ਕੌਣ ਨਹੀਂ ਚਾਹੁੰਦਾ ਕਿ ਉਸ ਦਾ ਘਰ ਗਰਮੀਆਂ ਦੇ ਮੌਸਮ 'ਚ ਠੰਡਾ ਰਹੇ। ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ ਘਰ ਵਿੱਚ ਲਗਾ ਕੇ ਆਪਣੇ ਘਰ ਦਾ ਤਾਪਮਾਨ ਘੱਟ ਕਰ ਸਕਦੇ ਹੋ।
ਗਰਮੀਆਂ ਦਾ ਮੌਸਮ ਆਉਂਦੇ ਹੀ ਲੋਕ ਘਰਾਂ ਨੂੰ ਠੰਡਾ ਰੱਖਣ ਲਈ ਏ.ਸੀ., ਕੂਲਰ ਵੱਲ ਭੱਜਣਾ ਸ਼ੁਰੂ ਕਰ ਦਿੰਦੇ ਹਨ। ਪਰ ਇਕ ਪਾਸੇ ਜਿੱਥੇ ਇਨ੍ਹਾਂ ਇਲੈਕਟ੍ਰਾਨਿਕ ਯੰਤਰਾਂ ਦੀ ਜ਼ਿਆਦਾ ਵਰਤੋਂ ਸਿਹਤ 'ਤੇ ਮਾੜਾ ਪ੍ਰਭਾਵ ਪਾਉਂਦੀ ਹੈ, ਉਥੇ ਹੀ ਇਹ ਵਾਤਾਵਰਨ ਨੂੰ ਵੀ ਪ੍ਰਦੂਸ਼ਿਤ ਕਰਦੀ ਹੈ।
ਅੱਜ ਅੱਸੀ ਤੁਹਾਨੂੰ ਕੁੱਝ ਅਜਿਹੇ ਪੌਦਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਨੂੰ ਤੁਸੀਂ ਘਰ ਵਿੱਚ ਲਗਾ ਕੇ ਨਾ ਸਿਰਫ ਵਾਤਾਵਰਣ ਅਤੇ ਸਿਹਤ ਨੂੰ ਸੁਧਾਰ ਸਕੋਗੇ, ਸਗੋਂ ਇਹ ਤੁਹਾਡੇ ਘਰ ਨੂੰ ਖੁਸ਼ਹਾਲ ਬਣਾਉਣ ਵਿੱਚ ਵੀ ਮਦਦਗਾਰ ਸਾਬਤ ਹੋਵੇਗਾ।
ਐਲੋਵੇਰਾ
AC ਵਾਲੇ ਪੌਦਿਆਂ ਦੀ ਲਿਸਟ ਵਿੱਚ ਸਬਤੋਂ ਪਹਿਲਾ ਨਾਂ ਐਲੋਵੇਰਾ ਦਾ ਆਉਂਦਾ ਹੈ। ਇਹ ਘਰ ਦੇ ਤਾਪਮਾਨ ਨੂੰ ਘੱਟ ਕਰਨ ਵਿੱਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਇਹ ਆਕਸੀਜਨ ਦਾ ਵੀ ਚੰਗਾ ਸਰੋਤ ਹੈ। ਇੰਨਾ ਹੀ ਨਹੀਂ ਇਹ ਸਿਹਤ ਲਈ ਵੀ ਫਾਇਦੇਮੰਦ ਮੰਨਿਆ ਗਿਆ ਹੈ।
ਸਨੇਕ ਪਲਾਂਟ
ਇਸ ਕੜੀ ਵਿੱਚ ਦੂਜਾ ਨਾਂ ਸਨੇਕ ਪਲਾਂਟ ਦਾ ਆਉਂਦਾ ਹੈ। ਇਸ ਦਾ ਪੌਦਾ ਘਰ ਦੇ ਤਾਪਮਾਨ ਨੂੰ ਵੀ ਠੰਡਾ ਕਰਦਾ ਹੈ ਅਤੇ ਹਵਾ ਨੂੰ ਸ਼ੁੱਧ ਕਰਨ ਦਾ ਵੀ ਕੰਮ ਕਰਦਾ ਹੈ। ਇਹ ਹਵਾ ਵਿੱਚੋਂ ਨਾਈਟ੍ਰੋਜਨ ਆਕਸਾਈਡ, ਬੈਂਜੀਨ ਆਦਿ ਨੂੰ ਸੋਖ ਲੈਂਦਾ ਹੈ ਅਤੇ ਆਕਸੀਜਨ ਨੂੰ ਬਰਕਰਾਰ ਰੱਖਦਾ ਹੈ।
ਏਰੇਕਾ ਪਾਮ
ਏਰੇਕਾ ਪਾਮ ਕਾ ਪੌਦਾ ਕੁਦਰਤੀ ਰੂਪ ਤੋਂ ਨਮੀ ਬਣਾਉਣ ਵਿੱਚ ਸਹਾਇਕ ਹੁੰਦਾ ਹੈ। ਜਿਸਦੇ ਚਲਦਿਆਂ ਇਸ ਪੌਦੇ ਨੂੰ ਘਰ ਵਿੱਚ ਲਗਾਉਣਾ ਚੰਗਾ ਮੰਨਿਆ ਜਾਂਦਾ ਹੈ।
ਡਰੇਕੇਨਾ ਫ੍ਰੈਗਰੈਂਸ
ਡਰੇਕੇਨਾ ਫ੍ਰੈਗਰੈਂਸ ਹਵਾ ਤੋਂ 80 ਪ੍ਰਤੀਸ਼ਤ ਅਸ਼ੁੱਧੀਆਂ ਨੂੰ ਸੋਕਣ ਦਾ ਕੰਮ ਕਰਦਾ ਹੈ ਅਤੇ ਹਵਾ ਵਿੱਚ ਨਮੀ ਬਣਾਉਣ ਵਿੱਚ ਮਦਦ ਕਰਦਾ ਹੈ, ਜਿਸਦੇ ਚਲਦਿਆਂ ਘਰ ਦਾ ਤਾਪਮਾਨ ਸਹੀ ਰਹਿੰਦਾ ਹੈ।
ਬੇਬੀ ਰਬਰ ਪਲਾਂਟ
ਇਸ ਪੌਦੇ ਦੀ ਖਾਸੀਅਤ ਇਹ ਹੈ ਕਿ ਇਹ ਘਰ ਦੀ ਹਵਾ ਨੂੰ ਸ਼ੁੱਧ ਕਰਨ ਅਤੇ ਪ੍ਰਦੂਸ਼ਣ ਦੇ ਪੱਧਰ ਨੂੰ ਘੱਟ ਕਰਨ ਦੀ ਤਾਕਤ ਰੱਖਦਾ ਹੈ। ਜੇਕਰ ਤੁਸੀ ਇਸ ਪੌਦੇ ਨੂੰ ਆਪਣੇ ਘਰ ਵਿੱਚ ਰੱਖਦੇ ਹੋ, ਤਾਂ ਇਹ ਉਸ ਨੂੰ ਤਰੋਤਾਜਾ ਬਣਾ ਦਿੰਦਾ ਹੈ।
ਡਾਈਫੇਨਬੈਚੀਆ
ਡਾਇਫੇਨਬੈਚੀਆ ਹਵਾ ਤੋਂ ਖਰਾਬ ਗੈਸਾਂ ਨੂੰ ਦੂਰ ਕਰਨ ਦਾ ਕੰਮ ਕਰਦਾ ਹੈ। ਜਿਸਦੇ ਚਲਦਿਆਂ ਹਵਾ ਸ਼ੁੱਧ ਹੁੰਦੀ ਹੈ। ਖਾਸ ਗੱਲ ਇਹ ਹੈ ਕਿ ਇਸ ਪੌਦੇ ਵਿੱਚ ਓਕ੍ਸੀਜਨ ਬਣਾਉਣ ਦੀ ਵੱਧ ਸਮਰੱਥਾ ਹੁੰਦੀ ਹੈ।
ਇਨ੍ਹਾਂ ਪੌਦਿਆਂ ਨੂੰ ਤੁਸੀ ਵੀ ਆਪਣੇ ਘਰ ਵਿੱਚ ਲਗਾ ਕੇ ਸਿਹਤਮੰਦ ਅਤੇ ਖੁਸ਼ਹਾਲ ਹੋ ਸਕਦੇ ਹੋ।
ਇਹ ਵੀ ਪੜ੍ਹੋ : ਗਰਮ ਰੁੱਤ ਦੀਆਂ ਦਾਲਾਂ ਉਗਾਓ ਅਤੇ ਵਧੇਰਾ ਮੁਨਾਫ਼ਾ ਕਮਾਓ!
Summary in English: These AC plants will keep the house cool in summer! Learn about these plants