1. Home
  2. ਬਾਗਵਾਨੀ

Semi-Arid Region ਵਿੱਚ ਬਾਗਾਂ ਤੋਂ ਵਧੇਰੇ ਉਤਪਾਦਨ ਲੈਣ ਲਈ Fertilizer Management

ਫਲਦਾਰ ਪੌਦਿਆਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਦੇ ਨਾਲ ਨਾਲ ਗੁਣਵੱਤਾ ਭਰਪੂਰ ਅਤੇ ਵਧੇਰੇ ਫਲ ਉਤਪਾਦਨ ਲੈਣ ਲਈ ਜੈਵਿਕ ਖਾਦ ਜਿਵੇਂ ਰੂੜੀ ਦੀ ਖਾਦ ਅਤੇ ਰਸਾਇਣਕ ਖਾਦਾਂ ਦੀ ਸੰਯੁਕਤ ਵਰਤੋਂ ਵਧੇਰੇ ਲਾਭਦਾਇਕ ਹੋ ਸਕਦੀ ਹੈ।

Gurpreet Kaur Virk
Gurpreet Kaur Virk
ਨੀਮ-ਖੁਸ਼ਕ ਖੇਤਰ ਲਈ ਖਾਦ-ਪ੍ਰਬੰਧ

ਨੀਮ-ਖੁਸ਼ਕ ਖੇਤਰ ਲਈ ਖਾਦ-ਪ੍ਰਬੰਧ

ਫਲਾਂ ਦੀ ਕਾਸ਼ਤ ਨਾ ਸਿਰਫ ਖੇਤੀ ਵਿਭਿੰਨਤਾ ਲਈ ਸਗੋਂ ਮੁਨੱਖੀ ਸਿਹਤ ਅਤੇ ਖੇਤੀ ਆਰਥਿਕ ਸਥਿਰਤਾ ਲਈ ਵੀ ਲਾਜਮੀ ਹੈ ਪ੍ਰੰਤੂ ਫਲਾਂ ਦੀ ਕਾਸ਼ਤ ਤੋਂ ਪੂਰਾ ਲਾਹਾ ਲੈਣ ਲਈ ਪੌਦਿਆਂ ਦੀ ਖੁਰਾਕ-ਵਿਉਂਤਬੰਦੀ ਵੱਲ ਤਵੱਜੋਂ ਦੇਣ ਦੀ ਬੜੀ ਲੋੜ ਹੁੰਦੀ ਹੈ।ਕਿਉਂਕਿ ਫਲਦਾਰ ਪੌਦਿਆਂ ਲਈ ਖੁਰਾਕੀ ਤੱਤਾਂ ਦੀ ਲੋੜ ਮਿੱਟੀ ਦੀ ਕਿਸਮ, ਜਲਵਾਯੂ, ਕਾਸ਼ਤਕਾਰੀ ਤਕਨੀਕ, ਫੁੱਲ ਅਤੇ ਫਲ ਲੱਗਣ ਦੇ ਸਮੇਂ ਆਦਿ ਤੇ ਨਿਰਭਰ ਕਰਦੀ ਹੈ, ਇਸ ਲਈ ਫਲਦਾਰ ਪੌਦਿਆਂ ਨੂੰ ਲੰਬੇ ਸਮੇਂ ਤੱਕ ਸਿਹਤਮੰਦ ਰੱਖਣ ਦੇ ਨਾਲ ਨਾਲ ਗੁਣਵੱਤਾ ਭਰਪੂਰ ਅਤੇ ਵਧੇਰੇ ਫਲ ਉਤਪਾਦਨ ਲੈਣ ਲਈ ਜੈਵਿਕ ਖਾਦ ਜਿਵੇਂ ਰੂੜੀ ਦੀ ਖਾਦ ਅਤੇ ਰਸਾਇਣਕ ਖਾਦਾਂ ਦੀ ਸੰਯੁਕਤ ਵਰਤੋਂ ਵਧੇਰੇ ਲਾਭਦਾਇਕ ਹੋ ਸਕਦੀ ਹੈ।

