ਸਾਡੇ ਦੇਸ਼ `ਚ ਹਿੰਗ ਦੀ ਖੇਤੀ ਸਦੀਆਂ ਤੋਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਘਰ `ਚ ਸਬਜ਼ੀਆਂ ਨੂੰ ਬਣਾਉਣ ਵੇਲੇ ਕੀਤੀ ਜਾਂਦੀ ਹੈ। ਲੋਕਾਂ ਨੂੰ ਇਸਦਾ ਸੁਆਦ ਅਤੇ ਖੁਸ਼ਬੂ ਬਹੁਤ ਜ਼ਿਆਦਾ ਆਕਰਸ਼ਿਤ ਕਰਦਾ ਹੈ। ਇਸ ਨਾਲ ਸਬਜ਼ੀਆਂ ਦੀ ਵਾਏ ਵੀ ਖ਼ਤਮ ਹੋ ਜਾਂਦੀ ਹੈ। ਹਿੰਗ ਨੂੰ ਅੰਗਰੇਜ਼ੀ `ਚ ਐਸਾਫੋਟੀਡਾ (Asafoetida) ਆਖਦੇ ਹਨ।
ਅੱਜਕੱਲ੍ਹ ਲੋਕਾਂ ਦਾ ਰੁਝਾਨ ਦਿਨੋਦਿਨ ਹਿੰਗ ਦੀ ਖੇਤੀ ਵੱਲ ਵੱਧਦਾ ਜਾ ਰਿਹਾ ਹੈ। ਜਿਸ ਨਾਲ ਕਿਸਾਨ ਭਾਰੀ ਮੁਨਾਫ਼ਾ ਕਮਾ ਰਹੇ ਹਨ। ਹਿੰਗ ਦੀ ਕਾਸ਼ਤ ਲਈ ਹੁਣ ਪਹਾੜੀ ਖੇਤਰ `ਚ ਜਾਣ ਦੀ ਲੋੜ ਨਹੀਂ ਸਗੋਂ ਘਰ `ਚ ਵੀ ਇਸ ਖੇਤੀ ਨੂੰ ਕੀਤਾ ਜਾ ਸਕਦਾ ਹੈ। ਆਓ ਇਸ ਖੇਤੀ ਬਾਰੇ ਹੋਰ ਜਾਣਦੇ ਹਾਂ।
ਹਿੰਗ ਦੀ ਕਾਸ਼ਤ:
● ਤੁਹਾਨੂੰ ਹਿੰਗ ਦੀ ਕਾਸ਼ਤ ਲਈ ਸਭ ਤੋਂ ਪਹਿਲਾਂ ਕੁਝ ਵਿਹਾਰਕ ਬੀਜ (viable seed) ਦੀ ਵਰਤੋਂ ਕਰਨੀ ਪਵੇਗੀ।
● ਇਸ ਲਈ ਚੰਗੀ ਤਰ੍ਹਾਂ ਨਿਕਾਸ ਵਾਲੀ ਮਿੱਟੀ ਜ਼ਰੂਰੀ ਹੈ।
● ਹਿੰਗ ਦੀ ਖੇਤੀ ਲਈ ਸੂਰਜ ਦੀ ਰੋਸ਼ਨੀ ਚੰਗੀ ਤਰ੍ਹਾਂ ਪੌਦਿਆਂ `ਤੇ ਪੈਣੀ ਚਾਹੀਦੀ ਹੈ ਤਾਂ ਜੋ ਪੌਦੇ ਚੰਗੀ ਤਰ੍ਹਾਂ ਉੱਗ ਸਕਣ।
● ਠੰਡੇ, ਨਮੀ ਵਾਲੀ ਸਥਿਤੀ `ਚ ਇਹ ਪੌਦਾ ਹੋਰ ਵੀ ਚੰਗੀ ਤਰ੍ਹਾਂ ਵਧਦਾ-ਫੁਲਦਾ ਹੈ।
● ਮਿੱਟੀ ਦੀ ਉਪਰਲੀ ਪਰਤ 'ਤੇ ਰੇਤ ਦੀ ਹਲਕੀ ਜਿਹੀ ਪਰਤ ਦੇ ਨਾਲ ਬੀਜ ਬੀਜੋ।
● ਬੀਜਾਂ ਨੂੰ 2 ਫੁੱਟ ਦੀ ਦੂਰੀ 'ਤੇ ਰੱਖੋ ਅਤੇ ਉਗਣ ਤੱਕ ਮੱਧਮ ਨਮੀ ਦਵੋ।
● ਇਸ ਤੋਂ ਬਾਅਦ ਜਦੋਂ ਮਿੱਟੀ ਸੁੱਕ ਜਾਂਦੀ ਹੈ ਤਾਂ ਪੌਦੇ ਨੂੰ ਹਲਕਾ ਹਲਕਾ ਪਾਣੀ ਦਵੋ।
● ਪੌਦੇ ਆਮ ਤੌਰ 'ਤੇ ਕਈ ਫੁੱਟ ਉੱਚੇ ਹੋਣ ਤੋਂ ਬਾਅਦ ਸਵੈ-ਨਿਰਭਰ ਹੁੰਦੇ ਹਨ।
● ਕੁਝ ਖੇਤਰਾਂ 'ਚ ਇਹ ਪੌਦਾ ਬਿਨਾਂ ਬੀਜ ਦੇ ਆਪਣੇ ਆਪ ਹੀ ਉੱਗ ਜਾਂਦਾ ਹੈ। ਇਸ ਲਈ ਪਹਿਲਾਂ ਫੁੱਲਾਂ ਦੇ ਸਿਰਾਂ ਨੂੰ ਹਟਾਉਣਾ ਜਰੂਰੀ ਹੁੰਦਾ ਹੈ।
ਇਹ ਵੀ ਪੜ੍ਹੋ : ਹੁਣ ਕਿਸਾਨਾਂ ਦੀ ਬੱਲੇ-ਬੱਲੇ, ਨਾਸ਼ਪਤੀ ਦੀਆਂ ਇਹ ਕਿਸਮਾਂ ਦੇਣਗੀਆਂ ਵੱਧ ਝਾੜ ਤੇ ਮੋਟਾ ਮੁਨਾਫਾ!
ਵਾਢੀ: ਜਦੋਂ ਹਿੰਗ ਦੇ ਪੱਤੇ ਲੱਗਣ ਤਾਂ ਸਮਝ ਜਾਓ ਕਿ ਪੌਦਾ ਵਾਢੀ ਲਈ ਤਿਆਰ ਹੋ ਗਿਆ ਹੈ। ਇਸ ਤੋਂ ਬਾਅਦ ਤੁਸੀਂ ਇਸ ਦੀ ਵਾਢੀ ਕਰ ਸਕਦੇ ਹੋ। ਮੁੱਖ ਇਲਾਕੇ: ਹਿੰਗ ਦੀ ਖੇਤੀ ਮੁੱਖ ਤੋਰ `ਤੇ ਜੰਮੂ ਕਸ਼ਮੀਰ, ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿੱਚ ਕੀਤੀ ਜਾਂਦੀ ਹੈ। ਇਨ੍ਹਾਂ ਥਾਵਾਂ `ਤੇ ਮੌਸਮ ਹਿੰਗ ਦੀ ਖੇਤੀ ਲਈ ਬਿਲਕੁਲ ਅਨੁਕੂਲ ਹੁੰਦਾ ਹੈ।
ਮੰਡੀਕਰਨ: ਬਾਜ਼ਾਰ ਵਿੱਚ ਇੱਕ ਕਿੱਲੋ ਹੀਂਗ 35 ਤੋਂ 40 ਹਜ਼ਾਰ ਰੁਪਏ ਕਿੱਲੋ ਦੇ ਹਿਸਾਬ ਨਾਲ ਵੇਚਿਆ ਜਾਂਦਾ ਹੈ। ਇਸ ਲਈ ਇਹ ਖੇਤੀ ਭਾਰੀ ਮੁਨਾਫ਼ਾ ਦੇਣ ਵਾਲੀ ਹੈ।
Summary in English: Asafoetida cultivation can make farmers millionaires