbye to curly hair