ਅਪ੍ਰੈਲ ਮਹੀਨਾ ਕਿਸਾਨਾਂ ਲਈ ਬੜਾ ਹੀ ਉਤਸਾਹ ਆਲ੍ਹਾ ਹੁੰਦਾ ਹੈ ਕਿਉਂਕਿ ਇਸ ਮਹੀਨੇ ਕਿਸਾਨਾਂ ਦੀ ਹਾੜ੍ਹੀ ਦੀ ਫਸਲ ਕਟਣ ਦਾ ਮੌਕਾ ਹੁੰਦਾ ਹੈ। ਇਸ ਮਹੀਨੇ ਕਿਸਾਨ ਦੇ ਘਰ ਦਾਣੇ ਆਉਂਦੇ ਹਨ ਅਤੇ ਉਸਦੀ ਪੂਰੇ ਸਾਲ ਦੀ ਚਿੰਤਾ ਖ਼ਤਮ ਹੋ ਜਾਂਦੀ ਹੈ। ਇਸ ਮਹੀਨੇ ਕਿਸਾਨ ਜਿੱਥੇ ਹਾੜ੍ਹੀ ਦੀ ਫਸਲ ਤੋਂ ਮੁਨਾਫਾ ਕਮਾਉਂਦਾ ਹੈ ਉੱਥੇ ਹੀ ਅਸੀਂ ਤੁਹਾਨੂੰ ਦੱਸ ਰਹੇ ਹਾਂ ਉਨ੍ਹਾਂ ਸਬਜ਼ੀਆਂ ਬਾਰੇ ਜਿਨ੍ਹਾਂ ਨੂੰ ਉਗਾ ਕੇ ਕਿਸਾਨ ਚੰਗਾ ਮੁਨਾਫਾ ਕਮਾ ਸਕਦਾ ਹੈ।
ਆਉ ਜਾਣਦੇ ਹਾਂ ਅਪ੍ਰੈਲ ਮਹੀਨੇ ਵਿਚ ਕਿਨ੍ਹਾਂ ਸਬਜ਼ੀਆਂ ਦੀ ਖੇਤੀ ਕਰਕੇ ਕਿਸਾਨ ਚੰਗੇ ਪੈਸੇ ਕਮਾ ਸਕਦਾ ਹੈ। ਅਸੀਂ ਸਭ ਜਾਣਦੇ ਹਾਂ ਕਿ ਅਪ੍ਰੈਲ ਦਾ ਮਹੀਨਾ ਬਹੁਤ ਜ਼ਿਆਦਾ ਗਰਮ ਹੁੰਦਾ ਹੈ ਇਸ ਮਹੀਨੇ ਵਿਚ ਤੱਤੀਆ ਹਵਾਵਾਂ ਚੱਲਦੀਆਂ ਹਨ ਅਤੇ ਅੱਤ ਦੀ ਗਰਮੀ ਪੈਦੀ ਹੈ। ਜ਼ਿਆਦਾਤਰ ਲੋਕ ਇਸ ਮਹੀਨੇ ਹਰੀਆਂ ਅਤੇ ਸ਼ਰੀਰ ਨੂੰ ਠੰਡਾ ਰੱਖਣ ਵਾਲੀਆਂ ਸਬਜ਼ੀਆਂ ਖਾਂਦੇ ਹਨ।
ਕੱਦੂ ਦੀ ਖੇਤੀ
ਸਭ ਤੋਂ ਪਹਿਲਾ ਅਸੀਂ ਗੱਲ ਕਰਦੇ ਹਾਂ ਕੱਦੂ ਦੀ, ਅਸੀਂ ਅਕਸਰ ਹੀ ਸੁਣਦੇ ਹਾਂ ਕਿ ਕੱਦੂ ਖਾਣ ਨਾਲ ਸ਼ਰੀਰ ਠੱਡਾ ਰਹਿੰਦਾ ਹੈ ਅਤੇ ਇਹ ਇਕ ਹਰੀ ਸਬਜ਼ੀ ਵੀ ਆ, ਜਿਸ ਦੇ ਸਾਡੇ ਸ਼ਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਗਰਮੀਆਂ ਵਿਚ ਅਕਸਰ ਹੀ ਲੋਕਾਂ ਦੇ ਘਰਾਂ ਵਿੱਚ ਕੱਦੂ ਦਾ ਰਾਇਤਾ ਬਣਦਾ ਹੁੰਦਾ ਹੈ ਜੇਕਰ ਕੱਦੂ ਦੀ ਖੇਤੀ ਕੀਤੀ ਜਾਵੇ ਤਾਂ ਕਿਸਾਨ ਇਸ ਤੋਂ ਚੰਗਾ ਮੁਨਾਫਾ ਕਮਾ ਸਕਦੇ ਹਨ।
ਕਕੜੀ ਦੀ ਖੇਤੀ
ਕਕੜੀ ਇਕ ਬਹੁਤ ਹੀ ਚੰਗੀ ਸਬਜ਼ੀ ਮੰਨ੍ਹੀ ਜਾਂਦੀ ਹੈ। ਲੋਕ ਅਕਸਰ ਗਰਮੀਆਂ ਦੇ ਵਿਚ ਕਕੜੀ ਨੂੰ ਖਾਣਾ ਪਸੰਦ ਕਰਦੇ ਹਨ। ਵੈਸੇ ਤਾਂ ਕਕੜੀ ਨੂੰ ਅਸੀ ਸਲਾਦ ਦੇ ਤੌਰ 'ਤੇ ਖਾਂਦੇ ਹਾਂ ਪਰ ਕਈ ਵਾਰ ਇਸ ਦੀ ਸਬਜ਼ੀ ਵੀ ਬਣਾਈ ਜਾਂਦੀ ਹੈ। ਇਸ ਦੀ ਖੇਤੀ ਕਰਨ ਲਈ ਕਿਸਾਨ ਨੂੰ ਨਾ ਜ਼ਿਆਦਾ ਪਾਣੀ ਦੀ ਲੋੜ ਹੁੰਦੀ ਹੈ ਅਤੇ ਨਾ ਹੀ ਜ਼ਿਆਦਾ ਖਰਚੇ ਦੀ, ਬਸ ਥੋੜ੍ਹੀ ਜਿਹੀ ਮਿਹਨਤ ਕਰਨੀ ਹੈ ਅਤੇ ਇਸੇ ਥੋੜ੍ਹੀ ਜਿਹੀ ਮਿਹਨਤ ਨੂੰ ਬਾਜ਼ਾਰ ਵਿਚ ਵੇਚ ਕੇ ਕਿਸਾਨ ਚੰਗਾ ਮੁਨਾਫਾ ਕਮਾ ਸਕਦਾ ਹੈ ਅਤੇ ਆਪਣੀ ਖਾਲੀ ਪਈ ਜ਼ੇਬ ਨੂੰ ਭਰ ਸਕਦਾ ਹੈ।
ਤੋਰੀ ਦੀ ਖੇਤੀ
ਤੋਰੀ ਇਕ ਹਰੀ ਸਬਜ਼ੀ ਹੈ ਅਤੇ ਇਸ ਦੇ ਸਾਡੇ ਸ਼ਰੀਰ ਨੂੰ ਬਹੁਤ ਫਾਇਦੇ ਹੁੰਦੇ ਹਨ। ਅਕਸਰ ਲੋਕੀ ਜ਼ਿਆਦਾਤਰ ਗਰਮੀ ਦੇ ਮਹੀਨਿਆਂ ਵਿਚ ਹਰੀਆਂ ਸਬਜ਼ੀਆਂ ਖਾਣਾ ਜ਼ਿਆਦਾ ਚੰਗਾ ਮਨਦੇ ਹਨ ਅਤੇ ਡਾਕਟਰ ਵੀ ਇਸ ਦੀ ਸਲਾਹ ਦਿੰਦੇ ਹਨ। ਤੌਰੀ ਤੋਂ ਵੱਧਿਆ ਹੋਰ ਕਿਹੜੀ ਹਰੀ ਸਬਜ਼ੀ ਹੋ ਸਕਦੀ ਹੈ। ਤੌਰੀ ਦੀ ਖੇਤੀ ਵੀ ਬਹੁਤ ਘੱਟ ਪਾਣੀ ਨਾਲ ਕੀਤੀ ਜਾ ਸਕਦੀ ਹੈ ਅਤੇ ਇਸ ਨੂੰ ਉਗਾਣ ਲਈ ਵੀ ਕੋਈ ਜ਼ਿਆਦਾ ਖਰਚ ਨਹੀਂ ਆਉਂਦਾ। ਇਸ ਦੀ ਖੇਤੀ ਕਰਕੇ ਵੀ ਕਿਸਾਨ ਆਪਣੀ ਜ਼ੇਬ ਭਾਰੀ ਕਰ ਸਕਦਾ ਹੈ।
ਖੀਰੇ ਦੀ ਖੇਤੀ
ਖੀਰੇ ਦੀ ਖੇਤੀ ਇਕ ਅਜ਼ਿਹੀ ਖੇਤੀ ਹੈ, ਜਿਸਦੀ ਬਾਜ਼ਾਰ ਵਿਚ ਸਦਾ ਡਿਮਾਂਡ ਰਹਿੰਦੀ ਹੈ। ਖੀਰਾ ਸ਼ਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਦੀ ਖੇਤੀ ਕਿਸਾਨ ਪੂਰਾ ਸਾਲ ਕਰ ਸਕਦਾ ਹੈ। ਵਿਵਾਹ ਦੇ ਮਹੀਨਿਆਂ ਵਿਚ ਕਿਸਾਨ ਖੀਰੇ ਤੋਂ ਚੰਗਾ ਮੁਨਾਫਾ ਕਮਾ ਸਕਦਾ ਹੈ। ਇਸ ਦੀ ਖੇਤੀ ਕਰਨ ਲਈ ਕਿਸਾਨ ਨੂੰ ਜ਼ਿਆਦਾ ਖੰਜਲ-ਖੁਆਲ ਨਹੀਂ ਹੋਣਾ ਪੈਂਦਾ ਅਤੇ ਨਾ ਹੀ ਜ਼ਿਆਦਾ ਖਰਚ ਕਰਨਾ ਪੈਂਦਾ ਹੈ।
ਇਹ ਵੀ ਪੜੋ : Crop Protection: ਕਣਕ ਨੂੰ ਗਰਮੀ ਦੇ ਤਣਾਅ ਤੋਂ ਬਚਾੳਣ ਲਈ ਯੋਗ ਪ੍ਰਬੰਧ, ਮੌਸਮ ਨੂੰ ਧਿਆਨ 'ਚ ਰੱਖ ਕੇ ਕਰੋ ਇਹ ਉਪਾਅ
ਭਿੰਡੀ ਦੀ ਖੇਤੀ
ਭਿੰਡੀ ਇਕ ਅਜ਼ਿਹੀ ਸਬਜ਼ੀ ਹੈ ਜਿਹੜੀ ਲਗਭਗ ਲੋਕਾਂ ਦੀ ਪੰਸਦੀਦਾ ਹੁੰਦੀ ਹੈ। ਗਰਮੀ ਦੇ ਮਹੀਨਿਆਂ ਵਿਚ ਅਕਸਰ ਹੀ ਲੋਕਾਂ ਦੇ ਘਰਾਂ ਵਿਚ ਦੂਜੇ-ਤੀਜ਼ੇ ਦਿਨ ਭਿੰਡੀ ਦੀ ਸਬਜ਼ੀ ਬਣਦੀ ਹੈ। ਭਿੰਡੀ ਦੀ ਖੇਤੀ ਲਈ ਕਿਸਾਨ ਫਰਵਰੀ ਅਤੇ ਮਾਰਚ ਦੇ ਮਹੀਨੇ ਵਿਚ ਆਪਣੀ ਫਸਲ ਨੂੰ ਤਿਆਰ ਕਰ ਸਕਦਾ ਹੈ ਅਤੇ ਅਪ੍ਰੈਲ ਵਿਚ ਉਸ ਨੂੰ ਬਾਜ਼ਾਰ ਵਿਚ ਲੈ ਕੇ ਆ ਸਕਦਾ ਹੈ ਅਤੇ ਚੰਗਾ ਮੁਨਾਫਾ ਕਮਾ ਸਕਦਾ ਹੈ।
Summary in English: benefits of farmers in growing vegetables in the month of April vegetable in april month This vegetable price high in april month