Profitable Farming: ਖੇਤੀ ਖੇਤਰ ਵਿੱਚ ਚੰਗੀ ਕਮਾਈ ਕਰਨ ਲਈ ਫ਼ਸਲੀ ਚੱਕਰ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਅਕਸਰ ਕਿਸਾਨਾਂ ਦੇ ਮਨ ਵਿੱਚ ਇਹ ਸਵਾਲ ਪੈਦਾ ਹੁੰਦਾ ਹੈ ਕਿ ਕਣਕ ਦੀ ਕਟਾਈ ਤੋਂ ਬਾਅਦ ਕਿਹੜੀ ਫ਼ਸਲ ਦੀ ਕਾਸ਼ਤ ਕਰਨੀ ਚਾਹੀਦੀ ਹੈ। ਅਜਿਹੇ 'ਚ ਅੱਜ ਅਸੀਂ ਕਣਕ ਦੀ ਵਾਢੀ ਤੋਂ ਬਾਅਦ ਬੀਜੀ ਜਾਣ ਵਾਲੀ ਫ਼ਸਲਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
ਦੇਸ਼ ਦੇ ਕਈ ਕਿਸਾਨ ਰਵਾਇਤੀ ਖੇਤੀ 'ਚ ਜ਼ਿਆਦਾ ਕਮਾਈ ਨਾ ਹੋਣ ਕਾਰਨ ਪ੍ਰੇਸ਼ਾਨ ਹਨ, ਜਿਸ ਕਾਰਨ ਹੁਣ ਕਿਸਾਨ ਵੀ ਰਵਾਇਤੀ ਖੇਤੀ ਦਾ ਬਦਲ ਲੱਭ ਰਹੇ ਹਨ, ਕਿਸਾਨ ਘੱਟੋ-ਘੱਟ ਨਿਵੇਸ਼ ਨਾਲ ਵੱਧ ਤੋਂ ਵੱਧ ਕਮਾਈ ਕਰਨ ਵਾਲੀ ਫ਼ਸਲ ਬਾਰੇ ਜਾਣਨਾ ਚਾਹੁੰਦੇ ਹਨ। ਅਜਿਹੀ ਸਥਿਤੀ ਵਿੱਚ, ਅਸੀਂ ਤੁਹਾਨੂੰ ਲਾਭਦਾਇਕ ਫਸਲਾਂ ਬਾਰੇ ਜਾਣਕਾਰੀ ਦੇ ਰਹੇ ਹਾਂ।
ਇਹ ਤਾਂ ਹਰ ਕੋਈ ਜਾਣਦਾ ਹੈ ਕਿ ਅਪ੍ਰੈਲ ਦਾ ਮਹੀਨਾ ਕਣਕ ਦੀ ਵਾਢੀ ਦਾ ਹੁੰਦਾ ਹੈ ਅਤੇ ਵਾਢੀ ਤੋਂ ਬਾਅਦ ਖੇਤ ਪੂਰੀ ਤਰ੍ਹਾਂ ਖਾਲੀ ਹੋਣ ਜਾ ਰਹੇ ਹੁੰਦੇ ਹਨ, ਅਜਿਹੇ 'ਚ ਅਸੀਂ ਤੁਹਾਨੂੰ ਅਜਿਹੀਆਂ ਫਸਲਾਂ ਬਾਰੇ ਜਾਣਕਾਰੀ ਦੇ ਰਹੇ ਹਾਂ ਜਿਸ ਨੂੰ ਕਣਕ ਦੀ ਕਟਾਈ ਤੋਂ ਬਾਅਦ ਲਾਇਆ ਜਾ ਸਕਦਾ ਹੈ ਅਤੇ ਬਹੁਤ ਘੱਟ ਸਮੇਂ ਵਿੱਚ ਚੰਗਾ ਮੁਨਾਫਾ ਕਮਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ : Multiple Cropping: ਅਰਹਰ ਨਾਲ ਹਲਦੀ ਦੀ ਕਾਸ਼ਤ ਤੋਂ ਝਾੜ ਦੁੱਗਣਾ - ਮੁਨਾਫ਼ਾ ਚੌਗੁਣਾ
ਤੁਹਾਨੂੰ ਦੱਸ ਦੇਈਏ ਕਿ ਕਿਸਾਨ ਕੋਲ ਕਣਕ ਅਤੇ ਝੋਨੇ ਦੀ ਕਾਸ਼ਤ ਦੇ ਵਿਚਕਾਰ ਕੁਝ ਸਮਾਂ ਅਜਿਹਾ ਹੁੰਦਾ ਹੈ ਜਿਸ ਵਿੱਚ ਉਹ ਲਾਭਦਾਇਕ ਫਸਲਾਂ ਦੀ ਕਾਸ਼ਤ ਕਰ ਸਕਦਾ ਹੈ। ਕਿਸਾਨ ਇਸ ਤਰ੍ਹਾਂ ਆਪਣੀ ਆਮਦਨ ਵੀ ਵਧਾ ਸਕਦਾ ਹੈ ਅਤੇ ਇਨ੍ਹਾਂ ਫ਼ਸਲਾਂ 'ਤੇ ਗਰਮੀ ਦਾ ਵੀ ਕੋਈ ਅਸਰ ਨਹੀਂ ਹੁੰਦਾ। ਇਨ੍ਹਾਂ ਹੀ ਨਹੀਂ ਬਾਜ਼ਾਰ ਵਿੱਚ ਇਨ੍ਹਾਂ ਫ਼ਸਲਾਂ ਦਾ ਰੇਟ ਵੀ ਵਧੀਆ ਮਿਲਦਾ ਹੈ, ਜਿਸ ਕਾਰਨ ਇਹ ਫ਼ਸਲਾਂ ਕਿਸਾਨਾਂ ਲਈ ਲਾਹੇਵੰਦ ਸਾਬਤ ਹੁੰਦੀਆਂ ਹਨ।
ਘੱਟ ਸਮੇਂ ਅਤੇ ਘੱਟ ਖਰਚੇ ਵਿੱਚ ਮਿਲੇਗਾ ਵਾਧੂ ਲਾਭ
ਕਚਰੀ ਦੀ ਫ਼ਸਲ: ਗਰਮੀਆਂ ਵਿੱਚ ਮੋਟੀ ਕਚਰੀ ਦੀ ਫ਼ਸਲ ਵੀ ਵਧੀਆ ਆਮਦਨ ਦੇ ਸਕਦੀ ਹੈ ਕਿਉਂਕਿ ਜਦੋਂ ਤੱਕ ਕਚਰੀ ਦੀ ਫ਼ਸਲ ਤਿਆਰ ਹੋ ਜਾਂਦੀ ਹੈ, ਉਦੋਂ ਤੱਕ ਇਸ ਦਾ ਬਾਜ਼ਾਰ ਵਿੱਚ ਬਹੁਤ ਵਧੀਆ ਭਾਅ ਮਿਲੇਗਾ, ਚੰਗੀ ਗੱਲ ਇਹ ਹੈ ਕਿ ਇਸ ਵਿੱਚ ਖ਼ਰਚਾ ਵੀ ਨਾ-ਮਾਤਰ ਹੁੰਦਾ ਹੈ।
ਮੂੰਗੀ ਦੀ ਕਾਸ਼ਤ: ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਤੀਜੇ ਸੀਜ਼ਨ ਵਿੱਚ ਮੂੰਗੀ ਦੀ ਬਿਜਾਈ ਵੀ ਕਰ ਸਕਦੇ ਹਨ, ਜੋ ਲਗਭਗ 60-65 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ। ਨਾਲ ਹੀ ਕਿਸਾਨ ਇਸ ਦੀ ਬਿਜਾਈ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਦੱਸ ਦਈਏ ਕਿ ਮੰਡੀਆਂ 'ਚ ਮੂੰਗੀ ਦੀ ਕਾਫੀ ਮੰਗ ਹੈ, ਜਦੋਂਕਿ 1.5 ਤੋਂ 2 ਕੁਇੰਟਲ ਪ੍ਰਤੀ ਵਿੱਘਾ ਦੇ ਹਿਸਾਬ ਨਾਲ ਉਤਪਾਦਨ ਹੋਣ ਦੀ ਉਮੀਦ ਹੈ।
ਇਹ ਵੀ ਪੜ੍ਹੋ : Green Gram: ਮੂੰਗੀ ਦੀਆਂ ਉੱਨਤ ਕਿਸਮਾਂ, ਵਾਧੂ ਝਾੜ ਲਈ ਅਪਣਾਓ ਇਹ ਤਕਨੀਕਾਂ
ਬੈਂਗਣ ਦੀ ਕਾਸ਼ਤ: ਤੁਹਾਨੂੰ ਦੱਸ ਦੇਈਏ ਕਿ ਬੈਂਗਣ ਦੀ ਕਾਸ਼ਤ 3 ਵਾਰ ਕੀਤੀ ਜਾਂਦੀ ਹੈ, ਇੱਕ ਜਨਵਰੀ-ਫਰਵਰੀ ਵਿੱਚ, ਦੂਜੀ ਜੁਲਾਈ-ਅਗਸਤ ਵਿੱਚ ਅਤੇ ਤੀਜੀ ਜੋ ਕਿ ਬਰਸਾਤੀ ਮੌਸਮ ਦੀ ਫਸਲ ਹੈ, ਕਿਸਾਨ ਅਪ੍ਰੈਲ ਮਹੀਨੇ ਵਿੱਚ ਵੀ ਬੈਂਗਣ ਦੀ ਕਾਸ਼ਤ ਕਰ ਸਕਦੇ ਹਨ। ਬੈਂਗਣ ਵੀ ਬਹੁਤ ਜਲਦੀ ਪੱਕਣ ਵਾਲੀਆਂ ਫਸਲਾਂ ਵਿੱਚੋਂ ਇੱਕ ਹੈ।
ਉੜਦ ਦੀ ਕਾਸ਼ਤ:: ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਉੜਦ ਦੀ ਖੇਤੀ ਵੀ ਕਰ ਸਕਦੇ ਹਨ, ਇਸ ਦੀ ਤਿਆਰੀ ਦਾ ਸਮਾਂ 60-65 ਦਿਨ ਦਾ ਹੁੰਦਾ ਹੈ ਅਤੇ ਕਿਸਾਨਾਂ ਨੂੰ ਘੱਟ ਖਰਚੇ 'ਚ ਵੀ ਚੰਗਾ ਮੁਨਾਫਾ ਮਿਲਦਾ ਹੈ। ਇਸ ਦੇ ਨਾਲ ਹੀ ਪ੍ਰਤੀ ਵਿੱਘਾ ਇੱਕ ਤੋਂ ਡੇਢ ਕੁਇੰਟਲ ਉਤਪਾਦਨ ਮਿਲਦਾ ਹੈ।
ਤਰਬੂਜ ਦੀ ਖੇਤੀ: ਮਹੱਤਵਪੂਰਨ ਗੱਲ ਇਹ ਹੈ ਕਿ ਤਰਬੂਜ ਦੀ ਖੇਤੀ ਵੀ ਨਕਦੀ ਫਸਲਾਂ ਵਿੱਚੋਂ ਇੱਕ ਹੈ, ਕਿਸਾਨ ਇਸ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਪ੍ਰਾਪਤ ਕਰਦੇ ਹਨ। ਇਸ ਤੋਂ ਇਲਾਵਾ ਗਰਮੀਆਂ ਵਿੱਚ ਇਸ ਫਲ ਦੀ ਮੰਗ ਕਾਫੀ ਵੱਧ ਜਾਂਦੀ ਹੈ, ਇਸ ਲਈ ਕਿਸਾਨ ਘੱਟ ਖਰਚੇ ਵਿੱਚ ਤਰਬੂਜ ਦੀ ਕਾਸ਼ਤ ਕਰ ਸਕਦੇ ਹਨ।
Summary in English: Agricultural work after wheat harvest, Additional benefits in less time and less cost