ਰੂੜੀ ਦੀ ਖਾਦ

ਦੇਸੀ ਰੂੜੀ ਦੀ ਖਾਦ ਦਾ ਜਮੀਨ ਦੀਆਂ ਭੌਤਿਕ-ਰਸਾਇਣਕ ਪ੍ਰਤੀਕਿਰਿਆਵਾਂ ਸੰਚਾਲਿਤ ਕਰਨ ਵਿੱਚ ਅਹਿਮ ਰੋਲ ਹੂੰਦਾ ਹੈ।ਇਸ ਨਾਲ ਜਮੀਨ ਵਿੱਚ ਸੂਖਮ ਜੀਵ ਕਿਰਿਆਵਾਂ ਗਤੀਸ਼ੀਲ ਹੁੰਦੀਆਂ ਹਨ ਜਿਸ ਨਾਲ ਪੌਦੇ ਦੀਆਂ ਜੜਾਂ ਦੁਆਲੇ ਹਵਾਖੋਰੀ ਅਤੇ ਨਮੀ ਬਰਕਰਾਰ ਰਹਿਣ ਕਰਕੇ, ਖਾਸ ਕਰਕੇ ਖੁਸ਼ਕ ਖੇਤਰਾਂ ਵਿੱਚ ਖੁਰਾਕੀ ਤੱਤਾਂ ਦੀ ਉਪਲੱਭਤ ਮਾਤਰਾ ਪੌਦੇ ਤੱਕ ਲਗਾਤਾਰ ਪਹੁੰਚਣ ਵਿੱਚ ਸੌਖ ਰਹਿੰਦੀ ਹੈ, ਨਤੀਜੇ ਵਜੋਂ ਫਲਦਾਰ ਪੌਦੇ ਲੰਬੇ ਸਮੇਂ ਤੱਕ ਚੰਗੀ ਗੁਣਵੱਤਾ ਵਾਲਾ ਵਾਧੂ ਝਾੜ ਦੇ ਸਕਦੇ ਹਨ।ਪ੍ਰਚੱਲਿਤ ਧਾਰਨਾ ਕਿ ‘ਰੂੜੀ ਦੀ ਵਰਤੋਂ ਇੱਕ ਸਾਲ ਛੱਡ ਕੇ ਕੀਤੀ ਜਾ ਸਕਦੀ ਹੈ’ਦੀ ਬਜਾਇ ਬਾਗਾਂ ਨੂੰ ਰੂੜੀ ਦੀ ਖਾਦ ਹਰ ਸਾਲ ਪਾਉਣੀ ਚਾਹੀਦੀ ਹੈ। ਰੂੜੀ ਦੀ ਖਾਦ ਬਾਗ ਦੀ ਉਮਰ ਦੇ ਹਿਸਾਬ ਨਾਲ ਸਿਫਾਰਿਸ਼ ਕੀਤੀ ਮਾਤਰਾ, ਅਮਰੂਦ ਅਤੇ ਬੇਰ ਨੂੰ ਮਾਰਚ-ਅਪ੍ਰੈਲ ਮਹੀਨੇ ਜਦ ਕਿ ਬਾਕੀ ਫਲ਼ਦਾਰ ਬੂਟਿਆਂ ਨੂੰ ਦਸੰਬਰ ਮਹੀਨੇ ਪਾਉਣੀ ਚਾਹੀਦੀ ਹੈ।

ਨਾਈਟ੍ਰੋਜਨ

ਨਾਈਟ੍ਰੋਜਨ ਤੱਤ ਲਈ ਯੂਰੀਆ ਖਾਦ ਨਿੰਬੂ ਜਾਤੀ ਅਤੇ ਹੋਰ ਪੱਤਝੜੀ ਪੌਦਿਆਂ ਲਈ ਦੋ ਕਿਸ਼ਤਾਂ-ਪਹਿਲੀ ਫਰਵਰੀ ਅਤੇ ਦੂਜੀ ਅਪ੍ਰੈਲ ਵਿੱਚ ਪਾਉ ਜਦਕਿ ਅਮਰੂਦ ਅਤੇ ਬੇਰ ਲਈ ਨਾਈਟ੍ਰੋਜਨ ਵਾਲੀ ਖਾਦ ਦੀ ਪਹਿਲੀ ਕਿਸ਼ਤ ਮਈ-ਜੂਨ ਅਤੇ ਦੂਜੀ ਸਤੰਬਰ-ਅਕਤੂਬਰ ਵਿੱਚ ਪਾ ਦਿਉ।

ਫਾਸਫੋਰਸ

ਫਾਸਫੋਰਸ ਤੱਤ ਲਈ ਖਾਦ ਡੀ.ਏ.ਪੀ. ਵਰਤੀ ਜਾ ਸਕਦੀ ਹੈ ਪਰ ਸਿੰਗਲ ਸੁਪਰ ਫਾਸਫੇਟ ਨੂੰ ਤਰਜੀਹ ਦੇਣ ਨਾਲ ਪੌਦਿਆਂ ਨੂੰ ਕੈਲਸ਼ੀਅਮ ਅਤੇ ਸਲਫਰ ਤੱਤ ਲਈ ਮਿਲ ਜਾਂਦੇ ਹਨ।ਫਾਸਫੇਟ ਖਾਦ ਦੀ ਸਿਫਾਰਿਸ਼ ਕੀਤੀ ਮਾਤਰਾ ਨਾਈਟ੍ਰੋਜਨ ਵਾਲੀ ਖਾਦ ਦੀ ਪਹਿਲੀ ਕਿਸ਼ਤ ਦੇ ਨਾਲ ਹੀ ਪਾ ਦੇਣੀ ਚਾਹੀਦੀ ਹੈ।

ਪੋਟਾਸ਼ੀਅਮ

ਪੋਟਾਸ਼ੀਅਮ ਦੀ ਪੂਰਤੀ ਲਈ ਮਿਉਰੇਟ ਆਫ ਪੋਟਾਸ਼ ਦੀ ਲੋੜੀਂਦੀ ਮਾਤਰਾ ਯੂਰੀਆ ਖਾਦ ਦੀ ਪਹਿਲੀ ਕਿਸ਼ਤ ਦੇ ਨਾਲ ਹੀ ਪਾ ਦਿਉ। ਆਰਥਿਕ ਫਾਇਦੇਮੰਦੀ ਲਈ ਪੋਟਾਸ਼ ਖਾਦ ਦੀ ਵਰਤੋਂ ਮਿੱਟੀ ਪਰਖ ਰਿਪੋਰਟ ਦੇ ਆਧਾਰ ਹੀ ਕਰੋ। ਪ੍ਰੰਤੂ, ਪੋਟਾਸ਼ੀਅਮ ਨਾਈਟ੍ਰੇਟ (13:0:45) ਦਾ ਛਿੜਕਾਅ ਕਰਕੇ ਫਲ਼ਾਂ ਦੀ ਗੁਣਵੱਤਾ ਵਧਦੀ ਹੈ, ਭਾਰ ਵਧਣ ਸਦਕਾ ਝਾੜ ਵੱਧਦਾ ਹੈ ਅਤੇ ਇਸ ਦੀ ਵਰਤੋਂ ਧੂੰਦ-ਧੂੰਏ ਵਾਲੇ ਮੌਸਮ (ਅਕਤੂਬਰ-ਨਵੰਬਰ ਮਹੀਨੇ) ਦੌਰਾਨ ਫਲਦਾਰ ਪੌਦਿਆਂ, ਖਾਸ ਕਰਕੇ ਕਿੰਨੂ ਲਈ ਬਹੁਤ ਲਾਭਦਾਇਕ ਹੁੰਦੀ ਹੈ।

ਕਿੰਨੂ ਉੱਪਰ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ 10 ਗਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਮਈ, ਜੂਨ ਅਤੇ ਜੁਲਾਈ ਵਿੱਚ ਕਰੋ ਜਦਕਿ ਅਮਰੂਦ ਉੱਪਰ ਇਸਦਾ ਛਿੜਕਾਅ 20 ਗਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਅਗਸਤ ਮਹੀਨੇ ਫਲ ਪੈਣ ਤੋਂ ਬਾਅਦ ਅਤੇ ਦੁਬਾਰਾ ਸਤੰਬਰ ਮਹੀਨੇ ਵਿੱਚ ਕਰੋ।ਬੇਰਾਂ ਲਈ ਪੋਟਾਸ਼ੀਅਮ ਨਾਈਟ੍ਰੇਟ ਦਾ ਛਿੜਕਾਅ 15 ਗਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਅੱਧ ਨਵੰਬਰ ਅਤੇ ਅੱਧ ਜਨਵਰੀ ਵਿੱਚ ਕਰੋ।

ਇਹ ਵੀ ਪੜ੍ਹੋ : ਫ਼ਲਦਾਰ ਬੂਟਿਆਂ ਦੀਆਂ ਬਿਮਾਰੀਆਂ ਲਈ Bordeaux Mixture - ਇੱਕ ਰਾਮਬਾਣ

ਲਘੂ ਤੱਤਾਂ ਦੀ ਕਮੀ ਦੀ ਪੂਰਤੀ

ਫਲਦਾਰ ਬੂਟਿਆਂ ਵਿੱਚ ਲਘੂ ਤੱਤਾਂ ਦੀ ਕਮੀ ਨਾਲ ਪੱਤਿਆਂ ਦਾ ਹਰਾ ਰੰਗ ਖਰਾਬ ਹੋ ਜਾਂਦਾ ਹੈ ਅਤੇ ਆਕਾਰ ਛੋਟਾ ਰਹਿ ਜਾਂਦਾ ਹੈ ਜਿਸ ਕਰਕੇ ਝਾੜ ਘਟ ਜਾਂਦਾ ਹੈ।ਗੰਭੀਰ ਸਥਿਤੀ ਵਿੱਚ ਬੂਟੇ ਮਰ ਜਾਂਦੇ ਹਨ ਅਤੇ ਵਿੱਤੀ ਨੁਕਸਾਨ ਸਹਿਣ ਕਰਨਾ ਪੈਂਦਾ ਹੈ।ਇਸ ਲਈ ਹਲਕੀਆਂ, ਖਾਰੀਆਂ ਜਮੀਨਾਂ ਵਿੱਚ ਨਿੰਬੂ ਜਾਤੀ ਅਤੇ ਅਮਰੂਦ ਦੀ ਕਾਸ਼ਤ ਸਮੇਂ ਲਘੂ ਤੱਤਾਂ ਦੀ ਪੂਰਤੀ ਵੱਲ ਬਹੁਤ ਧਿਆਨ ਦੇਣ ਦੀ ਲੋੜ ਹੈ।

ਅਮਰੂਦ ਵਿੱਚ ਜਿੰਕ ਦੀ ਕਮੀ ਦੂਰ ਕਰਨ ਲਈ 10 ਗ੍ਰਾਮ ਜਿੰਕ ਸਲਫੇਟ ਪ੍ਰਤੀ ਲਿਟਰ ਪਾਣੀ ਅਤੇ ਅਣਬੁਝਿਆ ਚੂਨਾ 5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਨੂੰ ਮਿਲਾ ਕੇ, ਪੰਦਰਾ ਦਿਨਾਂ ਦੇ ਅੰਤਰਾਲ ਤੇ ਜੂਨ ਤੋਂ ਸਤੰਬਰ ਤੱਕ 2-3 ਛਿੜਕਾਅ ਕਰੋ।ਨਿੰਬੂ ਜਾਤੀ ਦੇ ਫਲਾਂ ਲਈ ਜਿੰਕ ਸਲਫੇਟ 4.7 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ, ਚੂਨੇ ਦੀ ਵਰਤੋਂ ਬਿਨਾਂ, ਅੱਧ ਅਪ੍ਰੈਲ ਅਤੇ ਅੱਧ ਅਗਸਤ ਵਿੱਚ ਕਰੋ।

ਨਿੰਬੂ ਜਾਤੀ ਦੇ ਪੌਦਿਆਂ ਵਿੱਚ ਮੈਂਗਨੀਜ਼ ਦੀ ਘਾਟ ਦੂਰ ਕਰਨ ਲਈ ਮੈਂਗਨੀਜ਼ ਸਲਫੇਟ ਦਾ 3.3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਦੋ ਛਿੜਕਾਅ ਪਹਿਲਾ ਅਪ੍ਰੈਲ ਅਤੇ ਦੂਜਾ ਸਤੰਬਰ ਵਿੱਚ ਕਰੋ। ਧਿਆਨ ਰਹੇ ਕਿ ਬੋਰਡੋ ਮਿਕਸਰ ਅਤੇ ਜਿੰਕ ਸਲਫੇਟ ਜਾਂ ਮੈਂਗਨੀਜ਼ ਸਲਫੇਟ ਦੇ ਛਿੜਕਾਅ ਦਰਮਿਆਨ ਘਟੋ-ਘੱਟ ਇੱਕ ਹਫਤੇ ਦਾ ਅੰਤਰ ਜਰੂਰ ਹੋਵੇ।

ਫਲ ਦਾ ਨਾ

ਉਮਰ (ਸਾਲ)

ਰੂੜੀ ਖਾਦ ਦੀ ਮਾਤਰਾ

(ਕਿਲੋ ਪ੍ਰਤੀ ਬੂਟਾ)

ਯੂਰੀਆ (ਗ੍ਰਾਮ ਪ੍ਰਤੀ ਬੂਟਾ)

ਸਿੰਗਲ ਸੁਪਰ ਫਾਸਫੇਟ

(ਗ੍ਰਾਮ ਪ੍ਰਤੀ ਬੂਟਾ)

ਮਿਉਰੇਟ ਆਫ ਪੋਟਾਸ਼

(ਗ੍ਰਾਮ ਪ੍ਰਤੀ ਬੂਟਾ)

ਨਿੰਬੂ ਜਾਤੀ

(ਕਿੰਨੂੰ ਤੋ ਬਿਨਾ)

1-3

5-20

110-330

-

-

4-6

25-50

440-550

-

-

7 ਜਾਂ ਉੱਪਰ

60-100

660-1760

-

-

ਕਿੰਨੂ

1-3

10-30

240-720

-

185-550

4-7

40-80

970-1690

1370-2400

735-1285

8 ਜਾਂ ਉੱਪਰ

100

1940

2730

1465

ਅਮਰੂਦ

1-3

10-20

150-200

500-1500

100-400

4-6

25-40

300-600

1400-2000

600-1000

7-10 ਜਾਂ ਉੱਪਰ

40-50

750-1000

2000-2500

1100-1500

ਬੇਰ

1-2

20-40

200-400

-

-

3-4

60-80

600-800

-

-

5 ਜਾਂ ਉੱਪਰ

100

1000

-

-

ਸੁਖਵਿੰਦਰ ਸਿੰਘ, ਚੇਤਕ ਬਿਸ਼ਨੋਈ ਅਤੇ ਅੰਗਰੇਜ ਸਿੰਘ
ਸਰੋਤ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (Punjab Agricultural University)

Summary in English: Fertilizer management to get more production from orchards in semi-arid region

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters