1. Home
  2. ਬਾਗਵਾਨੀ

ਹੁਣ ਕਿਸਾਨਾਂ ਦੀ ਬੱਲੇ-ਬੱਲੇ, ਨਾਸ਼ਪਤੀ ਦੀਆਂ ਇਹ ਕਿਸਮਾਂ ਦੇਣਗੀਆਂ ਵੱਧ ਝਾੜ ਤੇ ਮੋਟਾ ਮੁਨਾਫਾ!

ਨਾਸ਼ਪਤੀ ਦੀਆਂ ਇਹ ਕੁਝ ਕਿਸਮਾਂ ਦੇਣਗੀਆਂ ਤੁਹਾਨੂੰ ਚੰਗਾ ਮੁਨਾਫ਼ਾ, ਆਓ ਜਾਣਦੇ ਹਾਂ ਇਨ੍ਹਾਂ ਕਿਸਮਾਂ ਦੀ ਵਧੇਰੇ ਜਾਣਕਾਰੀ...

Priya Shukla
Priya Shukla
ਨਾਸ਼ਪਾਤੀ ਦੀਆਂ ਇਹ ਕੁਝ ਕਿਸਮਾਂ ਦੇਣਗੀਆਂ ਤੁਹਾਨੂੰ ਚੰਗਾ ਮੁਨਾਫ਼ਾ

ਨਾਸ਼ਪਾਤੀ ਦੀਆਂ ਇਹ ਕੁਝ ਕਿਸਮਾਂ ਦੇਣਗੀਆਂ ਤੁਹਾਨੂੰ ਚੰਗਾ ਮੁਨਾਫ਼ਾ

ਨਾਸ਼ਪਤੀ ਦੁਨੀਆ ਭਰ ਵਿੱਚ ਉਗਾਈ ਤੇ ਖ਼ਪਤ ਕੀਤੀ ਜਾਂਦੀ ਹੈ। ਦੁਨੀਆ ਭਰ ਵਿੱਚ ਨਾਸ਼ਪਤੀਆਂ ਦੀਆਂ ਲਗਭਗ 3000 ਕਿਸਮਾਂ ਉਗਾਈਆਂ ਜਾਂਦੀਆਂ ਹਨ, ਜੋ ਆਕਾਰ ਤੇ ਸੁਆਦ ਦੋਵਾਂ `ਚ ਵਿਲੱਖਣ ਹੁੰਦੀਆਂ ਹਨ। ਨਾਸ਼ਪਤੀ ਦਾ ਫਲ ਪ੍ਰੋਟੀਨ ਤੇ ਵਿਟਾਮਿਨ ਦਾ ਭਰਪੂਰ ਸਰੋਤ ਹੈ। ਭਾਰਤ ਵਿੱਚ ਨਾਸ਼ਪਤੀ ਦੀ ਕਾਸ਼ਤ ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਤੇ ਯੂਪੀ ਵਿੱਚ ਕੀਤੀ ਜਾਂਦੀ ਹੈ ਤੇ ਘੱਟ ਠੰਡੀਆਂ ਕਿਸਮਾਂ ਉਪ-ਉਪਖੰਡੀ ਖੇਤਰਾਂ ਲਈ ਚੰਗੀਆਂ ਹੁੰਦੀਆਂ ਹਨ।

ਨਾਸ਼ਪਤੀ ਦੀ ਖੇਤੀ ਕਿਸਾਨਾਂ ਲਈ ਲਾਹੇਵੰਦ ਹੈ। ਇਸ ਲਈ ਇਨ੍ਹਾਂ ਦੀਆਂ ਕਿਸਮਾਂ ਦੀ ਚੋਣ ਕਿਸਾਨਾਂ ਲਈ ਜ਼ਰੂਰੀ ਹੋ ਜਾਂਦੀ ਹੈ।ਕਿਸਾਨਾਂ ਨੂੰ ਇਸ ਤਰ੍ਹਾਂ ਦੀਆਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੀਦੀ ਹੈ ਜਿਨ੍ਹਾਂ ਤੋਂ ਖਾਣ ਵਾਲੇ ਨੂੰ ਹੀ ਨਹੀਂ ਸਗੋਂ ਕਿਸਾਨਾਂ ਨੂੰ ਵੀ ਚੰਗਾ ਲਾਭ ਮਿਲੇ। ਆਓ ਜਾਣਦੇ ਹਾਂ ਨਾਸ਼ਪਤੀ ਦੀਆਂ ਉਨ੍ਹਾਂ ਕਿਸਮਾਂ ਬਾਰੇ ਜਿਨ੍ਹਾਂ ਤੋਂ ਕਿਸਾਨ ਵੱਧ ਝਾੜ ਤੇ ਮੁਨਾਫਾ ਲੈ ਸਕਦੇ ਹਨ।

ਨਾਸ਼ਪਤੀ ਦੀਆਂ ਕੁਝ ਖ਼ਾਸ ਕਿਸਮਾਂ:

1. ਪਥਰਨਾਖ (Patharnakh):
ਇਸ ਕਿਸਮ ਦੇ ਫਲ ਹਰੇ, ਗੋਲ ਤੇ ਆਕਾਰ `ਚ ਸਾਧਾਰਨ ਹੁੰਦੇ ਹਨ। ਇਸਦੇ ਉੱਪਰ ਛੋਟੀਆਂ ਬਿੰਦੀਆਂ ਬਣਿਆ ਹੁੰਦੀਆਂ ਹਨ। ਇਸ ਕਿਸਮ ਦੇ ਫਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਲੰਬੇ ਸਮੇਂ ਤੱਕ ਸਟੋਰ (Store) ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਇਸ ਦਾ ਮਿੱਝ (Pulp) ਰਸਦਾਰ ਤੇ ਕੁਰਕੁਰਾ ਹੁੰਦਾ ਹੈ। ਇਸ ਦੇ ਹਰੇਕ ਰੁੱਖ ਤੋਂ 150 ਕਿਲੋ ਝਾੜ ਆਸਾਨੀ ਨਾਲ ਲਿਆ ਜਾ ਸਕਦਾ ਹੈ। ਇਸ ਦੇ ਫਲ ਜੁਲਾਈ ਦੇ ਆਖਰੀ ਹਫ਼ਤੇ ਤੱਕ ਪੱਕ ਜਾਂਦੇ ਹਨ।

2. ਪੰਜਾਬ ਨਖ (Punjab Nakh):
ਇਹ ਇੱਕ ਸਖ਼ਤ ਨਾਸ਼ਪਤੀ ਦੀ ਕਿਸਮ ਹੈ। ਇਸਦੇ ਫਲ ਅੰਡਾਕਾਰ ਆਕਾਰ ਦੇ ਹੁੰਦੇ ਹਨ ਤੇ ਪ੍ਰਮੁੱਖ ਬਿੰਦੀਆਂ ਦੇ ਨਾਲ ਹਲਕੇ ਪੀਲੇ-ਹਰੇ ਹੁੰਦੇ ਹਨ। ਇਹ ਕਿਸਮ ਜੁਲਾਈ ਦੇ ਚੌਥੇ ਹਫ਼ਤੇ ਫਲ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਹ 190 ਕਿਲੋ ਪ੍ਰਤੀ ਰੁੱਖ ਔਸਤ ਝਾੜ ਦਿੰਦਾ ਹੈ।

ਇਹ ਵੀ ਪੜ੍ਹੋ : ਪੌਦਿਆਂ ਨੂੰ ਉੱਲੀਮਾਰ ਤੋਂ ਬਚਾਉਣ ਲਈ ਕਰੋ ਇਨ੍ਹਾਂ ਘਰੇਲੂ ਉਪਚਾਰਾਂ ਦੀ ਪਾਲਣਾ

3. ਪੰਜਾਬ ਬਿਊਟੀ (Punjab Beauty):
ਇਸਦੇ ਫਲ ਪੀਲੇ ਤੇ ਲਾਲ ਰੰਗ ਦੇ ਦਰਮਿਆਨੇ ਆਕਾਰ ਦੇ ਹੁੰਦੇ ਹਨ। ਇਸਦਾ ਮਿੱਝ (Pulp) ਚਿੱਟੇ ਰੰਗ ਦਾ ਤੇ ਮਿੱਠਾ ਹੁੰਦਾ ਹੈ। ਪੰਜਾਬ ਬਿਊਟੀ ਦੇ ਫਲ ਜੁਲਾਈ ਦੇ ਤੀਜੇ ਹਫ਼ਤੇ ਤੱਕ ਪੱਕ ਜਾਂਦੇ ਹਨ। ਇਸ ਕਿਸਮ ਤੋਂ 80 ਕਿਲੋ ਪ੍ਰਤੀ ਬੂਟਾ ਝਾੜ ਮਿਲ ਸਕਦਾ ਹੈ।

4. ਪੰਜਾਬ ਨੈਕਟਰ (Punjab Nectar):
ਇਹ ਨਾਸ਼ਪਤੀ ਦੀ ਅਰਧ-ਨਰਮ ਕਿਸਮ ਹੈ। ਇਸਦੇ ਰੁੱਖ ਦਰਮਿਆਨੀ ਉਚਾਈ ਦੇ ਹੁੰਦੇ ਹਨ ਤੇ ਫਲ ਦਰਮਿਆਨੇ ਤੋਂ ਵੱਡੇ ਆਕਾਰ ਦੇ ਹੁੰਦੇ ਹਨ। ਇਸਦਾ ਮਿੱਝ ਚਿੱਟੇ ਦੇ ਨਾਲ ਪੀਲੇ ਹਰੇ ਰੰਗ ਦਾ ਹੁੰਦਾ ਹੈ ਤੇ ਇਸਦੇ ਫਲ ਪੱਕਣ 'ਤੇ ਰਸੀਲੇ ਬਣ ਜਾਂਦੇ ਹਨ। ਇਸਦੇ ਫਲ ਜੁਲਾਈ ਦੇ ਚੌਥੇ ਹਫ਼ਤੇ ਤੱਕ ਤਿਆਰ ਹੋ ਜਾਂਦੇ ਹਨ। ਇਸ ਕਿਸਮ ਤੋਂ ਵੀ 80 ਕਿਲੋ ਪ੍ਰਤੀ ਬੂਟਾ ਝਾੜ ਮਿਲ ਸਕਦਾ ਹੈ।

5. ਬਬੂਗੋਸ਼ਾ (Babugosha):
ਇਹ ਨਾਸ਼ਪਤੀ ਦੀ ਅਰਧ-ਨਰਮ ਕਿਸਮ ਹੈ। ਇਸਦੇ ਫਲ ਹਰੇ-ਪੀਲੇ ਰੰਗ ਦੇ ਹੁੰਦੇ ਹਨ ਤੇ ਮਿੱਝ ਮਿੱਠਾ ਹੁੰਦਾ ਹੈ। ਅਗਸਤ ਦੇ ਪਹਿਲੇ ਹਫ਼ਤੇ ਤੱਕ ਇਸਦੇ ਫਲ ਪੱਕ ਜਾਂਦੇ ਹਨ ਤੇ ਇਹ 60 ਕਿਲੋ ਪ੍ਰਤੀ ਰੁੱਖ ਔਸਤਨ ਝਾੜ ਦਿੰਦਾ ਹੈ।

Summary in English: These types of pears will give high yield and high profit!

Like this article?

Hey! I am Priya Shukla. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters