ਜਿਵੇਂ ਜਿਵੇਂ ਮਹਿੰਗਾਈ ਵੱਧ ਰਹੀ ਹੈ। ਉਸੇ ਤਰ੍ਹਾਂ ਤੇਲ ਦੇ ਦਾਮ `ਚ ਵੀ ਲਗਤਾਰ ਵਾਧਾ ਹੋ ਰਿਹਾ ਹੈ। ਜਿਸ ਨਾਲ ਆਮ ਜਨਤਾ ਨੂੰ ਤੇਲ ਖਰੀਦਣ ਲਈ 100 ਵਾਰ ਸੋਚਣਾ ਪੈਂਦਾ ਹੈ। ਜੇਕਰ ਸਰ੍ਹੋਂ ਦੇ ਤੇਲ ਨੂੰ ਹੀ ਧੰਦੇ ਵੱਜੋਂ ਆਪਣਾ ਲਿਆ ਜਾਵੇ, ਤਾਂ ਇਹ ਮਹਿੰਗਾਈ ਦੇ ਦੌਰ 'ਚ ਵਧੀਆ ਮੁਨਾਫ਼ਾ ਕਮਾਇਆ ਜਾ ਸਕਦਾ ਹੈ।
ਸਰ੍ਹੋਂ ਦੇ ਤੇਲ ਦੀ ਦਿਨੋਦਿਨ ਮੰਗ ਵਧਦੀ ਜਾ ਰਹੀ ਹੈ। ਸੂਰਜਮੁਖੀ ਦੀ ਖੇਤੀ ਨਾਲ ਇਸ ਮੰਗ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਸ ਖੇਤੀ `ਚ ਲਾਗਤ ਘੱਟ ਤੋਂ ਘੱਟ ਲੱਗਦੀ ਹੈ ਅਤੇ ਕਿਸੇ ਖਾਸ ਤਰ੍ਹਾਂ ਦੀ ਜ਼ਮੀਨ ਦੀ ਲੋੜ ਨਹੀਂ ਪੈਂਦੀ। ਇਸ ਖੇਤੀ ਨੂੰ ਹੋਰਨਾਂ ਫ਼ਸਲਾਂ ਦੇ ਕਿਨਾਰਿਆਂ `ਤੇ ਲਾ ਕੇ ਵੀ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ। ਤਾਂ ਆਓ ਅੱਜ ਗੱਲ ਕਰਦੇ ਹਾਂ ਸੂਰਜਮੁਖੀ ਦੀ ਖੇਤੀ ਬਾਰੇ।
ਸੂਰਜਮੁਖੀ ਦੀ ਕਾਸ਼ਤ
● ਇਸਦੀ ਬਿਜਾਈ ਅਕਤੂਬਰ ਦੇ ਆਖਰੀ ਹਫ਼ਤੇ ਤੋਂ ਨਵੰਬਰ ਦੇ ਪਹਿਲੇ ਹਫ਼ਤੇ ਤੱਕ ਕੀਤੀ ਜਾਂਦੀ ਹੈ।
● ਸੂਰਜਮੁਖੀ ਦੀ ਕਾਸ਼ਤ ਨੂੰ ਸਹੀ ਤਰ੍ਹਾਂ ਵੱਧਣ-ਫੁਲਣ ਲਈ 3 ਤੋਂ 4 ਮਹੀਨੇ ਦਾ ਸਮੇਂ ਲੱਗਦਾ ਹੈ।
● ਸੂਰਜਮੁਖੀ ਨੂੰ ਉਗਾਉਣ ਲਈ 1 ਏਕੜ `ਚ 2.5 - 3 ਕਿਲੋਗ੍ਰਾਮ ਬੀਜਾਂ ਦੀ ਵਰਤੋਂ ਕਰੋ।
● ਚੰਗੀ ਤਰ੍ਹਾਂ ਬੀਜਾਂ ਨੂੰ ਪੁੰਗਾਰਨ ਲਈ ਕਿਸਾਨ ਬ੍ਰਾਸੀਕਲ (Brassical) ਜਾਂ ਕੈਪਟਾਨ (Captan) ਰਸਾਇਣਕ ਦੀ ਵਰਤੋਂ ਕਰ ਸਕਦੇ ਹਨ।
● ਇਹ ਡੂੰਘੀ ਅਤੇ ਚੰਗੀ ਨਿਕਾਸ ਵਾਲੀ ਹਲਕੀ ਮਿੱਟੀ `ਚ ਬਹੁਤ ਜ਼ਲਦੀ ਉੱਗਦੇ ਹਨ।
● ਇਸ ਖੇਤੀ ਲਈ 1 ਏਕੜ `ਚ ਨਾਈਟ੍ਰੋਜਨ 16 ਕਿਲੋਗ੍ਰਾਮ, ਯੂਰੀਆ 35 ਕਿਲੋਗ੍ਰਾਮ ਦੀ ਵਰਤੋਂ ਕਰੋ।
