1. Home
  2. ਖੇਤੀ ਬਾੜੀ

ਘੱਟ ਜਗਾਹ ਤੇ ਕਰ ਸਕਦੇ ਹੋ ਮਸ਼ਰੂਮ ਦੀ ਖੇਤੀ!10 ਗੁਣਾ ਵੱਧ ਹੋਵੇਗੀ ਕਮਾਈ

ਭਾਰਤ ਵਿਚ ਮਸ਼ਰੂਮ ਦੀ ਖੇਤੀ (Mushroom farming) ਨੂੰ ਸਭਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ, ਕਿਓਂਕਿ ਇਸ ਦੀ ਖੇਤੀ ਤੋਂ ਸਭਤੋਂ ਵੱਧ ਫਾਇਦਾ ਅਤੇ ਬਜਾਰਾਂ ਵਿਚ ਵੱਧ ਚਲਣ ਵਾਲਾ ਕਾਰੋਬਾਰ ਹੈ।

Pavneet Singh
Pavneet Singh
Cultivate Mushrooms

Cultivate Mushrooms

ਭਾਰਤ ਵਿਚ ਮਸ਼ਰੂਮ ਦੀ ਖੇਤੀ (Mushroom farming) ਨੂੰ ਸਭਤੋਂ ਵੱਧ ਤਰਜੀਹ ਦਿੱਤੀ ਜਾਂਦੀ ਹੈ, ਕਿਓਂਕਿ ਇਸ ਦੀ ਖੇਤੀ ਤੋਂ ਸਭਤੋਂ ਵੱਧ ਫਾਇਦਾ ਅਤੇ ਬਜਾਰਾਂ ਵਿਚ ਵੱਧ ਚਲਣ ਵਾਲਾ ਕਾਰੋਬਾਰ ਹੈ। ਇਸਦੀ ਖੇਤੀ ਦੇ ਲਈ ਤੁਹਾਨੂੰ ਵੱਡੀ ਜਮੀਨ ਦੀ ਵੀ ਜਰੂਰਤ ਨਹੀਂ ਹੈ। ਇਸ ਨੂੰ ਤੁਸੀ ਘਟ ਨਿਵੇਸ਼ ਅਤੇ ਘੱਟ ਨਿਵੇਸ਼ ਕਰਕੇ ਅਤੇ ਘੱਟ ਜਗਾਹ ਤੇ ਆਸਾਨੀ ਨਾਲ ਸ਼ੁਰੂ ਕਰ ਸਕਦੇ ਹੋ।

ਤੁਹਾਨੂੰ ਦੱਸ ਦਈਏ ਕਿ ਭਾਰਤ ਦੇ ਉੱਤਰ ਪ੍ਰਦੇਸ਼,ਤ੍ਰਿਪੁਰਾ ਅਤੇ ਕੇਰਲ ਵਿਚ ਮਸ਼ਰੂਮ ਦੀ ਖੇਤੀ ਤੋਂ ਸਭਤੋਂ ਵੱਧ ਪੈਦਾਵਾਰ ਕਿੱਤੀ ਜਾਂਦੀ ਹੈ।

ਤਾਂ ਆਓ ਅੱਜ ਅੱਸੀ ਇਸ ਖ਼ਬਰ ਦੁਆਰਾ ਦੱਸਾਂਗੇ ਕਿ ਮਸ਼ਰੂਮ ਦੀ ਖੇਤੀ ਨੂੰ ਘੱਟ ਥਾਂ ਤੇ ਕਿਵੇਂ ਸ਼ੁਰੂ ਕਰਨਾ ਹੈ। ਆਓ ਵਿਸਥਾਰ ਵਿਚ ਜਾਣਦੇ ਹਾਂ।

ਮਸ਼ਰੂਮ ਦੀਆਂ ਕਿਸਮਾਂ

ਭਾਰਤ ਵਿਚ ਮਸ਼ਰੂਮ ਦੀ ਖੇਤੀ ਨੂੰ ਕਾਰੋਬਾਰ ਦੇ ਤੌਰ ਤੇ ਤਿੰਨ ਕਿਸਮਾਂ ਦੀ ਪੈਦਾਵਾਰ ਕਿੱਤੀ ਜਾਂਦੀ ਹੈ :-

  • ਟਨ ਮਸ਼ਰੂਮ

  • ਔਸਟਰ ਮਸ਼ਰੂਮ

  • ਧਾਨ ਸ੍ਟ੍ਰੋਮਸ਼ਰੂਮ

ਇਨ੍ਹਾਂ ਮਸ਼ਰੂਮਜ਼ 'ਤੇ ਇੱਕ ਨਜ਼ਰ ਮਾਰੋ (Have a look at these mushrooms)

  • ਟਨ ਮਸ਼ਰੂਮ ਨੂੰ ਕਿਸਾਨ ਕਿਸੀ ਵੀ ਮੌਸਮ ਵਿਚ ਆਸਾਨੀ ਨਾਲ ਕਿਥੇ ਵੀ ਉਗਾ ਸਕਦੇ ਹਨ। ਇਸ ਮਸ਼ਰੂਮ ਨੂੰ ਵਿਸ਼ੇਸ਼ ਤੌਰ ਤੇ ਤੇ ਕੰਪੋਸਟ ਬੇਡ ਦੇ ਰੂਪ ਵਿੱਚ ਉਗਾਇਆ ਜਾਂਦਾ ਹੈ।

  • ਔਸਟਰ ਮਸ਼ਰੂਮ ਨੂੰ ਵੱਧ ਤੋਂ ਵੱਧ ਉੱਤਰੀ ਮੈਦਾਨੀ ਵਿਚ ਉਗਾਇਆ ਜਾਂਦਾ ਹੈ। ਇਸ ਮਸ਼ਰੂਮ ਲਈ ਕਿਸੇ ਵਿਸ਼ੇਸ਼ ਵਿਧੀ ਦੀ ਜਰੂਰਤ ਨਹੀਂ ਹੈ। ਇਹ ਉੱਤਰੀ ਮੈਦਾਨੀ ਖੇਤਰਾਂ ਵਿੱਚ ਆਸਾਨੀ ਨਾਲ ਉਗਾਇਆ ਜਾਂਦਾ ਹੈ।

  • ਧਾਨ ਸ੍ਟ੍ਰੋਮਸ਼ਰੂਮ ਨੂੰ 35 ਤੋਂ 45 ਡਿਗਰੀ ਸੈਲਸੀਅਸ ਦੇ ਤਾਪਮਾਨ ਵਿਚ ਉਗਾਇਆ ਜਾਂਦਾ ਹੈ। ਇਹ ਇਸ ਤਾਪਮਾਨ ਵਿਚ ਤੇਜੀ ਨਾਲ ਵੱਧ ਜਾਂਦੇ ਹਨ।

ਮਸ਼ਰੂਮ ਦੀ ਖੇਤੀ ਤੇ ਖਰਚਾ (spend on mushrooms)

ਭਾਰਤੀਏ ਬਾਜ਼ਾਰਾਂ ਵਿਚ ਮਸ਼ਰੂਮ ਦੀ ਖੇਤੀ ਤੋਂ ਲਗਭਗ 50 ਹਜਾਰ ਤੋਂ ਲੈਕੇ 1 ਲੱਖ ਰੁਪਏ ਤਕ ਸ਼ੁਰੂ ਕਰਕੇ ਵਧੀਆ ਮੁਨਾਫਾ ਕਮਾ ਸਕਦੇ ਹਨ। ਦੱਸ ਦਈਏ ਕਿ ਇਕ ਕਿਲੋ ਮਸ਼ਰੂਮ 25 ਤੋਂ 30 ਰੁਪਏ ਵਿਚ ਆਸਾਨੀ ਤੋਂ ਉਗਾ ਸਕਦੇ ਹੋ। ਬਜਾਰਾਂ ਵਿਚ ਮਸ਼ਰੂਮ ਦੀ ਰਕਮ ਲਗਭਗ 250 ਤੋਂ 300 ਰੁਪਏ ਕਿਲੋ ਤਕ ਹੈ। ਵੇਖਿਆ ਜਾਵੇ ਤਾਂ ਲਾਗਤ ਤੋਂ 10 ਗੁਣਾ ਫਾਇਦਾ ਹੁੰਦਾ ਹੈ।

ਘੱਟ ਥਾਂ ਤੋਂ ਸ਼ੁਰੂ ਕਰੋ ਖੇਤੀ (Start farming from less space)

ਮਸ਼ਰੂਮ ਦੇ ਖੇਤੀ ਨੂੰ ਤੁਸੀ ਆਸਾਨੀ ਨਾਲ 6 ਬਾਏ 6 ਦੀ ਥਾਂ ਤੋਂ ਵੀ ਕਰ ਸਕਦੇ ਹੋ | ਬੱਸ ਤੁਹਾਨੂੰ ਇਸ ਦੀ ਖੇਤੀ ਦੇ ਲਈ ਅਜੇਹੀ ਖੇਤੀ ਦੀ ਚੋਣ ਕਰਨੀ ਹੋਵੇਗੀ। ਜਿਥੇ ਧੁੱਪ ਨਾ ਆਵੇ ਅਤੇ ਤਾਪਮਾਨ 15 ਤੋਂ 22 ਡਿਗਰੀ ਸੈਲਸੀਅਸ ਹੋਵੇ | ਅਜਿਹੀ ਥਾਂ ਵਿਚ ਮਸ਼ਰੂਮ ਦੀ ਖੇਤੀ ਦੇ ਲਈ ਵਧੀਆ ਮੰਨਿਆ ਜਾਂਦਾ ਹੈ।

ਮਸ਼ਰੂਮ ਦੇ ਬੀਜ (mushroom seeds)

ਬਜਾਰ ਵਿਚ ਮਸ਼ਰੂਮ ਦੇ ਬੀਜਾਂ ਦੀ ਰਕਮ ਲਗਭਗ 75 ਰੁਪਏ ਪ੍ਰਤੀ ਕਿਲੋ ਤਕ ਵਿਕਦੀ ਹੈ। ਜਿਸ ਨੂੰ ਤੁਸੀ ਆਪਣੇ ਨਜਦੀਕੀ ਖੇਤੀ ਵਿਗਿਆਨ ਕੇਂਦਰ ਤੋਂ ਆਸਾਨੀ ਨਾਲ ਘੱਟ ਰਕਮ ਤੇ ਵੀ ਖਰੀਦ ਸਕਦੇ ਹੋ।

ਮਸ਼ਰੂਮ ਦੀ ਫ਼ਸਲ (mushroom harvest)

ਇਸ ਦੇ ਬੀਜ ਲਗਭਗ 30 ਤੋਂ 40 ਦਿਨਾਂ ਵਿੱਚ ਲਗਾਉਣ ਲਈ ਤਿਆਰ ਹੋ ਜਾਂਦੇ ਹਨ। ਮਸ਼ਰੂਮ ਦੀ ਕਟਾਈ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਜਦੋਂ ਫ਼ਸਲ ਤਿਆਰ ਹੋਵੇ। ਇਸ ਲਈ ਮਸ਼ਰੂਮ ਦੀ ਵਾਢੀ ਕਰਨ ਵਾਲੀ ਡੰਡੀ ਨੂੰ ਹਮੇਸ਼ਾ ਜ਼ਮੀਨ ਦੇ ਨੇੜੇ ਵਾਲੇ ਹਿੱਸੇ ਤੋਂ ਤੋੜ ਦੇਣਾ ਚਾਹੀਦਾ ਹੈ। ਇਸ ਤੋਂ ਬਾਅਦ ਮਸ਼ਰੂਮ ਨੂੰ ਮੰਡੀ ਵਿੱਚ ਵੇਚਣ ਲਈ ਭੇਜਿਆ ਜਾਂਦਾ ਹੈ। ਜਿਸ ਨਾਲ ਤੁਹਾਨੂੰ ਚੰਗਾ ਮੁਨਾਫਾ ਮਿਲਦਾ ਹੈ। 

ਇਹ ਵੀ ਪੜ੍ਹੋ : ਖੁਸ਼ਖਬਰੀ ! 1ਅਪ੍ਰੈਲ ਤੋਂ ਸਰਕਾਰੀ ਮੁਲਾਜ਼ਮਾਂ ਨੂੰ ਮਿਲਣਗੀਆਂ 300 ਛੁੱਟੀਆਂ! ਸਰਕਾਰ ਕਰ ਸਕਦੀ ਹੈ ਨਵੇਂ ਕਿਰਤ ਕਾਨੂੰਨ ਲਾਗੂ

Summary in English: Can cultivate mushrooms in less space! Earnings will be 10 times higher

Like this article?

Hey! I am Pavneet Singh . Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters