ਅਕਸਰ ਅੱਸੀ ਕੇਲੇ ਦੇ ਤਣੇ ਨੂੰ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ, ਪਰ ਜਿਸ ਚੀਜ਼ ਨੂੰ ਅੱਸੀ ਬੇਕਾਰ ਸਮਝਦੇ ਹਾਂ, ਅਸਲੀਅਤ ਵਿੱਚ ਉਹੀ ਸਭ ਤੋਂ ਕੰਮ ਦੀ ਚੀਜ਼ ਹੁੰਦੀ ਹੈ। ਅਜਿਹਾ ਹੀ ਕੁੱਝ ਕੇਲੇ ਦੇ ਤਣੇ ਨਾਲ ਹੈ। ਜਾਨਣ ਲਈ ਇਹ ਖ਼ਬਰ ਪੜੋ...
ਕੁਦਰਤ ਦੀ ਬਣਾਈ ਹਰ ਚੀਜ਼ ਵਿੱਚ ਗੁਣਾਂ ਦਾ ਭੰਡਾਰ ਹੈ, ਪਰ ਗਿਆਨ ਦੀ ਕਮੀ ਹੋਣ ਕਾਰਣ ਅੱਸੀ ਉਸ ਚੀਜ਼ ਦਾ ਸਹੀ ਮਾਇਨੇ ਵਿੱਚ ਲਾਭ ਨਹੀਂ ਚੁੱਕ ਪਾਉਂਦੇ। ਅੱਜ ਅੱਸੀ ਤੁਹਾਨੂੰ ਇੱਕ ਅਜਿਹੀ ਚੀਜ਼ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਅਕਸਰ ਅੱਸੀ ਬੇਕਾਰ ਸਮਝ ਕੇ ਸੁੱਟ ਦਿੰਦੇ ਹਾਂ। ਪਰ ਇਹ ਚੀਜ਼ ਜਿਸ ਨੂੰ ਅੱਸੀ ਕੱਖ ਦਾ ਨਹੀਂ ਸਮਝ ਰਹੇ, ਉਹੀ ਚੀਜ਼ ਇਨ੍ਹਾਂ-ਦਿਨੀਂ ਕਈ ਕਿਸਾਨਾਂ ਨੂੰ ਲੱਖਾਂ ਦਾ ਫਾਇਦਾ ਦੇ ਰਹੀ ਹੈ। ਜੀ ਹਨ, ਅੱਸੀ ਗੱਲ ਕਰ ਰਹੇ ਹਾਂ ਕੇਲੇ ਦੇ ਤਣੇ ਬਾਰੇ...
ਆਮ ਤੌਰ 'ਤੇ ਲੋਕ ਕੇਲੇ ਦੇ ਤਣੇ ਨੂੰ ਬੇਕਾਰ ਮੰਨਦੇ ਹਨ ਅਤੇ ਇਸਨੂੰ ਕੱਟ ਕੇ ਸੁੱਟ ਦਿੰਦੇ ਹਨ। ਪਰ ਜੇਕਰ ਇਹੀ ਤਣਾ ਤੁਹਾਡੀ ਕਮਾਈ ਦਾ ਸਾਧਣ ਬਣ ਜਾਵੇ, ਤਾਂ ਕਿੰਨਾ ਚੰਗਾ ਹੋਵੇਗਾ। ਦਰਅਸਲ, ਅੱਜ ਅੱਸੀ ਤੁਹਾਨੂੰ ਕੇਲੇ ਦੇ ਤਣੇ ਨਾਲ ਜੈਵਿਕ ਖਾਦ ਬਣਾਉਣ ਬਾਰੇ ਦੱਸਣ ਜਾ ਰਹੇ ਹਾਂ। ਜੋ ਮਾਰਕੀਟ ਵਿੱਚ ਤੁਹਾਨੂੰ ਚੰਗਾ ਮੁਨਾਫ਼ਾ ਦੇਵੇਗੀ। ਹਾਲਾਂਕਿ, ਕੇਲੇ ਦੀ ਕਾਸ਼ਤ ਕਰ ਰਹੇ ਜਿਆਦਾਤਰ ਕਿਸਾਨ ਇਸ ਨੂੰ ਸੁੱਟ ਹੀ ਦਿੰਦੇ ਹਨ। ਜਿਸ ਨਾਲ ਵਾਤਾਵਰਣ ਅਤੇ ਮਿੱਟੀ ਦੋਵਾਂ 'ਤੇ ਇਸ ਦਾ ਬੁਰਾ ਪ੍ਰਭਾਵ ਪੈਂਦਾ ਹੈ। ਇਨ੍ਹਾਂ ਹੀ ਨਹੀਂ, ਇਸ ਤੋਂ ਮਿੱਟੀ ਦੀ ਉਪਜਾਊ ਸਮਰੱਥਾ ਵੀ ਘਟ ਜਾਂਦੀ ਹੈ। ਪਰ ਜੋ ਵਪਾਰਕ ਵਿਚਾਰ ਅੱਜ ਅੱਸੀ ਤੁਹਾਡੇ ਨਾਲ ਸਾਂਝਾ ਕਰਨ ਜਾ ਰਹੇ ਹਾਂ, ਉਹ ਤੁਹਾਨੂੰ ਚੰਗਾ ਮੁਨਾਫਾ ਦੇਣ ਲਈ ਤਿਆਰ ਹੈ।
ਇਸ ਤਰ੍ਹਾਂ ਬਣਾਓ ਕੇਲੇ ਦੇ ਤਣੇ ਤੋਂ ਖਾਦ
-ਸਭ ਤੋਂ ਪਹਿਲਾਂ ਤੁਹਾਨੂੰ ਇੱਕ ਟੋਇਆ ਪੱਟਣਾ ਪਵੇਗਾ, ਜਿਸ ਵਿੱਚ ਕੇਲੇ ਦੇ ਤਣੇ ਨੂੰ ਪਾਇਆ ਜਾਏਗਾ।
-ਇਸ ਦੇ ਬਾਅਦ ਇਸ ਖੱਡੇ ਵਿੱਚ ਤਣੇ ਨਾਲ ਗੋਬਰ ਅਤੇ ਖਰਪਤਵਾਰੀ ਪਾਈ ਜਾਂਦੀ ਹੈ, ਨਾਲ ਹੀ ਡਿਕੰਪੋਜ਼ਰ ਦਾ ਵੀ ਛੀੜਕਾਵ ਕੀਤਾ ਜਾਂਦਾ ਹੈ।
-ਹੁਣ ਤਣਾ ਅਤੇ ਹੋਰ ਸਮੱਗਰੀ ਮਿਲ ਕੇ ਡਿਕੰਪੋਜ਼ ਹੋ ਜਾਏਗੀ ਅਤੇ ਜੈਵਿਕ ਖਾਦ ਵਿੱਚ ਬਦਲ ਜਾਏਗੀ।
ਦੱਸ ਦਈਏ ਕਿ ਇਸ ਖਾਦ ਦਾ ਉਪਯੋਗ ਕਿਸਾਨ ਆਪਣੇ ਖੇਤਾਂ ਵਿੱਚ ਚੰਗੀ ਫਸਲ ਉਗਾਉਣ ਲਈ ਕਰ ਸਕਦਾ ਹੈ। ਤੁਸੀਂ ਇਸਨੂੰ ਮਾਰਕੀਟ ਵਿੱਚ ਵੀ ਵੇਚ ਸਕਦੇ ਹੋ ਅਤੇ ਤਗੜਾ ਮੁਨਾਫਾ ਕਮਾ ਸਕਦੇ ਹੋ। ਜਿਕਰਯੋਗ ਹੈ ਕਿ ਅੱਜਕਲ ਸਰਕਾਰ ਵੀ ਕੈਮੀਕਲ ਊਰਵਰਕਾਂ ਦੀ ਥਾਂ ਜੈਵਿਕ ਖਾਦ ਦੀ ਵਰਤੋਂ ਨੂੰ ਪ੍ਰੋਤਸਾਹਨ ਦੇ ਰਹੀ ਹੈ। ਜੈਵਿਕ ਖਾਦ ਬਣਾਉਣ ਵਿੱਚ ਬਹੁਤ ਜ਼ਿਆਦਾ ਖਰਚ ਨਹੀਂ ਆਉਂਦਾ, ਪਰ ਇਸ ਤੋਂ ਕਿਸਾਨਾਂ ਨੂੰ ਚੰਗੀ ਕਮਾਈ ਜ਼ਰੂਰ ਹੁੰਦੀ ਹੈ।
ਇਹ ਵੀ ਪੜ੍ਹੋ : ਨਿੰਬੂ ਦਾ ਬੂਟਾ ਭਰ ਸਕਦੈ ਢੇਰ ਸਾਰੇ ਫੱਲ੍ਹਾ ਨਾਲ! ਬੱਸ ਇਹ ਕੰਮ ਕਰੋ
ਕੁਦਰਤੀ ਖਾਦ ਲਈ ਸਰਕਾਰ ਵੱਲੋਂ ਕਦਮ
ਕੇਂਦਰ ਅਤੇ ਸੂਬਾ ਸਰਕਾਰਾਂ ਲੋਕਾਂ ਨੂੰ ਜੈਵਿਕ ਖਾਦ ਦੀ ਵਰਤੋਂ ਕਰਨ ਲਈ ਉਤਸ਼ਾਹਿਤ ਕਰਦਿਆਂ ਰਹਿੰਦੀਆਂ ਹਨ। ਜਿਸਦੇ ਚਲਦਿਆਂ ਕਿਸਾਨਾਂ ਨੂੰ ਸਮੇਂ-ਸਮੇਂ 'ਤੇ ਢੁਕਵੀਂ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਜੋ ਕਿਸਾਨ ਜਾਗਰੁਕ ਹੋ ਸਕਣ ਅਤੇ ਇਸ ਤੋਂ ਲਾਹਾ ਲੈ ਸਕਣ। ਕਿਸਾਨਾਂ ਨੂੰ ਇਸ ਸੰਬੰਧੀ ਸਿਖਲਾਈ ਵੀ ਦਿੱਤੀ ਜਾਂਦੀ ਹੈ। ਦੱਸ ਦਈਏ ਕਿ ਕੁਦਰਤੀ ਖਾਦ ਦਾ ਉਪਯੋਗ ਕਰਕੇ ਮਿੱਟੀ ਦੀ ਉਪਜਾਊ ਸ਼ਕਤੀ ਤਾਂ ਬਣਦੀ ਹੀ ਹੈ, ਨਾਲ ਹੀ ਇਹੀ ਰਸਾਇਣ ਮੁਕਤ ਸਬਜ਼ੀਆਂ ਅਤੇ ਅਨਾਜ਼ ਸਾਡੇ ਸਰੀਰ ਨੂੰ ਤੰਦਰੁਸਤ ਅਤੇ ਸਿਹਤਮੰਦ ਬਣਾਉਂਦੇ ਹਨ।
Summary in English: Make organic manure from banana stems! Farmers will earn bumper!