1. Home
  2. ਖੇਤੀ ਬਾੜੀ

ਮਾਨਸੂਨ ਮਹੀਨੇ 'ਚ ਕੀਤੇ ਜਾਣ ਵਾਲੇ ਖੇਤੀਬਾੜੀ ਕਾਰਜ! ਆਮਦਨ 'ਚ ਹੋਵੇਗਾ ਵਾਧਾ!

ਜੇਕਰ ਕਿਸਾਨ ਬਦਲਦੇ ਮੌਸਮ ਦੇ ਨਾਲ ਖੇਤੀਬਾੜੀ ਕਾਰਜ ਨੂੰ ਤਰਜੀਹ ਦੇਣ, ਤਾਂ ਉਹ ਵਧੀਆ ਮੁਨਾਫ਼ਾ ਕਮਾ ਸਕਦੇ ਹਨ।

Gurpreet Kaur Virk
Gurpreet Kaur Virk
ਮਾਨਸੂਨ ਮਹੀਨੇ ਦੇ ਖੇਤੀਬਾੜੀ ਕਾਰਜ

ਮਾਨਸੂਨ ਮਹੀਨੇ ਦੇ ਖੇਤੀਬਾੜੀ ਕਾਰਜ

ਜੇਕਰ ਕਿਸਾਨ ਬਦਲਦੇ ਮੌਸਮ ਦੇ ਨਾਲ ਖੇਤੀਬਾੜੀ ਕਾਰਜ ਨੂੰ ਤਰਜੀਹ ਦੇਣ, ਤਾਂ ਉਹ ਵਧੀਆ ਮੁਨਾਫ਼ਾ ਕਮਾ ਸਕਦੇ ਹਨ। ਅੱਜ ਅੱਸੀ ਮਾਨਸੂਨ ਮਹੀਨੇ 'ਚ ਕੀਤੇ ਜਾਣ ਵਾਲੇ ਖੇਤੀਬਾੜੀ ਕਾਰਜ ਬਾਰੇ ਗੱਲ ਕਰਾਂਗੇ।

ਤੁਸੀਂ ਵੀ ਜੂਨ-ਜੁਲਾਈ ਮਹੀਨੇ ਵਿੱਚ ਆਪਣੇ ਖੇਤ ਦੀ ਫ਼ਸਲ ਤੋਂ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ, ਤਾਂ ਇਹ ਖ਼ਬਰ ਤੁਹਾਡੇ ਲਈ ਹੈ। ਜੀ ਹਾਂ, ਬਦਲਦੇ ਮੌਸਮ ਦੇ ਨਾਲ ਜੇਕਰ ਕਿਸਾਨ ਆਪਣੇ ਖੇਤ ਵਿੱਚ ਮੌਸਮੀ ਫ਼ਸਲਾਂ ਦੀ ਕਾਸ਼ਤ ਕਰਦਾ ਹੈ, ਤਾਂ ਉਸਨੂੰ ਮੰਡੀ ਵਿੱਚ ਚੰਗਾ ਮੁਨਾਫ਼ਾ ਮਿਲਦਾ ਹੈ।

ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਜੂਨ-ਜੁਲਾਈ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਅਜਿਹੇ ਵਿੱਚ ਦੇਸ਼ ਦੇ ਕਿਸਾਨਾਂ ਨੂੰ ਕਿਹੜੀ ਫ਼ਸਲ ਦੀ ਕਾਸ਼ਤ ਕਰਨੀ ਚਾਹੀਦੀ ਹੈ, ਤਾਂ ਜੋ ਉਹ ਵੱਧ ਤੋਂ ਵੱਧ ਮੁਨਾਫ਼ਾ ਕਮਾ ਸਕਣ। ਤੁਹਾਨੂੰ ਦੱਸ ਦਈਏ ਕਿ ਭਾਰਤ ਵਿੱਚ ਸਾਉਣੀ ਦੀਆਂ ਫ਼ਸਲਾਂ ਦੀ ਕਾਸ਼ਤ ਕਿਸਾਨ ਮਾਨਸੂਨ ਦੇ ਮਹੀਨੇ ਵਿੱਚ ਕਰਦੇ ਹਨ। ਇਸ ਲਈ ਇਸ ਲੇਖ ਵਿਚ ਅਸੀਂ ਮਾਨਸੂਨ ਵਿੱਚ ਕੀਤੇ ਜਾਣ ਵਾਲੇ ਖੇਤੀ ਕੰਮਾਂ ਬਾਰੇ ਵਿਸਥਾਰ ਨਾਲ ਚਰਚਾ ਕਰਾਂਗੇ।

ਕਿਸਾਨ ਚੰਗਾ ਮੁਨਾਫਾ ਕਮਾਉਣ ਲਈ ਇਹ ਕੰਮ ਕਰਨ

ਦੇਖਿਆ ਜਾਵੇ ਤਾਂ ਜੂਨ-ਜੁਲਾਈ ਦੇ ਮਹੀਨੇ ਵਿੱਚ ਕਿਸਾਨ ਆਪਣੇ ਖੇਤਾਂ ਵਿੱਚ ਜ਼ਿਆਦਾਤਰ ਵੇਲ ਸਬਜ਼ੀਆਂ ਉਗਾਉਂਦੇ ਹਨ, ਜਿਸ ਵਿੱਚ ਘੀਆ, ਤੋਰੀ, ਕਰੇਲਾ ਆਦਿ ਆਉਂਦੇ ਹਨ। ਜੇਕਰ ਤੁਸੀਂ ਆਪਣੀ ਖੇਤੀ ਤੋਂ ਵੱਧ ਮੁਨਾਫਾ ਕਮਾਉਣਾ ਚਾਹੁੰਦੇ ਹੋ ਤਾਂ ਝੋਨਾ, ਮੱਕੀ, ਸੋਇਆਬੀਨ ਅਤੇ ਮੂੰਗਫਲੀ ਦੀ ਕਾਸ਼ਤ ਵੀ ਕਰ ਸਕਦੇ ਹੋ। ਕਿਸਾਨ ਜੁਲਾਈ ਦੇ ਪਹਿਲੇ ਹਫ਼ਤੇ ਆਪਣੇ ਖੇਤਾਂ ਵਿੱਚ ਮੱਕੀ ਦੀ ਬਿਜਾਈ ਸ਼ੁਰੂ ਕਰ ਦਿੰਦੇ ਹਨ। ਇਸ ਦੇ ਨਾਲ ਹੀ ਕਿਸਾਨ ਆਪਣੇ ਖੇਤਾਂ ਵਿੱਚ ਝੋਨੇ ਦੀਆਂ ਖੁਸ਼ਬੂਦਾਰ ਕਿਸਮਾਂ ਦੀ ਨਰਸਰੀ ਵੀ ਲਗਾ ਸਕਦੇ ਹਨ।

ਜੂਨ-ਜੁਲਾਈ ਵਿੱਚ ਸਬਜ਼ੀਆਂ ਦੀਆਂ ਸੁਧਰੀਆਂ ਕਿਸਮਾਂ

ਜੂਨ-ਜੁਲਾਈ ਵਿੱਚ ਆਪਣੀ ਫ਼ਸਲ ਤੋਂ ਵੱਧ ਮੁਨਾਫ਼ਾ ਕਮਾਉਣ ਲਈ ਜੇਕਰ ਤੁਸੀਂ ਖੇਤ ਵਿੱਚ ਸਬਜ਼ੀਆਂ ਬੀਜਦੇ ਹੋ, ਇਸ ਦੇ ਲਈ ਤੁਹਾਨੂੰ ਹੇਠਾਂ ਲਿਖੀਆਂ ਕਿਸਮਾਂ ਅਤੇ ਹਾਈਬ੍ਰਿਡ ਸਬਜ਼ੀਆਂ ਦੀ ਕਾਸ਼ਤ ਕਰਨੀ ਚਾਹੀਦੀ ਹੈ। ਜਿਸ ਨਾਲ ਤੁਹਾਨੂੰ ਘੱਟ ਸਮੇਂ 'ਚ ਜ਼ਿਆਦਾ ਮੁਨਾਫਾ ਮਿਲਦਾ ਹੈ। ਸਬਜ਼ੀਆਂ ਦੀ ਕਾਸ਼ਤ ਕਿਸਾਨ ਭਰਾਵਾਂ ਲਈ ਆਰਥਿਕ ਪੱਖੋਂ ਚੰਗੀਆਂ ਹੁੰਦੀਆਂ ਹਨ, ਕਿਉਂਕਿ ਇਨ੍ਹਾਂ ਦੀ ਮੰਗ ਬਾਜ਼ਾਰ ਅਤੇ ਘਰਾਂ ਵਿੱਚ ਸਭ ਤੋਂ ਵੱਧ ਹੁੰਦੀ ਹੈ।

ਸਬਜ਼ੀਆਂ ਦੀਆਂ ਸੁਧਰੀਆਂ ਕਿਸਮਾਂ

ਬੋਤਲ ਲੌਕੀ ਦੀ ਬਿਜਾਈ ਲਈ ਕਿਸਮਾਂ: ਪੂਸਾ ਨਵੀਨ, ਪੂਸਾ ਸੰਦੇਸ਼, ਪੂਸਾ ਸੰਤੁਸ਼ਟੀ, ਪੂਸਾ ਸਮਰਿਧੀ, ਪੀ.ਐਸ.ਪੀ.ਐਲ. ਅਤੇ ਖੇਤ ਵਿੱਚ ਪੂਸਾ ਹਾਈਬ੍ਰਿਡ-3 ਕਿਸਮ ਬੀਜੋ।

ਕਰੇਲੇ ਦੀ ਬਿਜਾਈ ਲਈ ਕਿਸਮਾਂ: ਕਿਸਾਨ ਆਪਣੇ ਖੇਤਾਂ ਵਿੱਚ ਪੂਸਾ ਦੋ ਮੌਸਮੀ, ਪੂਸਾ ਸਪੈਸ਼ਲ, ਪੂਸਾ ਹਾਈਬ੍ਰਿਡ-1 ਅਤੇ ਪੂਸਾ ਹਾਈਬ੍ਰਿਡ-2 ਦੀ ਬਿਜਾਈ ਕਰ ਸਕਦੇ ਹਨ।

ਤੋਰਾਈ ਦੀ ਬਿਜਾਈ ਲਈ ਕਿਸਮਾਂ: ਪੂਸਾ ਸੁਪ੍ਰੀਆ, ਪੂਸਾ ਸਨੇਹਾ, ਪੂਸਾ ਚਿਕਨੀ, ਪੂਸਾ ਨੱਸਦਰ, ਸਤਪੁਤੀਆ, ਪੂਸਾ ਨੂਤਨ ਕਾਸ਼ਤ ਲਈ ਉੱਤਮ ਮੰਨੀਆਂ ਜਾਂਦੀਆਂ ਹਨ। ਕਿਸਾਨ ਇਸ ਨੂੰ ਆਪਣੇ ਖੇਤਾਂ ਵਿੱਚ ਲਗਾ ਕੇ ਆਸਾਨੀ ਨਾਲ ਮੁਨਾਫਾ ਕਮਾ ਸਕਦੇ ਹਨ।

ਇਹ ਵੀ ਪੜ੍ਹੋ : ਮਾਨਸੂਨ ਨਾਲ ਜੁੜੀ ਮਹੱਤਵਪੂਰਨ ਸਲਾਹ! ਬੰਪਰ ਪੈਦਾਵਾਰ ਲਈ ਕਿਸਾਨ ਇਹ ਕੰਮ ਜ਼ਰੂਰ ਕਰਨ!

ਚਿਕਿਤਸਕ ਪੌਦਿਆਂ ਦੀ ਕਾਸ਼ਤ

ਦੇਸ਼ ਦੇ ਕਿਸਾਨ ਭਰਾ ਜੂਨ-ਜੁਲਾਈ ਦੇ ਮਹੀਨੇ ਆਪਣੇ ਖੇਤਾਂ ਵਿੱਚ ਦਵਾਈਆਂ ਵਾਲੇ ਪੌਦਿਆਂ ਦੀ ਵੀ ਕਾਸ਼ਤ ਕਰਦੇ ਹਨ, ਕਿਉਂਕਿ ਇਸ ਮੌਸਮ ਵਿੱਚ ਇਨ੍ਹਾਂ ਦੀ ਖੇਤੀ ਤੋਂ ਕਿਸਾਨ ਵੱਧ ਤੋਂ ਵੱਧ ਮੁਨਾਫ਼ਾ ਕਮਾਉਂਦੇ ਹਨ। ਜੇਕਰ ਦੇਖਿਆ ਜਾਵੇ ਤਾਂ ਅੱਜ ਦੇ ਸਮੇਂ ਵਿੱਚ ਦਵਾਈਆਂ ਦੀ ਮੰਗ ਸਭ ਤੋਂ ਵੱਧ ਹੈ। ਇਸ ਮੌਸਮ ਵਿੱਚ ਜ਼ਿਆਦਾਤਰ ਕਿਸਾਨ ਭਰਾ ਆਪਣੀ ਰਵਾਇਤੀ ਖੇਤੀ ਛੱਡ ਕੇ ਹੋਰ ਫ਼ਸਲਾਂ ਦੀ ਕਾਸ਼ਤ ਕਰਦੇ ਹਨ, ਤਾਂ ਜੋ ਉਹ ਵੱਧ ਮੁਨਾਫਾ ਕਮਾ ਸਕਣ।

Summary in English: Agricultural work to be done in monsoon month! Income will increase!

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters