ਵੱਧ ਰਹੀ ਮਹਿੰਗਾਈ ਦੇ ਮੱਦੇਨਜ਼ਰ, ਇਸ ਸਮੇ ਚੰਗੀ ਖੇਤੀ ਦੀ ਮੰਗ ਹੋਣ ਲੱਗ ਪਈ ਹੈ। ਅੱਜ, ਕਿਸਾਨਾਂ ਦੀ ਜ਼ਮੀਨ ਸੁੰਗੜ ਰਹੀ ਹੈ, ਅਜਿਹੀ ਸਥਿਤੀ ਵਿੱਚ, ਘੱਟ ਜ਼ਮੀਨ ਤੋਂ ਵਧੇਰੇ ਉਤਪਾਦਨ ਦੀ ਜ਼ਰੂਰਤ ਮਹਿਸੂਸ ਕੀਤੀ ਜਾ ਰਹੀ ਹੈ | ਤਾ ਆਓ ਕਿਸਾਨ ਭਰਾਵੋ ਅੱਜ ਅਸੀਂ ਤੁਹਾਨੂੰ ਇੱਕ ਰਸਤਾ ਦੱਸਦੇ ਹਾਂ, ਜਿਸ ਦੀ ਸਹਾਇਤਾ ਨਾਲ ਤੁਸੀਂ ਇਕ ਹੀ ਲੌਕੀ ਦੀ ਵੇਲ ਤੋਂ ਬਹੁਤ ਵੱਡਾ ਮੁਨਾਫਾ ਕਮਾ ਸਕਦੇ ਹੋ | ਇਸ ਵੇਲੇ ਜਿਥੇ ਤੁਹਾਨੂੰ ਇਕ ਲੌਕੀ ਦੀ ਬੇਲ ਤੋਂ ਔਸਤ 50 ਤੋਂ 150 ਲੋਕੀਆਂ ਪ੍ਰਾਪਤ ਹੁੰਦੀ ਹੈ | ਤਾ ਉਹਵੇ ਹੀ ਇਸ ਤਕਨੀਕ ਦੁਆਰਾ ਤੁਸੀਂ ਇੱਕ ਵੇਲ ਤੋਂ 800 ਲੌੜੀ ਪ੍ਰਾਪਤ ਕਰ ਸਕਦੇ ਹੋ | ਆਓ ਅਸੀਂ ਤੁਹਾਨੂੰ ਦੱਸਦੇ ਹਾਂ ਕਿ ਹੈ 3ਜੀ ਤਕਨਾਲੋਜੀ |
ਲੌਕੀ ਦਾ ਫੁੱਲ ਹੈ ਮਹੱਤਵਪੂਰਨ
ਧਰਤੀ ਉੱਤੇ ਕੁਦਰਤ ਨੇ ਹਰ ਜੀਵ ਨੂੰ ਨਰ ਅਤੇ ਮਾਦਾ ਦਾ ਰੂਪ ਬਣਾਇਆ ਹੈ | ਕੁਦਰਤ ਦਾ ਇਹ ਨਿਯਮ ਫਲਾਂ ਅਤੇ ਸਬਜ਼ੀਆਂ 'ਤੇ ਵੀ ਲਾਗੂ ਹੁੰਦਾ ਹੈ | ਕਹਿਣ ਦਾ ਭਾਵ ਹੈ ਕਿ ਫਲ ਅਤੇ ਸਬਜ਼ੀਆਂ ਨੂੰ ਵੀ ਨਰ ਅਤੇ ਮਾਦਾ ਵਿੱਚ ਵੰਡਿਆ ਜਾ ਸਕਦਾ ਹੈ |ਤੁਸੀਂ ਲੌਕੀ ਦੇ ਵੇਲਾਂ ਵਿੱਚ ਉਗਦੇ ਫੁੱਲਾਂ ਦੁਆਰਾ ਨਰ ਅਤੇ ਮਾਦਾ ਦੀ ਪਛਾਣ ਕਰ ਸਕਦੇ ਹੋ |
3 ਜੀ ਤਕਨਾਲੋਜੀ ਵਿਚ ਇਹਦਾ ਲੋ ਬੰਪਰ ਮੁਨਾਫ਼ਾ
3 ਜੀ ਤਕਨਾਲੋਜੀ ਵਿਚ ਤੁਹਾਨੂੰ ਮਾਦਾ ਫੁੱਲ ਉਗਾਉਣੇ ਪੈਣਗੇ | ਇਸਦੇ ਲਈ, ਤੁਹਾਨੂੰ ਸਿਰਫ ਇਨਾ ਕਰਨਾ ਹੈ ਕਿ ਇੱਕ ਫੁੱਲ ਨੂੰ ਛੱਡ ਕੇ ਬਾਕੀ ਸਾਰੇ ਫੁੱਲਾਂ ਨੂੰ ਤੋੜਨਾ ਹੈ | ਉਸੇ ਤਰ੍ਹਾਂ, ਉਸਦੇ ਨਾਲ ਦੇ ਉਗਣ ਵਾਲੇ ਵੇਲ ਵਿੱਚੋ ਵੀ ਇਕ ਫੁੱਲ ਨੂੰ ਛੱਡ ਕੇ ਬਾਕੀ ਸਾਰੇ ਫੁੱਲ ਤੋੜਨੇ ਹੈ | ਸ਼ਾਖਾ ਨੂੰ ਕਿਸੇ ਵੀ ਲੱਕੜ ਆਦਿ ਨਾਲ ਸਹਾਰਾ ਦੇਣਾ ਸਹੀ ਹੈ | ਹੁਣ ਜੋ ਵੀ ਫੁੱਲ ਤੀਜੀ ਵੇਲ ਤੋਂ ਹੋਣਗੇ, ਉਹ ਸਾਰੇ ਮਾਦਾ ਫੁੱਲ ਹੋਣਗੇ |
ਫੁੱਲਾਂ ਨਾਲ ਕਰੋ ਲਿੰਗ ਦੀ ਪਛਾਣ
ਫੁੱਲ ਨਰ ਹੈ ਜਾਂ ਮਾਦਾ ਇਸਦੀ ਪਛਾਣ ਉਸਦੇ ਆਕਾਰ ਦੁਆਰਾ ਹੀ ਹੋ ਸਕਦੀ ਹੈ | ਮਾਦਾ ਫੁੱਲ ਇਕ ਕੈਪਸੂਲ ਦੀ ਸ਼ਕਲ ਵਿਚ ਹੁੰਦੇ ਹਨ | ਤਾ ਕਿਸਾਨ ਵੀਰੋ ਇਸ ਤਕਨੀਕ ਦੇ ਜ਼ਰੀਏ, ਤੁਸੀਂ ਇਕ ਵੇਲ ਦੀ ਮਦਦ ਨਾਲ 800 ਤੋਂ ਵੱਧ ਲੋਕੀ ਪ੍ਰਾਪਤ ਕਰ ਸਕਦੇ ਹੋ |
Summary in English: Charisma of 3G technology, produce 800 gourd from one vine