1. Home
  2. ਖੇਤੀ ਬਾੜੀ

Punjab Agricultural University ਵੱਲੋਂ ਨਵੇਂ ਜਾਰੀ ਕੀਤੇ PP-102 ਸਮੇਤ ਆਲੂ ਦੇ ਪ੍ਰਮਾਣਿਤ ਬੀਜ ਕਿਸਾਨਾਂ ਲਈ ਉੱਪਲਬਧ, ਪ੍ਰੀ-ਬੁਕਿੰਗ ਦੀ ਜਾਣਕਾਰੀ ਲਈ ਇੱਥੇ ਕਰੋ ਕਲਿੱਕ

ਲੁਧਿਆਣਾ ਦੀ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ (PAU) ਨੇ ਆਲੂ ਦੀਆਂ ਵੱਖ-ਵੱਖ ਕਿਸਮਾਂ ਲਈ ਪ੍ਰਮਾਣਿਤ ਅਤੇ ਸਹੀ ਲੇਬਲ ਵਾਲੇ ਬੀਜਾਂ ਦੀ ਉਪਲਬਧਤਾ ਦਾ ਐਲਾਨ ਕੀਤਾ ਹੈ। ਇਨ੍ਹਾਂ ਵਿੱਚ ਕੁਫਰੀ ਪੁਖਰਾਜ (Kufri Pukhraj), ਕੁਫਰੀ ਜੋਤੀ (Kufri Jyoti), ਅਤੇ ਕੁਫਰੀ ਸਿੰਧੂਰੀ (Kufri Sindhuri) ਵਰਗੀਆਂ ਸਥਾਪਿਤ ਕਿਸਮਾਂ ਦੇ ਨਾਲ, ਨਵੀਂ ਜਾਰੀ ਕੀਤੀ ਗਈ PP-102 ਸ਼ਾਮਲ ਹਨ। ਜਿਹੜੇ ਕਿਸਾਨ ਇਨ੍ਹਾਂ ਕਿਸਮਾਂ ਦੀ ਕਾਸ਼ਤ ਕਰਨੀ ਚਾਹੁੰਦੇ ਹਨ, ਉਹ ਇਨ੍ਹਾਂ ਫੋਨ ਨੰਬਰਾਂ ਰਾਹੀਂ ਸੰਪਰਕ ਕਰ ਸਕਦੇ ਹਨ।

Gurpreet Kaur Virk
Gurpreet Kaur Virk
PP-102 ਸਮੇਤ ਆਲੂ ਦੇ ਪ੍ਰਮਾਣਿਤ ਬੀਜ ਕਿਸਾਨਾਂ ਲਈ ਮੁਹੱਈਆ

PP-102 ਸਮੇਤ ਆਲੂ ਦੇ ਪ੍ਰਮਾਣਿਤ ਬੀਜ ਕਿਸਾਨਾਂ ਲਈ ਮੁਹੱਈਆ

Potato Seeds: ਪੰਜਾਬ ਦੀ 70% ਆਬਾਦੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਖੇਤੀਬਾੜੀ ਨਾਲ ਜੁੜੀ ਹੋਈ ਹੈ। ਪੰਜਾਬ ਦੇ ਮਿਹਨਤੀ ਕਿਸਾਨਾਂ ਨੇ ਆਪਣੀ ਜੀ-ਤੌੜ ਮਿਹਨਤ, ਅਨੁਕੂਲ ਵਾਤਾਵਰਣ ਅਤੇ ਕੁਦਰਤੀ ਸਰੌਤਾਂ ਦੀ ਉਪਲੱਬਧਤਾ ਸਦਕਾ ਖੇਤੀ ਵਿੱਚ ਨਵੀਆਂ ਮੱਲਾਂ ਮਾਰੀਆਂ ਹਨ। ਇਨ੍ਹਾਂ ਸਭ ਖੂਬੀਆਂ ਕਰਕੇ ਪੰਜਾਬ ਨੂੰ ਦੇਸ਼ ਦਾ ਅੰਨਦਾਤਾ ਦਾ ਤਾਜ਼ ਵੀ ਮਿਲਿਆ ਹੈ ਅਤੇ ਇਸ ਸੂਬੇ ਦੀ ਗਿਣਤੀ ਦੇਸ਼ ਦੇ ਮੋਹਰੀ ਸੁਬਿਆਂ ਵਿੱਚ ਆਉਂਦੀ ਹੈ।

ਕਿਸਾਨਾਂ ਦੀ ਇਸ ਕਾਮਯਾਬੀ ਦਾ ਸਿਹਰਾ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੂੰ ਜਾਂਦਾ ਹੈ ਕਿਉਂਕਿ ਯੂਨੀਵਰਸਿਟੀ ਵੱਲੋਂ ਸਮੇਂ-ਸਮੇਂ 'ਤੇ ਚੁੱਕੇ ਗਏ ਅਹਿਮ ਕਦਮ ਨਾ ਸਿਰਫ਼ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਨੂੰ ਸਹੂਲਤਾਂ ਪ੍ਰਦਾਨ ਕਰਨ ਲਈ ਲਾਹੇਵੰਦ ਹੁੰਦੇ ਹਨ, ਸਗੋਂ ਉਨ੍ਹਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਵੀ ਵਧੀਆ ਸਾਧਨ ਹਨ।

ਨਵੀਂ ਕਿਸਮ ਪੀ.ਪੀ.-102

ਦਰਅਸਲ, ਕਿਸਾਨਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣ ਲਈ ਪੀਏਯੂ ਨੇ ਆਲੂ ਦੀਆਂ ਵੱਖ-ਵੱਖ ਕਿਸਮਾਂ ਲਈ ਪ੍ਰਮਾਣਿਤ ਅਤੇ ਸਹੀ ਲੇਬਲ ਵਾਲੇ ਬੀਜਾਂ ਦੀ ਉਪਲਬਧਤਾ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਆਲੂ ਦੀਆਂ ਇਨ੍ਹਾਂ ਵਿਕਸਿਤ ਕਿਸਮਾਂ ਵਿੱਚ ਪੀਏਯੂ ਨੇ ਆਪਣੀ ਨਵੀਂ ਕਿਸਮ ਪੀ.ਪੀ.-102 ਵੀ ਸ਼ਾਮਿਲ ਕੀਤੀ ਹੈ। ਇਸ ਦੇ ਨਾਲ ਹੀ ਯੂਨੀਵਰਸਿਟੀ ਨੇ ਕੁਫਰੀ ਪੁਖਰਾਜ, ਜਯੋਤੀ ਅਤੇ ਕੁਫਰੀ ਸਿੰਧੂਰੀ ਦਾ ਪ੍ਰਮਾਣਿਤ ਬੀਜ ਵੀ ਕਿਸਾਨਾਂ ਲਈ ਉੱਪਲਬਧ ਕਰਵਾਇਆ ਹੈ।

ਬੁਕਿੰਗ ਲਈ ਸੱਦਾ

ਦਿਲਚਸਪੀ ਰੱਖਣ ਵਾਲੇ ਕਿਸਾਨਾਂ ਅਤੇ ਉਤਪਾਦਕਾਂ ਨੂੰ ਪੀਏਯੂ, ਲੁਧਿਆਣਾ ਵਿਖੇ ਸਹਿਯੋਗੀ ਨਿਰਦੇਸ਼ਕ (ਬੀਜ) ਦੇ ਦਫ਼ਤਰ ਨਾਲ ਸੰਪਰਕ ਕਰਕੇ ਪਹਿਲਾਂ ਹੀ ਆਪਣੀਆਂ ਬੀਜਾਂ ਦੀਆਂ ਜ਼ਰੂਰਤਾਂ ਨੂੰ ਸੁਰੱਖਿਅਤ ਕਰਨ ਲਈ ਸੱਦਾ ਦਿੱਤਾ ਗਿਆ ਹੈ। ਤੁਸੀਂ ਉੱਪਰ ਦੱਸੀਆਂ ਕਿਸਮਾਂ ਦਾ ਬੀਜ ਯੂਨੀਵਰਸਿਟੀ ਤੋਂ ਅਗੇਤਾ ਬੁੱਕ ਕਰਵਾ ਸਕਦੇ ਹਨ।

