Aloe Vera: ਅਜੋਕੇ ਸਮੇਂ 'ਚ ਹਰ ਕੋਈ ਘੱਟ ਸਮੇਂ ਅਤੇ ਘੱਟ ਨਿਵੇਸ਼ 'ਚ ਵੱਧ ਕਮਾਈ ਕਰਨਾ ਚਾਹੁੰਦਾ ਹੈ। ਅੱਜ ਦਾ ਕਿਸਾਨ ਵੀ ਕੁਝ ਅਜਿਹਾ ਹੀ ਕਰਦਾ ਨਜ਼ਰ ਆ ਰਿਹਾ ਹੈ। ਕਿਸਾਨਾਂ ਵੱਲੋਂ ਰਵਾਇਤੀ ਖੇਤੀ ਤੋਂ ਮੂੰਹ ਮੋੜਨਾ ਅਤੇ ਨਵੇਕਲੀ ਖੇਤੀ ਵੱਲ ਵਧਦਾ ਇਸਦੀ ਸਭ ਤੋਂ ਵੱਡੀ ਮਿਸਾਲ ਹੈ। ਅਜਿਹੇ 'ਚ ਅੱਜ ਅਸੀਂ ਤੁਹਾਨੂੰ ਕਮਾਈ ਦਾ ਇੱਕ ਵਧੀਆ ਵਿਕਲਪ ਦੱਸਣ ਜਾ ਰਹੇ ਹਾਂ, ਜੋ ਸ਼ੁਰੂ ਬੇਸ਼ਕ 50 ਹਜ਼ਾਰ ਦੇ ਨਿਵੇਸ਼ ਤੋਂ ਹੋਵੇਗਾ, ਪਰ ਤੁਹਾਨੂੰ ਲੱਖਾਂ 'ਚ ਮੁਨਾਫ਼ਾ ਦੇਵੇਗਾ।
ਜੇਕਰ ਤੁਸੀਂ ਨੌਕਰੀ ਦੇ ਪੇਸ਼ੇ ਨੂੰ ਛੱਡ ਕੇ ਖੇਤੀ ਕਰਨ ਬਾਰੇ ਮੰਨ ਬਣਾ ਰਹੇ ਹੋ ਤਾਂ ਘੱਟ ਪੂੰਜੀ ਤੋਂ ਤੁਸੀਂ ਆਪਣਾ ਕਾਰੋਬਾਰ ਆਸਾਨੀ ਨਾਲ ਸ਼ੁਰੂ ਕਰ ਸਕਦੇ ਹੋ। ਤੁਸੀਂ ਐਲੋਵੇਰਾ ਉਤਪਾਦ ਬਣਾਉਣ ਦਾ ਕਾਰੋਬਾਰ ਸ਼ੁਰੂ ਕਰ ਸਕਦੇ ਹੋ। ਦਰਅਸਲ, ਇਸ ਸਮੇਂ ਬਾਜ਼ਾਰਾਂ ਵਿੱਚ ਐਲੋਵੇਰਾ ਉਤਪਾਦਾਂ ਦੀ ਬਹੁਤ ਜ਼ਿਆਦਾ ਮੰਗ ਹੈ। ਇਸ ਦੇ ਨਾਲ ਹੀ ਤੁਸੀਂ ਇਸ ਕਾਰੋਬਾਰ ਨੂੰ ਬਹੁਤ ਘੱਟ ਨਿਵੇਸ਼ ਨਾਲ ਸ਼ੁਰੂ ਕਰ ਸਕਦੇ ਹੋ, ਜਦੋਂਕਿ ਤੁਹਾਡੀ ਕਮਾਈ ਬਹੁਤ ਵਧੀਆ ਹੋਵੇਗੀ। ਤਾਂ ਆਓ ਜਾਣਦੇ ਹਾਂ ਕਿ ਐਲੋਵੇਰਾ ਉਤਪਾਦ ਬਣਾਉਣ ਦਾ ਕਾਰੋਬਾਰ ਕਿਵੇਂ ਸ਼ੁਰੂ ਕਰਨਾ ਹੈ।
ਇਹ ਵੀ ਪੜ੍ਹੋ : ਹੁਣ ਘਰ `ਚ ਤਿਆਰ ਕਰੋ ਐਲੋਵੇਰਾ ਜੂਸ ਅਤੇ ਜੈੱਲ
ਐਲੋਵੇਰਾ ਉਤਪਾਦ ਕਾਰੋਬਾਰ ਕਿਵੇਂ ਸ਼ੁਰੂ ਕਰੀਏ?
ਪਿਛਲੇ ਕੁਝ ਸਾਲਾਂ ਤੋਂ ਭਾਰਤ ਸਮੇਤ ਹੋਰ ਦੇਸ਼ਾਂ ਵਿੱਚ ਐਲੋਵੇਰਾ ਤੋਂ ਬਣੇ ਉਤਪਾਦਾਂ ਦੀ ਮੰਗ ਵਧੀ ਹੈ। ਇਹ ਭੋਜਨ ਅਤੇ ਸੁੰਦਰਤਾ ਉਤਪਾਦਾਂ ਵਿੱਚ ਵਰਤਿਆ ਜਾਂਦਾ ਹੈ। ਇਹੀ ਕਾਰਨ ਹੈ ਕਿ ਐਲੋਵੇਰਾ ਰਾਹੀਂ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਇੱਕ ਪਾਸੇ ਐਲੋਵੇਰਾ ਦੀ ਕਾਸ਼ਤ ਕਰਕੇ ਚੰਗੀ ਕਮਾਈ ਕੀਤੀ ਜਾ ਸਕਦੀ ਹੈ। ਦੂਜੇ ਪਾਸੇ ਇਸਦੇ ਉਤਪਾਦ ਯਾਨੀ ਜੂਸ ਜਾਂ ਪਾਊਡਰ ਤਿਆਰ ਕਰਕੇ ਵੇਚਿਆ ਜਾ ਸਕਦਾ ਹੈ।
ਪ੍ਰੋਸੈਸਿੰਗ ਪਲਾਂਟ ਦੀ ਲਾਗਤ?
ਸਭ ਤੋਂ ਪਹਿਲਾਂ ਜੇਕਰ ਅਸੀਂ ਐਲੋਵੇਰਾ ਦੀ ਖੇਤੀ ਦੀ ਗੱਲ ਕਰੀਏ ਤਾਂ ਸਿਰਫ 50 ਹਜ਼ਾਰ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਤੁਸੀਂ ਏਨੀ ਲਾਗਤ ਵਿੱਚ ਐਲੋਵੇਰਾ ਦੀ ਖੇਤੀ ਕਰ ਸਕਦੇ ਹੋ। ਇਸ ਦੇ ਨਾਲ ਹੀ ਤੁਸੀਂ ਐਲੋਵੇਰਾ ਬਣਾਉਣ ਵਾਲੀਆਂ ਕੰਪਨੀਆਂ ਨਾਲ ਪ੍ਰੋਡਕਸ਼ਨ ਵੇਚਣ ਲਈ ਕੰਟਰੈਕਟ ਕਰ ਸਕਦੇ ਹੋ। ਹਾਲਾਂਕਿ, ਤੁਸੀਂ ਐਲੋਵੇਰਾ ਨੂੰ ਸਿੱਧੇ ਬਾਜ਼ਾਰ ਵਿੱਚ ਵੀ ਵੇਚ ਸਕਦੇ ਹੋ। ਹੁਣ ਗੱਲ ਕਰੀਏ ਐਲੋਵੇਰਾ ਪ੍ਰੋਸੈਸਿੰਗ ਪਲਾਂਟ ਦੀ ਤਾਂ ਇਸ ਦੇ ਲਈ ਲਗਭਗ 3 ਤੋਂ 5 ਲੱਖ ਰੁਪਏ ਦਾ ਨਿਵੇਸ਼ ਕਰਨਾ ਹੋਵੇਗਾ। ਜਿਸ ਵਿੱਚ ਕੱਚੇ ਮਾਲ ਤੋਂ ਇਲਾਵਾ ਲੇਬਰ ਚਾਰਜ ਅਤੇ ਮਸ਼ੀਨਾਂ ਦੀ ਕੀਮਤ ਸ਼ਾਮਿਲ ਹੈ।
ਇਹ ਵੀ ਪੜ੍ਹੋ : Aloe Vera Sabji Recipe: ਬਿਮਾਰੀਆਂ ਤੋਂ ਛੁਟਕਾਰਾ ਪਾਉਣ ਵਾਲੀ ਐਲੋਵੇਰਾ ਦੀ ਸਬਜ਼ੀ
ਕਿੰਨੀ ਹੋਵੇਗੀ ਕਮਾਈ?
ਬਾਜ਼ਾਰ ਵਿੱਚ ਐਲੋਵੇਰਾ ਹੈਂਡ ਵਾਸ਼ ਸ਼ਾਪ, ਐਲੋਵੇਰਾ ਜੂਸ, ਕਰੀਮ, ਸ਼ੈਂਪੂ ਜੈੱਲ ਸਮੇਤ ਕਈ ਉਤਪਾਦਾਂ ਦੀ ਚੰਗੀ ਮੰਗ ਹੈ। ਇਸ ਤੋਂ ਇਲਾਵਾ ਐਲੋਵੇਰਾ ਦੀ ਵਰਤੋਂ ਮੈਡੀਕਲ, ਕਾਸਮੈਟਿਕ ਅਤੇ ਫਾਰਮਾਸਿਊਟੀਕਲ ਵਰਗੇ ਖੇਤਰਾਂ 'ਚ ਕੀਤੀ ਜਾਂਦੀ ਹੈ। ਐਲੋਵੇਰਾ ਉਤਪਾਦ ਬਣਾ ਕੇ ਤੁਸੀਂ ਹਰ ਮਹੀਨੇ 1 ਲੱਖ ਰੁਪਏ ਤੋਂ ਵੱਧ ਕਮਾ ਸਕਦੇ ਹੋ, ਜੋ ਸਾਲ-ਦਰ-ਸਾਲ ਵਧਦਾ ਜਾਂਦਾ ਹੈ।
ਸਰਕਾਰ ਵੱਲੋਂ ਗ੍ਰਾੰਟ
ਐਲੋਵੇਰਾ ਦੀ ਕਾਸ਼ਤ ਔਸ਼ਧੀ ਉਤਪਾਦਨ ਲਈ ਕੀਤੀ ਜਾਂਦੀ ਹੈ ਅਤੇ ਇਸ ਨੂੰ ਘੱਟ ਪਾਣੀ ਦੀ ਲੋੜ ਹੁੰਦੀ ਹੈ। ਜਿਸ ਕਾਰਨ ਪਾਣੀ ਦੀ ਸੰਭਾਲ ਨੂੰ ਵੀ ਉਤਸ਼ਾਹਿਤ ਕੀਤਾ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇੱਕ ਹੈਕਟੇਅਰ ਵਿੱਚ ਐਲੋਵੇਰਾ ਦੀ ਖੇਤੀ ਕਰਨ ਦਾ ਜਿੰਨਾ ਖ਼ਰਚਾ ਆਉਂਦਾ ਹੈ, ਇਸ ਵਿੱਚ ਵੀ 30 ਫੀਸਦੀ ਦੀ ਗਰਾਂਟ ਬਾਗਬਾਨੀ ਵਿਭਾਗ ਵੱਲੋਂ ਦਿੱਤੀ ਜਾਂਦੀ ਹੈ।
Summary in English: Start the business of manufacturing aloe vera product, tremendous earning every month