1. Home
  2. ਖੇਤੀ ਬਾੜੀ

Barley Cultivation: ਜੌਂ ਦੀ ਉੱਨਤ ਖੇਤੀ, ਜਾਣੋ ਪੂਰੀ ਪ੍ਰਕਿਰਿਆ

ਇਸ ਨਵੇਕਲੇ ਢੰਗ ਨਾਲ ਕਰੋ ਜੌਂ ਦੀ ਕਾਸ਼ਤ, ਪਾਓ ਵੱਧ ਝਾੜ ਤੇ ਭਾਰੀ ਮੁਨਾਫ਼ਾ...

 Simranjeet Kaur
Simranjeet Kaur
Barley Cultivation

Barley Cultivation

ਪੰਜਾਬ `ਚ ਕਣਕ ਅਤੇ ਝੋਨੇ ਤੋਂ ਬਾਅਦ ਜੇਕਰ ਕੋਈ ਮਹੱਤਵਪੂਰਨ ਅਨਾਜ਼ ਫ਼ਸਲ ਮੰਨੀ ਜਾਂਦੀ ਹੈ ਤਾਂ ਉਹ ਜੌਂ ਦੀ ਫ਼ਸਲ ਹੈ। ਕਿਸਾਨਾਂ `ਚ ਦਿਨੋਦਿਨ ਜੌਂ ਦੀ ਕਾਸ਼ਤ ਕਰਨ ਦਾ ਰੁਝਾਨ ਵੱਧ ਰਿਹਾ ਹੈ ਕਿਉਂਕਿ ਜੌਂ ਦੀਆਂ ਸੁਧਰੀਆਂ ਕਿਸਮਾਂ ਨਾਲ ਝਾੜ `ਚ ਵਾਧਾ ਹੋ ਰਿਹਾ ਹੈ। ਇਸ ਨੂੰ ਮੰਡੀ `ਚ ਵੇਚ ਕੇ ਕਿਸਾਨ ਵੀਰ ਭਾਰੀ ਮੁਨਾਫ਼ਾ ਕਮਾ ਰਹੇ ਹਨ। ਇਸ ਲਈ ਅੱਜ ਅਸੀਂ ਤੁਹਾਡੇ ਨਾਲ ਇਨ੍ਹਾਂ ਅਡਵਾਂਸ ਕਿਸਮਾਂ ਨੂੰ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨਾਲ ਤੁਸੀਂ ਵੀ ਆਪਣੀ ਕਮਾਈ `ਚ ਵਾਧਾ ਕਰ ਸਕਦੇ ਹੋ।

ਖੇਤ ਦੀ ਤਿਆਰੀ (Field Preparation):
ਖੇਤ ਨੂੰ 2 ਤੋਂ 3 ਵਾਰ ਵਾਹੁਣਾ ਚਾਹੀਦਾ ਹੈ। ਇਸ ਪ੍ਰਕਿਰਿਆ ਨਾਲ ਖੇਤ `ਚੋਂ ਨਦੀਨਾਂ ਨੂੰ ਚੰਗੀ ਤਰਾ ਨਸ਼ਟ ਕੀਤਾ ਜਾ ਸਕਦਾ ਹੈ। ਜੌਂ ਦੀ ਚੰਗੀ ਕਾਸ਼ਤ ਲਈ ਖੇਤ `ਚ 2-3 ਵਾਰ ਸੁਹਾਗਾ ਫੇਰ ਦਿਉ। ਜੌਂ ਤੋਂ ਪਹਿਲਾਂ ਬੀਜੀ ਹੋਈ ਫ਼ਸਲ ਦੀ ਪਰਾਲੀ ਨੂੰ ਹੱਥ ਨਾਲ ਚੁੱਕ ਕੇ ਨਸ਼ਟ ਕਰ ਦੀਓ ਤਾਂ ਜੋ ਸਿਉਂਕ (Termite) ਦਾ ਹਮਲਾ ਨਾ ਹੋ ਸਕੇ।

ਬਿਜਾਈ ਦਾ ਸਮਾਂ (Sowing time):
ਜੌਂ ਫ਼ਸਲ ਦੇ ਵਧੀਆ ਝਾੜ ਲਈ ਬਿਜਾਈ 15 ਅਕਤੂਬਰ ਤੋਂ 15 ਨਵੰਬਰ ਤੱਕ ਕਰ ਦੇਣੀ ਚਾਹੀਦੀ ਹੈ। ਜੇਕਰ ਜੌਂ ਦੀ ਬਿਜਾਈ ਸਮੇਂ `ਤੇ ਨਾ ਕੀਤੀ ਜਾਵੇ ਤਾਂ ਪੈਦਾਵਾਰ ਘੱਟ ਸਕਦੀ ਹੈ। ਇਸ ਲਈ ਸਹੀ ਸਮੇਂ `ਤੇ ਇਸਦੀ ਬਿਜਾਈ ਦਾ ਕੰਮ ਮੁਕੰਮਲ ਕਰ ਲਵੋ।

ਬਿਜਾਈ ਦਾ ਢੰਗ (Method of sowing):
ਇਸ ਦੀ ਬਿਜਾਈ ਛਿੱਟੇ ਅਤੇ ਮਸ਼ੀਨ ਰਾਹੀਂ ਕੀਤੀ ਜਾਂਦੀ ਹੈ।

ਬੀਜ ਦੀ ਦਰ (Seed rate):
● ਸਿੰਚਾਈ ਵਾਲੇ ਖੇਤਰਾਂ `ਚ ਬੀਜ ਦੀ ਮਾਤਰਾ 35 ਕਿਲੋਗ੍ਰਾਮ ਪ੍ਰਤੀ ਏਕੜ ਕਾਫ਼ੀ ਹੁੰਦੀ ਹੈ।
● ਮੀਂਹ ਵਾਲੇ ਖੇਤਰਾਂ `ਚ ਬੀਜ ਦੀ ਮਾਤਰਾ 45 ਕਿਲੋਗ੍ਰਾਮ ਪ੍ਰਤੀ ਏਕੜ ਵਰਤੋਂ।

ਮਿੱਟੀ (Soil):
ਇਹ ਫ਼ਸਲ ਰੇਤਲੀ ਅਤੇ ਕੱਲਰ ਵਾਲੀ ਜ਼ਮੀਨਾਂ `ਚ ਉਗਾਈ ਜਾ ਸਕਦੀ ਹੈ। ਇਸ ਦੇ ਵਧੀਆ ਝਾੜ ਲਈ ਭਾਰੀ ਤੋਂ ਦਰਮਿਆਨੀ ਮਿੱਟੀ ਬਹੁਤ ਸਹਾਇਕ ਹੁੰਦੀ ਹੈ। ਇਹ ਗੱਲ ਧਿਆਨ `ਚ ਰੱਖੋਂ ਕਿ ਤੇਜ਼ਾਬੀ ਮਿੱਟੀ ਜੌਂ ਦੀ ਪੈਦਾਵਾਰ ਨੂੰ ਘਟਾ ਦਿੰਦੀ ਹੈ।

ਸਿੰਚਾਈ (Irrigation System):
ਜੌ ਦੀ ਫ਼ਸਲ ਲਈ 2 ਤੋਂ 3 ਵਾਰ ਸਿੰਚਾਈ ਕੀਤੀ ਜਾਣੀ ਚਾਹੀਦੀ ਹੈ। ਪਾਣੀ ਦੀ ਕਮੀ ਹੋਣ ਨਾਲ ਸਿੱਟੇ ਬਣਨ ਵੇਲੇ ਝਾੜ `ਤੇ ਮਾੜਾ ਅਸਰ ਪੈਂਦਾ ਹੈ। ਚੰਗੇ ਝਾੜ ਲਈ ਮਿੱਟੀ `ਚ 50 ਫੀਸਦੀ ਨਮੀ ਹੋਣੀ ਚਾਹੀਦੀ ਹੈ। ਬਿਜਾਈ ਤੋਂ 20-25 ਦਿਨਾਂ ਬਾਅਦ ਸਿੰਚਾਈ ਕਰ ਦਵੋ। ਇਸ ਤੋਂ ਬਾਅਦ ਸਿੱਟਾ ਆਉਣ `ਤੇ ਸਿੰਚਾਈ ਕਰ ਦਵੋ।

ਇਹ ਵੀ ਪੜ੍ਹੋ : Barley Improved Varieties: ਜੌਂ ਦੀਆਂ ਇਹ 5 ਉੱਨਤ ਕਿਸਮਾਂ ਦੇਣਗੀਆਂ ਤੁਹਾਨੂੰ ਬੰਪਰ ਝਾੜ

ਪ੍ਰਸਿੱਧ ਕਿਸਮਾਂ ਅਤੇ ਝਾੜ (Popular varieties and yields):
● PL 891: ਇਹ ਬਿਨਾਂ ਛਿਲਕੇ ਵਾਲੀ ਕਿਸਮ ਹੈ। ਇਸਦੀ ਔਸਤ ਪੈਦਾਵਾਰ 16.8 ਕੁਇੰਟਲ ਪ੍ਰਤੀ ਏਕੜ ਹੈ।
● DWRB 123: ਇਸਦੀ ਔਸਤ ਪੈਦਾਵਾਰ 19.4 ਕੁਇੰਟਲ ਪ੍ਰਤੀ ਏਕੜ ਹੈ।
● PL 419: ਇਹ 130 ਦਿਨਾਂ `ਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● PL 172: ਇਹ 124 ਦਿਨਾਂ `ਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 14 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।
● DWRUB52: ਇਸ ਦਾ ਔਸਤ ਝਾੜ 17.3 ਕੁਇੰਟਲ ਪ੍ਰਤੀ ਏਕੜ ਹੈ।
● VJM 201: ਇਹ ਕਿਸਮ 135 ਦਿਨਾਂ `ਚ ਪੱਕ ਜਾਂਦੀ ਹੈ। ਇਸ ਦਾ ਔਸਤ ਝਾੜ 14.8 ਕੁਇੰਟਲ ਪ੍ਰਤੀ ਏਕੜ ਹੈ।
● BH 393: ਇਹ ਕਿਸਮ ਪੰਜਾਬ ਅਤੇ ਹਰਿਆਣਾ ਸੂਬੇ `ਚ ਉਗਾਈ ਜਾਂਦੀ ਹੈ
● PL 426: ਇਸਦੇ ਦਾਣੇ ਮੋਟੇ ਹੁੰਦੇ ਹਨ। ਇਸਦਾ ਔਸਤ ਝਾੜ 14.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

ਫ਼ਸਲ ਦੀ ਵਾਢੀ (Harvesting the crop):
ਵੱਖ ਵੱਖ ਕਿਸਮਾਂ ਦੇ ਅਨੁਸਾਰ ਇਹ ਫ਼ਸਲ ਮਾਰਚ ਦੇ ਅਖੀਰ ਜਾਂ ਅਪ੍ਰੈਲ `ਚ ਪੱਕ ਜਾਂਦੀ ਹੈ। ਜੌ ਦੀ ਫ਼ਸਲ ਨੂੰ ਜ਼ਿਆਦਾ ਪੱਕਣ ਤੋਂ ਬਚਾਉਣ ਲਈ ਸਮੇਂ ਅਨੁਸਾਰ ਵਾਢੀ ਕਰੋ। ਜਦੋਂ ਫ਼ਸਲ `ਚ 25 ਤੋਂ 30 ਫੀਸਦੀ ਨਮੀ ਹੋਵੇ ਤਾਂ ਫ਼ਸਲ ਦੀ ਵਾਢੀ ਕਰ ਲਵੋ।

Summary in English: Barley Cultivation: Advanced Barley Cultivation, Know the Complete Process

Like this article?

Hey! I am Simranjeet Kaur. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters