ਲੂਣ ਤੋਂ ਬਿਨਾਂ ਭੋਜਨ ਖ਼ਾਣਾ ਮੁਸ਼ਕਿਲ ਹੀ ਨਹੀਂ ਨਾਮੁਮਕਿਨ ਹੈ। ਹਰ ਵਿਅਕਤੀ ਲੂਣ ਦਾ ਇਸਤੇਮਾਲ ਕਰਦਾ ਹੈ। ਫਰਕ ਬਸ ਇਨ੍ਹਾਂ ਹੈ ਕਿ ਕੋਈ ਨਮਕ ਜਿਆਦਾ ਖਾਂਦਾ ਤੇ ਕੋਈ ਘੱਟ।
ਇਸਨੂੰ ਸੋਡੀਅਮ ਦਾ ਵਧੀਆ ਸਰੋਤ ਮੰਨਿਆ ਜਾਂਦਾ ਹੈ,ਜੋ ਕਿ ਪਾਚਣ ਤੱਤ ਨੂੰ ਮਜਬੂਤ ਬਣਾਈ ਰਖਦਾ ਹੈ। ਪਰ ਧਿਆਨ ਦੇਣ ਵਾਲੀ ਗੱਲ ਹੈ ਕਿ ਸ਼ਰੀਰ ਵਿੱਚ ਸੋਡੀਅਮ ਦੀ ਜਿਆਦਾ ਮਾਤਰਾ ਦਾ ਹੋਣਾ ਵੀ ਚੰਗਾ ਨਹੀਂ ਹੁੰਦਾ। ਹਰ ਘਰ ਵਿੱਚ ਨਮਕ ਦਾ ਇਸਤੇਮਾਲ ਕੀਤਾ ਜਾਂਦਾ ਹੈ। ਪਰ ਕਿ ਤੁਸੀ ਜਾਣਦੇ ਹੋ ਨਮਕ ਕਈ ਪ੍ਰਕਾਰ ਦਾ ਹੁੰਦਾ ਹੈ। ਆਉ ਅਸੀਂ ਤੁਹਾਨੂੰ ਨਮਕ ਦੇ ਪ੍ਰਕਾਰ ਅਤੇ ਉਸਤੋਂ ਹੋਣ ਵਾਲੇ ਫਾਇਦੇ ਦੱਸੀਏ।
ਟੇਬਲ ਲੂਣ ਜਾਂ ਸਾਦਾ ਲੂਣ (Table salt or plain salt)
ਇਸ ਵਿੱਚ ਸੋਡੀਅਮ ਅਤੇ ਆਇਓਡੀਨ ਦੀ ਮਾਤਰਾ ਜਿਆਦਾ ਪਾਈ ਜਾਂਦੀ ਹੈ, ਜੋ ਸਾਡੇ ਸ਼ਰੀਰ ਨੂੰ ਕਈ ਬਿਮਾਰੀਆਂ ਤੋਂ ਬਚਾਉਂਦਾ ਹੈ। ਸਾਦਾ ਲੂਣ ਸਾਡੇ ਸ਼ਰੀਰ ਦੀ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਂਦਾ ਹੈ। ਜੇਕਰ ਲੂਣ ਦਾ ਸੇਵਨ ਘੱਟ ਮਾਤਰਾ ਵਿੱਚ ਕਰੀਏ ਤਾਂ ਸ਼ਰੀਰ ਨੂੰ ਕਈ ਫਾਇਦੇ ਹੁੰਦੇ ਨੇ, ਜੇ ਜਿਆਦਾ ਕਰੀਏ ਫਿਰ ਹੱਡੀਆ ਕਮਜ਼ੋਰ ਹੋਣ ਲੱਗ ਜਾਂਦੀਆਂ ਹਨ।
ਸੇਂਧਾ ਲੂਣ (Rock salt)
ਇਸ ਨਮਕ ਨੂੰ ਰਾੱਕ ਲੂਣ ਜਾਂ ਵਰਤ ਵਾਲਾ ਲੂਣ ਵੀ ਕਿਹਾ ਜਾਂਦਾ ਹੈ। ਇਸਨੂੰ ਬਿਨਾਂ ਰਿਫਾਇਨ ਦੇ ਤਿਆਰ ਕੀਤਾ ਜਾਂਦਾ ਹੈ। ਇਸ ਵਿੱਚ ਕੈਲਸ਼ੀਅਮ, ਪੋਟੈਸ਼ੀਅਮ ਤੇ ਮੈਗਨੀਸ਼ੀਅਮ ਦੀ ਮਾਤਰਾ ਵਧੇਰੇ ਹੁੰਦੀ ਹੈ। ਇਹ ਸਾਡੀ ਸਿਹਤ ਲਈ ਵੀ ਚੰਗਾ ਹੁੰਦਾ ਹੈ।
ਸੀ ਸਾਲਟ (Was salt)
ਇਹ ਲੂਣ ਢਿੱਡ ਫੁੱਲਣਾ,ਤਨਾਅ,ਸੋਜ,ਗੈਸ ਤੇ ਕਬਜ਼ ਤੋਂ ਰਾਹਤ ਦਿੰਦਾ ਹੈ।
ਕਾਲਾ ਲੂਣ (Black salt)
ਇਸਦਾ ਸੇਵਨ ਕਰਨਾ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਹ ਕਬਜ਼,ਬਦਹਜ਼ਮੀ ਅਤੇ ਉਲਟੀ ਵਰਗੀਆਂ ਸਮੱਸਿਆਵਾਂ ਤੋਂ ਛੁਟਕਾਰਾ ਦਵਾਉਂਦਾ ਹੈ। ਹਰ ਕਿਸੀ ਨੂੰ ਗਰਮੀਆਂ ਵਿੱਚ ਨੀਂਬੂ ਪਾਣੀ ਜਾ ਲੱਸੀ ਵਿੱਚ ਕਾਲਾ ਨਮਕ ਮਿਲਾ ਕੇ ਪੀਣਾ ਚਾਹੀਦਾ ਹੈ। ਇਹ ਸਿਹਤ ਨੂੰ ਵੀ ਕਈ ਤਰਾਂ ਦੇ ਲਾਭ ਪਹੁੰਚਾਂਦਾ ਹੈ। ਦਸ ਦਈਏ ਕਿ ਇਸ ਵਿੱਚ ਫਲੋਰਾਈਡ ਦੀ ਮਾਤਰਾ ਵੀ ਵੱਧ ਹੁੰਦੀ ਹੈ।
ਲੋ - ਸੋਡੀਅਮ ਲੂਣ (Take - sodium salt)
ਇਸ ਲੂਣ ਨੂੰ ਪੋਟਾਸ਼ੀਅਮ ਲੂਣ ਵੀ ਕਿਹਾ ਜਾਂਦਾ ਹੈ। ਇਸ ਵਿੱਚ ਸੋਡੀਅਮ ਅਤੇ ਪੋਟਾਸ਼ੀਅਮ ਕਲੋਰਾਈਡ ਦੀ ਉੱਚ ਮਾਤਰਾ ਹੁੰਦੀ ਹੈ। ਬਹੁਤ ਸਾਰੇ ਲੋਕ ਬਲੱਡ ਪ੍ਰੈਸ਼ਰ ਦੀ ਸਮੱਸਿਆ ਤੋਂ ਪ੍ਰੇਸ਼ਾਨ ਰਹਿੰਦੇ ਹਨ, ਉਨ੍ਹਾਂ ਲਈ ਇਹ ਲੂਣ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਦਿਲ ਦੇ ਰੋਗੀਆਂ ਅਤੇ ਸ਼ੂਗਰ ਰੋਗੀਆਂ ਲਈ ਵੀ ਫਾਇਦੇਮੰਦ ਹੁੰਦਾ ਹੈ।
ਇਹ ਵੀ ਪੜ੍ਹੋ :- ਜਾਣੋਂ ਛੋਟੇ ਬੱਚਿਆਂ ਲਈ ਕਿਹੜਾ ਦੁੱਧ ਹੁੰਦਾ ਹੈ ਜਿਆਦਾ ਫਾਇਦੇਮੰਦ !
Summary in English: These salts are the specialty of our health