ਇਨ੍ਹਾਂ ਨੰਬਰਾਂ 'ਤੇ ਕਰੋ ਸੰਪਰਕ

ਬੁਕਿੰਗ ਅਤੇ ਪੁੱਛਗਿੱਛ ਦੀ ਸਹੂਲਤ ਲਈ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਕੁਝ ਫੋਨ ਨੰਬਰ ਅਤੇ ਈ-ਮੇਲ ਵੀ ਜਾਰੀ ਕੀਤਾ ਹੈ। ਤੁਸੀਂ ਫੋਨ ਨੰਬਰਾਂ 0161-2400898, 98772-96788, 94649-92257 ਜਾਂ ਈ-ਮੇਲ: directorseeds@pau.edu ਰਾਹੀਂ ਸੰਪਰਕ ਕਰ ਸਕਦੇ ਹੋ।

ਇਹ ਵੀ ਪੜ੍ਹੋ: Good News: ਕਣਕ ਦੀ ਫਸਲ ਵਿੱਚ ਤਣੇ ਦੀ ਗੁਲਾਬੀ ਸੁੰਡੀ ਦੀਆਂ ਘਟਨਾਵਾਂ ਵਿੱਚ ਆਈ ਕਮੀ, ਕਿਸਾਨਾਂ ਨੂੰ ਸੁਚੇਤ ਰਹਿਣ ਦੀ ਸਲਾਹ

ਪੀਏਯੂ ਖੇਤੀਬਾੜੀ ਭਾਈਚਾਰੇ ਦੀ ਸੇਵਾ ਕਰਨ ਅਤੇ ਟਿਕਾਊ ਖੇਤੀ ਅਭਿਆਸਾਂ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਇਹੀ ਮੁੱਖ ਕਾਰਨ ਹੈ ਕਿ ਇਸ ਪਹਿਲਕਦਮੀ ਰਾਹੀਂ, ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਉਦੇਸ਼ ਕਿਸਾਨਾਂ ਨੂੰ ਉੱਚ ਗੁਣਵੱਤਾ ਵਾਲੇ ਬੀਜਾਂ ਤੱਕ ਪਹੁੰਚ ਪ੍ਰਦਾਨ ਕਰਨਾ, ਖੇਤੀ ਉਤਪਾਦਕਤਾ ਨੂੰ ਹੁਲਾਰਾ ਦੇਣਾ ਅਤੇ ਵੱਖ-ਵੱਖ ਕਿਸਮਾਂ ਦੇ ਆਲੂਆਂ ਦੀ ਕਾਸ਼ਤ ਨੂੰ ਸਮਰਥਨ ਦੇਣਾ ਹੈ।

Summary in English: Certified potato seeds including newly released PP 102 by Punjab Agricultural University available to farmers, Click here for pre-booking information

Like this article?

Hey! I am Gurpreet Kaur Virk. Did you liked this article and have suggestions to improve this article? Mail me your suggestions and feedback.

ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ। ਖੇਤੀਬਾੜੀ ਨਾਲ ਜੁੜੀਆਂ ਦੇਸ਼ ਭਰ ਦੀਆਂ ਸਾਰੀਆਂ ਤਾਜ਼ਾ ਖ਼ਬਰਾਂ ਮੇਲ 'ਤੇ ਪੜ੍ਹਨ ਲਈ ਸਾਡੇ ਨਿਉਜ਼ਲੈਟਰ ਦੇ ਗਾਹਕ ਬਣੋ।

Subscribe Newsletters