1. Home
  2. ਖੇਤੀ ਬਾੜੀ

Black Gram Plant Farming:ਉੜਦ ਦੀ ਖੇਤੀ ਲਈ ਕਿਹੜਾ ਹੈ ਸਹੀ ਮੌਸਮ? ਜਾਣੋ ਇਸਤੋਂ ਜੁੜੀ ਸਾਰੀ ਜਾਣਕਾਰੀ !

ਦਾਲਾਂ ਦੀ ਫ਼ਸਲਾਂ ਵਿਚ ਉੜਦ ਦੀ ਫ਼ਸਲ ਮੁੱਖ ਮੰਨੀ ਜਾਂਦੀ ਹੈ। ਉੜਦ ਇਕ ਅਜਿਹੀ ਦਾਲਾਂ ਦੀ ਫ਼ਸਲ ਹੈ ,ਜਿਸਦੀ ਖੇਤੀ ਕਰਕੇ ਕਿਸਾਨ ਘੱਟ ਸਮੇਂ ਵਿਚ ਹੀ ਵਧੀਆ ਕਮਾਈ ਕਰ ਸਕਦੇ ਹਨ।

Pavneet Singh
Pavneet Singh
Black Gram Plant Farming

Black Gram Plant Farming

ਦਾਲਾਂ ਦੀ ਫ਼ਸਲਾਂ ਵਿਚ ਉੜਦ ਦੀ ਫ਼ਸਲ ਮੁੱਖ ਮੰਨੀ ਜਾਂਦੀ ਹੈ। ਉੜਦ ਇਕ ਅਜਿਹੀ ਦਾਲਾਂ ਦੀ ਫ਼ਸਲ ਹੈ ,ਜਿਸਦੀ ਖੇਤੀ ਕਰਕੇ ਕਿਸਾਨ ਘੱਟ ਸਮੇਂ ਵਿਚ ਹੀ ਵਧੀਆ ਕਮਾਈ ਕਰ ਸਕਦੇ ਹਨ। ਇਹ ਇਕ ਛੋਟੇ ਮਿਆਦ ਦੀ ਫ਼ਸਲ ਹੈ , ਜੋ 60-65 ਦਿੰਨਾ ਵਿਚ ਪੱਕ ਜਾਂਦੀ ਹੈ। ਉੜਦ ਦੀ ਦਾਲ ਵਿਚ ਕਈ ਤਰ੍ਹਾਂ ਦੇ ਪੋਸ਼ਟਿਕ ਤੱਤ ਮੌਜੂਦ ਹੁੰਦੇ ਹਨ।

ਇੰਨਾ ਹੀ ਨਹੀਂ, ਇਹ ਜ਼ਮੀਨ ਨੂੰ ਵੀ ਪੌਸ਼ਟਿਕ ਤੱਤ ਪ੍ਰਦਾਨ ਕਰਦੀ ਹੈ, ਇਸ ਲਈ ਬਾਜ਼ਾਰ ਵਿਚ ਇਸ ਦੀ ਮੰਗ ਵੀ ਜ਼ਿਆਦਾ ਹੈ। ਭਾਰਤ ਦੇ ਲਗਭਗ ਹਰ ਰਾਜ ਵਿੱਚ ਇਸ ਦੀ ਖੇਤੀ ਕੀਤੀ ਜਾਂਦੀ ਹੈ। ਉੜਦ ਦਾਲ ਦੀ ਖੇਤੀ ਲਈ ਗਰਮੀ ਦਾ ਮੌਸਮ ਸਭ ਤੋਂ ਵਧੀਆ ਮੰਨਿਆ ਜਾਂਦਾ ਹੈ। ਅਜਿਹੇ ਵਿੱਚ ਗਰਮੀਆਂ ਦਾ ਮੌਸਮ ਆ ਗਿਆ ਹੈ ਅਤੇ ਜੇਕਰ ਤੁਸੀਂ ਵੀ ਉੜਦ ਦੀ ਖੇਤੀ ਕਰਨ ਦਾ ਮਨ ਬਣਾ ਰਹੇ ਹੋ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਤਾਂ ਆਓ ਜਾਣਦੇ ਹਾਂ ਉੜਦ ਦੀ ਖੇਤੀ ਦੀ ਪੂਰੀ ਜਾਣਕਾਰੀ -

ਉੜਦ ਦੀ ਕਾਸ਼ਤ ਲਈ ਬਿਜਾਈ ਦਾ ਸਹੀ ਸਮਾਂ(Right time of sowing for cultivation of urad)

ਮੁੱਖ ਰੂਪ ਤੋਂ ਉੜਦ ਦੀ ਖੇਤੀ ਗਰਮੀ ਦੇ ਮੌਸਮ ਵਿਚ ਕਿੱਤੀ ਜਾਂਦੀ ਹੈ। ਇਸਦੇ ਪੌਦਿਆਂ ਨੂੰ ਵਧੀਆ ਵਿਕਾਸ ਕਰਨ ਲਈ ਖੁਸ਼ਕ ਅਤੇ ਨਮੀ ਵਾਲੇ ਮੌਸਮ ਦੀ ਲੋੜ ਹੁੰਦੀ ਹੈ, ਇਸਲਈ ਵੱਧ ਤੋਂ ਵੱਧ ਗਰਮੀ ਦੇ ਦਿੰਨਾ ਵਿਚ ਉੜਦ ਦੀ ਬਿਜਾਈ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਕਿੱਤੀ ਜਾ ਸਕਦੀ ਹੈ। ਇਸ ਦੇ ਪੌਦਿਆਂ ਨੂੰ ਸ਼ੁਰੂਆਤ ਵਿੱਚ ਉਗਣ ਲਈ ਸਾਧਾਰਨ ਤਾਪਮਾਨ ਦੀ ਲੋੜ ਹੁੰਦੀ ਹੈ ਅਤੇ ਪੌਦਿਆਂ ਦੇ ਵਾਧੇ ਲਈ 30 ਡਿਗਰੀ ਤਾਪਮਾਨ ਕਾਫ਼ੀ ਹੁੰਦਾ ਹੈ। ਹਾਲਾਂਕਿ, ਇਹ ਆਸਾਨੀ ਨਾਲ 43 ਡਿਗਰੀ ਸੈਲਸੀਅਸ ਤੱਕ ਤਾਪਮਾਨ ਨੂੰ ਬਰਦਾਸ਼ਤ ਕਰ ਸਕਦਾ ਹੈ। ਇਸ ਤੋਂ ਵੱਧ ਤਾਪਮਾਨ ਇਸ ਦੇ ਪੌਦਿਆਂ ਲਈ ਠੀਕ ਨਹੀਂ ਹੈ। ਇਸ ਦੇ ਪੌਦੇ ਇੱਕੋ ਜਿਹੀ ਆਮ ਬਾਰਿਸ਼ ਵਿੱਚ ਵੀ ਚੰਗੀ ਤਰ੍ਹਾਂ ਵਧਦੇ ਹਨ।

ਉੜਦ ਦੀ ਖੇਤੀ ਦਾ ਤਰੀਕਾ (method for urad cultivation)

ਉੜਦ ਦੀ ਕਾਸ਼ਤ ਲਈ ਰੇਤਲੀ ਦੋਮਟ ਮਿੱਟੀ ਸਭ ਤੋਂ ਉੱਤਮ ਮੰਨੀ ਜਾਂਦੀ ਹੈ। ਹਾਲਾਂਕਿ, ਇਸ ਦੀ ਕਾਸ਼ਤ ਡੂੰਘੀਆਂ ਕਾਲੀਆਂ ਜ਼ਮੀਨਾਂ 'ਤੇ ਵੀ ਕੀਤੀ ਜਾ ਸਕਦੀ ਹੈ। ਬਸ ਇਸਦਾ pH ਮੁੱਲ 6.5 ਤੋਂ 7.8 ਤੱਕ ਹੋਣਾ ਚਾਹੀਦਾ ਹੈ। ਉੜਦ ਦੀ ਖੇਤੀ ਦਾ ਵੱਧ ਉਤਪਾਦਨ ਲੈਣ ਲਈ ਖੇਤ ਨੂੰ ਪੱਧਰਾ ਕਰਕੇ ਉਸ ਵਿੱਚ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਕਰਨਾ ਬਿਹਤਰ ਹੈ।

ਉੜਦ ਦੀ ਬਿਜਾਈ ਦਾ ਤਰੀਕਾ

ਇਸਦੇ ਲਈ, ਲਾਈਨ ਤੋਂ ਲਾਈਨ ਦੀ ਦੂਰੀ 30 ਸੈਂਟੀਮੀਟਰ,ਅਤੇ ਹਰ ਪੌਦੇ ਵਿਚ 10 ਸੈਂਟੀਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ ਇਸ ਦੇ ਨਾਲ ਹੀ ਬੀਜ ਨੂੰ 4 ਤੋਂ 6 ਸੈਂਟੀਮੀਟਰ ਦੀ ਡੂੰਘਾਈ 'ਤੇ ਬੀਜੋ। ਜੇਕਰ ਚੰਗੀ ਪੈਦਾਵਾਰ ਲੈਣੀ ਹੈ ਤਾਂ ਜ਼ਰੂਰੀ ਹੈ ਕਿ ਖੇਤ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਜਾਵੇ। ਜੇ ਭਾਰੀ ਮਿੱਟੀ ਹੈ,

ਇਸ ਲਈ ਹੋਰ ਵਾਹੀ ਦੀ ਲੋੜ ਪਵੇਗੀ ਅਤੇ ਜ਼ਮੀਨ ਨੂੰ ਪੱਧਰਾ ਕੀਤਾ ਜਾਵੇਗਾ। ਨਾਲ ਹੀ, ਇਸ ਨੂੰ ਉੱਚੀ ਵਧਣ ਵਾਲੀਆਂ ਫਸਲਾਂ ਨਾਲ ਉਗਾਉਣਾ ਸਹੀ ਹੈ।

ਇਹ ਵੀ ਪੜ੍ਹੋ : ਕੰਟੇਨਰ ਵਿੱਚ ਲਗਾਓ ਪੁਦੀਨਾ! ਇਸ ਤਰ੍ਹਾਂ ਕਰੋ ਦੇਖਭਾਲ ਅਤੇ ਵਾਢੀ

Summary in English: Black Gram Plant Farming: What is the perfect season for urad farming? Know all the information related to it

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters