1. Home
  2. ਖੇਤੀ ਬਾੜੀ

Wheat Harvesting: ਕਿਸਾਨ ਭਰਾਵੋ ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

ਕਣਕ ਦੀ ਫ਼ਸਲ ਦੇ ਪੱਕਣ ਤੇ ਵਾਢੀ ਸਮੇਂ ਅਤੇ ਵਾਢੀ ਉਪਰੰਤ ਕੁਝ ਗੱਲਾਂ ਦਾ ਜੇਕਰ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਇਸ ਪੜਾਅ ਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ।

Gurpreet Kaur Virk
Gurpreet Kaur Virk
ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

Wheat Crop: ਕਣਕ ਪੰਜਾਬ ਦੀ ਇੱਕ ਮਹੱਤਵਪੂਰਨ ਫ਼ਸਲ ਹੈ ਅਤੇ ਵੱਖ ਵੱਖ ਪੜਾਵਾਂ ਤੇ ਕਿਸੇ ਨਾ ਕਿਸੇ ਕਾਰਨ ਕਰਕੇ ਫ਼ਸਲ ਦਾ ਨੁਕਸਾਨ ਹੁੰਦਾ ਰਹਿੰਦਾ ਹੈ ਜਿਸ ਨਾਲ ਝਾੜ ਤੇ ਮਾੜਾ ਅਸਰ ਪੈਂਦਾ ਹੈ। ਫ਼ਸਲ ਦੇ ਪੱਕਣ ਤੇ ਵਾਢੀ ਸਮੇਂ ਅਤੇ ਵਾਢੀ ਉਪਰੰਤ ਕੁਝ ਗੱਲਾਂ ਦਾ ਜੇਕਰ ਖ਼ਾਸ ਧਿਆਨ ਰੱਖਿਆ ਜਾਵੇ ਤਾਂ ਇਸ ਪੜਾਅ ਤੇ ਹੋਣ ਵਾਲੇ ਨੁਕਸਾਨ ਤੋਂ ਬਚਿਆ ਜਾ ਸਕਦਾ ਹੈ। ਸਮੇਂ ਸਿਰ ਚੁੱਕੇ ਗਏ ਕਦਮ ਕੀਮਤੀ ਅਨਾਜ ਦੀ ਬਰਬਾਦੀ ਤੋਂ ਬਚਾਅ ਕਰ ਸਕਦੇ ਹਨ। ਇਸ ਲਈ ਪੜਾਅ ਵਾਰ ਵਰਤਣ ਵਾਲੀਆਂ ਸਾਵਧਾਨੀਆਂ ਹੇਠਾਂ ਦੱਸੇ ਅਨੁਸਾਰ ਹਨ।

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ:

ਵਾਢੀ ਅਤੇ ਗਹਾਈ: ਆਮ ਤੌਰ ਤੇ ਪੰਜਾਬ ਵਿੱਚ ਕਣਕ ਦੀ ਵਾਢੀ ਕੰਬਾਈਨ ਨਾਲ ਕੀਤੀ ਜਾਂਦੀ ਹੈ ਜਿਸ ਵਿੱਚ ਵਾਢੀ ਤੇ ਗਹਾਈ ਇਕੱਠੇ ਹੋ ਜਾਂਦੇ ਹਨ। ਇਸ ਸਮੇਂ ਕੰਬਾਈਨ ਦੀ ਐਡਜੈਸਟਮੈਂਟ ਸਹੀ ਹੋਣੀ ਬਹੁਤ ਜ਼ਰੂਰੀ ਹੈ ਤਾਂ ਜੋ ਵਾਢੀ ਸਮੇਂ ਦਾਣਿਆਂ ਜਾਂ ਸਿੱਟਿਆਂ ਦੇ ਟੁੱਟਣ ਦੇ ਰੂਪ ਵਿੱਚ ਹੋਣ ਵਾਲੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ। ਮੋੜਾਂ ਤੇ, ਫ਼ਸਲ ਦੇ ਸੰਘਣੇਪਣ, ਫ਼ਸਲ ਦੀ ਹਾਲਤ (ਢਏ ਅਤੇ ਅਣਢਏ ਹੋਣ) ਅਤੇ ਵੱਟਾਂ ਨੇੜੇ ਧਰਤੀ ਤੇ ਤਲ ਦੀ ਪੱਧਰ ਦੇ ਅਨੁਸਾਰ ਕੰਬਾਈਨ ਦੀ ਐਡਜੈਸਟਮੈਂਟ ਦਾ ਕੰਮ ਬਹੁਤ ਨਾਜ਼ੁਕ ਹੁੰਦਾ ਹੈ ਜਿਸ ਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਵਾਢੀ ਕਰਨ ਉਪਰੰਤ ਤੂੜੀ ਬਨਾਉਣ ਵਾਲੀ ਮਸ਼ੀਨ ਨਾਲ ਤੂੜੀ ਬਣਾਈ ਜਾ ਸਕਦੀ ਹੈ। ਜੇਕਰ ਤੂੜੀ ਬਨਾਉਣ ਲਈ ਥਰੈਸ਼ਰ ਦੀ ਵਰਤੋਂ ਕੀਤੀ ਜਾਵੇ ਤਾਂ ਚੰਗੇ ਨਤੀਜੇ ਮਿਲਦੇ ਹਨ। ਟਰੈਕਟਰ ਨਾਲ ਚੱਲਣ ਵਾਲੇ ਵਰਟੀਕਲ ਕਨਵੇਅਰ ਰੀਪਰ ਨਾਲ ਵੀ ਕਣਕ ਦੀ ਵਾਢੀ ਕੀਤੀ ਜਾ ਸਕਦੀ ਹੈ ਜੋ ਕਟਾਈ ਕਰ ਕੇ ਇੱਕ ਪਾਸੇ ਢੇਰੀ ਲਗਾੳਂਦੀ ਹੈ। ਥਰੈਸ਼ਰ ਦੀ ਵਰਤੋਂ ਸਾਵਧਾਨੀ ਨਾਲ ਕਰੋ ਅਤੇ ਜੇਕਰ ਕਣਕ ਵਿੱਚ ਨਮੀਂ ਬਹੁਤ ਜਿਆਦਾ (20%) ਹੋਵੇ ਤਾਂ ਟੋਕੇ ਵਾਲੇ ਥਰੈਸ਼ਰ ਦੀ ਵਰਤੋਂ ਕਰੋ।

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਵਾਢੀ ਉਪਰੰਤ: ਵਾਢੀ ਕਰਨ ਤੋਂ ਬਾਦ ਭੰਡਾਰਨ ਕਰਨ ਸਮੇਂ ਦਾਣਿਆਂ ਵਿਚਲੀ ਨਮੀ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ, ਕਿਉਂਕਿ ਜ਼ਿਆਦਾ ਨਮੀਂ ਹੋਣ ਕਾਰਨ ਭੰਡਾਰਨ ਦੌਰਾਨ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਜੇਕਰ ਦਾਣਿਆਂ ਵਿੱਚ ਨਮੀਂ ਦੀ ਮਾਤਰਾ 10% ਤੋਂ ਵੱਧ ਹੋਵੇ ਤਾਂ ਸਟੋਰ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਪੱਕੇ ਫਰਸ਼ ਤੇ ਸੁਕਾ ਕੇ ਸਾਫ਼ ਕਰ ਲਉ। ਟੀਨ ਦੇ ਢੋਲਾਂ ਨੂੰ 2-3 ਚੰਗੀ ਤਰ੍ਹਾਂ ਧੁੱਪ ਲਵਾ ਲੈਣ ਨਾਲ ਲੁਕੇ ਹੋਏ ਕੀੜੇ ਮਕੌੜੇ ਵੀ ਮਰ ਜਾਂਦੇ ਹਨ। ਦਾਣੇ ਸਾਫ਼ ਕਰਨ ਲਈ ਪਾਵਰ ਨਾਲ ਚਲਣ ਵਾਲੇ ਛਾਨਣੇ ਦੀ ਵਰਤੋਂ ਕੀਤੀ ਜਾ ਸਕਦੀ ਹੈ।

ਟੁੱਟੇ ਭੱਜੇ ਦਾਣਿਆਂ ਉੱਪਰ ਕੀੜਿਆਂ ਦਾ ਹਮਲਾ ਛੇਤੀ ਹੁੰਦਾ ਹੈ, ਇਸ ਲਈ ਇਨ੍ਹਾਂ ਨੂੰ ਛਾਂਟ ਕੇ ਅੱਡ ਕਰ ਲੈਣਾ ਚਾਹੀਦਾ ਹੈ। ਪੰਜਾਬ ਵਿੱਚ ਸੁਸਰੀ, ਖਪਰਾ ਤੇ ਢੋਰਾ ਆਦਿ ਵਰਗੇ ਲਗਭਗ 20 ਜਾਤੀਆਂ ਦੇ ਕੀੜੇ-ਮਕੌੜੇ ਭੰਡਾਰਨ ਦੌਰਾਨ ਅਨਾਜ ਨੂੰ ਨੁਕਸਾਨ ਪਹੁੰਚਾਉਦੇ ਹਨ। ਜਿਸ ਨਾਲ ਦਾਣਿਆਂ ਦੇ ਵਜ਼ਨ, ਪੌਸ਼ਟਿਕਤਾ, ਗੁਣਵੱਤਾ, ਉਗਣ ਸ਼ਕਤੀ ਅਤੇ ਬਾਜ਼ਾਰ ਵਿੱਚ ਇਸ ਦੀ ਕੀਮਤ ਤੇ ਮਾੜਾ ਅਸਰ ਪੈਂਦਾ ਹੈ। ਵੱਖੋ ਵੱਖਰੇ ਮੰਤਵਾਂ ਲਈ ਕਣਕ ਭੰਡਾਰ ਕਰਨ ਲਈ ਹੇਠਾਂ ਲਿਿਖਆਂ ਗੱਲਾਂ ਦਾ ਧਿਆਨ ਰੱਖੋ:

ਇਹ ਵੀ ਪੜ੍ਹੋ : New Wheat Variety: ਗਰਮੀਆਂ 'ਚ ਬੰਪਰ ਉਤਪਾਦਨ ਦੇਵੇਗੀ ਕਣਕ ਦੀ ਨਵੀਂ ਕਿਸਮ "HD-3385"

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

• ਘਰੇਲੂ ਵਰਤੋਂ ਲਈ: ਘਰੇਲੂ ਪੱਧਰ ਤੇ ਅਨਾਜ ਦਾ ਭੰਡਾਰਨ ਕਰਨ ਲਈ ਵੱਖ-ਵੱਖ ਸਮਰੱਥਾ ਵਾਲੇ ਢੋਲ ਮਿਲਦੇ ਹਨ। ਇਨ੍ਹਾਂ ਦੀ ਖਾਸੀਅਤ ਹੁੰਦੀ ਹੈ ਕਿ ਅਨਾਜ ਦਾ ਨੁਕਸਾਨ ਕਰਨ ਵਾਲੇ ਕੀੜੇ ਜਾਂ ਚੂਹੇ ਇਸ ਵਿੱਚ ਦਾਖ਼ਲ ਨਹੀਂ ਹੋ ਸਕਦੇ। ਨਾਲ ਹੀ ਅੰਦਰ ਪਏ ਅਨਾਜ ਵਿੱਚ ਕੀੜਿਆਂ ਨੂੰ ਵਧਣ ਫੁੱਲਣ ਲਈ ਢੁਕਵਾਂ ਵਾਤਾਵਰਨ ਨਹੀਂ ਮਿਲਦਾ। ਇਹ ਬਣਤਰ ਵਿੱਚ ਸਾਦੇ ਅਤੇ ਹਲਕੇ ਹੋਣ ਦੇ ਨਾਲ ਨਾਲ ਸਸਤੇ ਵੀ ਹੁੰਦੇ ਹਨ। ਇਨ੍ਹਾਂ ਦੀ ਵਰਤੋਂ ਕਰਨ ਤੋਂ ਪਹਿਲਾਂ ਧਿਆਂਨ ਰੱਖਣਾ ਜ਼ਰੂਰੀ ਹੈ ਕਿ ਇਨ੍ਹਾਂ ਵਿੱਚੋਂ ਪਹਿਲਾਂ ਸਟੋਰ ਕੀਤੇ ਅਨਾਜ ਦੀ ਰਹਿੰਦ ਖੂੰਹਦ ਅਤੇ ਕੂੜਾ ਕਰਕਟ ਚੰਗੀ ਤਰ੍ਹਾਂ ਸਾਫ਼ ਕਰ ਦਿੱਤਾ ਜਾਵੇ।

ਨਵੇਂ ਅਤੇ ਪੁਰਾਣੇ ਦਾਣੇ ਆਪਸ ਵਿੱਚ ਨਾ ਮਿਲਾਉ। ਦਾਣਿਆਂ ਨੂੰ ਧੁੱਪੇ ਸੁਕਾਉਣ ਤੋਂ ਬਾਦ ਠੰਡੇ ਕਰਕੇ ਸ਼ਾਮ ਨੂੰ ਢੋਲਾਂ ਵਿੱਚ ਨੱਕੋ-ਨੱਕ ਭਰ ਦਿਉ ਅਤੇ ਢੱਕਣ ਚੰਗੀ ਤਰ੍ਹਾਂ ਕੱਸ ਦਿਉ। ਬੰਦ ਕਰਨ ਤੋਂ 30 ਦਿਨਾਂ ਤੱਕ ਢੋਲ ਨੂੰ ਨਾ ਖੋਲੋ, ਅਤੇ ਫੇਰ 15 ਦਿਨਾਂ ਦੇ ਵਕਫ਼ੇ ਤੇ ਖੋਲੋ। ਦਾਣੇ ਕੱਢਣ ਪਿੱਛੋਂ ਢੋਲ ਦਾ ਢੱਕਣ ਤੁਰੰਤ ਬੰਦ ਕਰ ਦਿਓ। ਸਮੇਂ ਸਮੇਂ ਤੇ ਢੋਲ ਨੂੰ ਖੋਲ ਕੇ ਦੇਖਦੇ ਰਹੋ ਤਾਂ ਜੋ ਕਿਸੇ ਕੀੜੇ ਮਕੌੜੇ ਦੇ ਹਮਲੇ ਦਾ ਸਮੇਂ ਸਿਰ ਪਤਾ ਲੱਗ ਸਕੇ।

ਇਹ ਵੀ ਪੜ੍ਹੋ : Wheat Crop 'ਤੇ ਵੱਧਦੇ ਤਾਪਮਾਨ ਅਤੇ ਮੀਂਹ ਦਾ ਮਾੜਾ ਅਸਰ, ਬਚਾਅ ਲਈ ਅਪਣਾਓ ਇਹ ਤਰੀਕੇ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

• ਵਪਾਰਕ ਮੰਤਵ ਲਈ: ਵਪਾਰਕ ਕੰਮ ਕਾਰ ਲਈ ਕਣਕ ਸਟੋਰ ਕਰਨ ਲਈ ਸਟੇਟ ਵੇਅਰ ਹਾਊਸਿੰਗ ਕਾਰਪੋਰੇਸ਼ਨ, ਸੈਂਟਰਲ ਵੇਅਰ ਹਾਊਸਿੰਗ ਕਾਰਪੋਰੇਸ਼ਨ, ਫੂਡ ਕਾਰਪੋਰੇਸ਼ਨ ਆਫ਼ ਇੰਡੀਆ, ਅਤੇ ਇੰਨ੍ਹਾਂ ਏਜੰਸੀਆਂ ਦੇ ਸਥਾਨਕ ਦਫ਼ਤਰ ਅਤੇ ਸ਼ਾਖਾਵਾਂ ਕਿਸਾਨਾਂ ਲਈ ਸਹੂਲਤਾਂ ਦਿੰਦੀਆਂ ਹਨ।

• ਗੋਦਾਮ ਵਿੱਚ ਭੰਡਾਰਨ: ਗੁਦਾਮਾਂ ਵਿੱਚ ਦਾਣਿਆਂ ਦਾ ਸੁਸਰੀ ਖਪਰਾ ਅਤੇ ਢੋਰਾ ਆਦਿ ਕਈ ਪ੍ਰਕਾਰ ਦੇ ਕੀੜੇ ਬਹੁਤ ਨੁਕਸਾਨ ਕਰਦੇ ਹਨ। ਵੱਡੇ ਪੱਧਰ ਤੇ ਕਣਕ ਦਾ ਭੰਡਾਰਣ ਕਮਰਿਆਂ/ਸਟੋਰਾਂ ਵਿੱਚ ਕਰਨ ਸਮੇਂ ਕੁਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।ਸਟੋਰ ਦਾ ਫਰਸ਼ ਜ਼ਮੀਨ ਤੋਂ 90 ਸੇਂਟੀਮੀਟਰ ਉੱਚਾ ਹੋਣਾ ਚਾਹੀਦਾ ਹੈ ਅਤੇ ਮੀਂਹ ਦੀ ਵਾਛੜ ਤੋਂ ਬਚਾਉਣ ਲਈ ਸਟੋਰ ਅੱਗੇ ਵਰਾਂਡਾ ਹੋਣਾ ਚਾਹੀਦਾ ਹੈ।

ਗੁਦਾਮਾਂ ਵਿੱਚ ਸਭ ਤਰੇੜਾਂ, ਮੋਰੀਆਂ ਅਤੇ ਖੁੱਡਾਂ ਆਦਿ ਨੂੰ ਚੰਗੀ ਤਰ੍ਹਾਂ ਬੰਦ ਕਰ ਦਿਉ। ਅਨਾਜ ਰੱਖਣ ਤੋਂ ਪਹਿਲਾਂ ਗੁਦਾਮ ਨੂੰ ਹਰ ਪ੍ਰਕਾਰ ਦੇ ਕੀੜੇ ਮਕੌੜਿਆਂ ਤੋਂ ਮੁਕਤ ਕਰਨ ਲਈ 100 ਮਿਲੀਲਿਟਰ ਸਾਇਥੀਅਨ (ਮੈਲਾਥੀਅਨ ਪ੍ਰੀਮੀਅਮ ਗਰੇਡ) 50 ਤਾਕਤ ਨੂੰ 10 ਲਿਟਰ ਪਾਣੀ ਵਿੱਚ ਘੋਲ ਕੇ ਛੱਤ, ਕੰਧਾਂ ਅਤੇ ਫਰਸ਼ ਤੇ ਛਿੜਕੋ। ਜਾਂ 25 ਗੋਲੀਆਂ ਐਲੂਮੀਨੀਅਮ ਫ਼ਾਸਫਾਈਡ ਪ੍ਰਤੀ 100 ਘਣ ਮੀਟਰ ਥਾਂ ਪਿੱਛੇ ਰੱਖ ਦਿਉ ਅਤੇ 7 ਦਿਨ ਕਮਰੇ ਹਵਾ ਬੰਦ ਰੱਖੋ।

ਇਹ ਵੀ ਪੜ੍ਹੋ : Crop Advice to Farmers: PAU ਮਾਹਿਰਾਂ ਵੱਲੋਂ ਕਿਸਾਨਾਂ ਨੂੰ ਕਣਕ-ਸਰ੍ਹੋਂ-ਮੂੰਗੀ ਲਈ ਮੌਸਮ ਸੰਬੰਧੀ ਸਲਾਹ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਕਣਕ ਦੀ ਵਾਢੀ ਦੌਰਾਨ ਅਤੇ ਵਾਢੀ ਉਪਰੰਤ ਧਿਆਨ ਰੱਖਣਯੋਗ ਗੱਲਾਂ

ਜੇਕਰ ਗੁਦਾਮ ਵਿੱਚ ਪਹਿਲਾਂ ਖਪਰੇ ਦੀ ਸਮੱਸਿਆ ਹੋਵੇ ਤਾਂ ਐਲੂਮੀਨੀਅਮ ਫਾਸਫਾਈਡ ਦੀ ਮਾਤਰਾ ਦੁਗਣੀ ਕਰ ਦਿਓ। ਸਟੋਰਾਂ ਵਿੱਚ ਸਿਰਫ ਇੱਕ ਦਰਵਾਜਾ ਅਤੇ ਘੱਟ ਤੋਂ ਘੱਟ ਰੋਸ਼ਨਦਾਨ ਰੱਖਣੇ ਚਾਹੀਦੇ ਹਨ ਤਾਂਕਿ ਸਟੋਰਾਂ ਨੂੰ ਲੋੜ ਸਮੇਂ ਅਸਾਨੀ ਨਾਲ ਹਵਾ ਬੰਦ ਕੀਤਾ ਜਾ ਸਕੇ। ਦਾਣਿਆਂ ਨੂੰ ਨਵੀਆਂ ਬੋਰੀਆਂ ਵਿੱਚ ਲੱਕੜ ਦੀਆਂ ਫੱਟੀਆਂ ਤੇ ਰੱਖੋ ਤਾਂ ਜੋ ਦਾਣੇ ਜ਼ਮੀਨ ਦੀ ਸਤ੍ਹਾ ਤੇ ਪਾਣੀ ਦੇ ਸੰਪਰਕ ਵਿੱਚ ਨਾ ਆਉਣ।

ਜੇਕਰ ਦਾਣਿਆਂ ਨੂੰ ਕੀੜਾ ਲੱਗ ਜਾਵੇ ਤਾਂ ਫੋਸਟੌਕਸਿਨ ਜਾਂ ਡੈਲੀਸ਼ੀਆ ਜਾਂ ਸਲਫਾਸ (ਅਲੁਮੀਨੀਅਮ ਫ਼ਾਸਫਾਈਡ) ਦੀ ਤਿੰਨ ਗ੍ਰਾਮ ਦੀ ਇਕ ਗੋਲੀ ਇਕ ਟਨ ਦਾਣਿਆਂ ਲਈ ਜਾਂ 25 ਗੋਲੀਆਂ 100 ਘਣ ਮੀਟਰ ਥਾਂ ਲਈ ਵਰਤੋ। ਇਸ ਉਪਰੰਤ ਕਮਰੇ ਨੂੰ ਸੱਤ ਦਿਨਾਂ ਲਈ ਹਵਾ ਬੰਦ ਰੱਖੋ। ਇੰਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਟੀਨ ਦੇ ਭੜੋਲਿਆਂ ਵਿੱਚ ਕੀੜੇ ਲੱਗੇ ਦਾਣਿਆਂ ਲਈ ਵੀ ਕੀਤੀ ਜਾ ਸਕਦੀ ਹੈ। ਪਰ ਇੰਨ੍ਹਾਂ ਕੀਟਨਾਸ਼ਕਾਂ ਦੀ ਵਰਤੋਂ ਕਰਨ ਸਮੇਂ ਕੁਝ ਸਾਵਧਾਨੀਆਂ ਵਰਤਣ ਦੀ ਲੋੜ ਹੈ।

ਧੂਣੀ ਦੇਣ ਵਾਲੇ ਪਦਾਰਥਾਂ ਦੀ ਵਰਤੋਂ ਕੇਵਲ ਹਵਾ ਬੰਦ ਗੁਦਾਮਾਂ ਵਿੱਚ ਹੀ ਕਰੋ। ਕਿਉਂਕਿ ਇਹ ਕੀਟਨਾਸ਼ਕ ਬਹੁਤ ਜ਼ਹਿਰੀਲੀਆਂ ਹਨ ਇਸ ਲਈ ਇਨ੍ਹਾਂ ਦੀ ਵਰਤੋਂ ਤਜ਼ਰਬੇਕਾਰ ਆਦਮੀ ਹੀ ਕਰਨ। ਐਲੂਮੀਨੀਅਮ ਫ਼ਾਸਫਾਈਡ ਦੀ ਵਰਤੋਂ ਰਹਿਣ ਵਾਲੇ ਮਕਾਨਾਂ ਵਿੱਚ ਜਾਂ ਮਕਾਨਾਂ ਨਾਲ ਲਗਦੇ ਗੁਦਾਮਾਂ ਵਿੱਚ ਕਰਨੀ ਵੀ ਖ਼ਤਰਨਾਕ ਸਾਬਤ ਹੋ ਸਕਦੀ ਹੈ। ਖੁੱਲੇ ਅਸਮਾਨ ਹੇਠਾਂ, ਵੱਡੇ ਪੱਧਰ ਤੇ ਅਨਾਜ ਦੇ ਭੰਡਾਰਣ ਸਮੇਂ ਚੂਹਿਆਂ ਤੋਂ ਬਚਾਅ ਕਰਨ ਲਈ ਥੜ੍ਹਾ ਜ਼ਮੀਨ ਤੋਂ 2.5 ਫੁੱਟ ਉੱਚਾ ਬਣਾਉ ਅਤੇ ਥੜ੍ਹੇ ਨੂੰ ਚਾਰੋ ਪਾਸਿਉਂ ਇੱਕ ਫੁੱਟ ਬਾਹਰ ਨੂੰ ਛੱਜੇ/ਵਾਧਰੇ ਦੀ ਸ਼ਕਲ ਵਿੱਚ ਵਧਾਉ।

ਸੋ, ਸਹੀ ਸਮੇਂ ਤੇ ਚੁੱਕੇ ਗਏ ਕਦਮ ਕਣਕ ਦਾ ਵਾਢੀ ਸਮੇਂ ਹੋਣ ਵਾਲੇ ਨੁਕਸਾਨ ਅਤੇ ਭੰਡਾਰਨ ਸਮੇਂ ਹੋਣ ਵਾਲੀ ਬਰਬਾਦੀ ਤੋਂ ਬਚਿਆ ਜਾ ਸਕਦਾ ਹੈ। ਨਾਲ ਹੀ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਕਿ ਕਿਸੇ ਵੀ ਕੀਟਨਾਸ਼ਕ ਦੀ ਵਰਤੋਂ ਧਿਆਨ ਨਾਲ ਕਰਨੀ ਚਾਹੀਦੀ ਹੈ ਤਾਂ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਿਆ ਜਾ ਸਕੇ।

ਨਵਨੀਤ ਕੌਰ ਧਾਲੀਵਾਲ, ਰਮਿੰਦਰ ਸਿੰਘ ਘੁੰਮਣ ਅਤੇ ਰੂਬਲਜੋਤ ਕੂੰਨਰ
ਫ਼ਾਰਮ ਸਲਾਹਕਾਰ ਸੇਵਾ ਕੇਂਦਰ, ਰੋਪੜ

Summary in English: Things to keep in mind during and after Wheat Harvesting

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters