1. Home
  2. ਬਾਗਵਾਨੀ

ਪੰਜਾਬ ਵਿੱਚ ਵੱਡੇ ਪੱਧਰ 'ਤੇ ਹੋ ਰਹੀ ਹੈ Strawberry Cultivation, ਜਾਣੋ ਅਗਾਂਹਵਧੂ ਕਿਸਾਨਾਂ ਦੀ ਇਹ ਵੱਡੀ ਯੋਜਨਾ

ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਵਿੱਚ ਅਗਾਂਹਵਧੂ ਕਿਸਾਨ ਸਟ੍ਰਾਬੇਰੀ ਦੀ ਕਾਸ਼ਤ ਵਿੱਚ ਦਿਲਚਸਪੀ ਦਿਖਾ ਰਹੇ ਹਨ, ਆਓ ਜਾਣਦੇ ਹਾਂ ਕੀ ਹੈ ਇਸ ਦੇ ਪਿੱਛੇ ਦਾ ਮੁੱਖ ਕਾਰਨ?

Gurpreet Kaur Virk
Gurpreet Kaur Virk
ਕਿਉਂ ਵੱਧ ਰਿਹੈ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਦਾ ਸਟ੍ਰਾਬੇਰੀ ਦੀ ਖੇਤੀ ਵੱਲ ਰੁਝਾਨ?

ਕਿਉਂ ਵੱਧ ਰਿਹੈ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਦਾ ਸਟ੍ਰਾਬੇਰੀ ਦੀ ਖੇਤੀ ਵੱਲ ਰੁਝਾਨ?

Strawberry Cultivation in Punjab: ਅਜੋਕੇ ਸਮੇਂ ਵਿੱਚ ਲੋਕ ਆਪਣੀਆਂ ਨੌਕਰੀਆਂ ਛੱਡ ਕੇ ਖੇਤੀਬਾੜੀ ਵੱਲ ਪਰਤ ਰਹੇ ਹਨ। ਇਹ ਲੋਕ ਰਵਾਇਤੀ ਖੇਤੀ ਦੀ ਥਾਂ ਕੁੱਝ ਅਜਿਹੀਆਂ ਫਸਲਾਂ ਉਗਾ ਰਹੇ ਹਨ, ਜਿਸ ਵਿੱਚ ਉਹ ਚੰਗਾ ਪੈਸਾ ਕਮਾ ਸਕਣ। ਜੇਕਰ ਤੁਸੀਂ ਵੀ ਕੁੱਝ ਅਜਿਹਾ ਕਰਨ ਬਾਰੇ ਸੋਚ ਰਹੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਬਿਹਤਰ ਵਿਚਾਰ ਲੈ ਕੇ ਆਏ ਹਾਂ। ਅੱਸੀ ਗੱਲ ਕਰ ਰਹੇ ਹਾਂ ਸਟ੍ਰਾਬੇਰੀ ਦੀ ਕਾਸ਼ਤ ਬਾਰੇ, ਜਿਸਦੀ ਮੰਗ ਦੇਸ਼ ਭਰ ਵਿੱਚ ਦਿਨੋ-ਦਿਨ ਵੱਧ ਰਹੀ ਹੈ।

ਪਿਛਲੇ ਕੁਝ ਦਹਾਕਿਆਂ ਤੋਂ ਪੰਜਾਬ ਵਿੱਚ ਅਗਾਂਹਵਧੂ ਕਿਸਾਨ ਸਟ੍ਰਾਬੇਰੀ ਦੀ ਕਾਸ਼ਤ ਵਿੱਚ ਦਿਲਚਸਪੀ ਦਿਖਾ ਰਹੇ ਹਨ। ਦਰਅਸਲ, ਸਟ੍ਰਾਬੈਰੀ ਦੀ ਫ਼ਸਲ ਆਮਦਨ ਵੱਖੋਂ ਬਹੁਤ ਹੀ ਲਾਹੇਵੰਦ ਹੈ, ਜਿਸ ਕਾਰਨ ਇਸ ਦੀ ਮੰਗ ਦਿਨੋ-ਦਿਨ ਵੱਧ ਰਹੀ ਹੈ। ਸਟ੍ਰਾਬੈਰੀ ਦੀਆਂ ਜੜ੍ਹਾਂ ਜਿਆਦਾਤਰ 15 ਤੋਂ 20 ਸੈਂਟੀਮੀਟਰ ਤੱਕ ਹੀ ਡੂੰਘੀਆਂ ਜਾਂਦੀਆਂ ਹਨ। ਭਾਰੀ ਚੀਕਨੀ ਮਿੱਟੀ ਅਤੇ ਪਾਣੀ ਦੇ ਉਤਰਾਅ ਚੜਾਅ ਵਾਲੀਆਂ ਜ਼ਮੀਨਾਂ ਵਿੱਚ ਇਸ ਦੀ ਕਾਸ਼ਤ ਨਹੀਂ ਕਰਨੀ ਚਾਹੀਦੀ। ਇਸਨੂੰ 6.0 ਤੋਂ 7.5 ਪੀ.ਐਚ ਵਾਲੀਆਂ ਜ਼ਮੀਨਾਂ ਵਿੱਚ ਵੀ ਸਫਲਤਾਪੂਰਵਕ ਕਾਸ਼ਤ ਕੀਤਾ ਜਾ ਸਕਦਾ ਹੈ।

ਸਿਫਾਰਿਸ਼ ਕਿਸਮਾਂ

ਚੈਂਡਲਰ: ਇਸ ਦਾ ਗੁੱਦਾ ਗੂੜ੍ਹੇ ਲਾਲ ਰੰਗ ਦਾ ਹੁੰਦਾ ਹੈ। ਪੱਕੇ ਫ਼ਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ ਜਿੰਨ੍ਹਾ ਦਾ ਵਜ਼ਨ 17.2 ਗ੍ਰਾਮ ਤੱਕ, ਮਿਠਾਸ 8.70 %, ਤੇਜ਼ਾਬੀ ਮਾਦਾ 0.83 % ਅਤੇ ਮਿਠਾਸ ਅਤੇ ਤੇਜਾਬੀ ਮਾਦੇ ਦਾ ਅਨੁਪਾਤ 10.48 ਹੁੰਦਾ ਹੈ। ਪ੍ਰਤੀ ਬੂਟਾ ਔਸਤਨ ਝਾੜ 263.1 ਗ੍ਰਾਮ ਹੁੰਦਾ ਹੈ।

ਵਿੰਟਰ ਡਾਨ: ਇਸ ਕਿਸਮਦੇ ਫ਼ਲ ਦਾ ਔਸਤਨ ਭਾਰ 20.2 ਗ੍ਰਾਮ ਹੁੰਦਾ ਹੈ। ਫ਼ਲ ਦੇ ਪੱਕਣ ਸਮੇਂ ਉਸਦਾ ਬਾਹਰੀ ਰੰਗ ਚਮਕਦਾਰ ਲਾਲ ਅਤੇ ਗੁੱਦੇ ਦਾ ਰੰਗ ਗੂੜ੍ਹਾ ਲਾਲ ਹੁੰਦਾ ਹੈ।ਪੱਕੇ ਹੋਏ ਫ਼ਲਾਂ ਦੀ ਮਿਠਾਸ 9.10%, ਤੇਜ਼ਾਬੀ ਮਾਦਾ 0.82 % ਅਤੇ ਮਿਠਾਸ ਅਤੇ ਤੇਜਾਬੀ ਮਾਦੇ ਦਾ ਅਨੁਪਾਤ 11.2 ਹੁੰਦਾ ਹੈ। ਪ੍ਰਤੀ ਬੂਟਾ ਔਸਤਨ ਝਾੜ 292.4 ਗ੍ਰਾਮ ਹੁੰਦਾ ਹੈ।

ਸਟ੍ਰਾਬੈਰੀ ਦੇ ਬੂਟੇ ਲਗਾਉਣ ਦਾ ਢੰਗ:

ਸਟ੍ਰਾਬੈਰੀ ਦੇ ਜੜ੍ਹਾਂ ਵਾਲੇ ਪੌਦੇ ਜਾਂ ਮੋਮੀ ਲਿਫਾਫਿਆਂ ਵਿੱਚ ਦਰਮਿਆਨੇ ਤੋਂ ਵੱਡੇ ਕਰਾਉਨ (ਗੰਢ) ਜਾਂ ਚੰਗੀਆਂ ਜੜ੍ਹਾਂ ਵਾਲੇ ਰਨਰ ਅੱਧ ਅਕਤੂਬਰ ਵਿੱਚ 30×30 ਸੈਂਟੀਮੀਟਰ ਦੀ ਵਿੱਥ ਤੇ ਲਗਾ ਦੇਵੋ। ਸਟ੍ਰਾਬੈਰੀ ਦੇ ਬੂਟਿਆਂ ਨੁੰ ਅਖੀਰ ਦਸੰਬਰ ਤੋਂ ਅੱਧ ਫਰਵਰੀ ਤੱਕ ਪੈਣ ਵਾਲੀ ਠੰਡ ਤੋਂ ਬਚਾਉਣ ਲਈ ਪਾਰਦਰਸ਼ੀ ਪਲਾਸਟਿਕ ਦੀ (50 ਮਾਈਕਰੋਨ) ਸ਼ੀਟ ਦੀ ਵਰਤੋਂ ਕੀਤੀ ਜਾਂਦੀ ਹੈ। 

ਇਹ ਵੀ ਪੜ੍ਹੋ : Semi-Arid Region ਵਿੱਚ ਬਾਗਾਂ ਤੋਂ ਵਧੇਰੇ ਉਤਪਾਦਨ ਲੈਣ ਲਈ Fertilizer Management

ਤੁਪਕਾ ਸਿੰਚਾਈ ਅਤੇ ਫਰਟੀਗੇਸ਼ਨ:

ਸਟ੍ਰਾਬੈਰੀ ਦੀ ਤੁਪਕਾ ਸਿੰਚਾਈ (ਮਿੰਟ/ਦਿਨ): ਇਸ ਤੋਂ ਬਾਅਦ ਪਾਣੀ ਹੇਠ ਲਿਖੇ ਅਨੁਸਾਰ ਲਗਾਉਣਾ ਚਾਹੀਦਾ ਹੈ।

ਮਹੀਨਾ

ਨਵੰਬਰ

ਦਸੰਬਰ

ਜਨਵਰੀ

ਫਰਵਰੀ

ਮਾਰਚ

ਅਪ੍ਰੈਲ

ਸਮਾਂ (ਮਿੰਟਾਂਵਿੱਚ)

10

14

12

22

29

38

ਬੂਟਾ ਲਾਉਣ ਦੇ 6 ਦਿਨ ਬਾਅਦ ਫਰਟੀਗੇਸ਼ਨ ਸ਼ੁਰੂ ਕਰ ਦੇਣੀ ਚਾਹੀਦੀ ਹੈ ਕਿਉਂਕਿ ਉਸ ਸਮੇਂ ਤੱਕ ਬੂਟੇ ਦੀਆਂ ਜੜ੍ਹਾਂ ਆਪਣੀ ਪਕੜ ਚੰਗੀ ਤਰ੍ਹਾਂ ਬਣਾ ਲੈਂਦੀਆਂ ਹਨ। ਸਟ੍ਰਾਬੈਰੀ ਤੋਂ ਚੰਗਾ ਝਾੜ ਲੈਣ ਲਈ ਹੇਠਾਂ ਦਿੱਤੀਆਂ ਖਾਦਾਂ ਅਨੁਸਾਰ ਵਰਤੋਂ ਕਰੋ। ਇਸ ਵਿਧੀ ਅਨੁਸਾਰ 44 ਕਿਲੋ ਨਾਈਟਰੋਜ਼ਨ, 32 ਕਿਲੋ ਫਾਸਫੋਰਸ ਅਤੇ 40 ਕਿਲੋ ਪੋਟਾਸ਼ ਪ੍ਰਤੀ ਏਕੜ ਪਾਉਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ਫ਼ਲਦਾਰ ਬੂਟਿਆਂ ਦੀਆਂ ਬਿਮਾਰੀਆਂ ਲਈ Bordeaux Mixture - ਇੱਕ ਰਾਮਬਾਣ

ਕਿਉਂ ਵੱਧ ਰਿਹੈ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਦਾ ਸਟ੍ਰਾਬੇਰੀ ਦੀ ਖੇਤੀ ਵੱਲ ਰੁਝਾਨ?

ਕਿਉਂ ਵੱਧ ਰਿਹੈ ਪੰਜਾਬ ਦੇ ਅਗਾਂਹਵਧੂ ਕਿਸਾਨਾਂ ਦਾ ਸਟ੍ਰਾਬੇਰੀ ਦੀ ਖੇਤੀ ਵੱਲ ਰੁਝਾਨ?

ਸਟ੍ਰਾਬੈਰੀ ਵਿੱਚ ਫਰਟੀਗੇਸ਼ਨ ਦੀ ਵਿਧੀ:

ਬੂਟਾ ਲਾਉਣ ਤੋਂ ਬਾਅਦ ਦਿਨ

ਘੁਲਣਸ਼ੀਲ ਖਾਦਾਂ

ਖਾਦ ਦੀ ਵਰਤੋਂ (ਕਿਲੋ/ਦਿਨ/ਏਕੜ)

6-35

19 ਨਾਈਟ੍ਰੋਜਨ (N): 19 ਫਾਸਫੋਰਸ (P2O5):19 ਪੋਟਾਸ਼ (K2O)

17 ਨਾਈਟ੍ਰੋਜਨ (N) : 44 ਫਾਸਫੋਰਸ (P2O5) : 00 ਪੋਟਾਸ਼ (K2O)

ਯੂਰੀਆ (46%N)

0.82

1.00

0.65

36-60

19 ਨਾਈਟ੍ਰੋਜਨ (N): 19 ਫਾਸਫੋਰਸ  (P2O5):19 ਪੋਟਾਸ਼ (K2O)

ਯੂਰੀਆ (46% N)

17 ਨਾਈਟ੍ਰੋਜਨ (N) :44 ਫਾਸਫੋਰਸ  P2O5:00 ਪੋਟਾਸ਼ (K2O)

1.68

0.23

0.70

61-90

ਮਿਊਰੇਟ ਆਫ਼ ਪੋਟਾਸ਼ (MOP) 60% ਪੋਟਾਸ਼ (K2O)

ਯੂਰੀਆ (46% N)

ਸਲਫੇਟ ਆਫ ਪੋਟਾਸ਼ (SOP) 41%

0.81

1.00

0.55

91-120

19 ਨਾਈਟ੍ਰੋਜਨ (N) :19 ਫਾਸਫੋਰਸ (P2O5) : 19 ਪੋਟਾਸ਼ (K2O)

ਸਲਫੇਟ ਆਫ ਪੋਟਾਸ਼ (SOP) 41%

0.87

0.55

121-155

16 ਨਾਈਟ੍ਰੋਜਨ (N) :08 ਫਾਸਫੋਰਸ (P2O5) : 24 ਪੋਟਾਸ਼ (K2O)

0.72

ਤੁੜਾਈ ਅਤੇ ਮੰਡੀਕਰਨ:

ਸਟ੍ਰਾਬੈਰੀਨੂੰ ਤੋੜਨ ਤੋਂ ਬਾਅਦ ਨਹੀਂ ਪਕਾਇਆ ਜਾ ਸਕਦਾ।ਪੂਰੀ ਤਰ੍ਹਾਂ ਲਾਲ ਅਤੇ ਪੱਕੇ ਹੋਏ ਫ਼ਲ਼ਾਂ ਨੂੰ  200 ਗ੍ਰਾਮ ਪਲਾਸਟਿਕ ਦੀਆਂ ਡੱਬੀਆਂ ਵਿੱਚ ਪੈਕ ਕਰਕੇ ਮੰਡੀਕਰਨ ਕਰਨਾ ਚਾਹੀਦਾ ਹੈ। ਇਹ ਫ਼ਲ ਆਮ ਹਾਲਾਤਾਂ ਵਿੱਚ 2 ਦਿਨਾਂ ਅਤੇ ਕੋਲਡ ਸਟੋਰ ਵਿੱਚ 6 ਤੋਂ 9 ਦਿਨਾਂ, 5±1 ਡਿਗਰੀ ਸੈਲਸੀਅਸ ਤੇ 90 ਤੋਂ 95 ਪ੍ਰਤੀਸ਼ਤ ਨਮੀ ਵਿੱਚ ਸਟੋਰ ਕੀਤਾ ਜਾ ਸਕਦਾ ਹੈ। ਉਮੀਦ ਹੈ, ਕਿਸਾਨ ਉਪਰੋਕਤ ਨੁਕਤਿਆਂ ਨੂੰ ਅਪਣਾ ਕੇ ਪੂਰਾ ਲਾਭ ਲੈਣਗੇ ਅਤੇ ਹੋਰਨਾਂ ਕਿਸਾਨਾਂ ਨੀਲ ਵੀ ਇਹ ਜਾਣਕਾਰੀ ਸਾਂਝੀ ਕਰਨਗੇ।     

Summary in English: Strawberries are being cultivated on a large scale in Punjab, know this big plan of progressive farmers

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters