1. Home
  2. ਖੇਤੀ ਬਾੜੀ

Business Idea: ਸਟ੍ਰਾਬੇਰੀ ਦੀ ਖੇਤੀ ਖੋਲ੍ਹੇਗੀ ਕਿਸਮਤ ਦੇ ਦਰਵਾਜ਼ੇ! ਜਾਣੋ ਕਿਵੇਂ ਸ਼ੁਰੂ ਕਰੀਏ

ਅੱਜ ਅੱਸੀ ਤੁਹਾਡੇ ਨਾਲ ਅਜਿਹਾ ਇੱਕ ਵਪਾਰਕ ਵਿਚਾਰ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨਾਲ ਤੁੱਸੀ ਚੰਗਾ ਮੁਨਾਫ਼ਾ ਖੱਟ ਸਕਦੇ ਹੋ। ਅੱਸੀ ਗੱਲ ਕਰ ਰਹੇ ਹਾਂ ਸਟ੍ਰਾਬੇਰੀ ਦੀ ਕਾਸ਼ਤ ਦੀ।

Gurpreet Kaur Virk
Gurpreet Kaur Virk
Strawberry Cultivation

Strawberry Cultivation

ਅਜੋਕੇ ਸਮੇਂ ਵਿੱਚ ਹਰ ਕੋਈ ਘੱਟ ਲਾਗਤ ਵਿੱਚ ਵੱਧ ਮੁਨਾਫ਼ੇ ਦੀ ਆਸ ਰੱਖਦਾ ਹੈ। ਅੱਜ ਅੱਸੀ ਤੁਹਾਡੇ ਨਾਲ ਅਜਿਹਾ ਹੀ ਇੱਕ ਵਪਾਰਕ ਵਿਚਾਰ ਸਾਂਝਾ ਕਰਨ ਜਾ ਰਹੇ ਹਾਂ, ਜਿਸ ਨਾਲ ਤੁੱਸੀ ਚੰਗਾ ਮੁਨਾਫ਼ਾ ਖੱਟ ਸਕਦੇ ਹੋ। ਅੱਸੀ ਗੱਲ ਕਰ ਰਹੇ ਹਾਂ ਸਟ੍ਰਾਬੇਰੀ ਦੀ ਕਾਸ਼ਤ ਦੀ, ਜੋ ਤੁਹਾਨੂੰ ਕੁੱਝ ਹੀ ਸਮੇਂ ਵਿੱਚ ਲੱਖਪਤੀ ਬਣਾ ਦੇਵੇਗੀ।

ਅੱਜ ਦੇ ਆਰਥਿਕ ਯੁੱਗ ਵਿੱਚ ਬਥੇਰੇ ਲੋਕ ਆਪਣੀਆਂ ਚੰਗੀਆਂ ਨੌਕਰੀਆਂ ਛੱਡ ਕੇ ਖੇਤੀਬਾੜੀ ਵੱਲ ਪਰਤ ਰਹੇ ਹਨ। ਇਹ ਲੋਕ ਰਵਾਇਤੀ ਖੇਤੀ ਦੀ ਥਾਂ ਕੁੱਝ ਅਜਿਹੀਆਂ ਫਸਲਾਂ ਉਗਾ ਰਹੇ ਹਨ, ਜਿਸ ਵਿੱਚ ਉਹ ਚੰਗਾ ਪੈਸਾ ਕਮਾ ਸਕਣ। ਜੇਕਰ ਤੁਸੀਂ ਵੀ ਕੁੱਝ ਅਜਿਹਾ ਕਰਨ ਬਾਰੇ ਸੋਚ ਰਹੇ ਹੋ, ਤਾਂ ਅੱਜ ਅਸੀਂ ਤੁਹਾਡੇ ਲਈ ਇੱਕ ਬਿਹਤਰ ਵਿਚਾਰ ਲੈ ਕੇ ਆਏ ਹਾਂ। ਅੱਸੀ ਗੱਲ ਕਰ ਰਹੇ ਹਾਂ ਸਟ੍ਰਾਬੇਰੀ ਦੀ ਕਾਸ਼ਤ ਬਾਰੇ, ਜਿਸਦੀ ਮੰਗ ਦੇਸ਼ ਭਰ ਵਿੱਚ ਦਿਨੋ-ਦਿਨ ਵੱਧ ਰਹੀ ਹੈ।

ਸਟ੍ਰਾਬੇਰੀ ਫਾਰਮਿੰਗ ਇੱਕ ਅਜਿਹਾ ਕਾਰੋਬਾਰ ਹੈ, ਜਿਸ ਵਿੱਚ ਤੁਸੀਂ ਚੰਗਾ ਮੁਨਾਫਾ ਕਮਾ ਸਕਦੇ ਹੋ। ਦੱਸ ਦਈਏ ਕਿ ਉੱਤਰ ਪ੍ਰਦੇਸ਼, ਮਹਾਰਾਸ਼ਟਰ, ਹਰਿਆਣਾ, ਝਾਰਖੰਡ, ਰਾਜਸਥਾਨ, ਦਿੱਲੀ, ਹਿਮਾਚਲ ਪ੍ਰਦੇਸ਼, ਪੱਛਮੀ ਬੰਗਾਲ ਵਰਗੇ ਸੂਬਿਆਂ ਦੇ ਕਿਸਾਨ ਸਟ੍ਰਾਬੇਰੀ ਦੀ ਖੇਤੀ ਨੂੰ ਆਪਣਾ ਰਹੇ ਹਨ ਅਤੇ ਮੋਟੀ ਕਮਾਈ ਕਰ ਰਹੇ ਹਨ। ਤੁਸੀਂ ਵੀ ਸਟ੍ਰਾਬੇਰੀ ਦੀ ਖੇਤੀ ਕਰ ਸਕਦੇ ਹੋ, ਜਿਸ ਤੋਂ ਤੁਸੀਂ ਲੱਖਾਂ ਕਮਾ ਸਕਦੇ ਹੋ।

ਸ਼ਾਇਦ ਤੁੱਸੀ ਸਬ ਲੋਕ ਜਾਣਦੇ ਹੋਵੋਗੇ ਕਿ ਸਟ੍ਰਾਬੇਰੀ ਵਿਟਾਮਿਨ-ਸੀ ਅਤੇ ਆਇਰਨ ਨਾਲ ਭਰਪੂਰ ਹੁੰਦੀ ਹੈ। ਪਰ ਬਥੇਰੇ ਲੋਕ ਅਜਿਹੇ ਹਨ ਜਿਨ੍ਹਾਂ ਨੂੰ ਇਹ ਨਹੀਂ ਪਤਾ ਹੋਵੇਗਾ ਕਿ ਸਟ੍ਰਾਬੇਰੀ ਦੀਆਂ ਵੀ ਕਈ ਕਿਸਮਾਂ ਹੁੰਦੀਆਂ ਹਨ। ਇਨ੍ਹਾਂ ਵਿੱਚ ਓਲੰਪਸ, ਹੁੱਡ ਅਤੇ ਸ਼ੁਕਸਾਨ ਮੁੱਖ ਕਿਸਮਾਂ ਹਨ, ਜੋ ਸੁਆਦ ਅਤੇ ਚਮਕਦਾਰ ਲਾਲ ਰੰਗ ਦੇ ਨਾਲ-ਨਾਲ ਆਈਸਕ੍ਰੀਮ ਬਣਾਉਣ ਲਈ ਵਧੀਆ ਮੰਨੀਆਂ ਜਾਂਦੀਆਂ ਹਨ। ਦੱਸ ਦਈਏ ਕਿ ਪਹਾੜੀ ਖੇਤਰਾਂ ਵਿੱਚ ਸਟ੍ਰਾਬੇਰੀ ਉਗਾਉਣ ਦਾ ਸਭ ਤੋਂ ਵਧੀਆ ਸਮਾਂ ਸਤੰਬਰ-ਅਕਤੂਬਰ ਦਾ ਮਹੀਨਾ ਮੰਨਿਆ ਗਿਆ ਹੈ। ਜੇਕਰ ਪੌਦਾ ਸਮੇਂ ਤੋਂ ਪਹਿਲਾਂ ਲਾਇਆ ਜਾਵੇ ਤਾਂ ਇਸ ਦਾ ਝਾੜ ਘੱਟ ਸਕਦਾ ਹੈ।

1.5 ਏਕੜ ਵਿੱਚ 30 ਲੱਖ ਰੁਪਏ ਦਾ ਮੁਨਾਫਾ

ਕੁੱਝ ਮੀਡੀਆ ਰਿਪੋਰਟਾਂ ਮੁਤਾਬਕ ਉੱਤਰ ਪ੍ਰਦੇਸ਼ ਦੇ ਝਾਂਸੀ ਦੀ ਰਹਿਣ ਵਾਲੀ ਇੱਕ ਮਹਿਲਾ ਕਿਸਾਨ ਨੇ ਸਟ੍ਰਾਬੇਰੀ ਦੀ ਖੇਤੀ ਕਰਕੇ ਆਪਣੇ ਪਰਿਵਾਰ ਦੀ ਕਿਸਮਤ ਬਦਲ ਦਿੱਤੀ ਹੈ। ਮਹਿਲਾ ਕਿਸਾਨ ਨੇ ਆਪਣੇ ਹੀ ਘਰ ਦੀ ਛੱਤ 'ਤੇ ਸਟ੍ਰਾਬੇਰੀ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਸਾਲ 2020 ਵਿੱਚ 1.5 ਏਕੜ ਵਿੱਚ ਸਟ੍ਰਾਬੇਰੀ ਦੀ ਕਾਸ਼ਤ ਕੀਤੀ, ਜਿਸਦੀ 6 ਲੱਖ ਰੁਪਏ ਦੀ ਲਾਗਤ ਆਈ ਅਤੇ 30 ਲੱਖ ਰੁਪਏ ਦਾ ਬੰਪਰ ਮੁਨਾਫਾ ਕਮਾਇਆ। ਇਸ ਮਹਿਲਾ ਨੇ ਸਟ੍ਰਾਬੇਰੀ ਦੇ 1800 ਬੂਟੇ ਲਗਾਏ ਸਨ ਅਤੇ ਇੱਕ ਦਿਨ ਵਿੱਚ ਉਨ੍ਹਾਂ ਨੇ 5 ਤੋਂ 6 ਕਿਲੋ ਸਟ੍ਰਾਬੇਰੀ ਪ੍ਰਾਪਤ ਕੀਤੀ।

ਕਿਵੇਂ ਕਰਨੀ ਹੈ ਸਟ੍ਰਾਬੇਰੀ ਦੀ ਖੇਤੀ

-ਸਟ੍ਰਾਬੇਰੀ ਦੀ ਫ਼ਸਲ ਮਾਰਚ-ਅਪ੍ਰੈਲ ਤੱਕ ਰਹਿੰਦੀ ਹੈ।

-ਖੇਤ ਵਿੱਚ ਸਟ੍ਰਾਬੇਰੀ ਬੀਜਣ ਦੀ ਦੂਰੀ ਘੱਟੋ-ਘੱਟ 30 ਸੈਂਟੀਮੀਟਰ ਹੋਣੀ ਚਾਹੀਦੀ ਹੈ।

-ਇੱਕ ਏਕੜ ਵਿੱਚ 22 ਹਜ਼ਾਰ ਸਟ੍ਰਾਬੇਰੀ ਦੇ ਪੌਦੇ ਲਗਾਏ ਜਾ ਸਕਦੇ ਹਨ, ਇਸ ਵਿੱਚ ਚੰਗੀ ਫ਼ਸਲ ਹੋਣ ਦੀ ਸੰਭਾਵਨਾ ਹੈ। -ਰੇਤਲੀ ਦੋਮਟ ਮਿੱਟੀ ਇਸ ਦੀ ਕਾਸ਼ਤ ਲਈ ਚੰਗੀ ਮੰਨੀ ਜਾਂਦੀ ਹੈ।

-ਫਲਾਂ ਨੂੰ ਉਨ੍ਹਾਂ ਦੇ ਆਕਾਰ, ਭਾਰ ਅਤੇ ਰੰਗ ਦੇ ਆਧਾਰ 'ਤੇ ਵੰਡਿਆ ਜਾਂਦਾ ਹੈ।

-ਫਲਾਂ ਨੂੰ 32 ਡਿਗਰੀ ਸੈਲਸੀਅਸ ਤਾਪਮਾਨ 'ਤੇ 10 ਦਿਨਾਂ ਤੱਕ ਕੋਲਡ ਸਟੋਰੇਜ ਵਿੱਚ ਸਟੋਰ ਕੀਤਾ ਜਾ ਸਕਦਾ ਹੈ।

-ਜੇਕਰ ਅਗਲੀ ਸਟ੍ਰਾਬੇਰੀ ਨੂੰ ਚੁੱਕਣਾ ਹੈ, ਤਾਂ ਇਸਨੂੰ 2 ਘੰਟਿਆਂ ਦੇ ਅੰਦਰ-ਅੰਦਰ 40 ਡਿਗਰੀ ਸੈਲਸੀਅਸ ਤਾਪਮਾਨ 'ਤੇ ਪਹਿਲਾਂ ਤੋਂ ਠੰਢਾ ਕਰ ਦੇਣਾ ਚਾਹੀਦਾ ਹੈ।

ਸਟ੍ਰਾਬੇਰੀ ਦੀ ਖਾਦ

70 ਤੋਂ 80 ਟਨ ਗੋਬਰ ਦੀ ਖਾਦ ਇੱਕ ਹੈਕਟੇਅਰ ਵਿੱਚ ਪਾਓ। ਦੱਸ ਦਈਏ ਕਿ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ।ਫਿਰ 20:40:40 NPK KG / ਹੈਕਟੇਅਰ ਪਾਉਣ ਹੈ। ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੱਤੇ, ਅੱਧਾ ਪਰਤੀਸ਼ਤ, ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0.2 ਫ਼ੀਸਦੀ ਚੰਗੀ ਫਸਲ ਲਈ ਆਦਰ ਯੋਗ ਹੈ।

ਇਹ ਵੀ ਪੜ੍ਹੋ: ਇਸ ਦਰੱਖਤ ਦੀ ਹੈ ਜ਼ਬਰਦਸਤ ਡਿਮਾਂਡ! ਇਕ ਹੈਕਟੇਅਰ ਦੀ ਖੇਤੀ ਵਿੱਚ 7 ਲੱਖ ਰੁਪਏ ਤੱਕ ਦੀ ਇਨਕਮ!

ਧਿਆਨਯੋਗ ਗੱਲ ਹੈ ਕਿ ਸਟ੍ਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ। ਇਸਨ੍ਹੂੰ ਹਵਾਦਾਰ ਥਾਂ 'ਤੇ ਰੱਖਣਾ ਚਾਹੀਦਾ ਹੈ, ਜਿੱਥੇ ਤਾਪਮਾਨ ਪੰਜ ਡਿਗਰੀ ਹੋਏ। ਇੱਕ ਦਿਨ ਦੇ ਬਾਅਦ ਸਟ੍ਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ। ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ, ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ।

Summary in English: Business Idea: Strawberry Cultivation Will Open Doors Of Destiny! Learn how to get started

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters