ਕਪਾਹ (Cotton) ਵਿਸ਼ਵ ਦੀ ਮਹੱਤਵਪੂਰਨ ਕੁਦਰਤੀ ਰੇਸ਼ੇ ਅਤੇ ਨਕਦੀ ਫਸਲਾਂ ਵਿੱਚੋਂ ਇੱਕ ਹੈ। ਇਹ ਦੇਸ਼ ਦੀ ਉਦਯੋਗਿਕ ਅਤੇ ਖੇਤੀਬਾੜੀ ਆਰਥਿਕਤਾ `ਚ ਇੱਕ ਪ੍ਰਮੁੱਖ ਭੂਮਿਕਾ ਨਿਭਾਉਂਦੀ ਹੈ। ਭਾਰਤ `ਚ ਕਪਾਹ ਕੱਪੜਾ ਉਦਯੋਗ ਲਈ ਬੁਨਿਆਦੀ ਕੱਚਾ ਮਾਲ (Cotton fiber) ਪ੍ਰਦਾਨ ਕਰਦਾ ਹੈ। ਕਪਾਹ ਪੰਜਾਬ, ਹਰਿਆਣਾ, ਰਾਜਸਥਾਨ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਵਰਗੇ ਸੂਬਿਆਂ `ਚ ਉਗਾਈ ਜਾਂਦੀ ਹੈ।
ਕਪਾਹ `ਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਪਾਈਆਂ ਜਾਂਦੀਆਂ ਹਨ, ਪਰ ਮਾੜੀ ਗੱਲ ਇਹ ਹੈ ਕਿ ਅੱਜੇ ਤੱਕ ਇਨ੍ਹਾਂ ਬਿਮਾਰੀਆਂ ਦਾ ਕੋਈ ਪੱਕਾ ਇਲਾਜ਼ ਨਹੀਂ ਕੀਤਾ ਜਾ ਸੱਕਿਆ। ਜਿਸ ਕਾਰਨ ਕਿਸਾਨਾਂ ਨੂੰ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਨਾਲ ਕਪਾਹ ਦੀ ਸਮਰੱਥਾ ਵੀ ਦਿਨੋਂ-ਦਿਨ ਘਟਦੀ ਜਾ ਰਹੀ ਹੈ। ਪਰ ਹੁਣ ਘਬਰਾਉਣ ਦੀ ਕੋਈ ਲੋੜ ਨਹੀਂ ਅਸੀਂ ਤੁਹਾਡੇ ਨਾਲ ਕਪਾਹ ਦੀ ਮੁੱਖ ਬਿਮਾਰੀਆਂ, ਉਨ੍ਹਾਂ ਦੇ ਲੱਛਣ ਅਤੇ ਇਲਾਜ਼ ਬਾਰੇ ਕੁਝ ਵਿਸ਼ੇਸ਼ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਜੋ ਕਿਸਾਨਾਂ ਲਈ ਬਹੁਤ ਲਾਹੇਮੰਡ ਸਾਬਿਤ ਹੋ ਸਕਦੀ ਹੈ।
ਬੈਕਟੀਰੀਅਲ ਬਲਾਈਟ ਸਕਾਰਚ ਰੋਗ (bacterial blight scorch disease)
ਬੈਕਟੀਰੀਅਲ ਬਲਾਈਟ ਸਕਾਰਚ ਰੋਗ ਕਪਾਹ `ਚ ਆਮਤੌਰ `ਤੇ ਦਿਖਾਈ ਦਿੰਦਾ ਹੈ। ਇਹ ਬਿਮਾਰੀ ਇੱਕ ਬੈਕਟੀਰੀਆ ਕਾਰਨ ਹੁੰਦੀ ਹੈ, ਜੋ ਬੀਜ ਅਤੇ ਮਿੱਟੀ ਤੋਂ ਪੈਦਾ ਹੁੰਦਾ ਹੈ। ਇਹ ਪੌਦੇ ਦੇ ਸਾਰੇ ਹਿੱਸਿਆਂ `ਚ ਫੈਲ ਜਾਂਦੀ ਹੈ।
ਬਿਮਾਰੀ ਦੇ ਲੱਛਣ:
● ਇਹ ਬੈਕਟੀਰੀਆ ਕੋਟੀਲੇਡਨ (cotyledon), ਪੱਤਿਆਂ, ਟਾਹਣੀਆਂ 'ਤੇ ਹਮਲਾ ਕਰਦਾ ਹੈ।
● ਇਸ ਬਿਮਾਰੀ ਨਾਲ ਕੋਟੀਲੇਡਨ ਦੇ ਕਿਨਾਰੇ ਛੋਟੇ, ਗੋਲ ਆਕਾਰ ਦੇ ਪਾਣੀ ਵਾਲੇ ਧੱਬੇ ਬਣਦੇ ਹਨ।
● ਇਹ ਧੱਬੇ ਬਾਅਦ `ਚ ਭੂਰੇ ਜਾਂ ਕਾਲੇ ਹੋ ਜਾਂਦੇ ਹਨ ਅਤੇ ਕੋਟੀਲਡਨ ਸੁੰਗੜ ਜਾਂਦੇ ਹਨ।
● ਹੌਲੀ-ਹੌਲੀ ਆਕਾਰ `ਚ ਵਾਧਾ ਹੁੰਦਾ ਹੈ।
● ਬੈਕਟੀਰੀਆ ਹੌਲੀ-ਹੌਲੀ ਨਵੇਂ ਪੱਤਿਆਂ `ਚ ਫੈਲ ਜਾਂਦਾ ਹੈ ਅਤੇ ਪੌਦਾ ਮੁਰਝਾ ਕੇ ਮਰ ਜਾਂਦਾ ਹੈ।
ਮੁਰਝਾਉਣਾ (wilting)
ਮੁਰਝਾਉਣਾ ਜਾਂ ਪੌਦਿਆਂ ਦੀ ਝੁਲਸ ਬਿਮਾਰੀ ਮੁੱਖ ਤੌਰ 'ਤੇ ਦੇਸੀ ਕਪਾਹ `ਚ ਪਾਈ ਜਾਂਦੀ ਹੈ। ਇਹ ਬਿਮਾਰੀ ਮਿੱਟੀ `ਚ ਪੈਦਾ ਹੋਣ ਵਾਲੀ ਉੱਲੀ ਦੇ ਕਾਰਨ ਹੁੰਦੀ ਹੈ।
ਬਿਮਾਰੀ ਦੇ ਲੱਛਣ:
● ਇਹ ਬਿਮਾਰੀ ਆਮ ਤੌਰ 'ਤੇ 35 ਤੋਂ 45 ਸਾਲ ਦੀ ਉਮਰ ਦੇ ਪੌਦਿਆਂ `ਚ ਦਿਖਾਈ ਦਿੰਦੀ ਹੈ।
● ਝੁਲਸ ਬਿਮਾਰੀ ਦੀ ਸ਼ੁਰੁਆਤ ਇੱਕ ਛੋਟੇ ਪੈਚ ਤੋਂ ਹੁੰਦੀ ਹੈ, ਪਰ ਜਿਵੇਂ-ਜਿਵੇਂ ਈਨੋਕੁਲਮ (inoculum) ਵਧਦਾ ਹੈ ਪੈਚ ਦੇ ਆਕਾਰ `ਚ ਵੀ ਵਾਧਾ ਹੁੰਦਾ ਹੈ।
● ਇਸ ਬਿਮਾਰੀ ਨਾਲ ਪ੍ਰਭਾਵਿਤ ਪੌਦਿਆਂ ਦੇ ਪੱਤੇ ਪੀਲੇ ਹੋ ਜਾਂਦੇ ਹਨ, ਪਰ ਬਾਅਦ `ਚ ਭੂਰੇ ਅਤੇ ਮੁਰਝਾ ਜਾਂਦੇ ਹਨ।
● ਜਿਸ ਤੋਂ ਬਾਅਦ ਉਹ ਡਿੱਗ ਜਾਂਦੇ ਹਨ।
● ਰੋਗੀ ਪੌਦਿਆਂ ਦੀਆਂ ਜੜ੍ਹਾਂ ਅੰਦਰੋਂ ਭੂਰੀਆਂ ਅਤੇ ਕਾਲੀਆਂ ਹੋ ਜਾਂਦੀਆਂ ਹਨ।
● ਜਦੋਂ ਬਿਮਾਰ ਪੌਦੇ ਕੱਟੇ ਜਾਂਦੇ ਹਨ ਤਾਂ ਟਿਸ਼ੂ ਕਾਲੇ ਦਿਖਾਈ ਦਿੰਦੇ ਹਨ।
ਇਹ ਵੀ ਪੜ੍ਹੋ : ਅਕਤੂਬਰ ਮਹੀਨੇ 'ਚ ਕਰੋ ਲਾਲ-ਪੀਲੇ ਮਸਰ ਦੀ ਕਾਸ਼ਤ, ਜਾਣੋ ਸੁਧਰੀਆਂ ਕਿਸਮਾਂ ਤੇ ਖਾਦਾਂ ਦੀ ਵਰਤੋਂ
ਰੂਟ ਸੜਨ ਦੀ ਬਿਮਾਰੀ (Root rot disease)
ਜੜ੍ਹ ਸੜਨ ਦੀ ਬਿਮਾਰੀ ਬੀਜ ਅਤੇ ਮਿੱਟੀ ਤੋਂ ਪੈਦਾ ਹੋਣ ਵਾਲੀ ਉੱਲੀ ਦੇ ਕਾਰਨ ਹੁੰਦੀ ਹੈ। ਰੂਟ ਸੜਨ ਦੀ ਬਿਮਾਰੀ ਦੇਸੀ ਅਤੇ ਅਮਰੀਕੀ ਕਪਾਹ ਦੋਵਾਂ `ਚ ਹੁੰਦੀ ਹੈ।
ਬਿਮਾਰੀ ਦੇ ਲੱਛਣ:
● ਇਸ ਬਿਮਾਰੀ ਨਾਲ ਪ੍ਰਭਾਵਿਤ ਪੌਦੇ ਅਚਾਨਕ ਮੁਰਝਾ ਜਾਂਦੇ ਹਨ ਅਤੇ ਹੌਲੀ-ਹੌਲੀ ਸੁੱਕ ਜਾਂਦੇ ਹਨ।
● ਅਜਿਹੇ ਪੌਦੇ ਹੱਥਾਂ ਨਾਲ ਖਿੱਚਣ 'ਤੇ ਆਸਾਨੀ ਨਾਲ ਟੁੱਟ ਜਾਂਦੇ ਹਨ।
● ਪੌਦਿਆਂ ਦੀਆਂ ਜੜ੍ਹਾਂ ਸੜ ਜਾਂਦੀਆਂ ਹਨ। ਇਨ੍ਹਾਂ ਜੜ੍ਹਾਂ 'ਤੇ ਮਿੱਟੀ ਚਿਪਕ ਜਾਂਦੀ ਹੈ।
● ਇਹ ਜੜ੍ਹਾਂ ਗਿੱਲੀਆਂ ਰਹਿੰਦੀਆਂ ਹਨ, ਅਜਿਹੀਆਂ ਜੜ੍ਹਾਂ ਦਾ ਰੰਗ ਪੀਲਾ ਹੁੰਦਾ ਹੈ।
● ਇਸ ਬਿਮਾਰੀ `ਚ ਪੌਦੇ ਜਲਦੀ ਹੀ ਮਰ ਜਾਂਦੇ ਹਨ।
● ਜਿਸ ਕਾਰਨ ਖੇਤ `ਚ ਪੌਦਿਆਂ ਦੀ ਗਿਣਤੀ ਘੱਟ ਜਾਂਦੀ ਹੈ ਅਤੇ ਕਪਾਹ ਦੀ ਪੈਦਾਵਾਰ ਘਟਣ ਲੱਗਦੀ ਹੈ।
ਬਿਮਾਰੀਆਂ ਦਾ ਢੁਕਵਾਂ ਇਲਾਜ਼:
● ਫਸਲੀ ਚੱਕਰ ਦੀ ਪਾਲਣਾ ਕਰਨੀ ਚਾਹੀਦੀ ਹੈ।
● ਫ਼ਸਲਾਂ ਦੀ ਰਹਿੰਦ-ਖੂੰਹਦ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।
● ਖੇਤ ਨੂੰ ਚੰਗੀ ਤਰ੍ਹਾਂ ਵਾਹੁਣਾ ਚਾਹੀਦਾ ਹੈ ਤਾਂ ਜੋ ਮਿੱਟੀ `ਚ ਪੈਦਾ ਹੋਣ ਵਾਲੇ ਬੈਕਟੀਰੀਆ ਅਤੇ ਉੱਲੀ ਸੂਰਜ ਦੀ ਰੌਸ਼ਨੀ ਨਾਲ ਨਸ਼ਟ ਹੋ ਜਾਣ।
● ਕਪਾਹ ਦੀ ਬਿਜਾਈ ਉਨ੍ਹਾਂ ਖੇਤਾਂ `ਚ ਨਹੀਂ ਕਰਨੀ ਚਾਹੀਦੀ ਜਿੱਥੇ ਪਹਿਲਾਂ ਹੀ ਜੜ੍ਹ ਸੜਨ ਦੀ ਬਿਮਾਰੀ ਅਤੇ ਬੈਕਟੀਰੀਆ ਝੁਲਸ ਰੋਗ ਦਾ ਪ੍ਰਕੋਪ ਹੋਵੇ।
● ਖੇਤ `ਚ ਨਦੀਨਾਂ (Weeds) ਨੂੰ ਨਸ਼ਟ ਕਰ ਦਵੋ।
● ਬਿਜਾਈ ਤੋਂ 6 ਹਫ਼ਤਿਆਂ ਬਾਅਦ ਜਾਂ ਜੁਲਾਈ ਦੇ ਪਹਿਲੇ ਹਫ਼ਤੇ ਸਟ੍ਰੈਪਟੋਸਾਈਕਲੀਨ (6-8 ਗ੍ਰਾਮ/ਏਕੜ) ਅਤੇ ਕਾਪਰ ਆਕਸੀਕਲੋਰਾਈਡ (600-800 ਗ੍ਰਾਮ/ਏਕੜ) ਨੂੰ 150-200 ਲੀਟਰ ਪਾਣੀ ਵਿੱਚ ਘੋਲ ਕੇ 20 ਦਿਨਾਂ ਦੇ ਅੰਤਰਗਤ 4 ਵਾਰ ਛਿੜਕਾਅ ਕਰੋ।
● ਉੱਲੀ ਦੀ ਰੋਕਥਾਮ ਲਈ ਬੀਜਾਂ ਨੂੰ ਕਾਰਬਾਕਸੀਨ @ 4 ਗ੍ਰਾਮ/ਕਿਲੋਗ੍ਰਾਮ ਨਾਲ ਮਿਲਾ ਕੇ ਛਿੜਕਾਅ ਕਰੋ।
● ਕਪਾਹ ਦੇ ਪੱਤੇ ਦੇ ਕਰਲ ਰੋਗ ਨੂੰ ਰੋਕਣ ਲਈ ਕੀਟਨਾਸ਼ਕਾਂ ਦੀ ਵਰਤੋਂ ਕਰਕੇ ਚਿੱਟੀ ਮੱਖੀ ਨੂੰ ਕੰਟਰੋਲ ਕਰੋ।
Summary in English: Adequate treatment for cotton diseases has been found