ਬਾਸਮਤੀ ਖਰੀਦਣ ਵਾਲੇ ਕਿਸਾਨਾਂ ਨੂੰ ਈਰਾਨ ਨੇ ਇੱਕ ਵੱਡੀ ਖੁਸ਼ਖਬਰੀ ਦੇ ਦਿਤੀ ਹੈ ਜਿਸ ਨਾਲ ਕਿਸਾਨਾਂ ਨੂੰ ਵੱਡਾ ਫਾਇਦਾ ਹੋਵੇਗਾ। ਈਰਾਨ ਸਰਕਾਰ ਵਲੋਂ ਭਾਰਤ ਦੇ ਬਾਸਮਤੀ ਚਾਵਲਾਂ ਨੂੰ ਖਰੀਦਣ ਲਈ ਬਾਜ਼ਾਰ ਖੋਲ ਦੋਣ ਕਾਰਨ ਬਾਸਮਤੀ ਝੋਨੇ ਦੇ ਭਾਅ ਚ ਤੇਜ਼ੀ ਆ ਗਈ,
ਇਸੇ ਤਰਾਂ ਪਿਛਲੇ ਹਫਤੇ ਨਾਲੋਂ ਪੂਸਾ 1121 ਅਤੇ ਮੁੱਛਲ ਝੋਨਾ 400 ਤੋਂ 500 ਰੁਪਏ ਦੇ ਵੱਧ ਭਾਅ ਤੇ ਵਿਕ ਰਿਹਾ ਹੈ। 1121 ਅਤੇ ਪੀਬੀ ਨੰਬਰ ਦਾ ਭਾਅ 2750 ਰੁਪਏ ਪ੍ਰਤੀ ਕੁਇੰਟਲ ਹੋ ਚੁੱਕਾ ਹੈ। ਜੇਕਰ ਈਰਾਨ ਨਾਲ ਖੁੱਲ ਕੇ ਵਪਾਰ ਸ਼ੁਰੂ ਹੋ ਜਾਂਦਾ ਹੈ ਤਾਂ ਬਾਸਮਤੀ ਝੋਨੇ ਵਿੱਚ ਤੇਜ਼ੀ ਆਉਣਾ ਸੁਭਾਵਿਕ ਹੈ। ਬਾਸਮਤੀ ਪੀ ਆਰ 1509 ਝੋਨਾ ਅਗੇਤੀ ਕਿਸਮ ਹੋਣ ਕਾਰਨ 80 ਫੀਸਦੀ ਤੱਕ ਝੋਨਾ ਘੱਟ ਭਾਅ ਵਿੱਚ ਵਿਕ ਚੁੱਕਾ ਹੈ।
ਇਸ ਕਾਰਨ 1509 ਦੇ ਕਾਸ਼ਤ ਕਾਰ ਕਿਸਾਨ ਠੱਗੇ ਜਿਹੇ ਮਹਿਸੂਸ ਕਰ ਰਹੇ ਹਨ। ਇਥੇ ਇਹ ਵੀ ਦੱਸਣਯੋਗ ਹੈ ਕਿ ਅਮਰੀਕਾ ਨੇ ਇਰਾਨ ਤੇ 2012 ਚ ਵਪਾਰ ਕਰਨ ਤੇ ਪਾਬੰਦੀ ਦੇ ਚਲਦੇ ਬਾਸਮਤੀ ਦਾ ਕਾਫੀ ਸਟਾਕ ਕਰ ਲਿਆ ਸੀ ਜਿਸ ਕਾਰਨ ਪਿਛਲੇ ਦੋ ਸਾਲ ਤੋਂ ਬਾਸਮਤੀ ਚਾਵਲਾਂ ਚ ਮੰਦੀ ਛਾਈ ਰਹੀ। ਇਰਾਨ ਚ ਬਾਸਮਤੀ ਚਾਵਲਾਂ ਦਾ ਸਟਾਕ ਵੀ ਖਤਮ ਹੋ ਚੁੱਕਾ ਹੈ ਅਤੇ ਇਸੇ ਕਾਰਨ ਹੁਣ ਇਰਾਨ ਚ ਬਾਸਮਤੀ ਚਾਵਲਾਂ ਦੀ ਮੰਗ ਵੱਧ ਗਈ ਹੈ।
ਇਹ ਵੀ ਪੜ੍ਹੋ :- ਪੰਜਾਬ ਸਰਕਾਰ ਨੇ ਕਿਸਾਨਾਂ ਲਈ ਕੀਤਾ ਇਕ ਹੋਰ ਵੱਡਾ ਐਲਾਨ,ਪੰਜਾਬ ਵਿਚ ਚੱਲਣਗੀਆਂ ਧੁੱਪ ਨਾਲ ਮੋਟਰਾਂ
Summary in English: Another big news for farmers about basmati!