● ਜੇਕਰ ਤੁਸੀਂ ਵੀ ਸੂਰਜਮੁਖੀ ਦੀ ਖੇਤੀ ਤੋਂ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ ਤਾਂ ਸੂਰਜਮੁਖੀ ਦੀਆਂ ਇਨ੍ਹਾਂ ਕਿਸਮਾਂ KBSh-44, NDSH-1, DRSH-1 ਦੀ ਵਰਤੋਂ ਕਰੋ।
ਇਹ ਵੀ ਪੜ੍ਹੋ : ਅਮਰੂਦਾਂ 'ਤੇ ਹਮਲਾ ਕਰਨ ਵਾਲੇ ਕੀੜਿਆਂ ਤੇ ਬਿਮਾਰੀਆਂ ਤੋਂ ਬਚਣ ਲਈ ਸਰਬਪੱਖੀ ਕੀਟ ਪ੍ਰਬੰਧ
ਸੂਰਜਮੁਖੀ ਕਾਸ਼ਤ ਸੰਬੰਧੀ ਵਪਾਰਕ ਵਿਚਾਰ
ਸੂਰਜਮੁਖੀ ਦੇ ਬੀਜ: ਅੱਜ-ਕੱਲ੍ਹ ਲੋਕ ਆਪਣੀ ਸਿਹਤ ਵੱਲ ਬਹੁਤਾ ਧਿਆਨ ਦੇ ਰਹੇ ਹਨ। ਜਿਸਦੇ ਚਲਦਿਆਂ ਲੋਕ ਸਰ੍ਹੋਂ ਦੇ ਬੀਜਾਂ ਦਾ ਸੇਵਨ ਕਰਨਾ ਸਿਹਤ ਲਈ ਫਾਇਦੇਮੰਦ ਮੰਨਦੇ ਹਨ। ਲੋਕਾਂ ਦੇ ਵਧਦੇ ਰੁਝਾਨ ਨੂੰ ਦੇਖਦੇ ਹੋਏ ਬਾਜ਼ਾਰ `ਚ ਸੂਰਜਮੁਖੀ ਦੇ ਬੀਜਾਂ ਦੀ ਮੰਗ ਵਧਦੀ ਜਾ ਰਹੀ ਹੈ।
ਸੂਰਜਮੁਖੀ ਦਾ ਤੇਲ: ਸੂਰਜਮੁਖੀ ਦਾ ਤੇਲ ਆਸਾਨੀ ਨਾਲ ਸੂਰਜਮੁਖੀ ਦੇ ਫੁੱਲਾਂ `ਤੋਂ ਪ੍ਰਾਪਤ ਕੀਤਾ ਜਾਂਦਾ ਹੈ। ਇਹ ਤੇਲ ਹਰ ਸਬਜ਼ੀ ਨੂੰ ਬਣਾਉਣ ਲਈ ਵਰਤਿਆ ਜਾਂਦਾ ਹੈ। ਪ੍ਰਾਚੀਨ ਲੋਕ ਇਸ ਤੇਲ ਦੀ ਵਰਤੋਂ ਸੱਟਾਂ ਨੂੰ ਠੀਕ ਕਰਨ ਲਈ ਵੀ ਕਰਦੇ ਸਨ। ਇਸ ਲਈ ਸਰ੍ਹੋਂ ਦੇ ਤੇਲ ਤੋਂ ਵਧੀਆ ਪੈਸੇ ਕਮਾਏ ਜਾ ਸਕਦੇ ਹਨ।
ਵਪਾਰਕ ਸੂਰਜਮੁਖੀ ਦੀ ਖੇਤੀ: ਇਸ ਕਾਰੋਬਾਰ ਨੂੰ ਸ਼ੁਰੂ ਕਰਨਾ ਤੁਹਾਡੇ ਲਈ ਇੱਕ ਚੰਗੀ ਆਮਦਨ ਅਤੇ ਰੁਜ਼ਗਾਰ ਦਾ ਸਰੋਤ ਹੋ ਸਕਦਾ ਹੈ। ਸੂਰਜਮੁਖੀ ਦੀ ਖੇਤੀ ਦੇ ਧੰਦੇ ਵਿੱਚ ਉਤਪਾਦਨ ਲਾਗਤ ਘੱਟ ਹੁੰਦੀ ਹੈ ਅਤੇ ਮੁਨਾਫ਼ਾ ਵੱਧ ਕਮਾਇਆ ਜਾਂਦਾ ਹੈ।
Summary in English: Good news for farmers, earn huge profit with this crop in 3 months